Sonal Dinusha ਨੇ ਟੀਮ ਇੰਡੀਆ ਖ਼ਿਲਾਫ਼ ਰਚਿਆ ਇਤਿਹਾਸ, ਟੈਸਟ ਕ੍ਰਿਕਟ 'ਚ ਅਜਿਹਾ ਕਰਨ ਵਾਲੇ ਪਹਿਲੇ ਖਿਡਾਰੀ - TV9 Punjabi

Sonal Dinusha ਨੇ ਟੀਮ ਇੰਡੀਆ ਖ਼ਿਲਾਫ਼ ਰਚਿਆ ਇਤਿਹਾਸ, ਟੈਸਟ ਕ੍ਰਿਕਟ ‘ਚ ਅਜਿਹਾ ਕਰਨ ਵਾਲੇ ਪਹਿਲੇ ਖਿਡਾਰੀ

Published: 

28 Aug 2026 14:31 PM IST

Sonal Dinusha: ਸੋਨਲ ਦਿਨੁਸ਼ਾ ਨੇ ਭਾਰਤ ਖ਼ਿਲਾਫ਼ ਵੱਡਾ ਕਮਾਲ ਕੀਤਾ ਹੈ। ਅਜਿਹਾ ਕਰਨ ਵਾਲੇ ਉਹ ਪਹਿਲੇ ਬੱਲੇਬਾਜ਼ ਹਨ। ਸੋਨਲ ਦਾ ਉਹ ਕਾਰਨਾਮਾ ਕੀ ਹੈ, ਆਓ ਜਾਣਦੇ ਹਾਂ।

1 / 5ਕੋਲੰਬੋ ਟੈਸਟ ਵਿੱਚ ਸ਼੍ਰੀਲੰਕਾ ਨੇ ਜ਼ਬਰਦਸਤ ਵਾਪਸੀ ਕੀਤੀ ਹੈ। ਉਸ ਦੀ ਵਾਪਸੀ ਵਿੱਚ ਸੋਨਲ ਦਿਨੁਸ਼ਾ ਦੀ ਭੂਮਿਕਾ ਅਹਿਮ ਰਹੀ ਹੈ। ਸ਼੍ਰੀਲੰਕਾ ਲਈ ਕਮਾਲ ਕਰਦੇ ਹੋਏ ਸੋਨਲ ਦਿਨੁਸ਼ਾ ਨੇ ਹੁਣ ਟੀਮ ਇੰਡੀਆ ਖ਼ਿਲਾਫ਼ ਇਤਿਹਾਸ ਰਚ ਦਿੱਤਾ ਹੈ। (Photo: PTI)

ਕੋਲੰਬੋ ਟੈਸਟ ਵਿੱਚ ਸ਼੍ਰੀਲੰਕਾ ਨੇ ਜ਼ਬਰਦਸਤ ਵਾਪਸੀ ਕੀਤੀ ਹੈ। ਉਸ ਦੀ ਵਾਪਸੀ ਵਿੱਚ ਸੋਨਲ ਦਿਨੁਸ਼ਾ ਦੀ ਭੂਮਿਕਾ ਅਹਿਮ ਰਹੀ ਹੈ। ਸ਼੍ਰੀਲੰਕਾ ਲਈ ਕਮਾਲ ਕਰਦੇ ਹੋਏ ਸੋਨਲ ਦਿਨੁਸ਼ਾ ਨੇ ਹੁਣ ਟੀਮ ਇੰਡੀਆ ਖ਼ਿਲਾਫ਼ ਇਤਿਹਾਸ ਰਚ ਦਿੱਤਾ ਹੈ। (Photo: PTI)

2 / 5

ਸੋਨਲ ਦਿਨੁਸ਼ਾ ਪਹਿਲੇ ਅਜਿਹੇ ਕ੍ਰਿਕਟਰ ਬਣ ਗਏ ਹਨ, ਜਿਨ੍ਹਾਂ ਨੇ ਭਾਰਤ ਖ਼ਿਲਾਫ਼ ਆਪਣੇ ਪਹਿਲੇ ਦੋ ਟੈਸਟ ਮੈਚਾਂ ਵਿੱਚ 4 ਫਿਫਟੀ ਪਲੱਸ ਸਕੋਰ ਬਣਾਏ ਹਨ। ਉਨ੍ਹਾਂ ਨੇ ਗਾਲ ਅਤੇ ਕੋਲੰਬੋ ਟੈਸਟ ਵਿੱਚ ਖੇਡੀਆਂ 4 ਪਾਰੀਆਂ ਦੌਰਾਨ 4 ਵਾਰ ਫਿਫਟੀ ਪਲੱਸ ਸਕੋਰ ਬਣਾਇਆ। (Photo: PTI)

3 / 5

ਸੋਨਲ ਦਿਨੁਸ਼ਾ ਨੇ ਗਾਲ ਟੈਸਟ ਦੀ ਪਹਿਲੀ ਪਾਰੀ ਵਿੱਚ 100 ਦੌੜਾਂ, ਜਦਕਿ ਦੂਜੀ ਪਾਰੀ ਵਿੱਚ ਨਾਬਾਦ 84 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਕੋਲੰਬੋ ਵਿੱਚ ਖੇਡੇ ਗਏ ਦੂਜੇ ਟੈਸਟ ਦੀ ਪਹਿਲੀ ਪਾਰੀ ਵਿੱਚ ਉਨ੍ਹਾਂ ਨੇ 103 ਦੌੜਾਂ ਬਣਾਈਆਂ। ਜਦਕਿ ਦੂਜੀ ਪਾਰੀ ਵਿੱਚ ਵੀ ਉਨ੍ਹਾਂ ਨੇ ਫਿਫਟੀ ਪਲੱਸ ਸਕੋਰ ਜੜ ਦਿੱਤਾ ਹੈ। (Photo: PTI)

4 / 5

ਭਾਰਤ ਖ਼ਿਲਾਫ਼ 2 ਟੈਸਟ ਮੈਚਾਂ ਦੀਆਂ 4 ਪਾਰੀਆਂ ਵਿੱਚ 4 ਫਿਫਟੀ ਪਲੱਸ ਸਕੋਰ ਬਣਾਉਂਦੇ ਹੋਏ ਸੋਨਲ ਦਿਨੁਸ਼ਾ ਇਸ ਸੀਰੀਜ਼ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ। (Photo: PTI)

5 / 5

ਸੋਨਲ ਦਿਨੁਸ਼ਾ ਸ਼੍ਰੀਲੰਕਾ ਦੇ ਪਹਿਲੇ ਅਜਿਹੇ ਬੱਲੇਬਾਜ਼ ਵੀ ਹਨ, ਜਿਨ੍ਹਾਂ ਨੇ ਨੰਬਰ 6 ਜਾਂ ਇਸ ਤੋਂ ਹੇਠਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਖ਼ਿਲਾਫ਼ ਟੈਸਟ ਮੈਚਾਂ ਵਿੱਚ ਇੱਕ ਤੋਂ ਵੱਧ ਸੈਂਕੜੇ ਲਗਾਏ ਹਨ। (Photo: PTI)

Loading...
Unable to load recommendations.
Follow Us
Tag :