ਅਬੋਹਰ ‘ਚ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਿਹਾ ਈ-ਰਿਕਸ਼ਾ ਪਲਟਿਆ, 7 ਬੱਚੇ ਜ਼ਖ਼ਮੀ
Abohar road Accident: ਈ-ਰਿਕਸ਼ਾ ਚਾਲਕ ਲਖਵਿੰਦਰ ਸਿੰਘ ਵਾਸੀ ਪੰਚ ਪੀਰ ਮੁਹੱਲਾ ਆਪਣੇ ਈ-ਰਿਕਸ਼ਾ 'ਚ ਦਰਜਨ ਦੇ ਕਰੀਬ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਿਹਾ ਸੀ। ਜਦੋਂ ਉਹ ਸੀਤੋ ਰੋਡ 'ਤੇ ਪਹੁੰਚਿਆ ਤਾਂ ਅਚਾਨਕ ਉਸ ਦੇ ਈ-ਰਿਕਸ਼ਾ ਦਾ ਐਕਸਲ ਟੁੱਟ ਗਿਆ। ਇਸ ਕਾਰਨ ਰਿਕਸ਼ਾ ਸੜਕ 'ਤੇ ਪਲਟ ਗਿਆ ਅਤੇ ਸਾਰੇ ਬੱਚੇ ਸੜਕ 'ਤੇ ਡਿੱਗ ਪਏ।
Abohar Accident: ਵੀਰਵਾਰ ਸਵੇਰੇ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਿਹਾ ਇੱਕ ਈ-ਰਿਕਸ਼ਾ ਅਚਾਨਕ ਸੜਕ ‘ਤੇ ਪਲਟ ਗਿਆ, ਜਿਸ ਕਾਰਨ 7 ਸਕੂਲੀ ਬੱਚੇ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸਕੂਲ ਪ੍ਰਬੰਧਕ ਅਤੇ ਬੱਚਿਆਂ ਦੇ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚੇ ਅਤੇ ਜ਼ਖਮੀ ਬੱਚਿਆਂ ਨੂੰ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ।
ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਈ-ਰਿਕਸ਼ਾ ਚਾਲਕ ਲਖਵਿੰਦਰ ਸਿੰਘ ਵਾਸੀ ਪੰਚ ਪੀਰ ਮੁਹੱਲਾ ਆਪਣੇ ਈ-ਰਿਕਸ਼ਾ ‘ਚ ਦਰਜਨ ਦੇ ਕਰੀਬ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਿਹਾ ਸੀ। ਜਦੋਂ ਉਹ ਸੀਤੋ ਰੋਡ ‘ਤੇ ਪਹੁੰਚਿਆ ਤਾਂ ਅਚਾਨਕ ਉਸ ਦੇ ਈ-ਰਿਕਸ਼ਾ ਦਾ ਐਕਸਲ ਟੁੱਟ ਗਿਆ। ਇਸ ਕਾਰਨ ਰਿਕਸ਼ਾ ਸੜਕ ‘ਤੇ ਪਲਟ ਗਿਆ ਅਤੇ ਸਾਰੇ ਬੱਚੇ ਸੜਕ ‘ਤੇ ਡਿੱਗ ਪਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਕੂਲ ਦੇ ਡਾਇਰੈਕਟਰ ਅਤੇ ਬੱਚਿਆਂ ਦੇ ਮਾਪੇ ਵੀ ਮੌਕੇ ‘ਤੇ ਪਹੁੰਚੇ ਅਤੇ ਬੱਚਿਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ।
ਅਬੋਹਰ ‘ਚ ਈ-ਰਿਕਸ਼ਾ ਹੋਇਆ ਹਾਦਸੇ ਦਾ ਸ਼ਿਕਾਰ, 8 ਸਕੂਲੀ ਬੱਚੇ ਹੋਏ ਜ਼ਖਮੀ।
ਡਾਕਟਰ ਨੇ ਦੱਸਿਆ -“ਇਕ ਨਿੱਜੀ ਸਕੂਲ ਦਾ ਈ-ਰਿਕਸ਼ਾ ਪਲਟ ਗਿਆ ਜਿਸ ਕਾਰਨ 8 ਬੱਚੇ ਘਾਇਲ ਹੋ ਗਏ ਸੀ ਪਰ ਹੁਣ ਸਾਰੇ ਸੁਰੱਖਿਤ ਹਨ।”#erickshaw #Accident #AboharNews pic.twitter.com/o6vOfivKGW— TV9 Punjab-Himachal Pradesh-J&K (@TV9Punjab) April 25, 2024
ਇਹ ਵੀ ਪੜ੍ਹੋ
ਈ-ਰਿਕਸ਼ਾ ਚਾਲਕ ‘ਤੇ ਇਲਜ਼ਾਮ
ਬੱਚਿਆਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਰਿਕਸ਼ਾ ਚਾਲਕ ਨੇ ਆਪਣੇ ਈ-ਰਿਕਸ਼ਾ ‘ਚ ਜ਼ਿਆਦਾ ਬੱਚੇ ਬੈਠਣ ਲਈ ਵੱਖਰੀਆਂ ਸੀਟਾਂ ਲਗਾ ਦਿੱਤੀਆਂ ਸਨ, ਜਿਸ ਕਾਰਨ ਈ-ਰਿਕਸ਼ਾ ਪਲਟ ਗਿਆ, ਉਨ੍ਹਾਂ ਨੇ ਈ-ਰਿਕਸ਼ਾ ਚਾਲਕ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।