ਪਠਾਣਮਾਜਰਾ ਦੀ ਜ਼ਮਾਨਤ ‘ਤੇ ਅੱਜ ਆ ਸਕਦਾ ਫੈਸਲਾ, ਜਬਰ-ਜਨਾਹ ਦੇ ਮਾਮਲੇ ਚ ਫ਼ਰਾਰ ਚੱਲ ਰਿਹਾ ਵਿਧਾਇਕ

Updated On: 

06 Oct 2025 09:47 AM IST

Harmeet Singh Pathanmajra: ਪਠਾਣਮਾਜਰਾ ਨੇ ਪਟੀਸ਼ਨ 'ਚ ਦੋ ਮੁੱਖ ਦਲੀਲਾਂ ਰੱਖੀਆਂ ਸਨ। ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ 'ਤੇ ਦਰਜ ਕੀਤਾ ਗਿਆ ਮਾਮਲੇ ਰਾਜਨੀਤੀ ਤੋਂ ਪ੍ਰੇਰਿਤ ਹੈ। ਦੂਜਾ ਕਿ ਜਿਸ ਸ਼ਿਕਾਇਤ 'ਤੇ ਮਾਮਲਾ ਦਰਜ ਹੋਇਆ, ਉਹ ਕਾਫੀ ਸਮੇਂ ਤੋਂ ਪੈਂਡਿੰਗ ਸੀ। ਹਾਲਾਂਕਿ, ਸਰਕਾਰੀ ਵਕੀਲ ਨੇ ਕਿਹਾ ਸੀ ਕਿ ਕਾਰਵਾਈ ਨਿਯਮਾਂ ਤਹਿਤ ਕੀਤੀ ਗਈ ਹੈ।

ਪਠਾਣਮਾਜਰਾ ਦੀ ਜ਼ਮਾਨਤ ਤੇ ਅੱਜ ਆ ਸਕਦਾ ਫੈਸਲਾ, ਜਬਰ-ਜਨਾਹ ਦੇ ਮਾਮਲੇ ਚ ਫ਼ਰਾਰ ਚੱਲ ਰਿਹਾ ਵਿਧਾਇਕ

ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ

Follow Us On

ਜਬਰ-ਜਨਾਹ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਇੱਕ ਮਹੀਨੇ ਤੋਂ ਫ਼ਰਾਰ ਚੱਲ ਰਹੇ ਸਨੌਰ ਤੋਂ ਆਮ ਆਦਮੀ ਪਾਰਟੀ (ਆਪ) ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਜ਼ਮਾਨਤ ਤੇ ਅੱਜ ਫੈਸਲਾ ਆ ਸਕਦਾ ਹੈ। ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ‘ਤੇਪਟਿਆਲਾ ਜ਼ਿਲ੍ਹਾ ਅਦਾਲਤ ਚ ਸੁਣਵਾਈ ਚੱਲ ਰਹੀ ਹੈ। ਪਿਛਲੀ ਸੁਣਵਾਈ ਦੌਰਾਨ ਕਰੀਬ ਢੇਡ ਘੰਟੇ ਤੱਕ ਸੁਣਵਾਈ ਚੱਲੀ ਸੀ। ਇਸ ਦੌਰਾਨ ਵਿਧਾਇਕ ਪਠਾਨਮਾਜਰਾ ਦੇ ਵਕੀਲਾਂ ਨੇ ਕਈ ਦਲੀਲਾਂ ਰੱਖੀਆਂ ਸਨ। ਹਾਲਾਂਕਿ, ਇਨ੍ਹਾਂ ਦਲੀਲਾਂ ਤੇ ਸਰਕਾਰੀ ਵਕੀਲਾਂ ਨੇ ਇਤਰਾਜ਼ ਜਤਾਇਆ ਸੀ।

ਪਠਾਣਮਾਜਰਾ ਨੇ ਪਟੀਸ਼ਨ ਚ ਦੋ ਮੁੱਖ ਦਲੀਲਾਂ ਰੱਖੀਆਂ ਸਨ। ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਤੇ ਦਰਜ ਕੀਤਾ ਗਿਆ ਮਾਮਲੇ ਰਾਜਨੀਤੀ ਤੋਂ ਪ੍ਰੇਰਿਤ ਹੈ। ਦੂਜਾ ਕਿ ਜਿਸ ਸ਼ਿਕਾਇਤ ਤੇ ਮਾਮਲਾ ਦਰਜ ਹੋਇਆ ਹੈ, ਉਹ ਕਾਫੀ ਸਮੇਂ ਤੋਂ ਪੈਂਡਿੰਗ ਸੀ। ਹਾਲਾਂਕਿ, ਸਰਕਾਰੀ ਵਕੀਲ ਨੇ ਕਿਹਾ ਸੀ ਕਿ ਕਾਰਵਾਈ ਨਿਯਮਾਂ ਤਹਿਤ ਕੀਤੀ ਗਈ ਹੈ।

ਔਰਤ ਨੂੰ ਧੋਖਾ ਦੇਣ ਅਤੇ ਠੱਗੀ ਦਾ ਇਲਜ਼ਾਮ

3 ਸਤੰਬਰ ਨੂੰ ਪਟਿਆਲਾ ਦੇ ਸਿਵਲ ਲਾਈਨਜ਼ ਪੁਲਿਸ ਸਟੇਸ਼ਨ ਵਿੱਚ ਆਪ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ। ਇਲਜ਼ਾਮ ਹੈ ਕਿ ਉਨ੍ਹਾਂ ਨੇ ਇੱਕ ਔਰਤ ਨੂੰ ਆਪਣੇ ਆਪ ਨੂੰ ਤਲਾਕਸ਼ੁਦਾ ਦੱਸ ਕੇ ਧੋਖਾ ਦਿੱਤਾ।

ਔਰਤ ਨੇ ਕਿਹਾ ਕਿ 2013 ਚ ਫੇਸਬੁੱਕ ਤੇ ਮਿਲਣ ਤੋਂ ਬਾਅਦ, ਉਨ੍ਹਾਂ ਦਾ ਵਿਆਹ 2021 ਚ ਇੱਕ ਗੁਰਦੁਆਰੇ ਚ ਹੋਇਆ ਸੀ, ਪਰ ਸੱਚਾਈ ਉਦੋਂ ਸਾਹਮਣੇ ਆਈ ਜਦੋਂ ਪਹਿਲੀ ਪਤਨੀ ਦਾ ਨਾਮ 2022 ਦੇ ਚੋਣ ਹਲਫ਼ਨਾਮੇ ਚ ਆਇਆ। ਔਰਤ ਨੇ ਸਰੀਰਕ ਸ਼ੋਸ਼ਣ, ਧਮਕੀਆਂ ਤੇ ਅਸ਼ਲੀਲ ਵੀਡੀਓ ਬਣਾਉਣ ਦੇ ਦੋਸ਼ ਲਗਾਏ।

ਸ਼ਿਕਾਇਤ ਤੋਂ ਤਿੰਨ ਸਾਲ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਤੇ ਪਠਾਣਮਾਜਰਾ ਵਿਰੁੱਧ ਧਾਰਾ 420, 506 ਤੇ 376 ਤਹਿਤ ਮਾਮਲਾ ਦਰਜ ਕੀਤਾ ਤੇ ਅਦਾਲਤ ਨੂੰ ਇੱਕ ਵਿਸ਼ੇਸ਼ ਰਿਪੋਰਟ ਭੇਜ ਦਿੱਤੀ।

ਕਰਨਾਲ ਚ ਗ੍ਰਿਫ਼ਤਾਰੀ, ਵਿਧਾਇਕ ਹੋਇਆ ਫ਼ਰਾਰ

ਇਸ ਮਾਮਲੇ ਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਹਰਮੀਤ ਸਿੰਘ ਪਠਾਣਮਾਜਰਾ ਨੂੰ ਹਰਿਆਣਾ ਦੇ ਕਰਨਾਲ ਤੋਂ ਗ੍ਰਿਫ਼ਤਾਰ ਕੀਤਾ ਸੀ ਤੇ ਪੁਲਿਸ ਉਨ੍ਹਾਂ ਨੂੰ ਥਾਣੇ ਲੈ ਕੇ ਆ ਰਹੀ ਸੀ। ਇਲਜ਼ਾਮ ਹੈ ਕਿ ਇਸ ਦੌਰਾਨ ਪਠਾਣਮਾਜਰਾ ਦੇ ਸਾਥੀਆਂ ਵੱਲੋਂ ਪੁਲਿਸ ਮੁਲਾਜ਼ਮ ਤੇ ਫਾਇਰਿੰਗ ਕੀਤੀ ਗਈ ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨਾਲ ਇੱਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ।

ਇਸ ਤੋਂ ਬਾਅਦ ਪਠਾਣਮਾਜਰਾ ਤੇ ਉਨ੍ਹਾਂ ਦੇ ਸਾਥੀ ਸਕਾਰਪੀਓ ਤੇ ਇੱਕ ਫਾਰਚੂਨਰ ਕਾਰ ਚ ਫ਼ਰਾਰ ਹੋ ਗਏ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਫਾਰਚੂਨਰ ਕਾਰ ਨੂੰ ਫੜ੍ਹ ਲਿਆ, ਜਦਕਿ ਸਕਾਰਪਿਓ ਕਾਰ ਚ ਪਠਾਣਮਾਜਰਾ ਫ਼ਰਾਰ ਹੋਣ ਚ ਕਾਮਯਾਬ ਰਿਹਾ।