ਮਾਨਸੂਨ ਨੇ ਪੂਰੇ ਪੰਜਾਬ ਨੂੰ ਕਵਰ ਕੀਤਾ, ਪਰ ਬਾਰਿਸ਼ ਲਈ ਤਰਸ ਰਹੇ ਲੋਕ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ | punjab weather update monsoon reached punjab monsoon Meteorological department yellow orange alert Punjabi news - TV9 Punjabi

ਮਾਨਸੂਨ ਨੇ ਪੂਰੇ ਪੰਜਾਬ ਨੂੰ ਕਵਰ ਕੀਤਾ, ਪਰ ਬਾਰਿਸ਼ ਲਈ ਤਰਸ ਰਹੇ ਲੋਕ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

Updated On: 

02 Jul 2024 16:40 PM

ਪੰਜਾਬ ਵਿੱਚ ਮਾਨਸੂਨ ਚਾਹੇ ਐਕਟਿਵ ਹੋ ਚੁੱਕਿਆ ਹੈ, ਪਰ ਮੀਂਹ ਨੂੰ ਲੋਕ ਅਜੇ ਵੀ ਤਰਸ ਰਹੇ ਹਨ। ਬੀਤੇ 24 ਘੰਟਿਆਂ ਵਿੱਚ ਪੰਜਾਬ ਦੇ ਸਿਰਫ਼ 8 ਜ਼ਿਲ੍ਹਿਆਂ ਵਿੱਚ ਹੀ ਬਾਰਿਸ਼ ਦੀ ਰਿਪੋਰਟ ਕੀਤੀ ਗਈ ਹੈ। ਜਿਨ੍ਹਾਂ ਵਿੱਚ ਰੂਪਨਗਰ ਚ 10mm, ਪਠਾਣਕੋਟ ਵਿੱਚ 4mm, ਗੁਰਦਾਸਪੁਰ ਵਿੱਚ. 4.7mm, ਬਠਿੰਡਾ ਵਿੱਚ 1mm, ਲੁਧਿਆਣਾ ਵਿੱਚ 9.6mm ਅਤੇ ਅੰਮ੍ਰਿਤਸਰ ਵਿੱਚ 0.4mm ਬਾਰਿਸ਼ ਰਿਪੋਰਟ ਕੀਤੀ ਗਈ।

ਮਾਨਸੂਨ ਨੇ ਪੂਰੇ ਪੰਜਾਬ ਨੂੰ ਕਵਰ ਕੀਤਾ, ਪਰ ਬਾਰਿਸ਼ ਲਈ ਤਰਸ ਰਹੇ ਲੋਕ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਸੰਕੇਤਕ ਤਸਵੀਰ (Pic Credit: Pexels)

Follow Us On

ਮਾਨਸੂਨ ਨੇ ਪੂਰੇ ਦੇਸ਼ ਨੂੰ ਘੇਰ ਲਿਆ ਹੈ। 1 ਜੁਲਾਈ ਤੱਕ ਮਾਨਸੂਨ ਪੰਜਾਬ ਦੇ ਲੁਧਿਆਣਾ ਤੇ ਰਾਜਪੁਰਾ ਪੁੱਜਿਆ ਸੀ, ਉੱਥੇ ਹੀ 2 ਜੁਲਾਈ ਨੂੰ ਇੱਕ ਹੀ ਦਿਨ ਵਿੱਚ ਮਾਨਸੂਨ ਨੇ ਪੂਰੇ ਪੰਜਾਬ, ਰਾਜਸਥਾਨ ਅਤੇ ਹਰਿਆਣਾ ਨੂੰ ਘੇਰ ਲਿਆ। ਇੱਕ ਹੀ ਦਿਨ ਵਿੱਚ ਮਾਨਸੂਨ ਨੇ ਤਕਰੀਬਨ 270 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕੀਤਾ। ਮੌਸਮ ਵਿਭਾਗ ਨੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ।

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼

ਪੰਜਾਬ ਵਿੱਚ ਮਾਨਸੂਨ ਚਾਹੇ ਐਕਟਿਵ ਹੋ ਚੁੱਕਿਆ ਹੈ, ਪਰ ਮੀਂਹ ਨੂੰ ਲੋਕ ਅਜੇ ਵੀ ਤਰਸ ਰਹੇ ਹਨ। ਬੀਤੇ 24 ਘੰਟਿਆਂ ਵਿੱਚ ਪੰਜਾਬ ਦੇ ਸਿਰਫ਼ 8 ਜ਼ਿਲ੍ਹਿਆਂ ਵਿੱਚ ਹੀ ਬਾਰਿਸ਼ ਦੀ ਰਿਪੋਰਟ ਕੀਤੀ ਗਈ ਹੈ। ਜਿਨ੍ਹਾਂ ਵਿੱਚ ਰੂਪਨਗਰ ਚ 10mm, ਪਠਾਣਕੋਟ ਵਿੱਚ 4mm, ਗੁਰਦਾਸਪੁਰ ਵਿੱਚ. 4.7mm, ਬਠਿੰਡਾ ਵਿੱਚ 1mm, ਲੁਧਿਆਣਾ ਵਿੱਚ 9.6mm ਅਤੇ ਅੰਮ੍ਰਿਤਸਰ ਵਿੱਚ 0.4mm ਬਾਰਿਸ਼ ਰਿਪੋਰਟ ਕੀਤੀ ਗਈ।

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਅਲਰਟ

ਮੌਸਮ ਵਿਭਾਗ ਨੇ 7 ਜ਼ਿਲ੍ਹਿਆਂ ਹੋਸ਼ਿਆਰਪੁਰ, ਪਠਾਨਕੋਟ, ਨਵਾਂਸ਼ਹਿਰ, ਰੂਪਨਗਰ, ਫਤਿਹਗੜ੍ਹ ਸਾਹਿਬ, ਪਟਿਆਲਾ, ਐਸਏਐਸ ਨਗਰ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਹੈ। ਜਦਕਿ ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮਲੇਰਕੋਟਲਾ ਅਤੇ ਸੰਗਰੂਰ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਇਨ੍ਹਾਂ ਸਾਰਿਆਂ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ।

Exit mobile version