Most T20 Runs: ਜੋਸ ਬਟਲਰ ਬਣੇ ਟੀ20 ਦੇ ਨਵੇਂ ਕਿੰਗ, ਸਿਰਫ਼ 20 ਗੇਂਦਾਂ 'ਚ ਅਰਧ ਸੈਂਕੜਾ ਜੜ ਕੇ ਬਣੇ ਨੰਬਰ-1 ਬੱਲੇਬਾਜ | Most T20 Runs: Jos Buttler becomes the new king of T20, becomes the number-1 batsman by scoring a half-century in just 20 balls know in Punjabi - TV9 Punjabi

Most T20 Runs: ਜੋਸ ਬਟਲਰ ਬਣੇ ਟੀ20 ਦੇ ਨਵੇਂ ਕਿੰਗ, ਸਿਰਫ਼ 20 ਗੇਂਦਾਂ ‘ਚ ਅਰਧ ਸੈਂਕੜਾ ਜੜ ਕੇ ਬਣੇ ਨੰਬਰ-1 ਬੱਲੇਬਾਜ

Published: 

06 Aug 2026 15:45 PM IST

Jos Buttler: ਇੰਗਲੈਂਡ ਦੇ ਦਿੱਗਜ ਬੱਲੇਬਾਜ਼ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲੈ ਕੇ ਫ੍ਰੈਂਚਾਈਜ਼ੀ ਟੀ-20 ਕ੍ਰਿਕਟ ਤੱਕ ਖੂਬ ਦੌੜਾਂ ਬਣਾਈਆਂ ਹਨ। ਇਸੇ ਕਰਕੇ ਹੁਣ ਉਹ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਦੁਨੀਆ ਦੇ ਨੰਬਰ-1 ਬੱਲੇਬਾਜ਼ ਬਣ ਗਏ ਹਨ।

1 / 5ਇੰਗਲੈਂਡ ਦੇ ਦਿੱਗਜ ਬੱਲੇਬਾਜ਼ ਜੌਸ ਬਟਲਰ ਟੀ-20 ਕ੍ਰਿਕਟ ਦੇ ਨਵੇਂ ਬਾਦਸ਼ਾਹ ਬਣ ਗਏ ਹਨ। ਬਟਲਰ ਦੇ ਨਾਮ ਹੁਣ ਅੰਤਰਰਾਸ਼ਟਰੀ ਅਤੇ ਫ੍ਰੈਂਚਾਈਜ਼ੀ ਸਮੇਤ ਹਰ ਤਰ੍ਹਾਂ ਦੀ ਟੀ-20 ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਦਰਜ ਹੋ ਗਿਆ ਹੈ। (Photo: PTI)

ਇੰਗਲੈਂਡ ਦੇ ਦਿੱਗਜ ਬੱਲੇਬਾਜ਼ ਜੌਸ ਬਟਲਰ ਟੀ-20 ਕ੍ਰਿਕਟ ਦੇ ਨਵੇਂ ਬਾਦਸ਼ਾਹ ਬਣ ਗਏ ਹਨ। ਬਟਲਰ ਦੇ ਨਾਮ ਹੁਣ ਅੰਤਰਰਾਸ਼ਟਰੀ ਅਤੇ ਫ੍ਰੈਂਚਾਈਜ਼ੀ ਸਮੇਤ ਹਰ ਤਰ੍ਹਾਂ ਦੀ ਟੀ-20 ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਦਰਜ ਹੋ ਗਿਆ ਹੈ। (Photo: PTI)

2 / 5

ਦਿ ਹੰਡ੍ਰੈਡ ਟੂਰਨਾਮੈਂਟ ਵਿੱਚ ਮੈਨਚੈਸਟਰ ਸੁਪਰ ਜਾਇੰਟਸ ਲਈ ਖੇਡ ਰਹੇ ਜੌਸ ਬਟਲਰ ਨੇ ਵੇਲਸ਼ ਫਾਇਰ ਖ਼ਿਲਾਫ਼ ਸਿਰਫ਼ 20 ਗੇਂਦਾਂ ਵਿੱਚ 51 ਦੌੜਾਂ ਦੀ ਧਮਾਕੇਦਾਰ ਪਾਰੀ ਖੇਡਦਿਆਂ ਇਹ ਵੱਡਾ ਮੀਲ ਪੱਥਰ ਹਾਸਲ ਕੀਤਾ। (Photo: Getty Images)

3 / 5

ਇਸ ਮੈਚ ਵਿੱਚ ਜੋਸ ਬਟਲਰ ਨੂੰ ਟੀ20 ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣਨ ਲਈ ਸਿਰਫ਼ 22 ਦੌੜਾਂ ਦੀ ਲੋੜ ਸੀ ਅਤੇ ਉਨ੍ਹਾਂ ਨੇ ਇਹ ਉਪਲਬਧੀ ਕੁਝ ਹੀ ਗੇਂਦਾਂ ਵਿੱਚ ਹਾਸਲ ਕਰ ਲਈ। (Photo: Getty Images)

4 / 5

ਹੁਣ ਜੋਸ ਬਟਲਰ ਦੇ ਨਾਮ 522 ਟੀ20 ਮੈਚਾਂ ਦੀਆਂ 492 ਪਾਰੀਆਂ ਵਿੱਚ ਰਿਕਾਰਡ 14,833 ਦੌੜਾਂ ਦਰਜ ਹੋ ਚੁੱਕੀਆਂ ਹਨ। ਉਨ੍ਹਾਂ ਨੇ ਇਸ ਮਾਮਲੇ ਵਿੱਚ ਕੀਰਨ ਪੋਲਾਰਡ ਦਾ ਰਿਕਾਰਡ ਵੀ ਤੋੜ ਦਿੱਤਾ ਹੈ। (Photo: Getty Images)

5 / 5

ਇਸ ਤੋਂ ਪਹਿਲਾਂ ਇਹ ਰਿਕਾਰਡ ਵੈਸਟਇੰਡੀਜ਼ ਦੇ ਦਿੱਗਜ ਕੀਰਨ ਪੋਲਾਰਡ (14,803) ਦੇ ਨਾਮ ਸੀ, ਜਿਨ੍ਹਾਂ ਨੇ ਕੁਝ ਹੀ ਦਿਨ ਪਹਿਲਾਂ ਟੀ20 ਕ੍ਰਿਕਟ ਦੇ ਮਹਾਨ ਬੱਲੇਬਾਜ਼ ਮੰਨੇ ਜਾਂਦੇ ਕ੍ਰਿਸ ਗੇਲ (14,562) ਨੂੰ ਪਿੱਛੇ ਛੱਡਿਆ ਸੀ। (Photo: Getty Images)

Follow Us
Tag :