ਨਿਊਜ਼ੀਲੈਂਡ ਖ਼ਿਲਾਫ਼ ਵਨਡੇ ਸੀਰੀਜ਼ ਰੋਹਿਤ ਸ਼ਰਮਾ ਲਈ ਆਖ਼ਰੀ ਮੌਕਾ, ਜਾਣੋ ਕਿਉਂ? | Rohit Sharma last chance to join India Men's batters Have Scored ODI Centuries in All sena countries know in Punjabi - TV9 Punjabi

NZ vs IND: ਨਿਊਜ਼ੀਲੈਂਡ ਖ਼ਿਲਾਫ਼ ਵਨਡੇ ਸੀਰੀਜ਼ ਰੋਹਿਤ ਸ਼ਰਮਾ ਲਈ ਆਖ਼ਰੀ ਮੌਕਾ, ਜਾਣੋ ਕਿਉਂ?

Published: 

18 Oct 2026 17:38 PM IST

ਨਿਊਜ਼ੀਲੈਂਡ ਦੌਰੇ ਲਈ ਚੁਣੇ ਗਏ ਰੋਹਿਤ ਸ਼ਰਮਾ ਕੋਲ ਇਤਿਹਾਸ ਰਚਣ ਦਾ ਆਖ਼ਰੀ ਮੌਕਾ ਹੈ। ਰੋਹਿਤ ਦੇ ਆਸਟ੍ਰੇਲੀਆ, ਇੰਗਲੈਂਡ ਤੇ ਦੱਖਣੀ ਅਫ਼ਰੀਕਾ ਵਿੱਚ ਵਨਡੇ ਸੈਂਕੜੇ ਹਨ, ਪਰ ਨਿਊਜ਼ੀਲੈਂਡ ਵਿੱਚ ਕੋਈ ਨਹੀਂ। ਜੇਕਰ ਉਹ ਇਸ ਦੌਰੇ 'ਤੇ ਸੈਂਕੜਾ ਜੜਦੇ ਹਨ, ਤਾਂ ਸਚਿਨ, ਕੋਹਲੀ ਅਤੇ ਧਵਨ ਮਗਰੋਂ ਸਾਰੇ ਸੇਨਾ (SENA) ਦੇਸ਼ਾਂ ਵਿੱਚ ਵਨਡੇ ਸੈਂਕੜਾ ਲਗਾਉਣ ਵਾਲੇ ਚੌਥੇ ਭਾਰਤੀ ਬਣ ਜਾਣਗੇ।

1 / 5ਨਿਊਜ਼ੀਲੈਂਡ ਦੌਰੇ ਲਈ ਭਾਰਤ ਦੀ ਵਨਡੇ ਟੀਮ ਦਾ ਐਲਾਨ ਹੋ ਚੁੱਕਾ ਹੈ। ਰੋਹਿਤ ਸ਼ਰਮਾ ਨੂੰ ਵੀ ਨਿਊਜ਼ੀਲੈਂਡ ਦੌਰੇ ਲਈ ਟੀਮ ਵਿੱਚ ਚੁਣ ਲਿਆ ਗਿਆ ਹੈ। ਟੀਮ ਵਿੱਚ ਚੁਣੇ ਜਾਣ ਦੇ ਨਾਲ ਹੀ ਇਹ ਸਾਫ਼ ਹੋ ਗਿਆ ਹੈ ਕਿ ਨਿਊਜ਼ੀਲੈਂਡ ਖ਼ਿਲਾਫ਼ ਹੋਣ ਵਾਲੀ ਵਨਡੇ ਸੀਰੀਜ਼ ਰੋਹਿਤ ਲਈ ਆਖ਼ਰੀ ਮੌਕਾ ਰਹਿਣ ਵਾਲੀ ਹੈ। ਪਰ ਕਿਉਂ? (Photo: PTI)

ਨਿਊਜ਼ੀਲੈਂਡ ਦੌਰੇ ਲਈ ਭਾਰਤ ਦੀ ਵਨਡੇ ਟੀਮ ਦਾ ਐਲਾਨ ਹੋ ਚੁੱਕਾ ਹੈ। ਰੋਹਿਤ ਸ਼ਰਮਾ ਨੂੰ ਵੀ ਨਿਊਜ਼ੀਲੈਂਡ ਦੌਰੇ ਲਈ ਟੀਮ ਵਿੱਚ ਚੁਣ ਲਿਆ ਗਿਆ ਹੈ। ਟੀਮ ਵਿੱਚ ਚੁਣੇ ਜਾਣ ਦੇ ਨਾਲ ਹੀ ਇਹ ਸਾਫ਼ ਹੋ ਗਿਆ ਹੈ ਕਿ ਨਿਊਜ਼ੀਲੈਂਡ ਖ਼ਿਲਾਫ਼ ਹੋਣ ਵਾਲੀ ਵਨਡੇ ਸੀਰੀਜ਼ ਰੋਹਿਤ ਲਈ ਆਖ਼ਰੀ ਮੌਕਾ ਰਹਿਣ ਵਾਲੀ ਹੈ। ਪਰ ਕਿਉਂ? (Photo: PTI)

2 / 5

ਇਸ ਦੀ ਵਜ੍ਹਾ ਸਾਰੇ ਸੇਨਾ (SENA) ਦੇਸ਼ਾਂ ਵਿੱਚ ਵਨਡੇ ਸੈਂਕੜਾ ਲਗਾਉਣ ਵਾਲੇ ਭਾਰਤੀ ਖਿਡਾਰੀਆਂ ਨਾਲ ਜੁੜੀ ਹੋਈ ਹੈ। ਹੁਣ ਤੱਕ ਇਹ ਕਮਾਲ ਸਿਰਫ਼ 3 ਭਾਰਤੀਆਂ ਨੇ ਕੀਤਾ ਹੈ, ਜਿਨ੍ਹਾਂ ਵਿੱਚ ਸਚਿਨ ਤੇਂਦੁਲਕਰ, ਵਿਰਾਟ ਕੋਹਲੀ ਅਤੇ ਸ਼ਿਖਰ ਧਵਨ ਦੇ ਨਾਂ ਸ਼ਾਮਲ ਹਨ। (Photo: PTI)

3 / 5

ਸੇਨਾ (SENA) ਦੇਸ਼ਾਂ ਦਾ ਮਤਲਬ ਦੱਖਣੀ ਅਫ਼ਰੀਕਾ, ਇੰਗਲੈਂਡ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਤੋਂ ਹੈ। ਸਚਿਨ, ਵਿਰਾਟ ਅਤੇ ਧਵਨ ਦੇ ਇਨ੍ਹਾਂ ਚਾਰਾਂ ਦੇਸ਼ਾਂ ਵਿੱਚ ਵਨਡੇ ਸੈਂਕੜੇ ਹਨ। ਪ੍ਰੰਤੂ, ਰੋਹਿਤ ਨੂੰ ਇਸ ਕਲੱਬ ਵਿੱਚ ਸ਼ਾਮਲ ਹੋਣ ਲਈ ਨਿਊਜ਼ੀਲੈਂਡ ਵਿੱਚ ਸੈਂਕੜਾ ਲਗਾਉਣਾ ਪਵੇਗਾ। (Photo: PTI)

4 / 5

ਰੋਹਿਤ ਸ਼ਰਮਾ ਦੇ ਦੱਖਣੀ ਅਫ਼ਰੀਕਾ, ਇੰਗਲੈਂਡ ਅਤੇ ਆਸਟ੍ਰੇਲੀਆ ਵਿੱਚ ਤਾਂ ਵਨਡੇ ਸੈਂਕੜੇ ਹਨ। ਪਰ ਨਿਊਜ਼ੀਲੈਂਡ ਵਿੱਚ ਉਨ੍ਹਾਂ ਦੇ ਨਾਂ ਇੱਕ ਵੀ ਵਨਡੇ ਸੈਂਕੜਾ ਦਰਜ ਨਹੀਂ ਹੈ। ਅਜਿਹੇ ਵਿੱਚ ਮੌਜੂਦਾ ਦੌਰੇ ’ਤੇ ਖੇਡੇ ਜਾਣ ਵਾਲੇ 5 ਵਨਡੇ ਮੈਚ ਉਨ੍ਹਾਂ ਲਈ ਆਖ਼ਰੀ ਮੌਕਾ ਹੋਣਗੇ, ਕਿਉਂਕਿ ਇਹ ਰੋਹਿਤ ਦੇ ਕਰੀਅਰ ਦਾ ਆਖ਼ਰੀ ਨਿਊਜ਼ੀਲੈਂਡ ਦੌਰਾ ਵੀ ਹੋ ਸਕਦਾ ਹੈ। (Photo: PTI)

5 / 5

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਨਡੇ ਸੀਰੀਜ਼ ਦੀ ਸ਼ੁਰੂਆਤ 4 ਨਵੰਬਰ ਤੋਂ ਹੋਵੇਗੀ, ਜਦਕਿ ਆਖ਼ਰੀ ਵਨਡੇ 15 ਨਵੰਬਰ ਨੂੰ ਖੇਡਿਆ ਜਾਵੇਗਾ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਰੋਹਿਤ ਸ਼ਰਮਾ ਨਿਊਜ਼ੀਲੈਂਡ ਵਿੱਚ ਆਪਣੇ ਸੈਂਕੜੇ ਦੀ ਉਡੀਕ ਨੂੰ ਖ਼ਤਮ ਕਰਕੇ ਸਾਰੇ ਸੇਨਾ ਦੇਸ਼ਾਂ ਵਿੱਚ ਵਨਡੇ ਸੈਂਕੜਾ ਲਗਾਉਣ ਵਾਲੇ ਚੌਥੇ ਭਾਰਤੀ ਬਣਦੇ ਹਨ ਜਾਂ ਨਹੀਂ।

Loading...
Unable to load recommendations.
Follow Us
Tag :