ਲਾਡੋਵਾਲ ਟੋਲ ਪਲਾਜ਼ਾ 'ਤੇ ਪੱਕਾ ਤਾਲਾ ਲਗਾਉਣ ਦੀ ਤਿਆਰੀ, ਕਿਸਾਨਾਂ ਦੇ ਅਧਿਕਾਰੀਆਂ 'ਤੇ ਇਲਜ਼ਾਮ | ludhiana ladowal toll plaza closed by farmers after farmers protest know full detail in punjabi Punjabi news - TV9 Punjabi

ਲਾਡੋਵਾਲ ਟੋਲ ਪਲਾਜ਼ਾ ‘ਤੇ ਪੱਕਾ ਤਾਲਾ ਲਗਾਉਣ ਦੀ ਤਿਆਰੀ, ਕਿਸਾਨਾਂ ਦੇ ਅਧਿਕਾਰੀਆਂ ‘ਤੇ ਇਲਜ਼ਾਮ

Updated On: 

30 Jun 2024 20:26 PM

ਕਿਸਾਨ ਪਿਛਲੇ ਦੋ ਹਫ਼ਤਿਆਂ ਤੋਂ ਟੋਲ ਪਲਾਜ਼ਾ 'ਤੇ ਧਰਨੇ ਲਗਾ ਕੇ ਬੈਠੇ ਹਨ। ਕਿਸਾਨਾਂ ਦੀ ਮੰਗ ਹੈ ਕਿ ਟੋਲ ਪਲਾਜ਼ਾ ਦੀਆਂ ਵਧਾਈਆਂ ਹੋਈਆਂ ਕੀਮਤਾਂ ਜਲਦ ਤੋਂ ਜਲਦ ਵਾਪਸ ਲਿਆ ਜਾਵੇ ਕਿਉਂਕਿ ਇਹ ਟੋਲ ਪਲਾਜ਼ਾ ਪਹਿਲਾਂ ਹੀ ਬਹੁਤ ਜਿਆਦਾ ਮਹਿੰਗਾ ਹੈ। ਯਾਤਰੀਆਂ ਨੂੰ ਸੁਵਿਧਾਵਾਂ ਦੇ ਨਾਂਅ 'ਤੇ ਕੁਝ ਵੀ ਨਹੀਂ ਦਿੱਤਾ ਜਾ ਰਿਹਾ ਹੈ।

ਲਾਡੋਵਾਲ ਟੋਲ ਪਲਾਜ਼ਾ ਤੇ ਪੱਕਾ ਤਾਲਾ ਲਗਾਉਣ ਦੀ ਤਿਆਰੀ, ਕਿਸਾਨਾਂ ਦੇ ਅਧਿਕਾਰੀਆਂ ਤੇ ਇਲਜ਼ਾਮ

ਧਰਨਾਕਾਰੀ ਕਿਸਾਨਾਂ ਨੇ ਕੀਤਾ ਟੋਲ ਪਲਾਜ਼ਾ ਬੰਦ

Follow Us On

Ladowal Toll Plaza: ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਨੂੰ ਕਿਸਾਨਾਂ ਨੇ ਪੱਕੇ ਤੌਰ ‘ਤੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਕਿਸਾਨਾਂ ਨੇ 30 ਜੂਨ ਨੂੰ ਸਵੇਰੇ 10 ਵਜੇ ਤਾਲਾ ਲਗਾਉਣ ਦੀ ਗੱਲ ਕਹੀ ਸੀ ਹੁਣ ਇਸ ਲਈ ਕਿਸਾਨਾਂ ਅੱਗੇ ਵੱਧ ਰਹੇ ਹਨ। ਇਸ ਨੂੰ ਲੈ ਕੇ ਕਿਸਾਨ ਨੇ ਪਹਿਲਾਂ ਵੀ ਐਲਾਨ ਕੀਤਾ ਸੀ ਕਿ ਲਾਡੋਵਾਲ ਟੋਲ ਪਲਾਜ਼ਾ ਨੂੰ ਮਹਿੰਗੀਆਂ ਦਰਾਂ ਦੇ ਚੱਲਦੇ ਹਮੇਸ਼ਾ ਲਈ ਬੰਦ ਕਰ ਦਿੱਤਾ ਜਾਵੇਗਾ।

ਕਿਸਾਨ ਪਿਛਲੇ ਦੋ ਹਫ਼ਤਿਆਂ ਤੋਂ ਟੋਲ ਪਲਾਜ਼ਾ ‘ਤੇ ਧਰਨੇ ਲਗਾ ਕੇ ਬੈਠੇ ਹਨ। ਕਿਸਾਨਾਂ ਦੀ ਮੰਗ ਹੈ ਕਿ ਟੋਲ ਪਲਾਜ਼ਾ ਦੀਆਂ ਵਧਾਈਆਂ ਹੋਈਆਂ ਕੀਮਤਾਂ ਜਲਦ ਤੋਂ ਜਲਦ ਵਾਪਸ ਲਿਆ ਜਾਵੇ ਕਿਉਂਕਿ ਇਹ ਟੋਲ ਪਲਾਜ਼ਾ ਪਹਿਲਾਂ ਹੀ ਬਹੁਤ ਜਿਆਦਾ ਮਹਿੰਗਾ ਹੈ। ਯਾਤਰੀਆਂ ਨੂੰ ਸੁਵਿਧਾਵਾਂ ਦੇ ਨਾਂਅ ‘ਤੇ ਕੁਝ ਵੀ ਨਹੀਂ ਦਿੱਤਾ ਜਾ ਰਿਹਾ ਹੈ। ਕਿਸਾਨਾਂ ਨੇ ਮੰਤਰੀ ਨਿਤਿਨ ਗੜਕਰੀ ਦੇ ਬਿਆਨਾਂ ਦੇ ਆਧਾਰ ‘ਤੇ ਕਿਹਾ ਕਿ ਉਨ੍ਹਾਂ ਖੁਦ ਕਿਹਾ ਹੈ ਕਿ ਜੋ ਟੋਲ ਸੁਵਿਧਾਵਾਂ ਮੁਹੱਈ ਨਹੀਂ ਕਰਵਾ ਰਿਹਾ ਉਸ ਟੋਲ ‘ਤੇ ਟੈਕਸ ਲੈਣ ਦਾ ਕੋਈ ਤੁੱਕ ਨਹੀਂ ਹੈ।

ਭਾਰਤੀ ਕਿਸਾਨ ਮਜਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਨਾਲ ਹੁਣ ਟੈਕਸੀ ਯੂਨੀਅਨ ਵੱਲੋਂ ਵੀ ਇਸ ਟੋਲ ਪਲਾਜ਼ੇ ਦੀਆਂ ਕੀਮਤਾਂ ‘ਚ ਕਟੌਤੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਨੂੰ ਬੰਦ ਕਰਨ ਨੂੰ ਲੈ ਕੇ ਤਿਆਰੀਆਂ ਹੁਣ ਜੋਰ ਫੜ੍ਹ ਚੁੱਕੀਆਂ ਹਨ। ਇਸ ਦੇ ਲਈ ਟੈਂਟ ਲੱਗਾਏ ਜਾ ਰਹੇ ਹਨ ਅਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ।

ਕਿਸੇ ਕੀਮਤ ਤੇ ਨਹੀਂ ਖੁਲ੍ਹਣ ਦਿਆਂਗੇ ਟੋਲ: ਕਿਸਾਨ

ਇਸ ਨੂੰ ਬੰਦ ਕਰਨ ਨੂੰ ਲੈ ਕੇ ਸਿਆਸੀ ਆਗੂਆਂ ਵੱਲੋਂ ਵੀ ਬਿਆਨ ਦਿੱਤੇ ਗਏ ਹਨ। ਇਨ੍ਹਾਂ ਬਿਆਨਾਂ ਨੂੰ ਲੈ ਕੇ ਵੀ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਹੁਣ ਇਸ ਟੋਲ ਪਲਾਜੇ ਨੂੰ ਕਿਸੇ ਵੀ ਕੀਮਤ ‘ਤੇ ਬੰਦ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ ਹੈ ਇਸ ਤੇ ਤਾਲਾ ਲੱਗ ਕੇ ਹੀ ਰਹੇਗਾ ਕਿਉਂਕਿ ਸਾਡੇ ਨਾਲ ਹੁਣ ਤੱਕ ਕਿਸੇ ਨੇ ਵੀ ਗੱਲ ਨਹੀਂ ਕੀਤੀ ਹੈ।

Exit mobile version