ਡਾਈਜੇਸ਼ਨ ਨੂੰ ਬਿਹਤਰ ਬਣਾਉਣਗੀਆਂ ਇਹ 5 ਹਰਬਲ ਚਾਹ, ਸਿਹਤ ਨੂੰ ਮਿਲਣਗੇ ਕਈ ਫਾਇਦੇ | These 5 herbal teas will improve digestion, will provide many health benefits know in punjabi - TV9 Punjabi

ਡਾਈਜੇਸ਼ਨ ਸੁਧਾਰਨ ਲਈ ਪੀਓ ਇਹ 5 ਹਰਬਲ ਚਾਹ, ਸਿਹਤ ਨੂੰ ਮਿਲਣਗੇ ਕਈ ਫਾਇਦੇ

Updated On: 

26 Aug 2026 19:00 PM IST

Herbal tea: ਮੌਨਸੂਨ ਗਰਮੀ ਤੋਂ ਰਾਹਤ ਦਿਵਾਉਂਦਾ ਹੈ, ਪਰ ਇਸ ਦੌਰਾਨ ਹਿਊਮਿਡਿਟੀ ਦੇ ਨਾਲ-ਨਾਲ ਫਿਜ਼ੀਕਲ ਐਕਟੀਵਿਟੀ ਘੱਟ ਹੋ ਜਾਣ ਕਾਰਨ ਡਾਈਜੇਸ਼ਨ ਹੌਲੀ ਹੋ ਜਾਂਦਾ ਹੈ। ਇਸ ਨੂੰ ਬਿਹਤਰ ਬਣਾਉਣ ਲਈ ਤੁਸੀਂ ਆਪਣੀ ਰੁਟੀਨ ਵਿੱਚ ਕੁਝ ਹਰਬਲ ਚਾਹ ਸ਼ਾਮਲ ਕਰ ਸਕਦੇ ਹੋ।

1 / 5ਸਵੇਰ ਦੀ ਸ਼ੁਰੂਆਤ ਲਈ ਅਦਰਕ ਅਤੇ ਮਿੰਟ ਯਾਨੀ ਪੁਦੀਨੇ ਦੀ ਚਾਹ ਸਭ ਤੋਂ ਵਧੀਆ ਰਹਿੰਦੀ ਹੈ, ਕਿਉਂਕਿ ਇਹ ਮੌਰਨਿੰਗ ਸਿਕਨੈੱਸ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਦੀ ਹੈ। ਦਰਅਸਲ, ਕੁਝ ਲੋਕਾਂ ਨੂੰ ਸਵੇਰੇ ਜੀਅ ਮਿਚਲਾਉਣ ਦੀ ਸਮੱਸਿਆ ਹੁੰਦੀ ਹੈ, ਜਿਸ ਨੂੰ ਮੌਰਨਿੰਗ ਸਿਕਨੈੱਸ ਕਿਹਾ ਜਾਂਦਾ ਹੈ। ਇਹ ਤੁਹਾਨੂੰ ਸਕੂਨ ਮਹਿਸੂਸ ਕਰਾਉਣ ਦੇ ਨਾਲ-ਨਾਲ ਡਾਈਜੇਸ਼ਨ ਲਈ ਵੀ ਫਾਇਦੇਮੰਦ ਹੋ ਸਕਦੀ ਹੈ। Photo Credit: Getty Images

ਸਵੇਰ ਦੀ ਸ਼ੁਰੂਆਤ ਲਈ ਅਦਰਕ ਅਤੇ ਮਿੰਟ ਯਾਨੀ ਪੁਦੀਨੇ ਦੀ ਚਾਹ ਸਭ ਤੋਂ ਵਧੀਆ ਰਹਿੰਦੀ ਹੈ, ਕਿਉਂਕਿ ਇਹ ਮੌਰਨਿੰਗ ਸਿਕਨੈੱਸ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਦੀ ਹੈ। ਦਰਅਸਲ, ਕੁਝ ਲੋਕਾਂ ਨੂੰ ਸਵੇਰੇ ਜੀਅ ਮਿਚਲਾਉਣ ਦੀ ਸਮੱਸਿਆ ਹੁੰਦੀ ਹੈ, ਜਿਸ ਨੂੰ ਮੌਰਨਿੰਗ ਸਿਕਨੈੱਸ ਕਿਹਾ ਜਾਂਦਾ ਹੈ। ਇਹ ਤੁਹਾਨੂੰ ਸਕੂਨ ਮਹਿਸੂਸ ਕਰਾਉਣ ਦੇ ਨਾਲ-ਨਾਲ ਡਾਈਜੇਸ਼ਨ ਲਈ ਵੀ ਫਾਇਦੇਮੰਦ ਹੋ ਸਕਦੀ ਹੈ। Photo Credit: Getty Images

2 / 5

ਡਾਈਜੇਸ਼ਨ ਨੂੰ ਬਿਹਤਰ ਬਣਾਉਣ ਲਈ ਤੁਸੀਂ ਲੈਮਨ ਗ੍ਰਾਸ ਦੀ ਚਾਹ ਬਣਾ ਕੇ ਪੀ ਸਕਦੇ ਹੋ। ਇਸ ਦਾ ਹਲਕਾ ਖੱਟਾ ਸਵਾਦ ਅਤੇ ਮਿੱਟੀ ਵਰਗੀ ਸੌਂਧੀ ਖੁਸ਼ਬੂ ਮਨ ਨੂੰ ਸਕੂਨ ਪਹੁੰਚਾਉਂਦੀ ਹੈ। ਦੁਪਹਿਰ ਦੇ ਬ੍ਰੇਕ ਲਈ ਇਹ ਇੱਕ ਵਧੀਆ ਆਪਸ਼ਨ ਹੈ। ਬਸ ਆਪਣੇ ਕਿਚਨ ਗਾਰਡਨ ਵਿੱਚੋਂ ਥੋੜ੍ਹੀ ਜਿਹੀ ਲੈਮਨ ਗ੍ਰਾਸ ਤੋੜੋ ਅਤੇ ਚਾਹ ਬਣਾ ਕੇ ਤਿਆਰ ਕਰ ਲਓ। Photo Credit: Getty Images

3 / 5

ਮੀਂਹ ਦੇ ਮੌਸਮ ਦੌਰਾਨ ਲੋਕਾਂ ਨੂੰ ਅਕਸਰ ਵਾਰ-ਵਾਰ ਪੇਟ ਵਿੱਚ ਦਰਦ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ਵਿੱਚ ਨਿੰਬੂ ਵਾਲੀ ਚਾਹ ਪੀਣ ਨਾਲ ਕਾਫ਼ੀ ਰਾਹਤ ਮਿਲ ਸਕਦੀ ਹੈ। ਤੁਸੀਂ ਚਾਹੋ ਤਾਂ ਚਾਹ ਪੱਤੀ ਉਬਾਲੋ ਅਤੇ ਇਸ ਨੂੰ ਛਾਣਨ ਤੋਂ ਬਾਅਦ ਇਸ ਵਿੱਚ ਨਿੰਬੂ ਦਾ ਰਸ ਨਿਚੋੜ ਕੇ ਪੀ ਸਕਦੇ ਹੋ। ਇਸ ਵਿੱਚ ਤੁਸੀਂ ਥੋੜ੍ਹਾ ਜਿਹਾ ਸ਼ਹਿਦ ਵੀ ਮਿਲਾ ਸਕਦੇ ਹੋ। Photo Credit: Getty Images

4 / 5

ਤੁਸੀਂ ਮੌਨਸੂਨ ਦੌਰਾਨ ਆਪਣੀ ਰੁਟੀਨ ਵਿੱਚ ਕੈਮੋਮਾਈਲ ਟੀ ਸ਼ਾਮਲ ਕਰ ਸਕਦੇ ਹੋ। ਇਹ ਇੱਕ ਫੁੱਲ ਹੁੰਦਾ ਹੈ, ਜਿਸ ਨੂੰ ਉਬਾਲ ਕੇ ਚਾਹ ਬਣਾਈ ਜਾਂਦੀ ਹੈ। ਤੁਸੀਂ ਬਾਜ਼ਾਰ ਤੋਂ ਇਨ੍ਹਾਂ ਸੁੱਕੇ ਫੁੱਲਾਂ ਦਾ ਪੈਕੇਟ ਖਰੀਦ ਸਕਦੇ ਹੋ। ਡਿਨਰ ਕਰਨ ਤੋਂ ਬਾਅਦ ਤੁਸੀਂ ਇਹ ਚਾਹ ਪੀ ਸਕਦੇ ਹੋ, ਜੋ ਪਾਚਨ ਵਿੱਚ ਮਦਦ ਕਰਨ ਦੇ ਨਾਲ-ਨਾਲ ਮਨ ਨੂੰ ਸਕੂਨ ਪਹੁੰਚਾਉਂਦੀ ਹੈ ਅਤੇ ਚੰਗੀ ਨੀਂਦ ਲੈਣ ਵਿੱਚ ਵੀ ਮਦਦ ਕਰਦੀ ਹੈ। Photo Credit: Getty Images

5 / 5

ਡਾਈਜੇਸ਼ਨ ਨੂੰ ਠੀਕ ਰੱਖਣ ਲਈ ਸੌਂਫ ਦੀ ਚਾਹ ਪੀਣੀ ਚਾਹੀਦੀ ਹੈ। ਇਹ ਚੰਗੇ ਨਤੀਜੇ ਦੇ ਸਕਦੀ ਹੈ। ਜੇਕਰ ਪੇਟ ਵਿੱਚ ਭਾਰੀਪਨ ਮਹਿਸੂਸ ਹੋ ਰਿਹਾ ਹੋਵੇ ਤਾਂ ਤੁਸੀਂ ਇਸ ਨੂੰ ਖਾਣੇ ਤੋਂ ਬਾਅਦ ਵੀ ਪੀ ਸਕਦੇ ਹੋ। ਉੱਥੇ ਹੀ, ਮੌਰਨਿੰਗ ਸਿਕਨੈੱਸ ਲਈ ਵੀ ਸੌਂਫ ਦੀ ਚਾਹ ਫਾਇਦੇਮੰਦ ਹੋ ਸਕਦੀ ਹੈ। Photo Credit: Getty Images

Loading...
Unable to load recommendations.
Follow Us
Tag :