PHOTOS: ਪਿੰਡ ਡੁੱਬੇ...ਘਰ ਛੁੱਟੇ...ਸੰਪਰਕ ਟੁੱਟੇ...ਹੜ੍ਹ ਦੇ ਮਾਰੇ ਲੋਕਾਂ ਦਾ ਇੰਝ ਕੀਤਾ ਜਾ ਰਿਹਾ ਰੈਸਿਕਿਊ | punjab flood photos rescue teams are active in Amritsar ajnala Pathankot saving life with the help of special vehicle see pictures in punjabi - TV9 Punjabi

PHOTOS: ਪਿੰਡ ਡੁੱਬੇ…ਘਰ ਛੁੱਟੇ…ਸੰਪਰਕ ਟੁੱਟੇ…ਹੜ੍ਹ ਦੇ ਮਾਰੇ ਲੋਕਾਂ ਦਾ ਇੰਝ ਕੀਤਾ ਜਾ ਰਿਹਾ ਰੈਸਿਕਿਊ

Updated On: 

30 Aug 2025 13:10 PM IST

Punjab Flood: ਭਾਰੀ ਮੀਂਹ ਅਤੇ ਨਦੀਆਂ ਵਿੱਚ ਆਏ ਉਫਾਨ ਕਰਕੇ ਪੰਜਾਬ ਦੇ ਸੈਂਕੜੇ ਪਿੰਡ ਇਸ ਵੇਲ੍ਹੇ ਪਾਣੀ ਦੀ ਲਪੇਟ ਵਿੱਚ ਹਨ। ਉਨ੍ਹਾਂ ਦਾ ਲਗਾਤਾਰ ਰੈਸਿਕਿਊ ਕੀਤਾ ਜਾ ਰਿਹਾ ਹੈ। ਉੱਧਰ, ਜੰਮੂ ਡਿਵੀਜ਼ਨ ਵਿੱਚ ਮੀਂਹ ਅਤੇ ਜ਼ਮੀਨ ਖਿਸਕਣ ਨਾਲ ਭਾਰੀ ਤਬਾਹੀ ਹੋਈ ਹੈ। ਇਸ ਨਾਲ ਟਰੇਨਾਂ ਦੇ ਸੰਚਾਲਨ 'ਤੇ ਵੀ ਅਸਰ ਪਿਆ ਹੈ। ਰੇਲਵੇ ਨੇ 58 ਰੇਲਗੱਡੀਆਂ ਰੱਦ ਕਰ ਦਿੱਤੀਆਂ ਹਨ।

1 / 7ਅੰਮ੍ਰਿਤਸਰ ਦੇ ਅਜਨਾਲਾ ਹਲਕੇ ‘ਚ ਹੜ੍ਹ ਦੀ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ। ਰਾਵੀ ਦਰਿਆ ਦਾ ਪਾਣੀ ਅੱਜ ਸਵੇਰੇ ਗੱਗੋਮਾਲ ਪਿੰਡ ਤੱਕ ਪਹੁੰਚ ਗਿਆ। ਗੱਗੋਮਾਲ ਸਮੇਤ 30 ਤੋਂ ਵੱਧ ਪਿੰਡ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਤੇ ਲੋਕ ਆਪਣੇ ਘਰ ਛੱਡਣ ਨੂੰ ਮਜਬੂਰ ਹਨ।

ਅੰਮ੍ਰਿਤਸਰ ਦੇ ਅਜਨਾਲਾ ਹਲਕੇ ‘ਚ ਹੜ੍ਹ ਦੀ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ। ਰਾਵੀ ਦਰਿਆ ਦਾ ਪਾਣੀ ਅੱਜ ਸਵੇਰੇ ਗੱਗੋਮਾਲ ਪਿੰਡ ਤੱਕ ਪਹੁੰਚ ਗਿਆ। ਗੱਗੋਮਾਲ ਸਮੇਤ 30 ਤੋਂ ਵੱਧ ਪਿੰਡ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਤੇ ਲੋਕ ਆਪਣੇ ਘਰ ਛੱਡਣ ਨੂੰ ਮਜਬੂਰ ਹਨ।

2 / 7

ਗ੍ਰਾਮੀਣਾਂ ਨੇ ਦੱਸਿਆ ਕਿ ਪਾਣੀ ਪਿੰਡਾਂ ਦੇ ਘਰਾਂ ਤੇ ਖੇਤਾਂ ‘ਚ ਦਾਖ਼ਲ ਹੋ ਚੁੱਕਾ ਹੈ। ਬਹੁਤ ਸਾਰੇ ਪਰਿਵਾਰ ਆਪਣੇ ਪਸ਼ੂਆਂ ਤੇ ਜ਼ਰੂਰੀ ਸਮਾਨ ਸਮੇਤ ਉੱਚੇ ਥਾਵਾਂ ਵੱਲ ਰੁਖ ਕਰ ਰਹੇ ਹਨ, ਜਦੋਂਕਿ ਕਈ ਲੋਕ ਬਿਨਾਂ ਕੁਝ ਲਏ ਹੀ ਘਰ ਛੱਡਣ ਲਈ ਮਜਬੂਰ ਹੋ ਰਹੇ ਹਨ।

3 / 7

ਪੁਲਿਸ, ਫੌਜ, ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਲਗਾਤਾਰ ਲੋਕਾਂ ਦਾ ਰੈਸਿਕਊ ਕਰਨ ਵਿੱਚ ਜੁੱਟੀਆਂ ਹੋਈਆਂ ਹਨ। ਬਚਾਅ ਕਾਰਜਾਂ ਵਿੱਚ ਲੱਗੇ ਜਵਾਨ ਬਜੁਰੁਗਾਂ ਅਤੇ ਬੱਚਿਆਂ ਨੂੰ ਮੋਡਿਆਂ ਤੇ ਚੁੱਕ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾ ਰਹੇ ਹਨ।

4 / 7

ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਆਪ ਮੌਕੇ ਤੋ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲੈ ਰਹੇ ਹਨ ਅਤੇ ਨਾਲ ਹੀ ਬਚਾਅ ਕਾਰਜਾਂ ਲਈ ਲੋੜੀਂਦਾ ਸਮਾਨ ਵੀ ਤੁਰੰਤ ਮੁਹਇਆ ਕਰਵਾ ਰਹੇ ਹਨ। ਪ੍ਰਸ਼ਾਸਨ ਦੀ ਤਰਜੀਹ ਹੈ ਕਿ ਕਿਵੇਂ ਵੀ ਕਰਕੇ ਪਾਣੀ ਵਿੱਚ ਫਸੇ ਹਰ ਵਿਅਕਤੀ ਨੂੰ ਛੇਤੀ ਤੋਂ ਛੇਤੀ ਸੁਰੱਖਿਅਤ ਥਾਂ ਤੇ ਪਹੁੰਚਾਇਆ ਜਾ ਸਕੇ।

5 / 7

ਪਿੰਡਾਂ ਵਿੱਚ ਪਾਣੀ ਦਾ ਪੱਧਰ ਇਸ ਹੱਦ ਤਕ ਵੱਧ ਗਿਆ ਹੈ ਕਿ ਬਚਾਅ ਵਿੱਚ ਲੱਗੀਆਂ ਟੀਮਾਂ ਨੂੰ ਕਿਸ਼ਤਿਆਂ ਦੇ ਸਹਾਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ। ਨਾਲ ਹੀ ਘਬਰਾਏ ਲੋਕਾਂ ਨੂੰ ਛੇਤੀ ਹੀ ਹਾਲਾਤ ਆਮ ਹੋਣ ਦੀ ਤਸੱਲੀ ਦੇ ਕੇ ਖਾਣ-ਪੀਣ ਦੀਆਂ ਜਰੂਰੀ ਵਸਤਾਂ ਮੁਹਇਆ ਕਰਵਾਈਆਂ ਜਾ ਰਹੀਆਂ ਹਨ।

6 / 7

ਬਚਾਅ ਟੀਮਾਂ ਨੇ ਪਾਣੀ ਵਿੱਚ ਚੱਲਣ ਵਾਲੇ ਖਾਸ ਤਰ੍ਹਾਂ ਦੇ ਵਾਹਨ ਰੈਸਿਕਿਊ ਆਪਰੇਸ਼ਨ ਵਿੱਚ ਲਗਾਏ ਹਨ। ਇਨ੍ਹਾਂ ਵਾਹਨਾਂ ਦੇ ਟਾਇਰ ਕਾਫੀ ਵੱਡੇ ਅਤੇ ਚੌੜੇ ਹੁੰਦੇ ਹਨ, ਇਸ ਕਰਕੇ ਇਨ੍ਹਾਂ ਦੇ ਛੇਤੀ ਨਾਲ ਪਾਣੀ ਵਿੱਚ ਫੱਸਣ ਦਾ ਖਤਰਾ ਨਹੀਂ ਹੁੰਦਾ।

7 / 7

ਪਾਣੀ ਵਿੱਚ ਚੱਲਣ ਵਾਲੇ ਇਨ੍ਹਾਂ ਖਾਸ਼ ਵਾਹਨਾਂ ਰਾਹੀਂ ਬਚਾਅ ਟੀਮਾਂ ਘੱਟ ਸਮੇਂ ਵਿੱਚ ਜਿਆਦਾ ਲੋਕਾਂ ਦਾ ਬਚਾਅ ਕਰ ਪਾ ਰਹੀਆਂ ਹਨ। ਮੁਸੀਬਤ ਵਿੱਚ ਫਸੇ ਲੋਕਾਂ ਲਈ ਅਜਿਹੇ ਵਾਹਨ ਕਿਸੇ ਦੇਵਦੂਤ ਤੋਂ ਘੱਟ ਸਾਬਿਤ ਨਹੀਂ ਹੋ ਰਹੇ ਹਨ।

Follow Us On
Tag :