Commonwealth Games ਦੇ ਇਤਿਹਾਸ 'ਚ ਭਾਰਤ ਦੇ 5 ਸਫਲ ਖਿਡਾਰੀ, ਜਿਨ੍ਹਾਂ ਨੇ ਜਿੱਤੇ ਸਭ ਤੋਂ ਵੱਧ ਗੋਲਡ ਮੈਡਲ | 5 successful Indian athletes in the history of Commonwealth Games, who won the most gold medals know in Punjabi - TV9 Punjabi

Commonwealth Games ਦੇ ਇਤਿਹਾਸ ‘ਚ ਭਾਰਤ ਦੇ 5 ਸਫਲ ਖਿਡਾਰੀ, ਜਿਨ੍ਹਾਂ ਨੇ ਜਿੱਤੇ ਸਭ ਤੋਂ ਵੱਧ ਗੋਲਡ ਮੈਡਲ

Updated On: 

22 Jul 2026 18:33 PM IST

Commonwealth Games: ਕਾਮਨਵੈਲਥ ਖੇਡਾਂ ਦੇ ਇਤਿਹਾਸ ਵਿੱਚ ਭਾਰਤ ਨੇ ਹੁਣ ਤੱਕ 200 ਤੋਂ ਵੱਧ ਗੋਲਡ ਆਪਣੇ ਨਾਮ ਕੀਤੇ ਹਨ। ਇਸ ਇਤਿਹਾਸਕ ਸਫ਼ਰ ਦੌਰਾਨ ਕਈ ਅਜਿਹੇ ਮਹਾਨ ਖਿਡਾਰੀ ਰਹੇ ਹਨ, ਜਿਨ੍ਹਾਂ ਨੇ ਇੱਕ-ਦੋ ਨਹੀਂ, ਸਗੋਂ ਕਈ ਐਡੀਸ਼ਨਾਂ ਵਿੱਚ ਲਗਾਤਾਰ ਗੋਲਡ ਮੈਡਲ ਦੀ ਵਰਖਾ ਕਰਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।

1 / 5ਭਾਰਤ ਦੇ ਸਾਬਕਾ ਦਿੱਗਜ ਪਿਸਤੌਲ ਸ਼ੂਟਰ ਜਸਪਾਲ ਰਾਣਾ ਕਾਮਨਵੈਲਥ ਖੇਡਾਂ ਦੇ ਇਤਿਹਾਸ ਵਿੱਚ ਭਾਰਤ ਦੇ ਸਭ ਤੋਂ ਕਾਮਯਾਬ ਖਿਡਾਰੀ ਹਨ। ਉਨ੍ਹਾਂ ਨੇ 1994 ਤੋਂ 2006 ਦਰਮਿਆਨ ਚਾਰ ਕਾਮਨਵੈਲਥ ਖੇਡਾਂ ਵਿੱਚ ਹਿੱਸਾ ਲਿਆ ਅਤੇ ਕੁੱਲ 15 ਮੈਡਲ ਜਿੱਤੇ, ਜਿਨ੍ਹਾਂ ਵਿੱਚ ਸਭ ਤੋਂ ਵੱਧ 9  ਗੋਲਡ ਮੈਡਲ ਸ਼ਾਮਲ ਹਨ। (PHOTO CREDIT- GETTY)

ਭਾਰਤ ਦੇ ਸਾਬਕਾ ਦਿੱਗਜ ਪਿਸਤੌਲ ਸ਼ੂਟਰ ਜਸਪਾਲ ਰਾਣਾ ਕਾਮਨਵੈਲਥ ਖੇਡਾਂ ਦੇ ਇਤਿਹਾਸ ਵਿੱਚ ਭਾਰਤ ਦੇ ਸਭ ਤੋਂ ਕਾਮਯਾਬ ਖਿਡਾਰੀ ਹਨ। ਉਨ੍ਹਾਂ ਨੇ 1994 ਤੋਂ 2006 ਦਰਮਿਆਨ ਚਾਰ ਕਾਮਨਵੈਲਥ ਖੇਡਾਂ ਵਿੱਚ ਹਿੱਸਾ ਲਿਆ ਅਤੇ ਕੁੱਲ 15 ਮੈਡਲ ਜਿੱਤੇ, ਜਿਨ੍ਹਾਂ ਵਿੱਚ ਸਭ ਤੋਂ ਵੱਧ 9 ਗੋਲਡ ਮੈਡਲ ਸ਼ਾਮਲ ਹਨ। (PHOTO CREDIT- GETTY)

2 / 5

ਓਲੰਪਿਕ ਮੈਡਲ ਜੇਤੂ ਰਾਈਫਲ ਸ਼ੂਟਰ ਗਗਨ ਨਾਰੰਗ ਕਾਮਨਵੈਲਥ ਖੇਡਾਂ ਦੇ ਸਭ ਤੋਂ ਘਾਤਕ ਨਿਸ਼ਾਨੇਬਾਜ਼ਾਂ ਵਿੱਚੋਂ ਇੱਕ ਰਹੇ ਹਨ। ਉਨ੍ਹਾਂ ਨੇ 2006 ਮੈਲਬਰਨ ਅਤੇ 2010 ਨਵੀਂ ਦਿੱਲੀ ਕਾਮਨਵੈਲਥ ਖੇਡਾਂ ਦੋਵਾਂ ਐਡੀਸ਼ਨਾਂ ਵਿੱਚ 4-4 ਗੋਲਡ ਮੈਡਲ ਆਪਣੇ ਨਾਮ ਕੀਤੇ ਸਨ। (PHOTO CREDIT- GETTY)

3 / 5

ਗੋਲਡਨ ਗਨ ਦੇ ਨਾਮ ਨਾਲ ਮਸ਼ਹੂਰ ਭਾਰਤ ਦੇ ਪਿਸਤੌਲ ਸ਼ੂਟਰ ਸਮਰੇਸ਼ ਜੰਗ ਇਸ ਸੂਚੀ ਵਿੱਚ ਤੀਜੇ ਸਥਾਨ 'ਤੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਕਾਮਨਵੈਲਥ ਖੇਡਾਂ ਵਿੱਚ ਕੁੱਲ 7 ਮੈਡਲ ਜਿੱਤੇ। ਸਾਲ 2006 ਮੈਲਬਰਨ ਕਾਮਨਵੈਲਥ ਖੇਡਾਂ ਵਿੱਚ ਉਨ੍ਹਾਂ ਨੇ ਇਕੱਲੇ ਹੀ 5 ਸੋਨੇ, 1 ਚਾਂਦੀ ਅਤੇ 1 ਕਾਂਸੀ ਦਾ ਤਗਮਾ ਜਿੱਤ ਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਇਸ ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਨੂੰ 2006 ਕਾਮਨਵੈਲਥ ਖੇਡਾਂ ਦਾ ਸਰਵੋਤਮ ਖਿਡਾਰੀ ਵੀ ਚੁਣਿਆ ਗਿਆ ਸੀ। (PHOTO CREDIT- GETTY)

4 / 5

ਭਾਰਤ ਦੇ ਦਿੱਗਜ ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਥ ਕਮਲ ਕਾਮਨਵੈਲਥ ਖੇਡਾਂ ਵਿੱਚ ਭਾਰਤ ਦੇ ਸਭ ਤੋਂ ਨਿਰੰਤਰ ਪ੍ਰਦਰਸ਼ਨ ਕਰਨ ਵਾਲੇ ਐਥਲੀਟਾਂ ਵਿੱਚੋਂ ਇੱਕ ਹਨ। 2006 ਮੈਲਬਰਨ ਤੋਂ ਲੈ ਕੇ 2022 ਬਰਮਿੰਘਮ ਕਾਮਨਵੈਲਥ ਖੇਡਾਂ ਤੱਕ, ਸ਼ਰਥ ਕਮਲ ਨੇ ਹਰ ਵਾਰ ਆਪਣੀ ਟੇਬਲ ਟੈਨਿਸ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਉਨ੍ਹਾਂ ਦੇ ਨਾਮ ਵੀ ਕੁੱਲ 7 ਗੋਲਡ ਮੈਡਲ ਦਰਜ ਹਨ। (PHOTO CREDIT- GETTY)

5 / 5

ਭਾਰਤ ਦੇ ਪਹਿਲੇ ਵਿਅਕਤੀਗਤ ਓਲੰਪਿਕ ਗੋਲਡ ਮੈਡਲ ਜੇਤੂ ਅਭਿਨਵ ਬਿੰਦਰਾ ਦਾ ਕਾਮਨਵੈਲਥ ਖੇਡਾਂ ਵਿੱਚ ਵੀ ਦਬਦਬਾ ਰਿਹਾ ਹੈ। ਉਨ੍ਹਾਂ ਨੇ 1998 ਤੋਂ 2014 ਦਰਮਿਆਨ 5 ਕਾਮਨਵੈਲਥ ਖੇਡਾਂ ਵਿੱਚ ਹਿੱਸਾ ਲਿਆ ਅਤੇ ਕੁੱਲ 9 ਮੈਡਲ ਜਿੱਤੇ, ਜਿਨ੍ਹਾਂ ਵਿੱਚ 5 ਗੋਲਡ ਮੈਡਲ ਸ਼ਾਮਲ ਹਨ। (PHOTO CREDIT- GETTY)

Follow Us
Tag :