Death in America: ਤਰਨਤਾਰਨ ਦੇ ਪਿੰਡ ਕਾਲੇਕੇ ਉਤਾੜ ਦੇ ਨੌਜ਼ਵਾਨ ਦੀ ਅਮਰੀਕਾ ‘ਚ ਮੌਤ

Published: 

02 Jul 2023 17:56 PM

ਕਰੀਬ 5 ਸਾਲ ਪਹਿਲਾਂ ਘਰੋਂ ਰੋਜ਼ੀ ਰੋਟੀ ਕਮਾਉਣ ਖਾਤਰ ਗਿਆ ਅਮਰੀਕਾ ਗਿਆ ਸੀ ਮ੍ਰਿਤਕ ਨੌਜਵਾਨ। ਪੀੜਤ ਪਰਿਵਾਰ ਨੇ ਭਾਰਤ ਅਤੇ ਪੰਜਾਬ ਸਰਕਾਰ ਮ੍ਰਿਤਕ ਦੇਹ ਨੂੰ ਘਰ ਪਹੁੰਚਾਉਣ ਚ ਮਦਦ ਕਰਨ ਦੀ ਅਪੀਲ ਕੀਤੀ।

Death in America: ਤਰਨਤਾਰਨ ਦੇ ਪਿੰਡ ਕਾਲੇਕੇ ਉਤਾੜ ਦੇ ਨੌਜ਼ਵਾਨ ਦੀ ਅਮਰੀਕਾ ਚ ਮੌਤ
Follow Us On

ਪੰਜਾਬ ਨਿਊਜ। ਪੰਜਾਬ ਨਿਊਜ। ਪੰਜਾਬ ਦੇ ਜ਼ਿਲਾ ਤਰਨਤਾਰਨ (Tarn Taran) ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੋਂ ਦੋ ਪਿੰਡ ਕਾਲੇਕੇ ਉਤਾੜ ਦੇ ਵਰਿੰਦਰਪਾਲ ਸਿੰਘ ਨਾਂਅ ਦੇ ਵਿਅਕਤੀ ਦੀ ਅਮਰੀਕਾ ਵਿਚ ਮੌਤ ਹੋ ਗਈ। ਜਾਣਕਾਰੀ ਅਨੂਸਾਰ ਵਰਿੰਦਰਪਾਲ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਹੈ। ਮ੍ਰਿਤਕ ਦੇ ਮਾਪਿਆਂ ਨੇ ਦੱਸਿਆ ਕਿ ਉਸਨੂੰ ਬਾਹਰ ਜਾਣ ਦਾ ਸ਼ੌਕ ਸੀ ਜਿਸ ਕਾਰਨ ਵਰਿੰਦਰਪਾਲ ਸਿੰਘ ਕਰੀਬ 5 ਸਾਲ ਪਹਿਲਾਂ ਘਰ ਦੀ ਹਾਲਤ ਸੁਧਾਰਨ ਦੀ ਖਾਤਿਰ ਅਮਰੀਕਾ (America) ਗਿਆ ਸੀ।

ਉਨ੍ਹਾਂ ਨੇ ਕਿਹਾ ਕਿ ਪੁੱਤ ਦੀ ਮੌਤ ਨਾਲ ਉਨ੍ਹਾਂ ਦੇ ਸਿਰ ਮੁਸੀਬਤਾਂ ਦਾ ਪਹਾੜ ਟੁੱਟ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਵਰਿੰਦਰਪਾਲ ਸਿੰਘ 30 ਜੂਨ ਨੂੰ ਅਮਰੀਕਾ ਵਿੱਚ ਮੌਤ ਹੋਈ ਸੀ।

ਕਾਬਿਲੇ ਗੌਰ ਹੈ ਕਿ ਮ੍ਰਿਤਕ ਦੇ ਜੀਜਾ ਨਵਦੀਪ ਸਿੰਘ ਵੀ ਅਮਰੀਕਾ ਗਿਆ ਹੋਇਆ ਸੀ ਉਸਦੀ ਸੀ ਕਰੀਬ 8 ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਪੀੜਤ ਪਰਿਵਾਰ ਨੇ ਕੇਂਦਰ ਸਰਕਾਰ (Central Govt) ਅਤੇ ਪੰਜਾਬ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਪਰਿਵਾਰ ਨੇ ਕਿਹਾ ਕਿ ਵਰਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾਵੇ। ਉਨ੍ਹਾਂ ਨੇ ਸਰਕਾਰਾਂ ਤੋਂ ਇਲਾਵਾ ਸਮਾਜਿਕ ਸੰਸਥਾਵਾਂ ਨੂੰ ਮਦਦ ਕਰਨ ਲਈ ਕਿਹਾ ਹੈ ਤਾਂ ਜੋ ਮ੍ਰਿਤਕ ਦਾ ਉਹ ਆਪਣੇ ਪਿੰਡ ਸਸਕਾਰ ਕਰ ਸਕਣ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ