ਗੁਰਦੁਆਰਿਆਂ ਨੂੰ ਨਾਸੂਰ ਕਹਿਣ ਵਾਲੇ ਬੀਜੇਪੀ ਨੇਤਾ ‘ਤੇ ਕਾਰਵਾਈ, ਪਾਰਟੀ ਨੇ ਸੰਦੀਪ ਦਾਇਮਾ ਨੂੰ ਕੀਤਾ ਬਾਹਰ

Updated On: 

05 Nov 2023 18:36 PM

ਗੁਰਦੁਆਰਿਆਂ ਨੂੰ ਕੈਂਸਰ ਕਹਿਣ ਵਾਲੇ ਭਾਜਪਾ ਆਗੂ ਸੰਦੀਪ ਦਿਆਮਾ ਨੂੰ ਭਾਜਪਾ ਨੇ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਦਿਆਮਾ ਨੇ ਇਹ ਭਾਸ਼ਣ ਰਾਜਸਥਾਨ ਦੇ ਅਲਵਰ ਵਿੱਚ ਇੱਕ ਰੈਲੀ ਦੌਰਾਨ ਦਿੱਤਾ ਸੀ। ਇਸ ਤੋਂ ਬਾਅਦ ਪੰਜਾਬ ਭਾਜਪਾ ਵੱਲੋਂ ਕਾਰਵਾਈ ਲਈ ਲਗਾਤਾਰ ਦਬਾਅ ਪਾਇਆ ਜਾ ਰਿਹਾ ਸੀ।

ਗੁਰਦੁਆਰਿਆਂ ਨੂੰ ਨਾਸੂਰ ਕਹਿਣ ਵਾਲੇ ਬੀਜੇਪੀ ਨੇਤਾ ਤੇ ਕਾਰਵਾਈ, ਪਾਰਟੀ ਨੇ ਸੰਦੀਪ ਦਾਇਮਾ ਨੂੰ ਕੀਤਾ ਬਾਹਰ
Follow Us On

ਪੰਜਾਬ ਨਿਊਜ। ਗੁਰਦੁਆਰਿਆਂ ਖਿਲਾਫ ਬਿਆਨ ਦੇਣ ਵਾਲੇ ਬੀਜੇਪੀ ਨੇਤਾ ਦਾਇਮਾ ਖਿਲਾਫ ਪਾਰਟੀ ਨੇ ਵੱਡੀ ਕਾਰਵਾਈ ਕੀਤੀ ਹੈ। ਪਾਰਟੀ ਨੇ ਦਾਇਮਾ (Diama) ਤੇ ਐਕਸ਼ਨ ਲੈਂਦਿਆਂ ਉਨ੍ਹਾਂ ਨੂੰ ਬਾਹਰ ਦਾ ਰੱਸਤਾ ਦਿਖਾ ਦਿੱਤਾ ਹੈ। ਭਾਜਪਾ ਨੇ ਕਿਹਾ- ਭਾਜਪਾ ਹਮੇਸ਼ਾ ਪੰਜਾਬੀਆਂ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਦੇ ਨਾਲ ਖੜੀ ਹੈ ਅਤੇ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੀ ਰਹੇਗੀ। ਰਾਜਸਥਾਨ ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਪੱਤਰ ਜਾਰੀ ਕਰਕੇ ਕਾਰਵਾਈ ਦੀ ਜਾਣਕਾਰੀ ਦਿੱਤੀ ਹੈ।

ਪੰਜਾਬ ਭਾਜਪਾ (Punjab BJP) ਦੇ ਸੀਨੀਅਰ ਆਗੂਆਂ ਨੇ ਦਿੱਲੀ ਸਥਿਤ ਪਾਰਟੀ ਹਾਈਕਮਾਂਡ ਤੋਂ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ ਸੀ। ਚੰਡੀਗੜ੍ਹ ਪੁਲਿਸ ਸਟੇਸ਼ਨ ਸੈਕਟਰ 39 (ਪੰਜਾਬ ਭਾਜਪਾ ਦਫ਼ਤਰ ਖੇਤਰ) ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤ ਵਿੱਚ ਸੰਦੀਪ ਦਾਇਮਾ ਦੇ ਭਾਸ਼ਣ ਦਾ ਜ਼ਿਕਰ ਕੀਤਾ ਗਿਆ ਸੀ।

ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਵਿਰੋਧ ਵੀ ਕੀਤਾ ਸੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਦੇ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਭਾਜਪਾ ਆਗੂ ਦੇ ਭਾਸ਼ਣ ਤੋਂ ਬਾਅਦ ਰੋਸ ਪ੍ਰਗਟ ਕਰਦੇ ਹੋਏ ਸਨਾਤਨ ਧਰਮ ਲਈ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਵੀ ਯਾਦ ਕਰਵਾਇਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਭਾਜਪਾ ਦਾ ਵਿਰੋਧ ਕੀਤਾ। ਵਧਦੇ ਵਿਵਾਦ ਨੂੰ ਦੇਖਦਿਆਂ ਭਾਜਪਾ ਦੇ ਸਿੱਖ ਆਗੂਆਂ ਨੇ ਸੰਦੀਪ ਦਾਇਮਾ ਨੂੰ ਵੀ ਇਸ ਲਈ ਮੁਆਫੀ ਮੰਗਣ ਲਈ ਕਿਹਾ ਸੀ।

ਸਿੱਖ ਕੌਮ ਤੋਂ ਮੰਗੀ ਸੀ ਮੁਆਫੀ

ਵਧਦੇ ਵਿਰੋਧ ਨੂੰ ਦੇਖਦਿਆਂ ਦਾਇਮਾ ਨੇ ਇੱਕ ਵੀਡੀਓ ਜਾਰੀ ਕਰਕੇ ਸਿੱਖ ਕੌਮ ਤੋਂ ਅਜਿਹੀ ਟਿੱਪਣੀ ਲਈ ਮੁਆਫੀ ਮੰਗੀ ਸੀ। ਸ਼੍ਰੋਮਣੀ ਕਮੇਟੀ ਨੂੰ ਭੇਜੀ ਮੁਆਫੀਨਾਮੇ ਦੀ ਵੀਡੀਓ ਵਿੱਚ ਦਾਇਮਾ ਨੇ ਕਿਹਾ ਕਿ ਉਹ ਵੀ ਨਹੀਂ ਜਾਣਦੇ ਕਿ ਗੁਰਦੁਆਰਿਆਂ ਪ੍ਰਤੀ ਇਹ ਸ਼ਬਦ ਉਨ੍ਹਾਂ ਦੇ ਮੂੰਹੋਂ ਕਿਵੇਂ ਨਿਕਲੇ। ਉਹ ਮਸਜਿਦਾਂ ਅਤੇ ਮਦਰੱਸਿਆਂ ਦੀ ਗੱਲ ਕਰ ਰਿਹਾ ਸੀ।

ਉਹ ਮੁਆਫੀ ਮੰਗਦੇ ਹਨ। ਸਨਾਤਨ ਧਰਮ ਲਈ ਕੁਰਬਾਨੀਆਂ ਕਰਨ ਵਾਲੇ ਸਿੱਖ ਉਨ੍ਹਾਂ ਬਾਰੇ ਅਜਿਹਾ ਸੋਚ ਵੀ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਮੈਂ ਇਸ ਗਲਤੀ ਲਈ ਗੁਰਦੁਆਰੇ ਜਾ ਕੇ ਪਛਚਾਤਾਪ ਕਰਾਂਗਾ।