ਗਰਮੀਆਂ 'ਚ ਵਾਈਟ ਕਲਰ ਦੇ ਕੱਪੜੇ ਰਹਿੰਦੇ ਹਨ ਸਭ ਤੋਂ Best, Actresses ਸੂਟ ਡਿਜ਼ਾਈਨ ਤੋਂ ਲਓ Ideas | White color clothes are the best in summer, take ideas from actresses' suit designs - TV9 Punjabi

ਗਰਮੀਆਂ ‘ਚ ਵਾਈਟ ਕਲਰ ਦੇ ਕੱਪੜੇ ਰਹਿੰਦੇ ਹਨ ਸਭ ਤੋਂ Best, Actresses ਸੂਟ ਡਿਜ਼ਾਈਨ ਤੋਂ ਲਓ Ideas

Published: 

28 Apr 2025 12:42 PM IST

ਗਰਮੀਆਂ ਵਿੱਚ ਹਲਕੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਇਸ ਮੌਸਮ ਵਿੱਚ ਵਾਈਟ ਕਲਰ ਦੇ ਕੱਪੜੇ ਸਭ ਤੋਂ ਵਧੀਆ ਰਹਿੰਦੇ ਹਨ। Actresses ਦੇ ਇਨ੍ਹਾਂ ਵਾਈਟ ਕੁਰਤੀ ਸੈੱਟ ਦਫ਼ਤਰ ਤੋਂ ਕਾਲਜ ਲਈ ਕਾਫੀ ਵਧੀਆ ਰਹਿਣਗੇ ।

1 / 5ਸ਼ਵੇਤਾ ਤਿਵਾਰੀ ਹਰ ਲੁੱਕ ਵਿੱਚ ਬਹੁਤ ਸੋਹਣੀ ਲੱਗਦੀ ਹੈ। ਅਦਾਕਾਰਾ ਦਾ ਪੂਰਾ ਲੁੱਕ ਕਲਾਸੀ ਹੈ। Cotton ਦੀ ਲਾਂਗ ਚਿਕਨਕਾਰੀ ਕੁਰਤੀ ਪਹਿਨੀ ਹੈ ਜਿਸਦੇ ਨਾਲ ਮੈਚਿੰਗ ਪਲਾਜ਼ੋ ਹੈ।

ਸ਼ਵੇਤਾ ਤਿਵਾਰੀ ਹਰ ਲੁੱਕ ਵਿੱਚ ਬਹੁਤ ਸੋਹਣੀ ਲੱਗਦੀ ਹੈ। ਅਦਾਕਾਰਾ ਦਾ ਪੂਰਾ ਲੁੱਕ ਕਲਾਸੀ ਹੈ। Cotton ਦੀ ਲਾਂਗ ਚਿਕਨਕਾਰੀ ਕੁਰਤੀ ਪਹਿਨੀ ਹੈ ਜਿਸਦੇ ਨਾਲ ਮੈਚਿੰਗ ਪਲਾਜ਼ੋ ਹੈ।

2 / 5

ਜੇਕਰ ਤੁਸੀਂ ਕਿਸੇ ਵੀ ਪਾਰਟੀ ਦਾ ਹਿੱਸਾ ਬਣਨਾ ਚਾਹੁੰਦੇ ਹੋ, ਤਾਂ ਤੁਸੀਂ ਸਾਊਥ ਦੀ ਅਦਾਕਾਰਾ ਕਾਜਲ ਅਗਰਵਾਲ ਵਾਂਗ ਲਾਂਗ ਫਰੌਕ ਸੂਟ ਪਾ ਸਕਦੇ ਹੋ। ਅਦਾਕਾਰਾ ਨੇ Emblished White ਕੁਰਤੀ ਪਾਈ ਹੋਈ ਹੈ ਜਿਸਦੀਆਂ ਸਲੀਵਸ ਅਤੇ ਟ੍ਰਾਊਜ਼ਰ 'ਤੇ ਗੋਲਡਨ ਲੇਸ ਲੱਗੀ ਹੋਈ ਹੈ।

3 / 5

ਹਿਨਾ ਖਾਨ ਵਾਂਗ ਆਪਣੀ ਅਲਮਾਰੀ ਵਿੱਚ ਅੰਗਰਾਖਾ ਸਟਾਈਲ ਦਾ ਫਰੌਕ ਸੂਟ ਸ਼ਾਮਲ ਕਰ ਸਕਦੇ ਹੋ। ਭਾਵੇਂ ਤੁਹਾਨੂੰ ਕਿਸੇ ਪ੍ਰੋਗਰਾਮ 'ਤੇ ਜਾਣਾ ਪਵੇ ਜਾਂ ਕੰਮ ਵਾਲੀ ਥਾਂ 'ਤੇ, ਤੁਸੀਂ ਇਸ ਕਿਸਮ ਦਾ ਸੂਟ ਪਾ ਸਕਦੇ ਹੋ। ਲੁੱਕ ਨੂੰ ਕਲਾਸੀ ਟੱਚ ਦੇਣ ਲਈ, ਇਸਦੇ ਨਾਲ ਆਕਸੀਡਾਈਜ਼ਡ ਗਹਿਣੇ ਪਹਿਨ ਸਕਦੇ ਹੋ।

4 / 5

ਗਰਮੀਆਂ ਲਈ ਸਾਰਾ ਅਲੀ ਖਾਨ ਦੇ ਇਸ ਸੂਟ ਲੁੱਕ ਤੋਂ ਆਈਡੀਆ ਲੈ ਸਕਦੇ ਹੋ। ਅਦਾਕਾਰਾ ਨੇ Cotton ਸੂਟ ਪਾਇਆ ਹੋਇਆ ਹੈ। ਸੂਟ ਤੋਂ ਲੈ ਕੇ ਦੁਪੱਟੇ ਤੱਕ, ਮੈਚਿੰਗ ਧਾਗੇ ਦੇ ਕੰਮ ਵਾਲੀ ਲੇਸ ਦਾ ਇਸਤੇਮਾਲ ਕੀਤਾ ਗਿਆ ਹੈ। ਅਦਾਕਾਰਾ ਨੇ ਵਾਈਟ ਕਲਰ ਦੀ ਜੁੱਤੀ ਪਹਿਨੀ ਹੈ।

5 / 5

ਆਲੀਆ ਭੱਟ ਵਾਂਗ, ਤੁਸੀਂ ਟਿਸ਼ੂ ਜਾਂ ਆਰਗੇਨਜ਼ਾ ਸਿਲਕ ਫੈਬਰਿਕ ਦਾ ਸੂਟ ਕੈਰੀ ਕਰ ਸਕਦੇ ਹੋ। ਅਦਾਕਾਰਾ ਨੇ ਕੋਟੀ ਡਿਜ਼ਾਈਨ ਵਾਲੀ ਫਰੌਕ ਕੁੜਤੀ ਪਹਿਨੀ ਹੈ ਜਿਸ 'ਤੇ ਗੋਲਡਨ ਕੰਮ ਕੀਤਾ ਗਿਆ ਹੈ ਅਤੇ ਦੁਪੱਟੇ ਦੇ ਕਿਨਾਰੇ 'ਤੇ ਗੋਲਡਨ ਗੋਟਾ-ਪੱਟੀ ਦਾ ਕੰਮ ਕੀਤਾ ਗਿਆ ਹੈ। ਇਸ ਤਰ੍ਹਾਂ ਦੇ ਸੂਟ ਬਹੁਤ ਜ਼ਿਆਦਾ ਭਾਰੇ ਨਹੀਂ ਹੁੰਦੇ ਅਤੇ ਖਾਸ ਮੌਕਿਆਂ 'ਤੇ ਸ਼ਾਨਦਾਰ ਲੁੱਕ ਦਿੰਦੇ ਹਨ।

Follow Us On
Tag :