Great Khali Birthday: ਕਿੰਨੇ ਨੰਬਰ ਦੇ ਜੁੱਤੇ ਪਹਿਨਦੇ ਹਨ ਖਲੀ? ਜਾਣੋ ਉਨ੍ਹਾਂ ਦੀ ਬਾਡੀ ਨਾਲ ਜੁੜੀਆਂ ਹੈਰਾਨੀਜਨਕ ਗੱਲਾਂ | Great Khali Birthday: What shoe size does Khali wear? Know the surprising things related to his body know in punjabi - TV9 Punjabi

Great Khali Birthday: ਕਿੰਨੇ ਨੰਬਰ ਦੇ ਜੁੱਤੇ ਪਹਿਨਦੇ ਹਨ ਖਲੀ? ਜਾਣੋ ਉਨ੍ਹਾਂ ਦੀ ਬਾਡੀ ਨਾਲ ਜੁੜੀਆਂ ਹੈਰਾਨੀਜਨਕ ਗੱਲਾਂ

Published: 

27 Aug 2026 15:31 PM IST

Great Khali: ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਵਿੱਚ ਦਲੀਪ ਸਿੰਘ ਰਾਣਾ ਦੇ ਰੂਪ ਵਿੱਚ ਜਨਮੇ ਇਹ ਸ਼ਖ਼ਸ ਆਪਣੇ ਲੰਮੇ ਕੱਦ ਅਤੇ ਭਾਰੀ ਵਜ਼ਨ ਕਾਰਨ ਵੱਖਰੀ ਪਛਾਣ ਰੱਖਦੇ ਸਨ ਅਤੇ ਇਸੇ ਦੇ ਦਮ 'ਤੇ ਉਨ੍ਹਾਂ ਨੇ ਦੁਨੀਆ ਭਰ ਵਿੱਚ ਆਪਣੀ ਅਤੇ ਭਾਰਤ ਦੀ ਇੱਕ ਖਾਸ ਪਛਾਣ ਬਣਾਈ।

1 / 5ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਵਿੱਚ ਦਲੀਪ ਸਿੰਘ ਰਾਣਾ ਦੇ ਰੂਪ ਵਿੱਚ ਜਨਮੇ ਇਹ ਸ਼ਖ਼ਸ ਆਪਣੇ ਲੰਮੇ ਕੱਦ ਅਤੇ ਭਾਰੀ ਵਜ਼ਨ ਕਾਰਨ ਵੱਖਰੀ ਪਛਾਣ ਰੱਖਦੇ ਸਨ ਅਤੇ ਇਸੇ ਦੇ ਦਮ 'ਤੇ ਉਨ੍ਹਾਂ ਨੇ ਦੁਨੀਆ ਭਰ ਵਿੱਚ ਆਪਣੀ ਅਤੇ ਭਾਰਤ ਦੀ ਇੱਕ ਖਾਸ ਪਛਾਣ ਬਣਾਈ।

ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਵਿੱਚ ਦਲੀਪ ਸਿੰਘ ਰਾਣਾ ਦੇ ਰੂਪ ਵਿੱਚ ਜਨਮੇ ਇਹ ਸ਼ਖ਼ਸ ਆਪਣੇ ਲੰਮੇ ਕੱਦ ਅਤੇ ਭਾਰੀ ਵਜ਼ਨ ਕਾਰਨ ਵੱਖਰੀ ਪਛਾਣ ਰੱਖਦੇ ਸਨ ਅਤੇ ਇਸੇ ਦੇ ਦਮ 'ਤੇ ਉਨ੍ਹਾਂ ਨੇ ਦੁਨੀਆ ਭਰ ਵਿੱਚ ਆਪਣੀ ਅਤੇ ਭਾਰਤ ਦੀ ਇੱਕ ਖਾਸ ਪਛਾਣ ਬਣਾਈ।

2 / 5

ਗ੍ਰੇਟ ਖਲੀ ਦੀ ਬਾਡੀ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਅਕਸਰ ਉਨ੍ਹਾਂ ਦੇ ਕੱਦ ਅਤੇ ਵਜ਼ਨ ਦਾ ਹੀ ਜ਼ਿਕਰ ਹੁੰਦਾ ਹੈ। ਖਲੀ ਦਾ ਕੱਦ 7 ਫੁੱਟ 1 ਇੰਚ ਯਾਨੀ ਕਰੀਬ 215 ਸੈਂਟੀਮੀਟਰ ਹੈ, ਜਦਕਿ ਉਨ੍ਹਾਂ ਦਾ ਵਜ਼ਨ ਲਗਭਗ 157 ਕਿਲੋ (347 ਪੌਂਡ) ਦੇ ਕਰੀਬ ਹੈ। (ਫੋਟੋ: Getty Images)

3 / 5

ਹੁਣ ਜਦੋਂ ਸਰੀਰ ਇੰਨਾ ਲੰਮਾ ਅਤੇ ਵਜ਼ਨ ਇੰਨਾ ਜ਼ਿਆਦਾ ਹੈ ਤਾਂ ਫਿਰ ਬਾਈਸੈਪਸ ਅਤੇ ਛਾਤੀ ਵੀ ਦਮਦਾਰ ਹੋਵੇਗੀ। WWE ਦੇ ਰਿਕਾਰਡਾਂ ਮੁਤਾਬਕ ਖਲੀ ਦੀ ਛਾਤੀ ਕਰੀਬ 63 ਇੰਚ ਦੀ ਹੈ, ਜਿਸ ਨੂੰ WWE ਵਿੱਚ ਸਭ ਤੋਂ ਦਮਦਾਰ ਮੰਨਿਆ ਜਾਂਦਾ ਹੈ। ਉੱਥੇ ਹੀ ਉਨ੍ਹਾਂ ਦੀ ਕਮਰ 46 ਇੰਚ ਅਤੇ ਬਾਈਸੈਪਸ ਯਾਨੀ ਡੌਲੇ ਕਰੀਬ 25 ਇੰਚ ਦੇ ਹਨ। (ਫੋਟੋ: WWE)

4 / 5

ਪਰ ਜਿਸ ਕਾਰਨ ਖਲੀ ਸਭ ਤੋਂ ਜ਼ਿਆਦਾ ਮਸ਼ਹੂਰ ਹੋਏ, ਉਹ ਸੀ ਉਨ੍ਹਾਂ ਦੇ ਹੱਥਾਂ ਦੀ ਗ੍ਰਿਪ, ਜਿਸ ਨਾਲ ਉਹ ਦੂਜੇ ਰੈਸਲਰ ਦੇ ਸਿਰ ਨੂੰ ਫੜ ਲੈਂਦੇ ਸਨ। ਇਸ ਦੀ ਵਜ੍ਹਾ ਉਨ੍ਹਾਂ ਦੀ ਹਥੇਲੀ ਹੈ, ਜੋ ਫੈਲਾਉਣ 'ਤੇ ਕਰੀਬ 12 ਇੰਚ ਯਾਨੀ 1 ਫੁੱਟ ਤੱਕ ਪਹੁੰਚ ਜਾਂਦੀ ਹੈ। ਇਸ ਲਈ ਉਨ੍ਹਾਂ ਦਾ ਮਸ਼ਹੂਰ ਫਿਨਿਸ਼ਿੰਗ ਮੂਵ ‘Khali Vise Grip’ ਕਾਫ਼ੀ ਪ੍ਰਭਾਵਸ਼ਾਲੀ ਸੀ। (ਫੋਟੋ: Getty Images)

5 / 5

ਹੁਣ ਸਰੀਰ ਇੰਨਾ ਭਾਰੀ-ਭਰਕਮ ਅਤੇ ਵਿਸ਼ਾਲ ਹੈ ਤਾਂ ਕੱਪੜੇ ਅਤੇ ਜੁੱਤੇ ਵੀ ਉਸੇ ਹਿਸਾਬ ਨਾਲ ਹੋਣਗੇ। ਜਾਣਕਾਰੀ ਮੁਤਾਬਕ, ਖਲੀ 18 ਨੰਬਰ ਦੇ ਜੁੱਤੇ ਪਹਿਨਦੇ ਹਨ, ਜੋ ਖਾਸ ਤੌਰ 'ਤੇ ਉਨ੍ਹਾਂ ਲਈ ਬਣਾਏ ਜਾਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਕੱਪੜੇ ਵੀ ਕਸਟਮ ਮੇਡ ਹੁੰਦੇ ਹਨ। (ਫੋਟੋ: Getty Images)

Loading...
Unable to load recommendations.
Follow Us
Tag :