IND vs ZIM: ਜ਼ਿੰਬਾਬਵੇ ਦੌਰੇ ਲਈ ਟੀਮ ਇੰਡੀਆ ਨਾਲ ਰਵਾਨਾ ਹੋਏ ਵੈਭਵ ਸੂਰਿਆਵੰਸ਼ੀ, ਸਾਹਮਣੇ ਆਈਆਂ PHOTOS, 23 ਜੁਲਾਈ ਤੋਂ ਸੀਰੀਜ਼ | IND vs ZIM: Vaibhav Suryavanshi leaves with Team India for Zimbabwe tour, PHOTOS revealed, series from July 23 know in Punjabi - TV9 Punjabi

IND vs ZIM: ਜ਼ਿੰਬਾਬਵੇ ਦੌਰੇ ਲਈ ਟੀਮ ਇੰਡੀਆ ਨਾਲ ਰਵਾਨਾ ਹੋਏ ਵੈਭਵ ਸੂਰਿਆਵੰਸ਼ੀ, ਸਾਹਮਣੇ ਆਈਆਂ PHOTOS, 23 ਜੁਲਾਈ ਤੋਂ ਸੀਰੀਜ਼

Published: 

19 Jul 2026 14:31 PM IST

India tour of Zimbabwe 2026: ਜ਼ਿੰਬਾਬਵੇ ਦੌਰੇ ਲਈ ਟੀਮ ਇੰਡੀਆ ਦੇ ਖਿਡਾਰੀ ਰਵਾਨਾ ਹੋ ਚੁੱਕੇ ਹਨ। ਇਸ ਦੌਰੇ 'ਤੇ ਸਭ ਤੋਂ ਪਹਿਲਾਂ 3 ਟੀ-20 ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ, ਜਿਸ ਦੀ ਸ਼ੁਰੂਆਤ 23 ਜੁਲਾਈ ਤੋਂ ਹੋਵੇਗੀ।

1 / 5ਆਇਰਲੈਂਡ ਅਤੇ ਇੰਗਲੈਂਡ ਦੌਰੇ ਤੋਂ ਬਾਅਦ ਹੁਣ ਵੈਭਵ ਸੂਰਯਵੰਸ਼ੀ ਟੀਮ ਇੰਡੀਆ ਨਾਲ ਜ਼ਿੰਬਾਬਵੇ ਦੌਰੇ ਲਈ ਰਵਾਨਾ ਹੋ ਗਏ ਹਨ। ਰਵਾਨਗੀ ਤੋਂ ਪਹਿਲਾਂ ਉਨ੍ਹਾਂ ਦੀ ਇੱਕ ਤਸਵੀਰ ਸਾਹਮਣੇ ਆਈ ਹੈ, ਜਿਸ ਨੂੰ BCCI ਨੇ ਆਪਣੇ ਅਧਿਕਾਰਿਕ ਸੋਸ਼ਲ ਮੀਡੀਆ ਹੈਂਡਲ 'ਤੇ ਸਾਂਝਾ ਕੀਤਾ ਹੈ। (Photo: BCCI)

ਆਇਰਲੈਂਡ ਅਤੇ ਇੰਗਲੈਂਡ ਦੌਰੇ ਤੋਂ ਬਾਅਦ ਹੁਣ ਵੈਭਵ ਸੂਰਯਵੰਸ਼ੀ ਟੀਮ ਇੰਡੀਆ ਨਾਲ ਜ਼ਿੰਬਾਬਵੇ ਦੌਰੇ ਲਈ ਰਵਾਨਾ ਹੋ ਗਏ ਹਨ। ਰਵਾਨਗੀ ਤੋਂ ਪਹਿਲਾਂ ਉਨ੍ਹਾਂ ਦੀ ਇੱਕ ਤਸਵੀਰ ਸਾਹਮਣੇ ਆਈ ਹੈ, ਜਿਸ ਨੂੰ BCCI ਨੇ ਆਪਣੇ ਅਧਿਕਾਰਿਕ ਸੋਸ਼ਲ ਮੀਡੀਆ ਹੈਂਡਲ 'ਤੇ ਸਾਂਝਾ ਕੀਤਾ ਹੈ। (Photo: BCCI)

2 / 5

BCCI ਨੇ ਟੀਮ ਇੰਡੀਆ ਦੇ ਹੋਰ ਖਿਡਾਰੀਆਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਹ ਉਹ ਖਿਡਾਰੀ ਹਨ ਜੋ ਇੰਗਲੈਂਡ ਦੌਰੇ 'ਤੇ ਚੱਲ ਰਹੀ ਵਨਡੇ ਸੀਰੀਜ਼ ਲਈ ਟੀਮ ਇੰਡੀਆ ਦਾ ਹਿੱਸਾ ਨਹੀਂ ਹਨ। (Photo: BCCI)

3 / 5

ਟੀਮ ਦੇ ਉਪ-ਕਪਤਾਨ ਤਿਲਕ ਵਰਮਾ ਅਤੇ ਜ਼ਿੰਬਾਬਵੇ ਦੌਰੇ 'ਤੇ ਹੈੱਡ ਕੋਚ ਦੀ ਭੂਮਿਕਾ ਨਿਭਾਉਣ ਜਾ ਰਹੇ ਵੀਵੀਐਸ ਲਕਸ਼ਮਣ ਦੀ ਵੀ ਜਹਾਜ਼ ਵਿੱਚੋਂ ਤਸਵੀਰ ਸਾਹਮਣੇ ਆਈ ਹੈ, ਜਿਸ ਨੂੰ BCCI ਨੇ ਸਾਂਝਾ ਕੀਤਾ ਹੈ। ਭਾਰਤ ਨੂੰ ਜ਼ਿੰਬਾਬਵੇ ਵਿੱਚ 3 ਟੀ-20 ਮੈਚਾਂ ਦੀ ਸੀਰੀਜ਼ ਖੇਡਣੀ ਹੈ, ਜਿਸ ਦੀ ਸ਼ੁਰੂਆਤ 23 ਜੁਲਾਈ ਤੋਂ ਹੋਵੇਗੀ। (Photo: BCCI)

4 / 5

ਪ੍ਰਭਸਿਮਰਨ ਸਿੰਘ ਇਸ ਦੌਰੇ 'ਤੇ ਟੀਮ ਇੰਡੀਆ ਦਾ ਸਭ ਤੋਂ ਨਵਾਂ ਚਿਹਰਾ ਹੋਣਗੇ। ਉਨ੍ਹਾਂ ਨੇ ਵੀ ਬਾਕੀ ਖਿਡਾਰੀਆਂ ਨਾਲ ਜ਼ਿੰਬਾਬਵੇ ਲਈ ਉਡਾਣ ਭਰੀ। ਪ੍ਰਭਸਿਮਰਨ ਨੂੰ ਸਲਾਮੀ ਬੱਲੇਬਾਜ਼ ਦੇ ਵਿਕਲਪ ਵਜੋਂ ਸੰਜੂ ਸੈਮਸਨ ਦੀ ਥਾਂ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। (Photo: BCCI)

5 / 5

ਜ਼ਿੰਬਾਬਵੇ ਦੌਰੇ 'ਤੇ ਵੀ ਟੀਮ ਇੰਡੀਆ ਦੀ ਟੀ-20 ਟੀਮ ਦੀ ਕਪਤਾਨੀ ਸ਼੍ਰੇਅਸ ਅਈਅਰ ਹੀ ਕਰਨਗੇ। ਉਹ ਇਸ ਵੇਲੇ ਇੰਗਲੈਂਡ ਵਿੱਚ ਭਾਰਤੀ ਟੀਮ ਨਾਲ ਵਨਡੇ ਸੀਰੀਜ਼ ਦਾ ਹਿੱਸਾ ਹਨ। ਸ਼੍ਰੇਅਸ ਅਈਅਰ ਦੇ ਨਾਲ ਟੀ-20 ਟੀਮ ਦੇ ਕੁਝ ਹੋਰ ਖਿਡਾਰੀ ਵੀ ਇੰਗਲੈਂਡ ਤੋਂ ਸਿੱਧੇ ਜ਼ਿੰਬਾਬਵੇ ਪਹੁੰਚਣਗੇ। (Photo: BCCI)

Follow Us
Tag :