75 ਫੀਸਦੀ ਅਸੁਰੱਖਿਅਤ ਹੈ ਲੁਧਿਆਣਾ ਸ਼ਹਿਰ : ਫਾਇਰ ਬ੍ਰਿਗੇਡ ਵਿਭਾਗ

Published: 

13 Feb 2023 16:29 PM

ਮਾਹਿਰਾਂ ਦਾ ਦਾਅਵਾ ਹੈ ਕਿ ਭੂਚਾਲ ਦੇ ਪੱਖੋਂ ਲੁਧਿਆਣਾ ਸ਼ਹਿਰ 75 ਫੀਸਦੀ ਤੱਕ ਅਸੁਰੱਖਿਅਤ ਹੈ। ਤੁਰਕੀ ਵਿੱਚ ਆਏ ਭੂਚਾਲ ਦੇ ਕਹਿਰ ਤੋਂ ਬਾਅਦ ਮਾਹਿਰਾਂ ਦੇ ਇਮਾਰਤ ਨਿਮਤਾਵਾਂ ਨੂੰ ਜਰੂਰੀ ਸੁਝਾਅ ਦਿੱਤੇ ਹਨ।

75 ਫੀਸਦੀ ਅਸੁਰੱਖਿਅਤ ਹੈ ਲੁਧਿਆਣਾ ਸ਼ਹਿਰ  : ਫਾਇਰ ਬ੍ਰਿਗੇਡ ਵਿਭਾਗ
Follow Us On

ਲੁਧਿਆਣਾ। ਬੀਤੇ ਸੋਮਵਾਰ ਨੂੰ ਤੁਰਕੀ ਵਿਚ ਆਏ ਭੂਚਾਲ ਵਿੱਚ ਕਈ ਹਜ਼ਾਰਾਂ ਜਾਨਾਂ ਜਾਣ ਤੋਂ ਬਾਅਦ ਪੂਰੀ ਦੁਨੀਂ ਵਿਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਭਾਰਚ ਵਿੱਚ ਵੀ ਭੂਚਾਲ ਨੂੰ ਲੈ ਕੇ ਚਰਚਾਵਾਂ ਤੇਜ ਹੋ ਗਈਆਂ ਹਨ। ਵੱਡਾ ਸਵਾਲ ਖੜ੍ਹਾ ਹੋ ਗਿਆ ਹੈ ਕਿ ਜੇਕਰ ਦੇਸ਼ ਦੇ ਕਿਸੇ ਸੂਬੇ ਦੇ ਵਿੱਚ ਵੱਡੇ ਭੁਚਾਲ ਵਰਗੇ ਹਾਲਾਤ ਪੈਦਾ ਹੁੰਦੇ ਹਨ ਤਾਂ ਕਿੰਨਾਂ ਨੁਕਸਾਨ ਹੋ ਸਕਦਾ ਹੈ।

‘ਅਸੁਰੱਖਿਅਤ ਸ਼ਹਿਰਾਂ ਵਿੱਚੋਂ ਇੱਕ ਲੁਧਿਆਣਾ’

ਫਾਇਰ ਬ੍ਰਿਗੇਡ ਅਧਿਕਾਰੀਆਂ ਦਾ ਮੰਨਣਾ ਹੈ ਕਿ ਭੂਚਾਲ ਦੇ ਪੱਖੋਂ ਲੁਧਿਆਣਾ ਵੀ ਦੇਸ਼ ਦੇ ਅਸੁਰੱਖਿਅਤ ਸ਼ਹਿਰਾਂ ਵਿੱਚ ਇੱਕ ਹੈ ਜਿੱਥੇ ਵਸੋਂ ਦੇ ਹਿਸਾਬ ਨਾਲ ਜਮੀਨ ਘਟ ਹੈ ਅਤੇ ਇਮਾਰਤਾਂ ਜਿਆਦਾ ਹਨ। ਜੇਕਰ ਇੱਥੇ ਭੂਚਾਲ ਵਰਗੇ ਹਾਲਾਤ ਪੈਦਾ ਹੁੰਦੇ ਹਨ ਤਾਂ ਲੁਧਿਆਣਾ ਵਿਚ ਪੰਜਾਬ ਦੇ ਹੋਰਨਾਂ ਸ਼ਹਿਰਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਪੁਰਾਣਾ ਸ਼ਹਿਰ ਹੋਣ ਕਰਕੇ ਇੱਥੇ ਇਮਾਰਤਾਂ ਵੀ ਪੁਰਾਣੀਆਂ ਹਨ ਅਤੇ ਪੁਰਾਣੇ ਸ਼ਹਿਰ ਦੇ ਵਿੱਚ ਤੰਗ ਗਲੀਆਂ ਦੇ ਅੰਦਰ ਵਧੇਰੇ ਲੋਕ ਰਹਿੰਦੇ ਹਨ। ਭੁਚਾਲ ਵਰਗੇ ਹਾਲਾਤ ਪੈਦਾ ਹੋਣ ਨਾਲ ਇੱਥੇ ਲੋਕਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲੇਗਾ। ਇਸ ਨੂੰ ਲੈਕੇ ਫਾਇਰ ਬ੍ਰਿਗੇਡ ਅਧਿਕਾਰੀਆਂ ਦਾ ਦਾਅਵਾ ਹੈ ਕਿ 75 ਫੀਸਦੀ ਲੁਧਿਆਣਾ ਅਸੁਰੱਖਿਅਤ ਹੈ। ਹਰ ਵੇਲ੍ਹੇ ਇੱਥੇ ਅਣਸੁਖਾਵੇ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ।

‘ਸੰਘਣੀ ਆਬਾਦੀ ਅਤੇ ਅਸੁਰੱਖਿਅਤ ਇਮਾਰਤਾਂ’

ਉਧਰ ਲੁਧਿਆਣਾ ਫਾਇਰ ਬ੍ਰਿਗੇਡ ਅਫਸਰ ਸਵਰਨ ਚੰਦ ਨੇ ਦੱਸਿਆ ਕਿ ਲੁਧਿਆਣਾ ਨੂੰ ਚਾਰ ਜੋਨਾਂ ਚ ਵੰਡਿਆ ਹੋਇਆ ਹੈ ਜਿਸ ਚ ਏ, ਬੀ, ਸੀ ਅਤੇ ਡੀ ਜੋਨ ਸ਼ਾਮਿਲ ਨੇ ਉਨ੍ਹਾ ਦੱਸਿਆ ਕਿ ਏ, ਬੀ ਅਤੇ ਸੀ ਜੌਨ ਸਭ ਤੋਂ ਵੱਧ ਅਸੁਰੱਖਿਅਤ ਹਨ। ਉਨ੍ਹਾ ਦੱਸਿਆ ਕਿ ਇਨ੍ਹਾਂ ਤਿੰਨਾਂ ਜੋਨਾ ਚ 75 ਫੀਸਦੀ ਲੁਧਿਆਣਾ ਦੀ ਵਸੋਂ ਰਹਿੰਦੀ ਹੈ ਅਤੇ ਇਨ੍ਹਾਂ ਤਿੰਨਾਂ ਵਿੱਚ ਪੁਰਾਣਾ ਲੁਧਿਆਣਾ ਵਸਦਾ ਹੈ ਜਿੱਥੇ ਸੰਘਣੀ ਆਬਾਦੀ ਹੈ ਅਤੇ ਇਮਾਰਤਾਂ ਵੀ ਅਸੁਰੱਖਿਅਤ ਹਨ। ਸਵਰਨ ਚੰਦ ਨੇ ਦੱਸਿਆ ਕਿ ਲੁਧਿਆਣਾ ਵਿੱਚ ਜ਼ਿਆਦਤਰ ਜਿੰਨੀਆਂ ਵੱਡੀਆਂ ਇਮਾਰਤਾਂ ਹਨ ਉਨ੍ਹਾ ਵੱਲੋਂ ਸੇਫਟੀ ਦੇ ਸਰਟੀਫਿਕੇਟ ਵੀ ਨਹੀਂ ਲਏ ਜਾਂਦੇ। ਪਰ ਇਸ ਨੂੰ ਲੈ ਕੇ ਵੀ ਪ੍ਰਸ਼ਾਸਨ ਵੱਲੋਂ ਲਗਾਤਾਰ ਉਨ੍ਹਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪੁਰਾਣੀਆਂ ਇਮਾਰਤਾਂ ਨੂੰ ਨਗਰ ਨਿਗਮ ਵੱਲੋਂ ਨੋਟਿਸ ਜਾਰੀ ਕੀਤੇ ਗਏ ਨੇ ਤਾਂ ਕਿ ਉਨ੍ਹਾਂ ਇਮਾਰਤਾਂ ਨੂੰ ਤੋੜ ਕੇ ਨਵੇਂ ਸਿਰੋ ਤੋਂ ਬਣਾਇਆ ਜਾ ਸਕੇ।

‘ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ’

ਉੱਧਰ ਮਾਹਿਰ ਕਮਲਜੀਤ ਸਿੰਘ ਸੋਹੀ ਦਾ ਕਹਿਣਾ ਕਿ ਸ਼ਹਿਰ ਵਿੱਚ ਜਿਆਦਾ ਵਸੋਂ ਹੈ ਅਤੇ ਤੰਗ ਗਲੀਆਂ ਹੋਣ ਕਰ ਕੇ ਭਿਆਨਕ ਸਥਿਤੀ ਬਣੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ ਤਾਂ ਜੋਂ ਸਮਾਂ ਰਹਿੰਦੇ ਕਿਸੇ ਵੱਡੇ ਹਾਦਸਾ ਰੋਕਿਆ ਜਾ ਸਕੇ।