ਅੱਜ ਖੁੱਲ੍ਹਣਗੇ ਪੰਜਾਬ ਅਤੇ ਚੰਡੀਗੜ੍ਹ ਦੇ ਸਕੂਲ, ਮਈ ਮਹੀਨੇ ਤੋਂ ਚੱਲ ਰਹੀਂ ਸੀ ਛੁੱਟੀਆਂ, ਮਿਡ ਡੇ ਮੀਲ 'ਚ ਹੋਵੇਗੀ ਤਬਦੀਲੀ | Schools in Punjab and Chandigarh will open tomorrow change in the mid-day meal Punjabi news - TV9 Punjabi

ਅੱਜ ਖੁੱਲ੍ਹਣਗੇ ਪੰਜਾਬ ਅਤੇ ਚੰਡੀਗੜ੍ਹ ਦੇ ਸਕੂਲ, ਮਈ ਮਹੀਨੇ ਤੋਂ ਚੱਲ ਰਹੀਆਂ ਸੀ ਛੁੱਟੀਆਂ, ਮਿਡ ਡੇ ਮੀਲ ‘ਚ ਹੋਵੇਗੀ ਤਬਦੀਲੀ

Updated On: 

01 Jul 2024 04:45 AM

ਚੰਡੀਗੜ੍ਹ ਦੇ ਸਿੰਗਲ ਸ਼ਿਫਟ ਵਾਲੇ ਸਕੂਲਾਂ ਦਾ ਸਮੇਂ ਸਵੇਰੇ 8 ਵਜੇ ਤੋਂ 2 ਵਜੇ ਤੱਕ ਰਹੇਗਾ। ਜਦਕਿ ਡਬਲ ਸ਼ਿਫਟ ਵਾਲੇ ਸਕੂਲ ਸਵੇਰੇ 7:15 ਤੋਂ 12:45 ਵਜੇ ਤੱਕ ਅਤੇ ਦੂਸਰੀ ਸ਼ਿਫਟ ਦੁਪਹਿਰ 1 ਵਜੇ ਤੋਂ ਸ਼ਾਮ 5:30 ਵਜੇ ਤੱਕ ਰਹੇਗਾ। ਉੱਥੇ ਹੀ ਕੱਲ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਮਿਡ ਡੇ ਮਿਲ ਮੈਨਿਊ ਵੀ ਬਦਲੇਗਾ। ਇਸ ਵਾਰ ਗਰਮੀਆਂ ਵਧਣ ਕਾਰਨ 21 ਮਈ ਨੂੰ ਛੁੱਟੀਆਂ ਕਰ ਦਿੱਤੀਆ ਗਈਆਂ ਸਨ।

ਅੱਜ ਖੁੱਲ੍ਹਣਗੇ ਪੰਜਾਬ ਅਤੇ ਚੰਡੀਗੜ੍ਹ ਦੇ ਸਕੂਲ, ਮਈ ਮਹੀਨੇ ਤੋਂ ਚੱਲ ਰਹੀਆਂ ਸੀ ਛੁੱਟੀਆਂ, ਮਿਡ ਡੇ ਮੀਲ ਚ ਹੋਵੇਗੀ ਤਬਦੀਲੀ

ਪੰਜਾਬ 'ਚ ਸਕੂਲ (ਸੰਕੇਤਕ ਤਸਵੀਰ)

Follow Us On

ਪੰਜਾਬ ਤੇ ਚੰਡੀਗੜ੍ਹ ਦੇ ਸਾਰੇ ਸਰਕਾਰੀ ਸਕੂਲ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸੋਮਵਾਰ ਯਾਨੀ 1 ਜੁਲਾਈ ਤੋਂ ਖੁੱਲ਼੍ਹ ਜਾਣਗੇ। ਹਾਲਾਂਕਿ ਕੁੱਝ ਪ੍ਰਾਈਵੇਟ ਸਕੂਲ ਸੋਮਵਾਰ ਤਾਂ ਕੁੱਝ ਆਉਣ ਵਾਲੇ ਇੱਕ-ਦੋ ਦਿਨਾਂ ਵਿੱਚ ਖੁਲ੍ਹਣਗੇ। ਸੂਬੇ ਦੇ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਰਹੇਗਾ।

ਚੰਡੀਗੜ੍ਹ ਦੇ ਸਿੰਗਲ ਸ਼ਿਫਟ ਵਾਲੇ ਸਕੂਲਾਂ ਦਾ ਸਮੇਂ ਸਵੇਰੇ 8 ਵਜੇ ਤੋਂ 2 ਵਜੇ ਤੱਕ ਰਹੇਗਾ। ਜਦਕਿ ਡਬਲ ਸ਼ਿਫਟ ਵਾਲੇ ਸਕੂਲ ਸਵੇਰੇ 7:15 ਤੋਂ 12:45 ਵਜੇ ਤੱਕ ਅਤੇ ਦੂਸਰੀ ਸ਼ਿਫਟ ਦੁਪਹਿਰ 1 ਵਜੇ ਤੋਂ ਸ਼ਾਮ 5:30 ਵਜੇ ਤੱਕ ਰਹੇਗਾ। ਉੱਥੇ ਹੀ ਕੱਲ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਮਿਡ ਡੇ ਮਿਲ ਮੈਨਿਊ ਵੀ ਬਦਲੇਗਾ। ਇਸ ਵਾਰ ਗਰਮੀਆਂ ਵਧਣ ਕਾਰਨ 21 ਮਈ ਨੂੰ ਛੁੱਟੀਆਂ ਕਰ ਦਿੱਤੀਆ ਗਈਆਂ ਸਨ।

ਮੈਨਿਊ ਦੇ ਮੁਤਾਬਕ ਸੋਮਵਾਰ ਨੂੰ ਸਬਜ਼ੀਆਂ ਮਿਲਾ ਕੇ ਦਾਲ ਤੇ ਰੋਟੀ, ਮੰਗਲਵਾਰ ਨੂੰ ਰਾਜਮਾ-ਚੌਲ, ਬੁੱਧਵਾਰ ਨੂੰ ਆਲੂ ਵਾਲੇ ਕਾਲੇ ਛੋਲੇ/ਚਿੱਟੇ ਛੋਲੇ ਅਤੇ ਪੁੜੀਆਂ ਤੇ ਰੋਟੀਆਂ, ਵੀਰਵਾਰ ਨੂੰ ਕੜੀ-ਚੌਲ, ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀ ਤੇ ਰੋਟੀ, ਸ਼ਨੀਵਾਰ ਨੂੰ ਮਾਹ ਛੋਲਿਆਂ ਦੀ ਦਾਲ ਦਿੱਤੀ ਜਾਵੇਗੀ। ਇਸ ਦੌਰਾਨ ਵਿਦਿਆਰਥੀ ਨੂੰ ਮੌਸਮੀ ਫਲ ਵੀ ਦਿੱਤਾ ਜਾਵੇਗਾ। ਵਿਭਾਗ ਨੇ ਇਹ ਸਪੱਸ਼ਟ ਕੀਤਾ ਹੈ ਕਿ ਬੱਚਿਆਂ ਨੂੰ ਖਾਣਾ ਗਰਮ ਹੀ ਪਰੋਸਿਆ ਜਾਵੇਗਾ ਅਤੇ ਬੱਚਿਆਂ ਨੂੰ ਖਾਣੇ ਵਿੱਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਹੈ।

ਪੰਜਾਬ ‘ਚ 19 ਹਜ਼ਾਰ ਤੋਂ ਵੱਧ ਸਰਕਾਰੀ ਸਕੂਲ ਹਨ। ਪਹਿਲੀ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਖਾਣਾ ਪਰੋਸਿਆ ਜਾਂਦਾ ਹੈ। ਇਸ ਦੇ ਪਿੱਛੇ ਕੋਸ਼ਿਸ਼ ਇਹੀ ਹੈ ਕਿ ਬੱਚਿਆਂ ਨੂੰ ਸਕੂਲ ਨਾਲ ਜੋੜਿਆ ਜਾਵੇ। ਵਿਭਾਗ ਵੱਲੋਂ ਮਿਡ ਡੇ ਮੀਲ ਲਈ ਲੋੜੀਦਾਂ ਫੰਡ ਮੁਹੱਈਆ ਕਰਵਾਇਆ ਜਾਂਦਾ ਹੈ। ਨਾਲ ਹੀ ਮਿਡ ਡੇ ਮੀਲ ‘ਚ ਬੱਚਿਆਂ ਨੂੰ ਦਿੱਤਾ ਜਾਣ ਵਾਲੇ ਖਾਣੇ ਦਾ ਸਾਰਾ ਰਿਕਾਰਡ ਰੱਖਿਆ ਜਾਂਦਾ ਹੈ। ਇਸ ਦੇ ਲਈ ਸਕੂਲਾਂ ਵਿੱਚ ਕੂਕ ਤੈਨਾਤ ਕੀਤੇ ਗਏ ਹਨ।

ਇਹ ਵੀ ਪੜ੍ਹੋ: ਕੋਹਲੀ-ਰੋਹਿਤ ਤੋਂ ਬਾਅਦ ਰਵਿੰਦਰ ਜਡੇਜਾ ਦਾ ਵੀ ਸੰਨਿਆਸ, ਟੀਮ ਇੰਡੀਆ ਲਈ ਨਹੀਂ ਖੇਡਣਗੇ ਟੀ-20 ਇੰਟਰਨੈਸ਼ਨਲ

Exit mobile version