Independence Day: ਪੰਜਾਬ ਦੇ 2 ਪੁਲਿਸ ਅਧਿਕਾਰੀਆਂ ਨੂੰ Gallantry ਅਵਾਰਡ, 14 ਨੂੰ Meritorious ਸਰਵਿਸ ਮੈਡਲ

Updated On: 

14 Aug 2025 14:09 PM IST

Independence Day Punjab Police Award: ਕੇਂਦਰ ਸਰਕਾਰ ਨੇ ਸੁਤੰਤਰਤਾ ਦਿਵਸ ਮੌਕੇ 'ਤੇ ਪੰਜਾਬ ਦੇ 2 ਪੁਲਿਸ ਅਧਿਕਾਰੀਆਂ ਨੂੰ ਗੈਲੇਂਟ੍ਰੀ ਅਵਾਰਡ ਦੇ 14 ਨੂੰ ਮੈਰੀਟੋਰਿਅਸ ਸਰਵਿਸ ਮੈਡਲ ਨਾਲ ਨਵਾਜਿਆ ਹੈ। ਇਨ੍ਹਾਂ ਅਧਿਕਾਰੀਆਂ ਨੂੰ ਇਹ ਸਨਮਾਨ ਡਿਊਟੀ ਪ੍ਰਤੀ ਸਮਰਪਣ, ਬਹਾਦਰੀ ਅਤੇ ਸ਼ਾਨਦਾਰ ਸੇਵਾਵਾਂ ਲਈ ਦਿੱਤਾ ਗਿਆ ਹੈ।

Independence Day: ਪੰਜਾਬ ਦੇ 2 ਪੁਲਿਸ ਅਧਿਕਾਰੀਆਂ ਨੂੰ Gallantry ਅਵਾਰਡ, 14 ਨੂੰ Meritorious ਸਰਵਿਸ ਮੈਡਲ

ਪੰਜਾਬ ਪੁਲਿਸ ਪੁਰਾਣੀ ਤਸਵੀਰ

Follow Us On

ਕੇਂਦਰ ਸਰਕਾਰ ਨੇ ਸੁਤੰਤਰਤਾ ਦਿਵਸ ਦੇ ਅਵਸਰ ਤੇ ਗੈਲੇਂਟ੍ਰੀ (ਬਹਾਦਰੀ) ਤੇ ਮੈਰੀਟੋਰਿਅਸ (ਸ਼ਾਨਦਾਰ ਸੇਵਾਵਾਂ) ਅਵਾਰਡਾਂ ਦੀ ਘੋਸ਼ਣਾ ਕੀਤੀ ਹੈ। ਪੰਜਾਬ ਦੇ ਦੋ ਪੁਲਿਸ ਅਧਿਕਾਰੀਆਂ ਨੂੰ ਗੈਲੇਂਟ੍ਰੀ ਸਨਮਾਨ ਨਾਲ ਨਵਾਜਿਆ ਜਾਵੇਗਾ। ਸਨਮਾਨਤ ਅਧਿਕਾਰੀਆਂ ‘ਚ ਅਡਿਸ਼ਨਲ ਜਨਰਲ ਆਫ ਪੁਲਿਸ ਪੰਜਾਬ ਮੁਹੰਮਦ ਫੈਯਾਜ ਫਾਰੂਕੀ ਤੇ ਇੰਸਪੈਕਟਰ ਸੁਰੇਸ਼ ਕੁਮਾਰ ਸ਼ਾਮਿਲ ਹਨ। ਇਨ੍ਹਾਂ ਅਧਿਕਾਰੀਆਂ ਨੂੰ ਇਹ ਸਨਮਾਨ ਡਿਊਟੀ ਪ੍ਰਤੀ ਸਮਰਪਣ, ਬਹਾਦਰੀ ਅਤੇ ਸ਼ਾਨਦਾਰ ਸੇਵਾਵਾਂ ਲਈ ਦਿੱਤਾ ਗਿਆ ਹੈ।

ਇਸੇ ਤਰ੍ਹਾਂ ਪੰਜਾਬ ਦੇ 14 ਪੁਲਿਸ ਅਧਿਕਾਰੀਆਂ ਨੂੰ ਮੈਰੀਟੋਰਿਅਸ ਸਰਵਿਸਸ ਮੈਂਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਦੇ ਨਾਲ ਇਸ ਪ੍ਰਕਾਰ ਹਨ।

  • ਗੁਰਦਿਆਲ ਸਿੰਘ (ਇੰਸਪੈਕਟਰ ਜਨਰਲ)
  • ਗੁਰਪ੍ਰੀਤ ਸਿੰਘ (ਡੀਐਸਪੀ)
  • ਜਗਦੀਪ ਸਿੰਘ
  • ਤੇਜਿੰਦਰਪਾਲ ਸਿੰਘ
  • ਦੀਪਕ ਕੁਮਾਰ
  • ਸਤਿੰਦਰ ਕੁਮਾਰ (ਇੰਸਪੈਕਟਰ)
  • ਅਮਰੀਕ ਸਿੰਘ
  • ਅੰਮ੍ਰਿਤਪਾਲ ਸਿੰਘ
  • ਅਨਿਲ ਕੁਮਾਰ
  • ਸੰਜੀਵ ਕੁਮਾਰ
  • ਭੁਪਿੰਦਰ ਸਿੰਘ
  • ਕ੍ਰਿਸ਼ਨ ਕੁਮਾਰ (ਸਬ-ਇੰਸਪੈਕਟਰ)
  • ਜਸਵਿੰਦਰਜੀਤ ਸਿੰਘ
  • ਕੁਲਦੀਪ ਸਿੰਘ (ਸਹਾਇਕ ਸਬ-ਇੰਸਪੈਕਟਰ)

ਆਜ਼ਾਦੀ ਦਿਹਾੜੇ ਮੌਕੇ ਫਰੀਦਕੋਟ ‘ਚ ਤਿਰੰਗਾ ਲਹਿਰਾਉਣਗੇ ਸੀਐਮ ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ 15 ਅਗਸਤ ਨੂੰ ਫਰੀਦਕੋਟ ‘ਚ ਨਹਿਰੂ ਸਟੇਡੀਅਮ ‘ਚ ਆਜ਼ਾਦੀ ਦਿਹਾੜੇ ਤੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਵਿੱਚ ਤਿਰੰਗਾ ਲਹਿਰਾਉਣਗੇ। ਇਸ ਤੋਂ ਪਹਿਲਾਂ ਫਰੀਦਕੋਟ ਰੇਂਜ ਦੇ ਡੀਆਈਜੀ ਅਸ਼ਵਨੀ ਕਪੂਰ ਡਰੈੱਸ ਰਿਹਰਸਲ ‘ਚ ਮੌਜੂਦ ਰਹੇ। ਇਸ ਮੌਕੇ ਡੀਸੀ ਤੇ ਐਸਐਸਪੀ ਨੇ ਦਾਅਵਾ ਕੀਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਦੇ ਰਾਜ ਪੱਧਰੀ ਜਸ਼ਨ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ।

ਮੰਤਰੀਆਂ ਨੂੰ ਮਿਲੀ ਜ਼ਿਲ੍ਹਾਵਾਰ ਜ਼ਿੰਮੇਵਾਰੀ

ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਾਵਾ ਫਿਰੋਜ਼ਪੁਰ ‘ਚ ਤਿਰੰਗਾ ਲਹਿਰਾਉਣਗੇ ਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਫਾਜ਼ਿਲਕਾ ‘ਚ ਤਿਰੰਗਾ ਲਹਿਰਾਉਣਗੇ। ਕੈਬਨਿਟ ਮੰਤਰੀ ਹਰਪਾਲ ਚੀਮਾ ਰੂਪਨਗਰ ‘ਚ, ਅਮਨ ਅਰੋੜਾ ਲੁਧਿਆਣਾ ‘ਚ ਤੇ ਡਾ. ਬਲਜੀਤ ਕੌਰ ਸ਼ਹੀਦ ਭਗਤ ਸਿੰਘ ਨਗਰ ‘ਚ ਝੰਡਾ ਲਹਿਰਾਉਣਗੇ।ਮੰਤਰੀ ਸੰਜੀਵ ਅਰੋੜਾ ਸੰਗਰੂਰ ‘ਚ 15 ਅਗਸਤ ਦੇ ਪ੍ਰੋਗਰਾਮ ‘ਚ, ਡਾ ਬਲਬੀਰ ਸਿੰਘ ਅੰਮ੍ਰਿਤਸਰ ‘ਚ, ਹਰਦੀਪ ਸਿੰਘ ਮੁੰਡੀਆ ਗੁਰਦਾਸਪੁਰ ‘ਚ ਤੇ ਲਾਲ ਚੰਦ ਕਟਾਰੂਚੱਕ ਤਰਨਤਾਰਨ ‘ਚ ਸ਼ਾਮਲ ਹੋਣਗੇ।

ਮੰਤਰੀ ਲਾਲਜੀਤ ਸਿੰਘ ਭੁੱਲਰ ਮਾਨਸਾ ‘ਚ ਤਿਰੰਗਾ ਲਹਿਰਾਉਣਗੇ, ਹਰਜੋਤ ਬੈਂਸ ਮੋਗਾ ‘ਚ, ਬਰਿੰਦਰ ਗੋਇਲ ਬਠਿੰਡਾ ‘ਚ ਤੇ ਤਰੁਣਪ੍ਰੀਤ ਸੋਂਧ ਜਲੰਧਰ ‘ਚ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ‘ਚ ਹਿੱਸਾ ਲੈਣਗੇ। ਮੰਤਰੀ ਰਵਜੋਤ ਸਿੰਘ ਪਠਾਨਕੋਟ ‘ਚ, ਗੁਰਮੀਤ ਸਿੰਘ ਖੁੱਡੀਆਂ ਮੋਹਾਲੀ ‘ਚ, ਮਹਿੰਦਰ ਭਗਤ ਹੁਸ਼ਿਆਰਪੁਰ ‘ਚ ਤੇ ਹਰਭਜਨ ਸਿੰਘ ਈਟੀਓ ਪਟਿਆਲਾ ‘ਚ ਤਿਰੰਗਾ ਲਹਿਰਾਉਣਗੇ।