ਤਿਲਕ ਵਰਮਾ ਦਾ ਹੈਰਾਨੀਜਨਕ ਰਿਕਾਰਡ, T20 ਕ੍ਰਿਕਟ 'ਚ ਅਜਿਹਾ ਕਮਾਲ ਨਹੀਂ ਕਰ ਸਕਿਆ ਕੋਈ ਹੋਰ ਬੱਲੇਬਾਜ਼ | Tilak Varma's remarkable record; no other batter has achieved such a feat in T20 cricket know in Punjabi - TV9 Punjabi

ਤਿਲਕ ਵਰਮਾ ਦਾ ਹੈਰਾਨੀਜਨਕ ਰਿਕਾਰਡ, T20 ਕ੍ਰਿਕਟ ‘ਚ ਅਜਿਹਾ ਕਮਾਲ ਨਹੀਂ ਕਰ ਸਕਿਆ ਕੋਈ ਹੋਰ ਬੱਲੇਬਾਜ਼

Published: 

10 Oct 2026 18:45 PM IST

Tilak Varma: ਭਾਰਤੀ ਬੱਲੇਬਾਜ਼ ਤਿਲਕ ਵਰਮਾ ਨੇ ਵੈਸਟਇੰਡੀਜ਼ ਖ਼ਿਲਾਫ਼ ਦੂਜੇ T20 ਮੈਚ ਵਿੱਚ ਤੂਫ਼ਾਨੀ ਪਾਰੀ ਖੇਡੀ। ਉਨ੍ਹਾਂ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ 'ਤੇ ਟੀਮ ਇੰਡੀਆ ਨੇ 249 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਇਸ ਦੌਰਾਨ ਤਿਲਕ ਵਰਮਾ ਨੇ ਇੱਕ ਖ਼ਾਸ ਰਿਕਾਰਡ ਵੀ ਆਪਣੇ ਨਾਮ ਕਰ ਲਿਆ।

1 / 5ਭਾਰਤੀ T20 ਟੀਮ ਦੇ ਉਪ-ਕਪਤਾਨ ਤਿਲਕ ਵਰਮਾ ਦਾ ਬੱਲਾ ਇੱਕ ਵਾਰ ਫਿਰ ਜ਼ੋਰਦਾਰ ਤਰੀਕੇ ਨਾਲ ਚੱਲਿਆ ਅਤੇ ਵੈਸਟਇੰਡੀਜ਼ ਖ਼ਿਲਾਫ਼ ਉਨ੍ਹਾਂ ਨੇ ਆਪਣੀ ਬੱਲੇਬਾਜ਼ੀ ਦਾ ਕਮਾਲ ਦਿਖਾਇਆ। (Photo: PTI)

ਭਾਰਤੀ T20 ਟੀਮ ਦੇ ਉਪ-ਕਪਤਾਨ ਤਿਲਕ ਵਰਮਾ ਦਾ ਬੱਲਾ ਇੱਕ ਵਾਰ ਫਿਰ ਜ਼ੋਰਦਾਰ ਤਰੀਕੇ ਨਾਲ ਚੱਲਿਆ ਅਤੇ ਵੈਸਟਇੰਡੀਜ਼ ਖ਼ਿਲਾਫ਼ ਉਨ੍ਹਾਂ ਨੇ ਆਪਣੀ ਬੱਲੇਬਾਜ਼ੀ ਦਾ ਕਮਾਲ ਦਿਖਾਇਆ। (Photo: PTI)

2 / 5

ਰਾਂਚੀ ਵਿੱਚ ਖੇਡੇ ਗਏ ਦੂਜੇ T20 ਮੈਚ ਵਿੱਚ ਤਿਲਕ ਵਰਮਾ ਨੇ ਸਿਰਫ਼ 18 ਗੇਂਦਾਂ ਵਿੱਚ 44 ਦੌੜਾਂ ਦੀ ਨਾਬਾਦ ਪਾਰੀ ਖੇਡੀ ਅਤੇ ਟੀਮ ਨੂੰ 249 ਦੌੜਾਂ ਦੇ ਸਕੋਰ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। (Photo: PTI)

3 / 5

ਇਸ ਦੇ ਨਾਲ ਹੀ ਤਿਲਕ ਨੇ T20 ਕ੍ਰਿਕਟ ਵਿੱਚ ਆਪਣੇ 5,000 ਦੌੜਾਂ ਵੀ ਪੂਰੀਆਂ ਕਰ ਲਈਆਂ। ਉਨ੍ਹਾਂ ਨੇ ਇਹ ਉਪਲਬਧੀ 174 T20 ਮੈਚਾਂ ਵਿੱਚ ਹਾਸਲ ਕੀਤੀ। ਪਰ ਇਨ੍ਹਾਂ 5,000 ਦੌੜਾਂ ਦੇ ਨਾਲ ਹੀ ਤਿਲਕ ਨੇ ਇੱਕ ਖ਼ਾਸ ਰਿਕਾਰਡ ਵੀ ਬਣਾ ਲਿਆ ਹੈ। (Photo: PTI)

4 / 5

T20 ਕ੍ਰਿਕਟ ਵਿੱਚ ਹੁਣ ਤੱਕ 143 ਬੱਲੇਬਾਜ਼ 5,000 ਦੌੜਾਂ ਦਾ ਅੰਕੜਾ ਪਾਰ ਕਰ ਚੁੱਕੇ ਹਨ। ਪਰ ਤਿਲਕ ਵਰਮਾ ਇਨ੍ਹਾਂ ਵਿੱਚ ਇਕਲੌਤੇ ਅਜਿਹੇ ਬੱਲੇਬਾਜ਼ ਬਣ ਗਏ ਹਨ, ਜਿਨ੍ਹਾਂ ਦੀ ਬੱਲੇਬਾਜ਼ੀ ਔਸਤ 40 ਤੋਂ ਵੱਧ ਅਤੇ ਸਟ੍ਰਾਈਕ ਰੇਟ 140 ਤੋਂ ਵੱਧ ਹੈ। (Photo: PTI)

5 / 5

ਇੰਨਾ ਹੀ ਨਹੀਂ, ਸਾਲ 2026 ਵਿੱਚ ਤਿਲਕ ਵਰਮਾ ਨੇ ਆਖ਼ਰੀ 4 ਓਵਰਾਂ, ਯਾਨੀ 16ਵੇਂ ਤੋਂ 20ਵੇਂ ਓਵਰ ਤੱਕ, 178 ਗੇਂਦਾਂ ਦਾ ਸਾਹਮਣਾ ਕਰਦਿਆਂ 414 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦਾ ਸਟ੍ਰਾਈਕ ਰੇਟ 232.58 ਰਿਹਾ ਹੈ, ਜੋ ਇਸ ਸਾਲ ਇਸ ਸਮੇਂ ਦੌਰਾਨ ਸਭ ਤੋਂ ਵਧੀਆ ਹੈ। (Photo: PTI)

Loading...
Unable to load recommendations.
Follow Us
Tag :