ਗ੍ਰਿਫਤਾਰ ‘ਆਪ’ ਵਿਧਾਇਕ ਗੱਜਣਮਾਜਰਾ ਦੀ ਸਿਹਤ ਵਿਗੜੀ, ਪੀਜੀਆਈ ਚੰਡੀਗੜ੍ਹ ਵਿੱਚ ਭਰਤੀ

Updated On: 

07 Nov 2023 14:23 PM

AAP MLA admitted in PGI: ਬੀਤੇ ਸੋਮਵਾਰ ਨੂੰ ਈਡੀ ਦੀ ਟੀਮ ਦੇ ਦੋ ਅਧਿਕਾਰੀ ਸਾਦੇ ਕੱਪੜਿਆਂ ਵਿੱਚ ਵਿਧਾਇਕ ਜਸਵੰਤ ਗੱਜਣਮਾਜਰਾ ਦੇ ਪੀਏ ਕੋਲ ਪੁੱਜੇ ਅਤੇ ਉਨ੍ਹਾਂ ਨੂੰ ਦੱਸਿਆ ਕਿ ਲੁਧਿਆਣਾ ਦੇ ਵਿਧਾਇਕ ਕੁਲਵੰਤ ਸਿੰਘ ਨੇ ਉਨ੍ਹਾਂ ਨੂੰ ਵਿਧਾਇਕ ਨਾਲ ਮੀਟਿੰਗ ਲਈ ਭੇਜਿਆ ਸੀ। ਇਸ ਤਰ੍ਹਾਂ ਬਹਾਨੇ ਨਾਲ ਈਡੀ ਦੇ ਅਧਿਕਾਰੀਆਂ ਨੇ ਦਫ਼ਤਰ ਅੰਦਰ ਦਾਖ਼ਲ ਹੋ ਕੇ ਵਿਧਾਇਕ ਨੂੰ ਗ੍ਰਿਫ਼ਤਾਰ ਕਰ ਲਿਆ।

ਗ੍ਰਿਫਤਾਰ ਆਪ ਵਿਧਾਇਕ ਗੱਜਣਮਾਜਰਾ ਦੀ ਸਿਹਤ ਵਿਗੜੀ, ਪੀਜੀਆਈ ਚੰਡੀਗੜ੍ਹ ਵਿੱਚ ਭਰਤੀ

ਫਾਈਲ ਫੋਟੋ

Follow Us On

ਈਡੀ ਨੇ ਪੰਜਾਬ ਦੇ ਅਮਰਗੜ੍ਹ ਤੋਂ ‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ (Jaswant Singh Gajjanmajra) ਨੂੰ 41 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ। ਹਿਰਾਸਤ ਵਿਚ ਦੇਰ ਰਾਤ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪੀਜੀਆਈ ਚ ਭਰਤੀ ਕਰਵਾਇਆ ਗਿਆ। ਉਹ ਐਡਵਾਂਸਡ ਕਾਰਡਿਅਕ ਸੈਂਟਰ ਦੇ ਸੀਸੀਯੂ ਵਿੱਚ ਬੈੱਡ ਨੰਬਰ 17 ‘ਤੇ ਭਰਤੀ ਹਨ।

ਗੱਜਣਮਾਜਰਾ ਉਹੀ ਵਿਧਾਇਕ ਹਨ, ਜਿਨ੍ਹਾਂ ਨੇ ਪੰਜਾਬ ਦੀ ਮਾੜੀ ਆਰਥਿਕ ਹਾਲਤ ਦਾ ਹਵਾਲਾ ਦਿੰਦੇ ਹੋਏ ਸਿਰਫ਼ ਇੱਕ ਰੁਪਏ ਤਨਖ਼ਾਹ ਲੈਣ ਦਾ ਐਲਾਨ ਕੀਤਾ ਸੀ। ਜਦੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਹ ਪਾਰਟੀ ਦਫ਼ਤਰ ਵਿੱਚ ਨਵ-ਨਿਯੁਕਤ ਬਲਾਕ ਪ੍ਰਧਾਨਾਂ ਨਾਲ ਮੀਟਿੰਗ ਕਰ ਰਹੇ ਸਨ।

ਬੈਂਕਾਂ ਤੋਂ ਕਰਜ਼ਾ ਲਿਆ ਪਰ ਕਿਤੇ ਹੋਰ ਵਰਤਿਆ

ਈਡੀ ਨੇ ਪਿਛਲੇ ਸਾਲ ਸਤੰਬਰ ਵਿੱਚ ਸੰਗਰੂਰ ਵਿੱਚ ਤਾਰਾ ਹਵੇਲੀ, ਤਾਰਾ ਕਾਨਵੈਂਟ ਸਕੂਲ, ਤਾਰਾ ਗੋਲਡਨ ਹੋਮਜ਼ ਅਤੇ ਮਾਲੇਰਕੋਟਲਾ ਵਿੱਚ ਤਾਰਾ ਫੀਡ ਇੰਡਸਟਰੀਜ਼ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਤਾਰਾ ਕਾਰਪੋਰੇਸ਼ਨ ਲਿਮਟਿਡ ਇਨ੍ਹਾਂ ਸਾਰੇ ਕਾਰੋਬਾਰੀ ਉੱਦਮਾਂ ਦੀ ਮੂਲ ਕੰਪਨੀ ਹੈ ਅਤੇ ਗੱਜਣਮਾਜਰਾ, ਉਨ੍ਹਾਂ ਦੇ ਭਰਾਵਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਮਲਕੀਅਤ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ 2011 ਤੋਂ 2014 ਦਰਮਿਆਨ ਕਈ ਕਰਜ਼ੇ ਲਏ ਸਨ ਪਰ ਈਡੀ ਅਤੇ ਸੀਬੀਆਈ ਦੀ ਜਾਂਚ ਦੇ ਅਨੁਸਾਰ, ਕਰਜ਼ੇ ਦੀ ਵਰਤੋਂ ਉਸ ਉਦੇਸ਼ ਲਈ ਨਹੀਂ ਕੀਤੀ ਗਈ ਜਿਸ ਲਈ ਬੈਂਕ ਤੋਂ ਪੈਸੇ ਲਏ ਗਏ ਸਨ। ਜਿਸ ਸਮੇਂ ਕਰਜ਼ਾ ਲਿਆ ਗਿਆ ਸੀ, ਉਸ ਸਮੇਂ ਗੱਜਣਮਾਜਰਾ ਕੰਪਨੀਆਂ ਦੇ ਡਾਇਰੈਕਟਰਾਂ ਵਿੱਚੋਂ ਇੱਕ ਸਨ।

ਫਰਮ ਨੇ ਆਪਣੇ ਡਾਇਰੈਕਟਰਾਂ ਰਾਹੀਂ ਆਪਣੇ ਸਟਾਕ ਨੂੰ ਛੁਪਾਇਆ ਅਤੇ ਮਾੜੇ ਇਰਾਦਿਆਂ ਨਾਲ ਕਰਜ਼ਿਆਂ ਵਿੱਚ ਹੇਰਾਫੇਰੀ ਕੀਤੀ। ਇਸ ਕਾਰਨ ਬੈਂਕ ਨੂੰ ਕਰੀਬ 40.92 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਗੱਜਣਮਾਜਰਾ ਨੂੰ ਜਲੰਧਰ ਸਥਿਤ ਈਡੀ ਦਫ਼ਤਰ ਲਿਆਂਦਾ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇੱਕ ਹਫ਼ਤਾ ਪਹਿਲਾਂ ਹੀ ਈਡੀ ਨੇ ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਦੇ ਘਰ ਛਾਪਾ ਮਾਰਿਆ ਸੀ। ਇੱਕ ਹਫ਼ਤੇ ਬਾਅਦ, ਈਡੀ ਨੇ ਪੰਜਾਬ ਵਿੱਚ ‘ਆਪ’ ਵਿਧਾਇਕ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ ਅਜਿਹੇ ਸਮੇਂ ਕੀਤੀ ਗਈ ਹੈ ਜਦੋਂ ਆਮ ਆਦਮੀ ਪਾਰਟੀ ਈਡੀ ਦੀ ਕਾਰਵਾਈ ਨੂੰ ਲੈ ਕੇ ਹੰਗਾਮਾ ਕਰ ਰਹੀ ਹੈ।

Exit mobile version