Punjab Flood Photos:ਪੰਜਾਬ ਚ ਹੜ੍ਹਾਂ ਨੇ ਮਚਾਈ ਤਬਾਹੀ ਤਾਂ ਮਸੀਹਾ ਬਣੇ ਮਦਦਗਾਰ, ਵੇਖੋ ਭਾਵੁਕ ਕਰਨ ਵਾਲੀਆਂ ਤਸਵੀਰਾਂ | punjab flood rescue operations run by army ngo and locals randeep hooda on ground zero see pictures in punjabi - TV9 Punjabi

Punjab Flood Photos: ਪੰਜਾਬ ‘ਚ ਹੜ੍ਹਾਂ ਨੇ ਮਚਾਈ ਤਬਾਹੀ ਤਾਂ ਮਸੀਹਾ ਬਣੇ ਮਦਦਗਾਰ, ਵੇਖੋ ਭਾਵੁਕ ਕਰਨ ਵਾਲੀਆਂ ਤਸਵੀਰਾਂ

Updated On: 

03 Sep 2025 17:56 PM IST

Punjab Flood: ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਖੇਤਰ ਡੇਰਾ ਬਾਬਾ ਨਾਨਕ, ਕਲਾਨੌਰ ਤੇ ਬਹਿਰਾਮਪੁਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਕੀਤੇ ਜਾ ਰਹੇ ਬਚਾਅ ਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ।

1 / 7ਪੰਜਾਬ ਵਿੱਚ ਇਸ ਵੇਲ੍ਹੇ ਹੜ੍ਹਾਂ ਦਾ ਕਹਿਰ ਜਾਰੀ ਹੈ। 1400 ਦੇ ਕਰੀਬ ਪਿੰਡ ਦਰਿਆਵਾਂ ਦੇ ਪਾਣੀ ਦੀ ਮਾਰ ਹੇਠ ਹਨ। ਕੁਝ ਲੋਕਾਂ ਨੂੰ ਆਪਣੀਆਂ ਜਾਨਾਂ ਵੀ ਗਵਾਉਣੀਆਂ ਪਈਆਂ ਹਨ। ਤਾਂ ਕਈਆਂ ਨੂੰ ਮਾਲੀ ਨੁਕਸਾਨ ਹੋਇਆ ਹੈ। ਤੇਜ ਮੀਂਹ ਕਰਕੇ ਹੜ੍ਹ ਦੀ ਲਪੇਟ ਵਿੱਚ ਆਏ ਇੱਕ ਘਰ ਢਹਿ-ਢੇਰੀ ਹੋ ਗਿਆ। (All Photos Credit : PTI)

ਪੰਜਾਬ ਵਿੱਚ ਇਸ ਵੇਲ੍ਹੇ ਹੜ੍ਹਾਂ ਦਾ ਕਹਿਰ ਜਾਰੀ ਹੈ। 1400 ਦੇ ਕਰੀਬ ਪਿੰਡ ਦਰਿਆਵਾਂ ਦੇ ਪਾਣੀ ਦੀ ਮਾਰ ਹੇਠ ਹਨ। ਕੁਝ ਲੋਕਾਂ ਨੂੰ ਆਪਣੀਆਂ ਜਾਨਾਂ ਵੀ ਗਵਾਉਣੀਆਂ ਪਈਆਂ ਹਨ। ਤਾਂ ਕਈਆਂ ਨੂੰ ਮਾਲੀ ਨੁਕਸਾਨ ਹੋਇਆ ਹੈ। ਤੇਜ ਮੀਂਹ ਕਰਕੇ ਹੜ੍ਹ ਦੀ ਲਪੇਟ ਵਿੱਚ ਆਏ ਇੱਕ ਘਰ ਢਹਿ-ਢੇਰੀ ਹੋ ਗਿਆ। (All Photos Credit : PTI)

2 / 7

ਸਰਕਾਰੀ ਅਧਿਕਾਰੀ ਲਗਾਤਾਰ ਗ੍ਰਾਉਂਡ ਤੇ ਘੁੰਮ ਰਹੇ ਹਨ। ਪੀੜਤ ਪਰਿਵਾਰਾਂ ਦੀਆਂ ਮੁਸ਼ਕਲਾਂ ਸੁਣ ਕੇ ਉਨ੍ਹਾਂ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਸਰਕਾਰ ਦੇ ਮੰਤਰੀ ਅਤੇ ਖੁਦ ਸੀਐਮ ਭਗਵੰਤ ਮਾਨ ਵੀ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਕਰ ਰਹੇ ਹਨ।

3 / 7

ਉੱਧਰ ਸੁਰੱਖਿਆ ਜਵਾਨ ਵੀ ਦੇਵਦੂਤ ਬਣ ਕੇ ਪਾਣੀ ਵਿੱਚ ਫਸੇ ਲੋਕਾਂ ਦਾ ਰੈਸਕਿਊ ਕਰ ਰਹੇ ਹਨ। ਘਰਾਂ ਦੀਆਂ ਛੱਤਾਂ ਤੇ ਫਸੇ ਬੱਚਿਆਂ ਅਤੇ ਬੁਜੁਰਗਾਂ ਨੂੰ ਹੈਲੀਕਾਪਟਰਾਂ ਰਾਹੀਂ ਰੈਸਕਿਊ ਕੀਤਾ ਜਾ ਰਿਹਾ ਹੈ।

4 / 7

5 / 7

Punjab Floods: ਹੁਣ ਤੱਕ 51 ਦੀ ਮੌਤ, ਫਸਲਾਂ ਦਾ ਭਾਰੀ ਨੁਕਸਾਨ... ਸਰਕਾਰ ਤਿਆਰ ਕਰੇਗੀ ਰਿਪੋਰਟ

6 / 7

ਪੰਜਾਬ ਦੀ ਮਦਦ ਲਈ ਕਈ ਸੂਬੇ ਵੀ ਅੱਗੇ ਆਏ ਹਨ। ਹੈਲੀਕਾਪਟਰਾਂ ਵਿੱਚ ਫੌਜ ਦੇ ਨਾਲ-ਨਾਲ ਹੋਰਨਾਂ ਕਈ ਸੂਬਿਆਂ ਅਤੇ ਸਮਾਜ ਸੇਵੀ ਅਦਾਰਿਆਂ ਵੱਲੋਂ ਭੇਜੀ ਗਈ ਰਾਹਤ ਸਮੱਗਰੀ ਹੜ੍ਹ ਪੀੜਤਾਂ ਤੱਕ ਪਹੁੰਚਾਈ ਜਾ ਰਹੀ ਹੈ।

7 / 7

ਬਾਲੀਵੁੱਡ ਐਕਟਰ ਰਣਦੀਪ ਹੁੱਡ ਆਪ ਗ੍ਰਾਉਂਡ ਜੀਰੋ ਤੇ ਉੱਤਰੇ ਹਨ। ਉਹ ਗੁਰਦਾਸਪੁਰ ਦੇ ਪਿੰਡਾਂ ਵਿੱਚ ਘਰ-ਘਰ ਜਾ ਕੇ ਖੁਦ ਲੋਕਾਂ ਨੂੰ ਰਾਹਤ ਸਮੱਗਰੀ ਵੰਡ ਰਹੇ ਹਨ। ਏਨੇ ਵੱਡੇ ਅਦਾਕਾਰ ਨੂੰ ਆਪਣੇ ਦਰਵਾਜੇ ਤੇ ਮਸੀਹਾ ਬਣ ਕੇ ਆਏ ਵੇਖ ਪਿੰਡ ਵਾਲਿਆਂ ਦੀਆਂ ਅੱਖਾਂ ਨਮ ਹੋ ਰਹੀਆਂ ਹਨ।

Follow Us On
Tag :