ਸਮਰਾਲਾ ‘ਚ ਨਿਹੰਗਾਂ ਦਾ ਪੁਲਿਸ ਨਾਲ ਪੇਚਾ, ਮੋਟਰਸਾਈਕਲ ਦੇ ਚਲਾਨ ਨੂੰ ਲੈ ਕੇ ਹੋਈ ਤਿੱਖੀ ਬਹਿਸ

Updated On: 

07 Jul 2024 03:32 AM IST

ਨਿਹੰਗ ਸਿੰਘਾਂ ਅਤੇ ਟਰੈਫਿਕ ਪੁਲਿਸ ਸਮਰਾਲਾ ਦੇ ਕਰਮਚਾਰੀਆਂ ਦੀ ਮੇਨ ਚੌਂਕ ਸਮਰਾਲਾ ਦੇ ਵਿੱਚ ਬਹੁਤ ਦੇਰ ਤੱਕ ਬਹਿਸ ਬਾਜੀ ਚਲਦੀ ਰਹੀ। ਨਿਹੰਗ ਸਿੰਘਾਂ ਨੇ ਟਰੈਫਿਕ ਪੁਲਿਸ ਸਮਰਾਲਾ ਦੇ ਕਰਮਚਾਰੀ 'ਤੇ ਇਲਜ਼ਾਮ ਲਗਾਇਆ ਕਿ ਸਮਰਾਲਾ ਟਰੈਫਿਕ ਪੁਲਿਸ ਨਿਹੰਗ ਸਿੰਘਾਂ ਨੂੰ ਆਸ਼ਿਕ ਕਹਿੰਦੀ ਹੈ ਜਿਹੜਾ ਕਿ ਨਿੰਦਣਯੋਗ ਹੈ।

ਸਮਰਾਲਾ ਚ ਨਿਹੰਗਾਂ ਦਾ ਪੁਲਿਸ ਨਾਲ ਪੇਚਾ, ਮੋਟਰਸਾਈਕਲ ਦੇ ਚਲਾਨ ਨੂੰ ਲੈ ਕੇ ਹੋਈ ਤਿੱਖੀ ਬਹਿਸ
Follow Us On

ਸਮਰਾਲਾ ਸ਼ਹਿਰ ਦੇ ਮੇਨ ਚੌਂਕ ਦੇ ਵਿੱਚ ਅੱਜ ਨਿਹੰਗ ਸਿੰਘਾਂ ਅਤੇ ਸਮਰਾਲਾ ਟਰੈਫਿਕ ਪੁਲਿਸ ਵਿਚਾਰੇ ਪੇਚਾ ਫਸ ਗਿਆ। ਨਿਹੰਗ ਸਿੰਘਾਂ ਅਤੇ ਟਰੈਫਿਕ ਪੁਲਿਸ ਸਮਰਾਲਾ ਦੇ ਕਰਮਚਾਰੀਆਂ ਦੀ ਮੇਨ ਚੌਂਕ ਸਮਰਾਲਾ ਦੇ ਵਿੱਚ ਬਹੁਤ ਦੇਰ ਤੱਕ ਬਹਿਸ ਬਾਜੀ ਚਲਦੀ ਰਹੀ। ਨਿਹੰਗ ਸਿੰਘਾਂ ਨੇ ਟਰੈਫਿਕ ਪੁਲਿਸ ਸਮਰਾਲਾ ਦੇ ਕਰਮਚਾਰੀ ‘ਤੇ ਇਲਜ਼ਾਮ ਲਗਾਇਆ ਕਿ ਸਮਰਾਲਾ ਟਰੈਫਿਕ ਪੁਲਿਸ ਨਿਹੰਗ ਸਿੰਘਾਂ ਨੂੰ ਆਸ਼ਿਕ ਕਹਿੰਦੀ ਹੈ ਜਿਹੜਾ ਕਿ ਨਿੰਦਣਯੋਗ ਹੈ। ਸਿੰਘ ਕਦੇ ਆਸ਼ਕੀ ਨਹੀਂ ਕਰਦੇ ਸਿੰਘ ਆਪਣੇ ਫਰਜ ਪੂਰਾ ਕਰਦੇ ਨੇ ਅਤੇ ਸਮਰਾਲਾ ਟਰੈਫਿਕ ਪੁਲਿਸ ਆਪਣੇ ਬਣਦੇ ਕਾਨੂੰਨ ਦੇ ਮੁਤਾਬਿਕ ਜੇਕਰ ਨਿਹੰਗ ਸਿੰਘ ਦੇ ਕੋਲ ਵਾਹਨ ਚਲਾਉਣ ਲਈ ਕੋਈ ਪੂਰੇ ਕਾਗਜ ਨਹੀਂ ਹਨ ਤਾਂ ਉਹ ਚਲਾਨ ਕਰ ਸਕਦੇ ਹਨ ਪਰ ਆਸ਼ਕ ਕਹਿਣਾ ਨਿਹੰਗ ਸਿੰਘ ਸਹਿਣ ਨਹੀਂ ਕਰਨਗੇ।

ਇਸ ਸੰਬੰਧ ਦੇ ਵਿੱਚ ਟਰੈਫਿਕ ਪੁਲਿਸ ਸਮਰਾਲਾ ਦੇ ਇੰਚਾਰਜ ਤਜਿੰਦਰ ਸਿੰਘ ਨੇ ਕਿਹਾ ਕਿ ਨਿਹੰਗ ਸਿੰਘ ਟਰੈਫਿਕ ਪੁਲਿਸ ਤੇ ਦਬਾਅ ਪਾਉਣ ਲਈ ਇਕੱਠੇ ਹੋ ਕੇ ਆਏ ਸਨ ਪਰ ਟਰੈਫਿਕ ਪੁਲਿਸ ਆਪਣਾ ਕੰਮ ਬਾਖੂਬੀ ਕਰ ਰਹੀ ਹੈ ਅਤੇ ਕਿਸੇ ਤਰੀਕੇ ਨਾਲ ਕਿਸੇ ਨਾਲ ਵੀ ਕੋਈ ਧੱਕਾ ਨਹੀਂ ਕਰ ਰਹੀ ਹੈ।

ਇਹ ਵੀ ਪੜ੍ਹੋ: ਸੰਦੀਪ ਥਾਪਰ ਗੋਰਾ ਤੇ ਹਮਲੇ ਦਾ ਮਾਮਲਾ, ਲੁਧਿਆਣਾ CP ਨੇ ਪ੍ਰੈਸ ਕਾਨਫਰੰਸ ਕਰ ਕੀਤੇ ਵੱਡੇ ਖਲਾਸੇ, 2 ਮੁਲਜ਼ਮ ਕਾਬੂ

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਨਿਹੰਗਾ ਨੇ ਲੁਧਿਆਣਾ ਵਿੱਚ ਸ਼ਿਵ ਸੈਨਾ ਪੰਜਾਬ ਦੇ ਆਗੂ ਸੰਦੀਪ ਥਾਪਰ ਗੋਰਾ ਤੇ ਹਮਲਾ ਕਰ ਦਿੱਤਾ ਸੀ। ਜਿਸ ਵਿੱਚ ਉਹ ਬੂਰੀ ਤਰ੍ਹਾਂ ਦੇ ਨਾਲ ਜਖ਼ਮੀ ਹੋ ਗਿਆ। ਹਲਾਂਕਿ ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ 2 ਮੁਲਜ਼ਮਾਂ ਨੂੰ ਫਤਿਹਗੜ੍ਹ ਤੋਂ ਕਾਬੂ ਕਰ ਲਿਆ। ਇਸ ਹਮਲੇ ਵਿੱਚ ਸ਼ਾਮਲ ਇੱਕ ਮੁਲਜ਼ਮ ਹਾਲੇ ਪੁਲਿਸ ਦੀ ਪਕੜ ਤੋਂ ਫਰਾਰ ਹੈ। ਲੁਧਿਆਣਾ ਪੁਲਿਸ ਦੇ ਪੁਲਿਸ ਕਮੀਸ਼ਨ ਕੁਲਦੀਪ ਸਿੰਘ ਚਹਲ ਨੇ ਕਿਹਾ ਕਿ ਫਰਾਰ ਇਸ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਪੁਲਿਸ ਨੇ ਅੱਜ ਮੁਲਜ਼ਮਾਂ ਨੂੰ ਕੋਰਟ ਵਿੱਚ ਪੇਸ਼ ਕਰ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ।