Punjab Flood: ਪੰਜਾਬ ‘ਚ ਹੜ੍ਹਾਂ ਨਾਲ ਹੋਈ ਤਬਾਹੀ ਦੀਆਂ ਵੇਖੋ ਭਾਵੁਕ ਕਰਨ ਵਾਲੀਆਂ ਤਸਵੀਰਾਂ – Punjabi News

Punjab Flood: ਪੰਜਾਬ ‘ਚ ਹੜ੍ਹਾਂ ਨਾਲ ਹੋਈ ਤਬਾਹੀ ਦੀਆਂ ਵੇਖੋ ਭਾਵੁਕ ਕਰਨ ਵਾਲੀਆਂ ਤਸਵੀਰਾਂ

Updated On: 

08 Sep 2025 19:24 PM IST

Punjab Flood: ਪੰਜਾਬ ਵਿੱਚ 1988 ਤੋਂ ਬਾਅਦ ਭਿਆਨਕ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਹੁਣ ਤੱਕ ਪੰਜਾਬ ਵਿੱਚ 48 ਲੋਕਾਂ ਦੀ ਮੌਤ ਹੋ ਗਈ ਹੈ। ਕਿਸਾਨਾਂ ਦੀ ਲੱਖਾਂ ਹੈਕਟੇਅਰ ਫਸਲਾਂ ਤਬਾਹ ਹੋ ਗਈਆਂ ਹਨ। ਐਨਡੀਆਰਐਫ, ਫੌਜ ਅਤੇ ਪ੍ਰਸ਼ਾਸਨ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ। ਸਤਲੁਜ, ਬਿਆਸ ਅਤੇ ਰਾਵੀ ਦਰਿਆ ਦੇ ਕਹਿਰ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ ਅਤੇ ਰਾਹਤ ਕੈਂਪਾਂ ਵਿੱਚ ਰਹਿ ਰਹੇ ਹਨ।

1 / 8ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹਾਲੇ ਵੀ ਹਾਲਾਤ ਕਾਫੀ ਖਰਾਬ ਹਨ। ਆਰਮੀ ਅਤੇ ਹੋਰ ਬਚਾਅ ਟੀਮਾਂ ਲਗਾਤਾਰ ਰੈਸਕਿਊ ਆਪਰੇਸ਼ਨਾਂ ਵਿੱਚ ਲੱਗੀਆਂ ਹੋਈਆਏਂ ਹਨ। ਕਿਸ਼ਤੀਆਂ ਰਾਹੀ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਣ ਦਾ ਸਿਲਸਿਲਾ ਹਾਲੇ ਵੀ ਜਾਰੀ ਹੈ। (All Pictures Credit: PTI)

ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹਾਲੇ ਵੀ ਹਾਲਾਤ ਕਾਫੀ ਖਰਾਬ ਹਨ। ਆਰਮੀ ਅਤੇ ਹੋਰ ਬਚਾਅ ਟੀਮਾਂ ਲਗਾਤਾਰ ਰੈਸਕਿਊ ਆਪਰੇਸ਼ਨਾਂ ਵਿੱਚ ਲੱਗੀਆਂ ਹੋਈਆਏਂ ਹਨ। ਕਿਸ਼ਤੀਆਂ ਰਾਹੀ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਣ ਦਾ ਸਿਲਸਿਲਾ ਹਾਲੇ ਵੀ ਜਾਰੀ ਹੈ। (All Pictures Credit: PTI)

2 / 8

3 / 8

4 / 8

5 / 8

ਹੜ੍ਹ ਦੇ ਪਾਣੀ ਨੇ ਕਿਸਾਨਾਂ ਦੀ ਫਸਲ ਪੂਰੀ ਤਰ੍ਹਾਂ ਤਬਾਹ ਕਰ ਦਿੱਤੀ ਹੈ। ਪਾਣੀ ਉਤਰਣ ਤੋਂ ਬਾਅਦ ਇੱਕ ਕਿਸਾਨ ਦਰਖਤ ਨਾਲ ਲੱਗ ਕੇ ਬਰਬਾਦ ਹੋਏ ਆਪਣੇ ਖੇਤ ਨੂੰ ਵੇਖ ਕੇ ਖੂਨ ਦੇ ਹੰਝੂ ਰੋਣ ਨੂੰ ਮਜਬੂਰ ਹੈ। ਬੜੀ ਮੇਹਨਤ ਅਤੇ ਉਮੀਦਾਂ ਨਾਲ ਉਨ੍ਹਾਂ ਨੇ ਝੋਨੇ ਦੀ ਬਿਜਾਈ ਕੀਤੀ ਸੀ, ਪਰ ਹੁਣ ਬਰਬਾਦੀ ਤੋਂ ਇਲਾਵਾ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਹੈ।

6 / 8

7 / 8

ਕੋਈ ਟ੍ਰਾਲੀਆਂ ਭਰ-ਭਰ ਕੇ ਮਿੱਟੀ ਲਿਆ ਰਿਹਾ ਹੈ ਤਾਂ ਕੋਈ ਕੱਟਿਆਂ ਵਿੱਚ ਮਿੱਟੀ ਭਰਕੇ ਪਾਣੀ ਦੇ ਵਹਾਅ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਪਾਣੀ ਦੀ ਰਫ਼ਤਾਰ ਥੋੜੀ ਘੱਟ ਜਰੂਰ ਹੋਈ ਹੈ, ਪਰ ਖ਼ਤਰਾ ਹਾਲੇ ਵੀ ਟਲਿਆ ਨਹੀਂ ਹੈ। ਇਸ ਕਰਕੇ ਲੋਕ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੇ ਹਨ।

8 / 8

ਆਰਮੀ ਵੀ ਇਨ੍ਹਾਂ ਲੋਕਾਂ ਨਾਲ ਲਗਾਤਾਰ ਬਚਾਅ ਕਾਰਜਾਂ ਵਿੱਚ ਜੁਟੀ ਹੋਈ ਹੈ। ਪਿੰਡ ਵਾਸੀਆਂ ਨਾਲ ਰੱਲ ਕੇ ਧੁੱਸੀ ਬੰਨ੍ਹ ਬੰਨ੍ਹੇ ਜਾ ਰਹੇ ਹਨ। ਇਸ ਮੁਸੀਬਤ ਦੀ ਘੜੀ ਵਿੱਚ ਲੋਕ ਫੌਜ ਦੇ ਇਸ ਜਜ਼ਬੇ ਨੂੰ ਸਲਾਮ ਕਰ ਰਹੇ ਹਨ। ਇਸ ਮੁਸੀਬਤ ਦੇ ਸਮੇਂ ਵਿੱਚ ਜਵਾਨਾਂ ਨੇ ਬੇਹਤਰੀਨ ਕੰਮ ਕੀਤਾ ਹੈ।

Follow Us On
Tag :