ਆਈ.ਪੀ.ਐਸ. ਕੁਲਦੀਪ ਚਾਹਲ ਹੋਣਗੇ ਜਲੰਧਰ ਨੇ ਨਵੇਂ ਪੁਲਿਸ ਕਮਿਸ਼ਨਰ, 24 ਪੁਲਿਸ ਅਫ਼ਸਰਾਂ ਦੇ ਤਬਾਦਲੇ Punjabi news - TV9 Punjabi

ਆਈ.ਪੀ.ਐਸ. ਕੁਲਦੀਪ ਚਾਹਲ ਹੋਣਗੇ ਜਲੰਧਰ ਨੇ ਨਵੇਂ ਪੁਲਿਸ ਕਮਿਸ਼ਨਰ, 24 ਪੁਲਿਸ ਅਫ਼ਸਰਾਂ ਦੇ ਤਬਾਦਲੇ

Published: 

22 Jan 2023 10:30 AM

ਜੁਆਇੰਟ ਸੀਪੀ ਹੈੱਡਕੁਆਰਟਰ ਲੁਧਿਆਣਾ ਆਈਪੀਐਸ ਸੌਮਿਆ ਮਿਸ਼ਰਾ ਨੂੰ ਜਾਇੰਟ ਸੀਪੀ ਸਿਟੀ ਲੁਧਿਆਣਾ।

ਆਈ.ਪੀ.ਐਸ. ਕੁਲਦੀਪ ਚਾਹਲ ਹੋਣਗੇ ਜਲੰਧਰ ਨੇ ਨਵੇਂ ਪੁਲਿਸ ਕਮਿਸ਼ਨਰ, 24 ਪੁਲਿਸ ਅਫ਼ਸਰਾਂ ਦੇ ਤਬਾਦਲੇ

File Photo

Follow Us On

ਪੰਜਾਬ ਸਰਕਾਰ ਨੇ ਰਾਜ ਦੇ 24 ਆਈ ਪੀ ਐਸ/ਪੀ ਪੀ ਐਸ ਅਫਸਰਾਂ ਦੇ ਤਬਾਦਲੇ ਕੀਤੇ ਹਨ। ਜਿਸਦੇ ਤਹਿਤ ਬਾਬੂ ਲਾਲ ਮੀਨਾ ਨੂੰ ਪਰਮੋਟ ਕਰਕੇ ਆਈ ਜੀ ਪੀ ਐਡਮਿੰਨ ਐਸ ਏ ਐਸ ਨਗਰ ਵਿਖੇ ਲਾਇਆ ਗਿਆ ਹੈ। ਇਸੇ ਤਰ੍ਹਾਂ ਡੀਆਈਜੀ ਪ੍ਰੋਵੀਜ਼ਨਿੰਗ ਪੰਜਾਬ ਚੰਡੀਗੜ੍ਹ ਕਮ ਪੁਲੀਸ ਕਮਿਸ਼ਨਰ ਜਲੰਧਰ ਅਈ ਪੀ ਐਸ ਡਾ. ਐਸ ਬੋਪਾਧੀ ਨੂੰ ਡੀ ਆਈ ਜੀ ਐਡਮਿਨ ਪੰਜਾਬ ਚੰਡੀਗੜ੍ਹ ਵਿਖੇ, ਡੀਆਈਜੀ-ਕਮ-ਜੁਆਇੰਟ ਡਾਇਰੈਕਟਰ, ਐਮਆਰਐਸ ਪੀ.ਪੀ.ਏ ਫਿਲੌਰ ਆਈ ਪੀ ਐਸ ਨਰਿੰਦਰ ਭਾਰਗਵ ਨੂੰ ਡੀ ਆਈ ਜੀ ਲੁਧਿਆਣਾ, ਆਈ ਪੀ ਐਸ ਨਵੀਨ ਸਿੰਘ ਜੋ ਕਿ ਡੀ ਆਈ ਜੀ ਐਡਮਿਨ ਪੰਜਾਬ ਚੰਡੀਗੜ੍ਹ ਵਿਖੇ ਕੰਮ ਦੇਖ ਰਹੇ ਸਨ, ਹੁਣ ਡੀ ਆਈ ਜੀ ਇੰਟੈਲੀਜੈਂਸ ਐਸ ਏ ਐਸ ਨਗਰ ਪੰਜਾਬ ਵਜੋਂ ਕੰਮ ਕਰਨਗੇ। ਇਸੇ ਤਰ੍ਹਾਂ ਆਈ ਏ ਐਸ ਕੁਲਦੀਪ ਸਿੰਘ ਜੋ ਕਿ ਡੈਪੂਟੇਸ਼ਨ ਤੇ ਚੱਲ ਰਹੇ ਸਨ ਪੁਲਿਸ ਕਮਿਸ਼ਨਰ ਜਲੰਧਰ, ਡਾ: ਐੱਸ. ਕੇ ਬੂਪਤੀ ਆਈ.ਪੀ.ਐਸ ਦੀ ਥਾਂ ਤੇ ਚਲੇ ਗਏ ਹਨ।

ਹੈੱਡਕੁਆਰਟਰ ਬਠਿੰਡਾ ਵਿਖੇ ਖਾਲੀ ਪੋਸਟ ਦੇ ਵਿਰੁੱਧ ਤਬਦੀਲ ਕੀਤਾ ਗਿਆ

ਐਸ.ਐਸ.ਪੀ. ਮੁਕਤਸਰ ਸਾਹਿਲ ਆਈ.ਪੀ.ਐਸ. ਉਪਿੰਦਰ ਸਿੰਘ ਘੁੰਮਣ ਨੂੰ ਏ ਆਈ ਜੀ ਏ ਪੀ ਟੀ ਐਫ ਫਰੀਦਕੋਟ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਐਸਐਸਪੀ ਤਰਨਤਾਰਨ ਗੁਰਮੀਤ ਸਿੰਘ ਚੌਹਾਨ ਆਈ.ਪੀ.ਐਸ ਨੂੰ ਏ ਆਈ ਜੀ ਏ ਜੀ ਟੀ ਐੱਫ, ਬਾਰਡਰ ਰੇਂਜ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਜੁਆਇੰਟ ਸੀਪੀ ਹੈੱਡਕੁਆਰਟਰ ਲੁਧਿਆਣਾ ਆਈਪੀਐਸ ਸੌਮਿਆ ਮਿਸ਼ਰਾ ਨੂੰ ਜਾਇੰਟ ਸੀਪੀ ਸਿਟੀ ਲੁਧਿਆਣਾ। ਕਮਾਂਡੈਂਟ ਥਰਡ ਆਈ ਆਰ ਬੀ ਹਰਮਨਦੀਪ ਸਿੰਘ ਹੰਸ, ਲੁਧਿਆਣਾ ਨੂੰ ਏ ਆਈ ਜੀ ਕਾਊਂਟਰ ਇੰਟੈਲੀਜੈਂਸ ਪੰਜਾਬ ਐਸ.ਏ.ਐਸ.ਨਗਰ ਲਗਾਇਆ ਗਿਆ ਹੈ। ਇਸੇ ਤਰਾਂ ਏਡੀਸੀਪੀ ਹੈੱਡਕੁਆਰਟਰ ਅੰਮ੍ਰਿਤਸਰ ਆਈਪੀਐਸ ਅਜੈ ਗਾਂਧੀ ਨੂੰ ਐਸਪੀ ਇਨਵੈਸਟੀਗੇਸ਼ਨ ਬਠਿੰਡਾ ਵਿਖੇ ਆਈ.ਪੀ.ਐੱਸ. ਏ.ਡੀ.ਸੀ.ਪੀ.-III ਲੁਧਿਆਣਾ ਸ਼ੁਭਮ ਅਗਰਵਾਲ ਨੂੰ ਏ.ਡੀ.ਸੀ.ਪੀ.-1 ਲੁਧਿਆਣਾ ਵਿਖੇ ਸਬ ਡਿਵੀਜ਼ਨ, ਦੱਖਣੀ ਅੰਮ੍ਰਿਤਸਰ ਮਨਿੰਦਰ ਸਿੰਘ ਨੂੰ ਐੱਸ ਪੀ ਹੈੱਡਕੁਆਰਟਰ, ਤਰਨਤਾਰਨ ਵਿਖੇ ਤਾਇਨਾਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਮੁਹੰਮਦ. ਸਰਫਰਾਜ਼ ਆਲਮ ਆਈ.ਪੀ.ਐਸ ਏ.ਐਸ.ਪੀ ਸਬ ਡਵੀਜ਼ਨ ਡੇਰਾ ਬਾਬਾ ਨਾਨਕ, ਬਟਾਲਾ ਨੂੰ ਐਸ.ਪੀ ਸਿਟੀ ਪਟਿਆਲਾ ਵਿਖੇ ਵਜ਼ੀਰ ਸਿੰਘ ਪੀ.ਪੀ.ਐਸ. ਦੀ ਥਾਂ ਤੇ ,
ਜੋਤੀ ਯਾਦਵ ਆਈਪੀਐਸ ਏਐਸਪੀ ਸਬ ਡਵੀਜ਼ਨ ਅਹਿਮਦਗੜ੍ਹ, ਮਲੇਰਕੋਟਲਾ ਨੂੰ ਐਸਪੀ ਹੈੱਡਕੁਆਰਟਰ ਮਾਨਸਾ ਵਿਖੇ ਖਾਲੀ ਪੋਸਟ ਤੇ, ਰਣਧੀਰ ਕੁਮਾਰ ਆਈਪੀਐਸ ਏਐਸਪੀ ਸਬ ਡਿਵੀਜ਼ਨ ਮਾਡਲ ਟਾਊਨ, ਜਲੰਧਰ ਨੂੰ ਐਸਪੀ ਇਨਵੈਸਟੀਗੇਸ਼ਨ ਫਿਰੋਜ਼ਪੁਰ ਵਿਖੇ ਸ਼੍ਰੀ ਗੁਰਮੀਤ ਸਿੰਘ ਪੀ.ਪੀ.ਐਸ ਦੀ ਥਾਂ ਤੇ ਰਵਚਰਨ ਸਿੰਘ ਬਰਾੜ ਪੀ.ਪੀ.ਐਸ. ਟੀ.ਪੀ. ਜੁਆਇੰਟ ਸੀ.ਪੀ. ਦਿਹਾਤੀ ਲੁਧਿਆਣਾ ਨੂੰ ਜਾਇੰਟ ਸੀ.ਪੀ ਲਾਅ ਐਂਡ ਆਰਡਰ, ਲੁਧਿਆਣਾ ਵਿਖੇ, ਵਰਿੰਦਰ ਸਿੰਘ ਬਰਾੜ ਪੀ.ਪੀ.ਐਸ. ਟੀ.ਪੀ. ਡੀ.ਸੀ.ਪੀ ਇਨਵੈਸਟੀਗੇਸ਼ਨ, ਲੁਧਿਆਣਾ ਨੂੰ ਡੀ.ਸੀ.ਪੀ. ਟ੍ਰੈਫਿਕ ਲੁਧਿਆਣਾ ਵਿਖੇ, ਹਰਮੀਤ ਸਿੰਘ ਹੁੰਦਲ ਪੀ.ਪੀ.ਐਸ., ਟੀ.ਪੀ. ਏ.ਆਈ.ਜੀ. ਜੀ.ਆਰ.ਪੀ. ਪੰਜਾਬ, ਪਟਿਆਲਾ ਨੂੰ ਡੀ.ਸੀ.ਪੀ ਇਨਵੈਸਟੀਗੇਸ਼ਨ, ਲੁਧਿਆਣਾ ਵਿਖੇ ਪੀ.ਪੀ.ਐਸ. ਗੁਰਮੀਤ ਸਿੰਘ ਐਸ.ਪੀ ਇਨਵੈਸਟੀਗੇਸ਼ਨ ਨੂੰ ਫਿਰੋਜ਼ਪੁਰ ਨੂੰ ਐਸ.ਪੀ.ਪੀ.ਬੀ.ਆਈ. ਫਿਰੋਜ਼ਪੁਰ ਵਿਖੇ ਖਿਲਾਫ ਖਾਲੀ ਪਈ ਪੋਸਟ ਤੇ ਵਜ਼ੀਰ ਸਿੰਘ, ਹਰਕਮਲ ਕੌਰ, ਪੀਪੀਐਸ (ਡੀਆਰ) ਏਡੀਸੀਪੀ ਹੈੱਡਕੁਆਰਟਰ ਲੁਧਿਆਣਾ ਨੂੰ ਏਡੀਸੀਪੀ ਉਦਯੋਗਿਕ ਸੁਰੱਖਿਆ ਵਿਖੇ ਲੁਧਿਆਣਾ ਵਿਖੇ ਖਾਲੀ ਪੋਸਟ ਤੇ, ਰੁਪਿੰਦਰ ਕੌਰ ਭੱਟੀ ਪੀਪੀਐਸ (ਡੀਆਰ) ਐਸਪੀ ਸੀਆਈ ਲੁਧਿਆਣਾ ਨੂੰ ਏਡੀਸੀਪੀ ਹੈੱਡਕੁਆਰਟਰ ਲੁਧਿਆਣਾ ਵਿਖੇ ਲਾਇਆ ਗਿਆ ਅਤੇ ਨਾਲ ਹੀ ਐਸਪੀ ਸੀਆਈ ਲੁਧਿਆਣਾ ਦਾ ਵਾਧੂ ਚਾਰਜ, ਰੁਪਿੰਦਰ ਕੌਰ ਸਰਾਂ ਪੀਪੀਐਸ ਏਡੀਸੀਪੀ-1 ਲੁਧਿਆਣਾ ਨੂੰ ਇਨਵੈਸਟੀਗੇਸ਼ਨ, ਲੁਧਿਆਣਾ ਵਿਖੇ ਖਾਲੀ ਪੋਸਟ ਦੇ ਵਿਰੁੱਧ ਅਤੇ ਗੁਰਬਿੰਦਰ ਸਿੰਘ, ਪੀ.ਪੀ.ਐਸ. ਨੂੰ ਐਸ.ਪੀ. ਇਨਵੈਸਟੀਗੇਸ਼ਨ ਫਾਜ਼ਿਲਕਾ ਐਸ.ਪੀ. । ਹੈੱਡਕੁਆਰਟਰ ਬਠਿੰਡਾ ਵਿਖੇ ਖਾਲੀ ਪੋਸਟ ਦੇ ਵਿਰੁੱਧ ਤਬਦੀਲ ਕੀਤਾ ਗਿਆ ਹੈ।

Exit mobile version