ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ‘ਚ ਪਿੰਡ ਮੂਸਾ ‘ਚ ਬਣਾਈ ਜਾਵੇਗੀ ਲਾਇਬ੍ਰੇਰੀ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਵਿਚ ਪਿੰਡ ਮੂਸਾ ਵਿਖੇ ਲਾਇਬਰੇਰੀ ਦਾ ਨੀਂਹ ਪੱਥਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਰੱਖਿਆ ਗਿਆ ਹੈ। ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਿਹਾ ਮੂਸੇਵਾਲਾ ਦੀ ਸੋਚ ਨੂੰ ਅੱਗੇ ਵਧਾਇਆ ਜਾਵੇਗਾ।
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਵਿਚ ਪਿੰਡ ਮੂਸਾ ਵਿਖੇ ਲਾਇਬ੍ਰੇਰੀ ਦਾ ਨੀਹ ਪੱਥਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ
ਰੱਖਿਆ ਗਿਆ। ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੇ ਪਿਤਾ ਨੇ ਇਸ ਮੌਕੇ ਲੋਕਾਂ ਦੇ ਰੂਬਰੂ ਹੁੰਦੇ ਹੋਏ ਕਿਹਾ ਮੇਰੇ ਬੇਟੇ ਮੂਸੇਵਾਲਾ ਦੀ ਸੋਚ ਨੂੰ ਅੱਗੇ ਵਧਾਉਂਣ ਲਈ ਅਸੀਂ ਆਪਣੇ ਵੱਲੋਂ ਸਾਰੀ ਕੋਸ਼ੀਸ਼ਾ ਕਰਾਂਗੇ। ਪਿੰਡ ਦੇ ਵਿੱਚ ਲਾਇਬ੍ਰੇਰੀ ਬਣਨ ਨਾਲ ਪਿੰਡ ਵਾਸੀਆਂ ਨੂੰ ਗਿਆਨ ਵੰਡੀਆ ਜਾਵੇ। ਉਨ੍ਹਾਂ ਕਿਹਾ ਕਿ ਜੋ ਗਿਆਨ ਲਾਇਬ੍ਰੇਰੀ ਵਿੱਚੋਂ ਮਿਲਦਾ ਹੈ ਉਹ ਸੋਸ਼ਲ ਮੀਡੀਆ ਜ਼ਾਂ ਹੋਰਨਾਂ ਚੀਜ਼ਾਂ ਤੋਂ ਕਦੇ ਹਾਸਿਲ ਨਹੀਂ ਹੋ ਸਕਦਾ। ਲਾਇਬ੍ਰੇਰੀ ਵਿੱਚ ਖੇਤੀਬਾੜੀ ਦੇ ਨਾਲ ਸਬੰਧਤ ਕਿਤਾਬਾਂ ਵੀ ਰੱਖੀਆਂ ਜਾਣਗੀਆਂ। ਸਿੱਧੂ ਮੂਸੇਵਾਲੇ ਦੀ ਯਾਦਗਾਰ ਦੇ ਵਿੱਚ ਬਣਾਈ ਜਾ ਰਹੀ ਲਾਇਬ੍ਰੇਰੀ ਤੋਂ ਪਿੰਡ ਦੇ ਬੱਚੀਆਂ ਦਾ ਭਵਿੱਖ ਸੁਨਹਿਰਾ ਬਣੇਗਾ। ਪਿੰਡਾਂ ਦੇ ਬੱਚੇ ਪੜ੍ਹਕੇ ਅਪਣਾ ਗਿਆਨ ਵਧਾ ਕੇ ਅਪਣੀ ਮਿਹਨਤ ਨੂੰ ਅੱਗੇ ਲਿਆਉਂਣਗੇ ਅਤੇ ਆਪਣਾ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ।
ਇਹ ਵੀ ਪੜ੍ਹੋ
ਬੇਟੇ ਨੂੰ ਯਾਦ ਕਰ ਭਾਵੁਕ ਹੋਏ ਬਲਕੌਰ ਸਿੰਘ
ਬਲਕੌਰ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਲਾਈਵ ਸ਼ੋਘ ਬਾਰੇ ਵੀ ਗੱਲ ਕੀਤੀ ਜਿਸ ਨੂੰ ਲੈ ਕੇ ਉਨ੍ਹਾਂ ਕਿਹਾ ਕੀ ਕੋਸ਼ਿਸ਼ ਕਰਾਂਗੇ ਕੀ ਸਿੱਧੂ ਦੇ ਜਨਮ ਦਿਨ ਮੌਕੇ ਸ਼ੋਅ ਨੂੰ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕੀ ਸਿੱਧੂ ਮੂਸੇ ਵਾਲੇ ਦਾ ਲਾਈਵ ਸ਼ੋਅ ਲਈ hello ਗ੍ਰਾਮ ਹੂਡਾਕ 11 ਜੂਨ ਨੂੰ ਕੋਸ਼ਿਸ਼ ਕਰਾਂਗੇ ਕਿ ਸ਼ੁਰੂ ਕੀਤਾ ਜਾਵੇ ਇਸ ਨੂੰ ਲੇਕੇ ਕੰਪਨੀ ਨਾਲ ਗੱਲਬਾਤ ਚੱਲ ਰਹੀ ਹੈ ਬਾਕੀ ਤਾਂ ਕੰਪਨੀ ਦੇ ਹੱਥ ਵਿੱਚ ਹੈ। ਕੰਪਨੀ ਵੀ ਤੇਅ ਕਰੇਗੀ ਕੀ ਪਹਿਲਾ ਸ਼ੋਅ ਕਿੱਥੇ ਅਤੇ ਕਦੋਂ ਹੋਵੇਗਾ।
ਗੱਲ ਕਰਦੇ ਹੋਏ ਬਲਕੌਰ ਸਿੰਘ ਬਹੁਤ ਭਾਵੁਕ ਹੋ ਗਏ ਅਤੇ ਕਿਹਾ ਕਿ ਜਦ ਤੱਕ ਮੈਂ ਜਿਉਂਦਾ ਰਹਾਂਗਾ ਤੱਦ ਤੱਕ ਆਪਣੇ ਬੇਟੇ ਨੂੰ ਇਨਸਾਫ਼ ਦਿਵਾਉਂਣ ਅਤੇ ਉਸ ਦੀਆਂ ਯਾਦਾਂ ਨੂੰ ਜ਼ਿੰਦਾ ਰਖਾਂਗਾ।