Asian Champions Trophy: ਦੱਖਣੀ ਕੋਰੀਆ ਨੂੰ ਬੁਰੀ ਤਰ੍ਹਾਂ ਹਰਾ ਕੇ ਸੈਮੀਫਾਈਨਲ 'ਚ ਪਹੁੰਚਿਆ ਭਾਰਤ | Asian Champions Trophy: India reaches semi-finals after crushing South Korea know in punjabi - TV9 Punjabi

Asian Champions Trophy: ਦੱਖਣੀ ਕੋਰੀਆ ਨੂੰ ਬੁਰੀ ਤਰ੍ਹਾਂ ਹਰਾ ਕੇ ਸੈਮੀਫਾਈਨਲ ‘ਚ ਪਹੁੰਚਿਆ ਭਾਰਤ

Published: 

03 Nov 2026 15:56 PM IST

Asian Champions Trophy: ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਜਲੰਧਰ ਵਿਖੇ ਭਾਰਤ ਨੇ ਦੱਖਣੀ ਕੋਰੀਆ ਨੂੰ 8-0 ਨਾਲ ਹਰਾ ਦਿੱਤਾ। ਦਿਲਪ੍ਰੀਤ ਸਿੰਘ ਨੇ ਦੋ ਗੋਲ ਕੀਤੇ।

1 / 5ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਦਾ ਜੇਤੂ ਰੱਥ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਦੱਖਣੀ ਕੋਰੀਆ ਖ਼ਿਲਾਫ਼ ਖੇਡੇ ਗਏ ਮੁਕਾਬਲੇ ਵਿੱਚ ਭਾਰਤ ਨੇ ਇਕਤਰਫ਼ਾ ਅੰਦਾਜ਼ ਵਿੱਚ 8-0 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। (ਫੋਟੋ-ਹਾਕੀ ਇੰਡੀਆ)

ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਦਾ ਜੇਤੂ ਰੱਥ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਦੱਖਣੀ ਕੋਰੀਆ ਖ਼ਿਲਾਫ਼ ਖੇਡੇ ਗਏ ਮੁਕਾਬਲੇ ਵਿੱਚ ਭਾਰਤ ਨੇ ਇਕਤਰਫ਼ਾ ਅੰਦਾਜ਼ ਵਿੱਚ 8-0 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। (ਫੋਟੋ-ਹਾਕੀ ਇੰਡੀਆ)

2 / 5

ਦੱਖਣੀ ਕੋਰੀਆ ਖ਼ਿਲਾਫ਼ ਦਿਲਪ੍ਰੀਤ ਸਿੰਘ ਨੇ ਦੋ ਗੋਲ ਕੀਤੇ। ਇਸ ਤੋਂ ਇਲਾਵਾ ਜਰਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਹਰਮਨਪ੍ਰੀਤ ਸਿੰਘ, ਸ਼ਿਲਾਨੰਦ ਲਾਕੜਾ, ਸੁਖਜੀਤ ਸਿੰਘ ਅਤੇ ਅੰਗਦ ਬੀਰ ਸਿੰਘ ਨੇ ਵੀ ਗੋਲ ਕੀਤੇ। (ਫੋਟੋ-ਹਾਕੀ ਇੰਡੀਆ)

3 / 5

ਭਾਰਤ ਨੇ ਪਹਿਲੇ ਕੁਆਰਟਰ ਵਿੱਚ ਹੀ ਜ਼ਬਰਦਸਤ ਸ਼ੁਰੂਆਤ ਕੀਤੀ। ਭਾਰਤੀ ਟੀਮ ਨੇ ਪਹਿਲੇ ਕੁਆਰਟਰ ਵਿੱਚ ਤਿੰਨ ਗੋਲ ਦਾਗੇ। ਦੂਜੇ ਕੁਆਰਟਰ ਵਿੱਚ ਇੱਕ ਹੋਰ ਗੋਲ ਕੀਤਾ, ਜਦਕਿ ਤੀਜੇ ਕੁਆਰਟਰ ਵਿੱਚ ਟੀਮ ਇੰਡੀਆ ਨੇ ਚਾਰ ਗੋਲ ਕੀਤੇ। (ਫੋਟੋ-ਹਾਕੀ ਇੰਡੀਆ)

4 / 5

ਮੌਜੂਦਾ ਚੈਂਪੀਅਨ ਭਾਰਤ ਨੇ ਸੈਮੀਫਾਈਨਲ ਵਿੱਚ ਵੀ ਆਪਣਾ ਅਜੇਤੂ ਰਹਿਣ ਦਾ ਰਿਕਾਰਡ ਬਰਕਰਾਰ ਰੱਖਿਆ। ਹੁਣ ਸੈਮੀਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਦੱਖਣੀ ਕੋਰੀਆ ਨਾਲ ਹੀ ਹੋਵੇਗਾ। ਟੂਰਨਾਮੈਂਟ ਦੇ ਅਗਲੇ ਮੁਕਾਬਲੇ ਹੁਣ ਮੋਹਾਲੀ ਵਿੱਚ ਖੇਡੇ ਜਾਣਗੇ। (ਫੋਟੋ-ਹਾਕੀ ਇੰਡੀਆ)

5 / 5

ਦੱਸ ਦੇਈਏ ਕਿ ਭਾਰਤ ਨੇ ਮੌਜੂਦਾ ਟੂਰਨਾਮੈਂਟ ਵਿੱਚ ਬੰਗਲਾਦੇਸ਼ ਨੂੰ 13-0, ਚੀਨ ਨੂੰ 5-2, ਜਾਪਾਨ ਨੂੰ 4-1 ਅਤੇ ਮਲੇਸ਼ੀਆ ਨੂੰ 4-2 ਨਾਲ ਹਰਾਇਆ ਹੈ। (ਫੋਟੋ-ਹਾਕੀ ਇੰਡੀਆ)

Loading...
Unable to load recommendations.
Follow Us
Tag :