ਸੀਐੱਮ ਵੰਡਣਗੇ 5.94 ਕਰੋੜ ਦੀ ਰਾਸ਼ੀ, ਪੰਜਾਬ ਦੇ 1807 ਮੈਡਲ ਜੇਤੂ ਖਿਡਾਰੀ ਹੋਣਗੇ ਸਨਮਾਨਿਤ | 1807 medal winning players of Punjab will be honored,Know full detail in punjabi Punjabi news - TV9 Punjabi

ਪੰਜਾਬ ਦੇ 1807 ਮੈਡਲ ਜੇਤੂ ਖਿਡਾਰੀ ਹੋਣਗੇ ਸਨਮਾਨਿਤ, ਸੀਐੱਮ ਵੰਡਣਗੇ 5.94 ਕਰੋੜ ਰੁਪਏ ਦੀ ਰਾਸ਼ੀ

Updated On: 

28 Aug 2023 11:08 AM

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸਰਕਾਰ ਦੇ ਧਿਆਨ ਵਿੱਚ ਆਇਆ ਹੈ ਕਿ ਸੂਬੇ ਵਿੱਚ ਕਈ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੂੰ ਪਿਛਲੇ ਪੰਜ ਸਾਲਾਂ ਤੋਂ ਤਗਮੇ ਜਿੱਤਣ ਦੇ ਬਾਵਜੂਦ ਨਕਦ ਇਨਾਮ ਨਹੀਂ ਮਿਲੇ ਹਨ। ਖੇਡ ਵਿਭਾਗ ਨੇ 2017 ਤੋਂ ਹੁਣ ਤੱਕ 1807 ਅਜਿਹੇ ਖਿਡਾਰੀਆਂ ਦੀ ਸੂਚੀ ਤਿਆਰ ਕੀਤੀ ਹੈ, ਜਿਨ੍ਹਾਂ ਦੀ ਕੁੱਲ ਇਨਾਮੀ ਰਾਸ਼ੀ 5,94,45,400 ਰੁਪਏ (5.94 ਕਰੋੜ) ਹੈ।

ਪੰਜਾਬ ਦੇ 1807  ਮੈਡਲ ਜੇਤੂ ਖਿਡਾਰੀ ਹੋਣਗੇ ਸਨਮਾਨਿਤ, ਸੀਐੱਮ ਵੰਡਣਗੇ 5.94 ਕਰੋੜ ਰੁਪਏ ਦੀ ਰਾਸ਼ੀ
Follow Us On

ਪੰਜਾਬ ਨਿਊਜ। ਪੰਜਾਬ ਸਰਕਾਰ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਦੇ ਮੌਕੇ ‘ਤੇ ਪਿਛਲੇ ਪੰਜ ਸਾਲਾਂ ਦੌਰਾਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਤਗਮੇ ਜਿੱਤਣ ਵਾਲੇ ਆਪਣੇ ਖਿਡਾਰੀਆਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕਰੇਗੀ। ਮੁੱਖ ਮੰਤਰੀ (Chief Minister) ਭਗਵੰਤ ਮਾਨ 29 ਅਗਸਤ ਤੋਂ ਬਠਿੰਡਾ ਵਿਖੇ ਸ਼ੁਰੂ ਹੋ ਰਹੇ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ-2 ਦੇ ਉਦਘਾਟਨੀ ਸਮਾਰੋਹ ਦੌਰਾਨ ਅਜਿਹੇ 1807 ਖਿਡਾਰੀਆਂ ਨੂੰ ਕੁੱਲ 5.94 ਕਰੋੜ ਰੁਪਏ ਦੀ ਰਾਸ਼ੀ ਵੰਡਣਗੇ।

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Hair) ਨੇ ਕਿਹਾ ਕਿ ਸਰਕਾਰ ਦੇ ਧਿਆਨ ਵਿੱਚ ਆਇਆ ਹੈ ਕਿ ਸੂਬੇ ਵਿੱਚ ਕਈ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੂੰ ਪਿਛਲੇ ਪੰਜ ਸਾਲਾਂ ਤੋਂ ਤਗਮੇ ਜਿੱਤਣ ਦੇ ਬਾਵਜੂਦ ਨਕਦ ਇਨਾਮ ਨਹੀਂ ਮਿਲੇ ਹਨ। ਖੇਡ ਵਿਭਾਗ ਨੇ 2017 ਤੋਂ ਹੁਣ ਤੱਕ 1807 ਅਜਿਹੇ ਖਿਡਾਰੀਆਂ ਦੀ ਸੂਚੀ ਤਿਆਰ ਕੀਤੀ ਹੈ, ਜਿਨ੍ਹਾਂ ਦੀ ਕੁੱਲ ਇਨਾਮੀ ਰਾਸ਼ੀ 5,94,45,400 ਰੁਪਏ (5.94 ਕਰੋੜ) ਹੈ। ਇਨ੍ਹਾਂ ਖਿਡਾਰੀਆਂ ਨੇ ਰਾਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਤਗਮੇ ਜਿੱਤ ਕੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ।

ਵਿਭਾਗ ਨੇ ਖਿਡਾਰੀਆਂ ਦੀ ਸੂਚੀ ਕੀਤੀ ਤਿਆਰ

ਨਗਦ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤੇ ਗਏ 1807 ਖਿਡਾਰੀਆਂ ਦਾ ਵੇਰਵਾ ਜਾਰੀ ਕਰਦਿਆਂ ਮੀਤ ਹੇਅਰ ਨੇ ਦੱਸਿਆ ਕਿ 2017-18 ਵਿੱਚ 997 ਖਿਡਾਰੀਆਂ ਨੂੰ 1.58 ਕਰੋੜ, 2018-19 ਵਿੱਚ 135 ਖਿਡਾਰੀਆਂ ਨੂੰ 47.96 ਲੱਖ, 2019-20 ਵਿੱਚ 287 ਖਿਡਾਰੀਆਂ ਨੂੰ 19755 ਲੱਖ ਰੁਪਏ ਮਿਲੇ ਹਨ। 2020-21 ਦੇ 51 ਖਿਡਾਰੀਆਂ ਨੂੰ, 2021-22 ਦੇ 203 ਖਿਡਾਰੀਆਂ ਨੂੰ 1.32 ਕਰੋੜ ਰੁਪਏ ਅਤੇ ਪਿਛਲੇ ਸਾਲ ਹੋਈਆਂ 36ਵੀਆਂ ਰਾਸ਼ਟਰੀ ਖੇਡਾਂ ਵਿੱਚ ਤਗਮੇ ਜਿੱਤਣ ਵਾਲੇ 10 ਖਿਡਾਰੀਆਂ ਨੂੰ 41 ਲੱਖ ਰੁਪਏ ਦਿੱਤੇ ਗਏ ਹਨ।

Exit mobile version