ਅਬੋਹਰ: ਕਾਰ ਹਾਦਸੇ ‘ਚ ਪੰਜ ‘ਚੋਂ ਤਿੰਨ ਨੌਜਵਾਨਾਂ ਦੀ ਮੌਤ, ਦੋ ਸਕੇ ਭਰਾ ਵੀ ਸ਼ਾਮਲ

Updated On: 

23 Feb 2026 12:35 PM IST

ਹਾਦਸੇ 'ਚ ਜਾਨ ਗੁਆਉਣ ਵਾਲਿਆਂ ਦੀ ਤਿੰਨ ਨੌਜਵਾਨਾਂ ਦੀ ਪਹਿਚਾਣ- ਉਦੇ ਤੇ ਵਿਸ਼ਾਲ (ਦੋਵੇਂ ਸਕੇ ਭਰਾ) ਤੇ ਉਨ੍ਹਾਂ ਦੇ ਦੋਸਤ- ਰਮਨ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਤਿੰਨੋਂ ਗੰਭੀਰ ਜ਼ਖ਼ਮੀ ਹੋ ਗਏ ਸਨ ਤੇ ਇਲਾਜ਼ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਅਬੋਹਰ: ਕਾਰ ਹਾਦਸੇ ਚ ਪੰਜ ਚੋਂ ਤਿੰਨ ਨੌਜਵਾਨਾਂ ਦੀ ਮੌਤ, ਦੋ ਸਕੇ ਭਰਾ ਵੀ ਸ਼ਾਮਲ

ਅਬੋਹਰ: ਕਾਰ ਹਾਦਸੇ 'ਚ ਪੰਜ 'ਚੋਂ ਤਿੰਨ ਨੌਜਵਾਨਾਂ ਦੀ ਮੌਤ

ਅਬੋਹਰ ‘ਚ ਬੀਤੀ ਰਾਤ ਕਰੀਬ 1:00 ਵਜੇ ਇੱਕ ਭਿਆਨਕ ਹਾਦਸਾ ਵਾਪਰਿਆ। ਰੋਟੀ ਚੌਕ ਦੇ ਨੇੜੇ ਤੇਜ਼ ਰਫ਼ਤਾਰ ਕਾਰ ਦੇ ਹਾਦਸੇ ਨਾਲ ਕਾਰ ‘ਚ ਸਵਾਰ ਪੰਜ ਨੌਜਵਾਨਾਂ ‘ਚੋਂ ਤਿੰਨ ਦੀ ਮੌਤ ਹੋ ਗਈ, ਜਦਕਿ 2 ਗੰਭੀਰ ਜ਼ਖ਼ਮੀ ਹੋ ਗਏ।

ਸਕੇ ਭਰਾਵਾਂ ਸਮੇਂ ਤਿੰਨ ਦੀ ਮੌਤ

ਹਾਦਸੇ ‘ਚ ਜਾਨ ਗੁਆਉਣ ਵਾਲੇ ਤਿੰਨ ਨੌਜਵਾਨਾਂ ਦੀ ਪਹਿਚਾਣ- ਉਦੇ ਤੇ ਵਿਸ਼ਾਲ (ਦੋਵੇਂ ਸਕੇ ਭਰਾ) ਤੇ ਉਨ੍ਹਾਂ ਦੇ ਦੋਸਤ- ਰਮਨ ਦੇ ਰੂਪ ‘ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਤਿੰਨੋਂ ਗੰਭੀਰ ਜ਼ਖ਼ਮੀ ਹੋ ਗਏ ਸਨ ਤੇ ਇਲਾਜ਼ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਦੋ ਜ਼ਖ਼ਮੀਆਂ ਦਾ ਇਲਾਜ਼ ਜਾਰੀ

ਕਾਰ ‘ਚ ਸਵਾਰ ਦੋ ਹੋਰ ਨੌਜਵਾਨ- ਅਨਮੋਲ ਤੇ ਰੋਸ਼ਨ ਗੰਭੀਰ ਜ਼ਖ਼ਮੀ ਹੋ ਗਏ। ਮੁੱਢਲੇ ਇਲਾਜ਼ ਤੋਂ ਬਾਅਦ ਉਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ਼ ਜਾਰੀ ਹੈ।

ਬੱਲੋਆਣਾ ਦੇ ਵਸਨੀਕ ਸਾਰੇ ਨੌਜਵਾਨ

ਇਸ ਹਾਦਸੇ ਦਾ ਸ਼ਿਕਾਰ ਹੋਏ ਸਾਰੇ ਹੀ ਮ੍ਰਿਤਕ ਤੇ ਜ਼ਖ਼ਮੀ ਨੌਜਵਾਨ ਅਬੋਹਰ ਦੇ ਨਜ਼ਦੀਕੀ ਪਿੰਡ ਬੱਲੋਆਣਾ ਦੇ ਦੱਸੇ ਜਾ ਰਹੇ ਹਨ। ਹਾਦਸੇ ਦੀ ਸੂਚਨਾ ਮਿਲਣ ਤੋਂ ਪਿੰਡ ‘ਚ ਸੋਗ ਦੀ ਲਹਿਰ ਹੈ।

ਹਾਦਸੇ ਦੀ ਖ਼ਬਰ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਸਥਿਤੀ ਸੰਭਾਲੀ ਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਹਾਦਸੇ ਦਾ ਕਾਰਨਾਂ ਦਾ ਪਤਾ ਲਗਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਸਾਰੇ ਪਹਿਲੂਆਂ ਦੀ ਪੜਤਾਲ ਕੀਤੀ ਜਾ ਰਹੀ ਹੈ।

Follow Us
Related Stories
ਖਹਿਰਾ ਨੇ ਢਿਲਵਾਂ-ਮਾਨਾਂਵਾਲਾ ਟੋਲ ਤੁਰੰਤ ਬੰਦ ਕਰਨ ਦੀ ਮੰਗ, ਕਿਹਾ- 29 ਮਈ ਤੋਂ ਬਾਅਦ ਟੋਲ ਵਸੂਲੀ ਗੈਰ-ਕਾਨੂੰਨੀ; NHAI ਨੂੰ ਲਿਖਿਆ ਪੱਤਰ
ਵਿਧਾਨ ਸਭਾ ਸਪੀਕਰ ਸੰਧਵਾਂ ਦੀ ਕਿਸਾਨਾਂ ਨੂੰ ਅਪੀਲ, ਝੋਨਾ ਲਗਾਉਣ ਤੋਂ ਪਹਿਲਾਂ ਰਾਹਾਂ ਤੋਂ ਕਬਜ਼ੇ ਹਟਾਓ, ਬੋਲੇ- ਖੁੱਲ੍ਹੀਆਂ ਸੜਕਾਂ ਨਾਲ ਵਧੇਗਾ ਵਿਕਾਸ
ਕੁਲਹੜ ਪੀਜ਼ਾ ਵਾਲੀ ਗੁਰਪ੍ਰੀਤ ਦਾ ਝਲਕਿਆ ਦਰਦ, ਕਿਹਾ- ਲੋਕ ਮੇਰੇ ਬੱਚੇ ਨੂੰ ਕਹਿ ਰਹੇ ਡਰਾਮੇਬਾਜ਼ ਕਹਿ ਰਹੇ
ਚੰਡੀਗੜ੍ਹ ਦੇ ਪ੍ਰਾਈਮ ਸੈਕਟਰਾਂ ‘ਚ ਪਲਾਟ ਖਰੀਦਣ ਦਾ ਮੌਕਾ, 10 ਰਿਹਾਇਸ਼ੀ ਪਲਾਟਾਂ ਦੀ ਹੋਵੇਗੀ ਈ-ਨਿਲਾਮੀ; ਕੀਮਤਾਂ ₹3.30 ਕਰੋੜ ਤੋਂ ਸ਼ੁਰੂ
ਕੀ ਕਾਂਗਰਸ ‘ਚ ਮੁੜ ਵਾਪਸੀ ਕਰਨਗੇ ਕੈਪਟਨ ਅਮਰਿੰਦਰ ਸਿੰਘ? ਪੰਜਾਬ ਦੀ ਰਾਜਨੀਤੀ ‘ਚ ਅਟਕਲਾਂ ਤੇਜ਼
ਅੰਮ੍ਰਿਤਸਰ ‘ਚ ਅਧਿਆਪਕ ਦਾ ਕਤਲ, ਦੂਜੇ ਦਿਨ ਵੀ ਮੁਲਜ਼ਮ ਫਰਾਰ; CCTV ‘ਚ ਦੇਖੇ ਗਏ 5 ਸ਼ੱਕੀ- ਪੁਲਿਸ