ਅਰਜਨਟੀਨਾ ਨੂੰ ਹਾਰ ਤੋਂ ਬਾਅਦ ਮਿਲੇ 280 ਕਰੋੜ ਰੁਪਏ, ਪਹਿਲੀ ਵਾਰ ਕਿਸੇ ਟੀਮ ਦੇ ਨਾਮ ਦਰਜ ਹੋਇਆ ਅਜਿਹਾ ਸ਼ਰਮਨਾਕ ਰਿਕਾਰਡ | Argentina got Rs 280 crore after defeat, this is the first time such a shameful record has been registered in the name of any team know in punjabi - TV9 Punjabi

ਅਰਜਨਟੀਨਾ ਨੂੰ ਹਾਰ ਤੋਂ ਬਾਅਦ ਮਿਲੇ 280 ਕਰੋੜ ਰੁਪਏ, ਪਹਿਲੀ ਵਾਰ ਕਿਸੇ ਟੀਮ ਦੇ ਨਾਮ ਦਰਜ ਹੋਇਆ ਅਜਿਹਾ ਸ਼ਰਮਨਾਕ ਰਿਕਾਰਡ

Updated On: 

20 Jul 2026 15:42 PM IST

FIFA World Cup 2026 Final: ਅਰਜਨਟੀਨਾ ਨੂੰ ਹਰਾ ਕੇ ਸਪੇਨ ਨੇ ਫੀਫਾ ਵਰਲਡ ਕੱਪ ਦਾ ਖਿਤਾਬ ਆਪਣੇ ਨਾਮ ਕਰ ਲਿਆ। ਜਾਣੋ ਸਪੇਨ ਦੀ ਜਿੱਤ ਅਤੇ ਅਰਜਨਟੀਨਾ ਦੀ ਹਾਰ ਤੋਂ ਬਾਅਦ ਕਿਹੜੇ ਪੰਜ ਖ਼ਾਸ ਰਿਕਾਰਡ ਬਣੇ।

1 / 6ਫੀਫਾ ਵਰਲਡ ਕੱਪ 2026 ਦੇ ਫਾਈਨਲ ਵਿੱਚ ਸਪੇਨ ਨੇ ਅਰਜਨਟੀਨਾ ਨੂੰ 1-0 ਨਾਲ ਹਰਾਇਆ। ਸਪੇਨ ਨੇ ਦੂਜੀ ਵਾਰ ਫੀਫਾ ਵਰਲਡ ਕੱਪ ਦਾ ਖਿਤਾਬ ਆਪਣੇ ਨਾਮ ਕੀਤਾ ਅਤੇ ਅਰਜਨਟੀਨਾ ਨੂੰ ਅਜਿਹੀ ਹਾਰ ਦਿੱਤੀ, ਜੋ ਇਸ ਟੀਮ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲੀ। ਸਪੇਨ ਨੇ ਹਰ ਮੋਰਚੇ 'ਤੇ ਅਰਜਨਟੀਨਾ ਨੂੰ ਪਛਾੜਿਆ। ਪੋਜ਼ੈਸ਼ਨ, ਪਾਸ ਅਤੇ ਸ਼ਾਟਸ ਹਰ ਮਾਮਲੇ ਵਿੱਚ ਸਪੇਨ ਦੀ ਟੀਮ ਅੱਗੇ ਰਹੀ। ਇੰਨਾ ਹੀ ਨਹੀਂ, ਇਸ ਜਿੱਤ ਤੋਂ ਬਾਅਦ ਸਪੇਨ 'ਤੇ ਇਨਾਮੀ ਰਕਮ ਦੀ ਵੀ ਵਰਖਾ ਹੋਈ। ਆਓ ਜਾਣਦੇ ਹਾਂ ਇਸ ਮੁਕਾਬਲੇ ਦੀਆਂ ਪੰਜ ਸਭ ਤੋਂ ਵੱਡੀਆਂ ਗੱਲਾਂ। (ਫੋਟੋ-ਪੀਟੀਆਈ)

ਫੀਫਾ ਵਰਲਡ ਕੱਪ 2026 ਦੇ ਫਾਈਨਲ ਵਿੱਚ ਸਪੇਨ ਨੇ ਅਰਜਨਟੀਨਾ ਨੂੰ 1-0 ਨਾਲ ਹਰਾਇਆ। ਸਪੇਨ ਨੇ ਦੂਜੀ ਵਾਰ ਫੀਫਾ ਵਰਲਡ ਕੱਪ ਦਾ ਖਿਤਾਬ ਆਪਣੇ ਨਾਮ ਕੀਤਾ ਅਤੇ ਅਰਜਨਟੀਨਾ ਨੂੰ ਅਜਿਹੀ ਹਾਰ ਦਿੱਤੀ, ਜੋ ਇਸ ਟੀਮ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲੀ। ਸਪੇਨ ਨੇ ਹਰ ਮੋਰਚੇ 'ਤੇ ਅਰਜਨਟੀਨਾ ਨੂੰ ਪਛਾੜਿਆ। ਪੋਜ਼ੈਸ਼ਨ, ਪਾਸ ਅਤੇ ਸ਼ਾਟਸ ਹਰ ਮਾਮਲੇ ਵਿੱਚ ਸਪੇਨ ਦੀ ਟੀਮ ਅੱਗੇ ਰਹੀ। ਇੰਨਾ ਹੀ ਨਹੀਂ, ਇਸ ਜਿੱਤ ਤੋਂ ਬਾਅਦ ਸਪੇਨ 'ਤੇ ਇਨਾਮੀ ਰਕਮ ਦੀ ਵੀ ਵਰਖਾ ਹੋਈ। ਆਓ ਜਾਣਦੇ ਹਾਂ ਇਸ ਮੁਕਾਬਲੇ ਦੀਆਂ ਪੰਜ ਸਭ ਤੋਂ ਵੱਡੀਆਂ ਗੱਲਾਂ। (ਫੋਟੋ-ਪੀਟੀਆਈ)

2 / 6

ਸਪੇਨ ਖ਼ਿਲਾਫ਼ ਅਰਜਨਟੀਨਾ ਨੇ ਇੱਕ ਬੇਹੱਦ ਸ਼ਰਮਨਾਕ ਰਿਕਾਰਡ ਆਪਣੇ ਨਾਮ ਕੀਤਾ। ਫੀਫਾ ਵਰਲਡ ਕੱਪ ਦੇ ਫਾਈਨਲ ਵਿੱਚ ਅਰਜਨਟੀਨਾ ਦੀ ਟੀਮ ਇੱਕ ਵੀ ਸ਼ਾਟ ਟਾਰਗੇਟ 'ਤੇ ਨਹੀਂ ਲਗਾ ਸਕੀ, ਜਦਕਿ ਸਪੇਨ ਨੇ ਟਾਰਗੇਟ 'ਤੇ 11 ਸ਼ਾਟ ਮਾਰੇ। ਇੰਨਾ ਹੀ ਨਹੀਂ, ਸਪੇਨ ਦਾ ਗੇਂਦ 'ਤੇ ਕਬਜ਼ਾ (Possession) 68 ਫ਼ੀਸਦੀ ਰਿਹਾ, ਜਦਕਿ ਅਰਜਨਟੀਨਾ ਕੋਲ ਸਿਰਫ਼ 32 ਫ਼ੀਸਦੀ ਸਮੇਂ ਲਈ ਹੀ ਗੇਂਦ ਰਹੀ। ਪਾਸਿੰਗ ਦੀ ਸਟੀਕਤਾ (Pass Accuracy) ਵਿੱਚ ਵੀ ਸਪੇਨ 90 ਫ਼ੀਸਦੀ ਨਾਲ ਅੱਗੇ ਰਿਹਾ, ਜਦਕਿ ਅਰਜਨਟੀਨਾ ਦਾ ਅੰਕੜਾ ਸਿਰਫ਼ 78 ਫ਼ੀਸਦੀ ਸੀ। ਇਸ ਤੋਂ ਇਲਾਵਾ ਸਪੇਨ ਦੇ ਕਿਸੇ ਵੀ ਖਿਡਾਰੀ ਨੂੰ ਇੱਕ ਵੀ ਯੈਲੋ ਕਾਰਡ ਨਹੀਂ ਮਿਲਿਆ, ਜਦਕਿ ਅਰਜਨਟੀਨਾ ਦੇ ਖਿਡਾਰੀਆਂ ਨੂੰ 5 ਯੈਲੋ ਕਾਰਡ ਅਤੇ 1 ਰੈੱਡ ਕਾਰਡ ਮਿਲਿਆ। (ਫੋਟੋ-ਪੀਟੀਆਈ)

3 / 6

ਸਪੇਨ ਦੀ ਟੀਮ ਨੇ ਇਕ ਹੋਰ ਵੱਡਾ ਰਿਕਾਰਡ ਆਪਣੇ ਨਾਮ ਕੀਤਾ ਹੈ। ਟੀਮ ਲਗਾਤਾਰ 38 ਮੈਚਾਂ ਤੋਂ ਅਜੇਤੂ ਹੈ। ਇਸ ਤੋਂ ਇਲਾਵਾ, ਉਸ ਨੇ ਆਪਣੇ ਪਿਛਲੇ ਸੱਤੋਂ ਮੈਚ ਜਿੱਤੇ ਹਨ, ਜਿਨ੍ਹਾਂ ਵਿੱਚ ਫੀਫਾ ਵਿਸ਼ਵ ਕੱਪ 2026 ਦਾ ਫਾਈਨਲ ਵੀ ਸ਼ਾਮਲ ਹੈ। (ਫੋਟੋ-ਪੀਟੀਆਈ)

4 / 6

ਫੇਰਾਨ ਟੋਰੇਸ ਨੂੰ ਫੀਫਾ ਵਰਲਡ ਕੱਪ 2026 ਦੇ ਫਾਈਨਲ ਵਿੱਚ ਪਲੇਅਰ ਆਫ ਦ ਮੈਚ ਦਾ ਐਵਾਰਡ ਮਿਲਿਆ। 12 ਸਾਲਾਂ ਬਾਅਦ ਕਿਸੇ ਸਬਸਟੀਟਿਊਟ ਖਿਡਾਰੀ ਨੇ ਵਰਲਡ ਕੱਪ ਫਾਈਨਲ ਵਿੱਚ ਇਹ ਸਨਮਾਨ ਆਪਣੇ ਨਾਮ ਕੀਤਾ ਹੈ। ਇਸ ਤੋਂ ਪਹਿਲਾਂ 2014 ਵਿੱਚ ਜਰਮਨੀ ਦੇ ਮਾਰੀਓ ਗੋਟਜ਼ੇ ਨੇ ਇਹ ਉਪਲਬਧੀ ਹਾਸਲ ਕੀਤੀ ਸੀ। (ਫੋਟੋ-ਪੀਟੀਆਈ)

5 / 6

ਸਪੇਨ ਦੇ ਲਾਮਿਨ ਯਾਮਾਲ ਦੇ ਨਾਂ ਵੀ ਇੱਕ ਖਾਸ ਰਿਕਾਰਡ ਦਰਜ ਹੋ ਗਿਆ। ਉਹ ਫੀਫਾ ਵਰਲਡ ਕੱਪ ਜਿੱਤਣ ਵਾਲੇ ਸਪੇਨ ਦੇ ਸਭ ਤੋਂ ਨੌਜਵਾਨ ਖਿਡਾਰੀ ਬਣ ਗਏ ਹਨ। ਇੰਨਾ ਹੀ ਨਹੀਂ, ਉਹ ਯੂਰੋ ਕੱਪ ਅਤੇ ਫੀਫਾ ਵਰਲਡ ਕੱਪ ਦੋਵੇਂ ਖਿਤਾਬ ਜਿੱਤਣ ਵਾਲੇ ਸਭ ਤੋਂ ਨੌਜਵਾਨ ਫੁੱਟਬਾਲਰ ਵੀ ਬਣ ਗਏ ਹਨ। (ਫੋਟੋ-ਪੀਟੀਆਈ)

6 / 6

ਸਪੇਨ ਨੂੰ ਫੁੱਟਬਾਲ ਵਿਸ਼ਵ ਕੱਪ ਜਿੱਤਣ 'ਤੇ ਫੀਫਾ ਵੱਲੋਂ 481 ਕਰੋੜ ਰੁਪਏ ਦੀ ਇਨਾਮੀ ਰਕਮ ਮਿਲੀ। ਉੱਥੇ ਹੀ ਉਪ ਜੇਤੂ ਰਹੀ ਅਰਜਨਟੀਨਾ ਦੀ ਟੀਮ ਨੂੰ ਲਗਭਗ 280 ਕਰੋੜ ਰੁਪਏ ਪ੍ਰਾਪਤ ਹੋਏ। ਇਸ ਤੋਂ ਇਲਾਵਾ ਟੂਰਨਾਮੈਂਟ ਦੇ ਹਰ ਪੜਾਅ ਵਿੱਚ ਪਹੁੰਚਣ ਲਈ ਵੀ ਦੋਵੇਂ ਟੀਮਾਂ ਨੂੰ ਵੱਖ-ਵੱਖ ਇਨਾਮੀ ਰਕਮ ਦਿੱਤੀ ਗਈ। (ਫੋਟੋ-ਪੀਟੀਆਈ)

Follow Us
Tag :