ਚਰਨਜੀਤ ਚੰਨੀ ਨੇ ਆਪ ਸਰਕਾਰ 'ਤੇ ਸਾਧਿਆ ਨਿਸ਼ਾਨਾ, ਸ਼ੀਤਲ ਅੰਗੂਰਾਲ ਨੂੰ ਆਡਿਓ ਦੇਣ ਲਈ ਕਿਹਾ, ਮੈਂ ਇਸ ਨੂੰ ਕਰਾਂਗਾ ਜਨਤਕ | Charnjeet Channi Statement on Aam Adami Party know in Punjabi Punjabi news - TV9 Punjabi

ਚਰਨਜੀਤ ਚੰਨੀ ਨੇ ਆਪ ਸਰਕਾਰ ‘ਤੇ ਸਾਧਿਆ ਨਿਸ਼ਾਨਾ, ਸ਼ੀਤਲ ਅੰਗੂਰਾਲ ਨੂੰ ਆਡਿਓ ਦੇਣ ਲਈ ਕਿਹਾ, ਮੈਂ ਇਸ ਨੂੰ ਕਰਾਂਗਾ ਜਨਤਕ

Updated On: 

04 Jul 2024 18:26 PM

ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਚੋਣ ਨੂੰ ਹਾਈ-ਜੈਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਨੇ ਬੂਥ ਕੈਪਚਰ ਕਰਨ ਦਾ ਪੂਰਾ ਜੁਗਾੜ ਬਣਾ ਲਿਆ ਹੈ। ਦਲਜੀਤ ਸਿੰਘ ਭਾਨਾ ਦੇ ਆਸੇ ਪਾਸੇ ਪੁਲਿਸ ਹੁੰਦੀ ਹੈ ਅਤੇ ਉਹ ਜਲੰਧਰ ਵਿੱਚ ਗੁੰਡਾਗਰਦੀ ਕਰ ਰਿਹਾ ਹੈ।

ਚਰਨਜੀਤ ਚੰਨੀ ਨੇ ਆਪ ਸਰਕਾਰ ਤੇ ਸਾਧਿਆ ਨਿਸ਼ਾਨਾ, ਸ਼ੀਤਲ ਅੰਗੂਰਾਲ ਨੂੰ ਆਡਿਓ ਦੇਣ ਲਈ ਕਿਹਾ, ਮੈਂ ਇਸ ਨੂੰ ਕਰਾਂਗਾ ਜਨਤਕ
Follow Us On

ਜਲੰਧਰ ਪੱਛਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮ ਹੋ ਗਈ ਹੈ ਅਤੇ ਜ਼ਿਮਨੀ ਚੋਣਾਂ ਵਿੱਚ ਵੀ ਕਈ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਜਿੱਥੇ ਅੱਜ ਇੱਕ ਪਾਸੇ ਸ਼ੀਤਲ ਅੰਗੁਰਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦੇ ਕੇ ਗਵਾਹੀ ਦੇਣ ਲਈ ਕਿਹਾ ਸੀ, ਉੱਥੇ ਹੀ ਦੂਜੇ ਪਾਸੇ ਈਰਖਾ ਦੇ ਚੱਲਦਿਆਂ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਸ਼ੀਤਲ ਅੰਗੁਰਾਲ ਨੂੰ ਪੰਜਾਬ ਸਰਕਾਰ ਪਾਕਿਸਤਾਨ ਤੋਂ ਧਮਕੀ ਭਰੇ ਫੋਨ ਕਰਵਾ ਰਹੀ ਹੈ। ਇਸੇ ਤਰ੍ਹਾਂ ਹੀ ਚਰਨਜੀਤ ਸਿੰਘ ਚੰਨੀ ਨੇ ਇੱਕ ਤਸਵੀਰ ਜਾਰੀ ਕਰਕੇ ਪੰਜਾਬ ਸਰਕਾਰ ‘ਤੇ ਦੋਸ਼ ਲਾਇਆ ਹੈ ਕਿ ਉਹ ਇਸ ਜ਼ਿਮਨੀ ਚੋਣ ‘ਚ ਗੈਂਗਸਟਰ ਦਲਜੀਤ ਸਿੰਘ ਭਾਨਾ ਨੂੰ ਜੇਲ੍ਹ ‘ਚੋਂ ਬਾਹਰ ਕੱਢ ਲੋਕਾਂ ਨੂੰ ਡਰਾ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਚੋਣ ਨੂੰ ਹਾਈ-ਜੈਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਨੇ ਬੂਥ ਕੈਪਚਰ ਕਰਨ ਦਾ ਪੂਰਾ ਜੁਗਾੜ ਬਣਾ ਲਿਆ ਹੈ। ਦਲਜੀਤ ਸਿੰਘ ਭਾਨਾ ਦੇ ਆਸੇ ਪਾਸੇ ਪੁਲਿਸ ਹੁੰਦੀ ਹੈ ਅਤੇ ਉਹ ਜਲੰਧਰ ਵਿੱਚ ਗੁੰਡਾਗਰਦੀ ਕਰ ਰਿਹਾ ਹੈ।

ਦਲਜੀਤ ਸਿੰਘ ਭਾਨਾ ਨੂੰ ਸ਼ੀਤਲ ਅੰਗੂਰਾਲ ਦੇ ਘਰ ਦੇ ਬਾਹਰ ਵੀ ਦੇਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਤੁਸੀਂ ਸ਼ੀਤਲ ਅੰਗੂਰਾਲ ਨੂੰ ਮਾਰਨਾ ਚਾਹੁੰਦੇ ਹੋ ਜਾਂ ਚਰਨਜੀਤ ਚੰਨੀ ਨੂੰ ਮਾਰਨਾ ਚਾਹੁਦੇ ਹੋ ਜਾਂ ਫਿਰ ਕਿਸ ਨੂੰ ਮਾਰਨਾ ਚਾਹੰਦੇ ਹੋ। 10 ਤਾਰੀਕ ਤੱਕ ਇਸ ਦੀ ਪੈਰੋਲ ਰੱਦ ਹੋਣੀ ਚਾਹੀਦੀ ਹੈ।

ਆਮ ਆਦਮੀ ਪਾਰਟੀ ਨੇ 2 ਸਾਲਾਂ ‘ਚ ਕੀਤਾ- ਚੰਨੀ

ਜਲੰਧਰ ਵੈਸਟ ਹਲਕਾ ‘ਚ ਸਵੇਰੇ ਹਲਕੀ ਬਾਰਿਸ਼ ਹੋਈ ਅਤੇ ਕਈ ਘਰਾਂ ‘ਚ 2-2 ਫੁੱਟ ਪਾਣੀ ਭਰ ਗਿਆ। ਆਮ ਆਦਮੀ ਪਾਰਟੀ ਨੇ 2 ਸਾਲਾਂ ‘ਚ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਨਗਰ ਨਿਗਮ ਕਮਿਸ਼ਨਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਮੈਨੂੰ ਐਸਟੀਮੇਟ ਦੇਣ ਅਤੇ ਫਿਰ ਮੈਂ ਟਿਊਬਵੈੱਲ ਲਗਵਾਵਾਂਗਾ। ਕੱਲ੍ਹ ਗੈਂਗਸਟਰ ਪੈਰੋਲ ‘ਤੇ ਬਾਹਰ ਆ ਕੇ ਕੰਮ ਕਰਨ ਲੱਗਾ ਹੈ।

ਸ਼ੀਤਲ ਅੰਗੁਰਾਲ ਨੇ ਸੀਐਮ

ਸ਼ੀਤਲ ਅੰਗੁਰਾਲ ਨੇ ਸੀਐਮ ਦੇ ਪਰਿਵਾਰ ਅਤੇ ਵਿਧਾਇਕ ‘ਤੇ ਗੰਭੀਰ ਦੋਸ਼ ਲਗਾਏ ਹਨ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਸ਼ੀਤਲ ਨੂੰ ਪਾਕਿਸਤਾਨ ਤੋਂ ਧਮਕੀਆਂ ਮਿਲੀਆਂ ਹਨ। ਸਰਕਾਰ ਦਾ ਪਾਕਿਸਤਾਨ ਨਾਲ ਕੀ ਸਬੰਧ ਹੈ। ਉਨ੍ਹਾਂ ਨੇ ਕਿਹਾ ਕਿ ਬੀਜੇਪੀ ਵਾਲੇ ਸਿਰਸਾ ਵਾਲੇ ਬਾਬੇ ਨੂੰ ਲੈ ਕੇ ਲਿਉਂਦੇ ਸਨ ਅਤੇ ਹੁਣ ਆਮ ਆਦਮੀ ਪਾਰਟੀ ਵਾਲੇ ਇਸ ਗੈਂਗਸਟਰ ਨੂੰ ਲੈ ਕੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਸ਼ੀਤਲ ਅੰਗੂਰਾਲ ਨਾਲ ਖੜ੍ਹਾ ਹਾਂ ਉਹ ਮੈਨੂੰ ਆਡਿਓ ਦੇਣ ਮੈਂ ਇਸ ਨੂੰ ਜਨਤਕ ਕਰਾਂਗਾ।

Exit mobile version