ਕਪੂਰਥਲਾ ‘ਚ ਹਾਈ ਟੈਂਸ਼ਨ ਤਾਰਾਂ ਦੇ ਸੰਪਰਕ ‘ਚ ਆਈਆਂ 2 ਬੱਚੀਆਂ, ਇੱਕ ਦੀ ਮੌਤ

Published: 

29 Oct 2023 17:04 PM

ਕਪੂਰਥਲਾ ਦੇ ਪਿੰਡ ਧਾਲੀਵਾਲ ਦੋਨਾ ਵਿੱਚ ਦੋ ਲੜਕੀਆਂ 11 ਹਜ਼ਾਰ ਵੋਲਟੇਜ ਹਾਈ ਟੈਂਸ਼ਨ ਤਾਰਾਂ ਦੀ ਲਪੇਟ ਵਿੱਚ ਆ ਗਈਆਂ। ਦੋਵਾਂ ਨੂੰ ਬੁਰੀ ਤਰ੍ਹਾਂ ਨਾਲ ਸੜੀ ਹਾਲਤ 'ਚ ਕਪੂਰਥਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਇਕ ਲੜਕੀ ਦੀ ਮੌਤ ਹੋ ਗਈ। ਦੂਜੀ ਲੜਕੀ ਦਾ ਇਲਾਜ ਚੱਲ ਰਿਹਾ ਹੈ। ਉਸ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਖੇਡਦੇ ਸਮੇਂ ਦੋਵੇਂ ਲੜਕੀਆਂ ਨੂੰ ਅਚਾਨਕ ਕਰੰਟ ਲੱਗ ਗਿਆ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਈਆਂ। ਦੋਵਾਂ ਦੀਆਂ ਚੀਕਾਂ ਸੁਣ ਕੇ ਪਰਿਵਾਰਕ ਮੌਕੇ ਤੇ ਪਹੁੰਚ ਗਏ।

ਕਪੂਰਥਲਾ ਚ ਹਾਈ ਟੈਂਸ਼ਨ ਤਾਰਾਂ ਦੇ ਸੰਪਰਕ ਚ ਆਈਆਂ 2 ਬੱਚੀਆਂ, ਇੱਕ ਦੀ ਮੌਤ
Follow Us On

ਪੰਜਾਬ ਨਿਊਜ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਦੋਵੇਂ ਲੜਕੀਆਂ ਆਪਣੇ ਘਰ ਦੀ ਛੱਤ ‘ਤੇ ਖੇਡ ਰਹੀਆਂ ਸਨ। ਇਸ ਦੌਰਾਨ ਉਹ ਉੱਪਰੋਂ ਲੰਘ ਰਹੀ ਹਾਈ ਟੈਂਸ਼ਨ ਬਿਜਲੀ ਲਾਈਨ (Power line) ਦੀ ਲਪੇਟ ‘ਚ ਆ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਧਾਲੀਵਾਲ ਦੋਨਾ ਦੇ ਰਹਿਣ ਵਾਲੇ ਧਰਮਪਾਲ ਦੀ 15 ਸਾਲਾ ਲੜਕੀ ਰਾਜਦੀਪ ਕੌਰ ਆਪਣੀ ਸਹੇਲੀ 8 ਸਾਲਾ ਕੋਮਲਪ੍ਰੀਤ ਕੌਰ ਨਾਲ ਘਰ ਦੀ ਛੱਤ ਤੇ ਖੇਡ ਰਹੀ ਸੀ। ਕੋਮਲਪ੍ਰੀਤ ਕੌਰ ਦੇ ਪਿਤਾ ਦਾ ਨਾਮ ਜਸਬੀਰ ਸਿੰਘ ਹੈ ਅਤੇ ਉਹ ਇਸੇ ਪਿੰਡ ਵਿੱਚ ਰਹਿੰਦਾ ਹੈ।

11,000 ਵੋਲਟ ਦੀ ਹਾਈ ਟੈਂਸ਼ਨ ਤਾਰਾਂ (Tension wires) ਘਰ ਦੀ ਛੱਤ ਤੋਂ ਲੰਘਦੀ ਹੈ ਜਿਸ ‘ਤੇ ਦੋਵੇਂ ਲੜਕੀਆਂ ਖੇਡ ਰਹੀਆਂ ਸਨ। ਖੇਡਦੇ ਸਮੇਂ ਦੋਵੇਂ ਲੜਕੀਆਂ ਨੂੰ ਅਚਾਨਕ ਕਰੰਟ ਲੱਗ ਗਿਆ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਈਆਂ। ਦੋਵਾਂ ਦੀਆਂ ਚੀਕਾਂ ਸੁਣ ਕੇ ਪਰਿਵਾਰਕ ਮੌਕੇ ਤੇ ਪਹੁੰਚ ਗਏ।
ਮ੍ਰਿਤਕ ਦੇ ਪਿਤਾ ਵਿਦੇਸ਼ ਵਿੱਚ ਹਨ

ਰਾਜਦੀਪ ਕੌਰ ਨੂੰ ਮ੍ਰਿਤਕ ਐਲਾਨਿਆ

ਪਿੰਡ ਵਾਸੀਆਂ ਨੇ ਤੁਰੰਤ ਦੋਵਾਂ ਲੜਕੀਆਂ ਨੂੰ ਇਲਾਜ ਲਈ ਕਪੂਰਥਲਾ (Kapurthala) ਦੇ ਸਿਵਲ ਹਸਪਤਾਲ ਪਹੁੰਚਾਇਆ। ਉਥੇ ਡਿਊਟੀ ‘ਤੇ ਮੌਜੂਦ ਡਾਕਟਰ ਨਵਦੀਪ ਕੌਰ ਨੇ ਜਾਂਚ ਤੋਂ ਬਾਅਦ ਰਾਜਦੀਪ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਕੋਮਲਪ੍ਰੀਤ ਦਾ ਇਲਾਜ ਚੱਲ ਰਿਹਾ ਹੈ।

ਵਿਦੇਸ਼ ‘ਚ ਰਹਿੰਦੇ ਹਨ ਰਾਜਦੀਪ ਦੇ ਪਿਤਾ

ਜਾਨ ਗਵਾਉਣ ਵਾਲੀ ਰਾਜਦੀਪ ਕੌਰ ਦੇ ਪਿਤਾ ਵਿਦੇਸ਼ ਵਿੱਚ ਰਹਿੰਦੇ ਹਨ। ਥਾਣਾ ਸਦਰ ਕਪੂਰਥਲਾ ਦੀ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਐਚਓ ਸੋਨਮਦੀਪ ਕੌਰ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੀ ਉਡੀਕ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

Exit mobile version