ਲੋਹੜੀ ਦੇ ਸੂਟ ਨਾਲ ਬਹੁਤ ਵਧੀਆਂ ਲੱਗਣਗੇ ਇਹ ਹੇਅਰਸਟਾਈਲ, ਗੁਆਂਢੀ ਵੀ ਕਰਨਗੇ ਤਾਰੀਫ | Lohri special hairstyle inspired by Punjabi actress bun choti juda gutt and many more see picture of niru bajwa sonam bajwa in punjabi - TV9 Punjabi

Lohri Hairstyle: ਲੋਹੜੀ ਦੇ ਸੂਟ ਨਾਲ ਬਹੁਤ ਵਧੀਆਂ ਲੱਗਣਗੇ ਇਹ ਹੇਅਰਸਟਾਈਲ, ਗੁਆਂਢੀ ਵੀ ਕਰਨਗੇ ਤਾਰੀਫ

Updated On: 

09 Jan 2026 19:12 PM IST

Lohri Hairstyle: ਲੋਹੜੀ ਦੇ ਤਿਉਹਾਰ ਤੋਂ ਔਰਤਾਂ ਖੂਬ ਸਜਦੀਆਂ-ਸੰਵਰਦੀਆਂ ਹਨ। ਆਉਟਫਿਟ ਤਾਂ ਜਿਵੇਂ-ਤਿਵੇਂ ਡਿਸਾਈਡ ਹੋ ਜਾਂਦਾ ਹੈ, ਪਰ ਹੇਅਰਸਟਾਈਲ ਦੀ ਹਮੇਸ਼ਾ ਟੈਨਸ਼ਨ ਰਹਿੰਦੀ ਹੈ। ਆਓ ਅਸੀਂ ਤੁਹਾਨੂੰ ਗੁੱਤ ਦੇ 5 ਦੇ ਸਟਾਈਲ ਬਾਰੇ ਦੱਸਦੇ ਹਾਂ ਜੋ ਸੂਟ ਨਾਲ ਬਹੁਤ ਵਧੀਆ ਜੱਚਦੇ ਹਨ।

1 / 5ਜੇਕਰ ਤੁਸੀਂ ਲੋਹੜੀ ਲਈ ਸੂਟ ਪਹਿਨ ਰਹੇ ਹੋ, ਤਾਂ ਤੁਸੀਂ ਸੋਨਮ ਬਾਜਵਾ ਵਾਂਗ ਇਸ ਹੇਅਰਸਟਾਈਲ ਨੂੰ ਟ੍ਰਾਈ ਕਰ ਸਕਦੇ ਹੋ। ਅਦਾਕਾਰਾ ਨੇ ਬ੍ਰੇਡ ਬਣਾਈ ਅਤੇ ਫਰੰਟ ਤੋਂ ਲਟਾਂ ਨੂੰ ਬਾਹਰ ਕੱਢਿਆ ਹੈ। ਸਪੋਰਟ ਵਾਲੇ ਝੂਮਕੇ ਉਨ੍ਹਾਂ ਦੇ ਹੇਅਰਸਟਾਈਲ ਨੂੰ ਚਾਰ ਚੰਨ੍ਹ ਲਗਾ ਰਹੇ ਹਨ।

ਜੇਕਰ ਤੁਸੀਂ ਲੋਹੜੀ ਲਈ ਸੂਟ ਪਹਿਨ ਰਹੇ ਹੋ, ਤਾਂ ਤੁਸੀਂ ਸੋਨਮ ਬਾਜਵਾ ਵਾਂਗ ਇਸ ਹੇਅਰਸਟਾਈਲ ਨੂੰ ਟ੍ਰਾਈ ਕਰ ਸਕਦੇ ਹੋ। ਅਦਾਕਾਰਾ ਨੇ ਬ੍ਰੇਡ ਬਣਾਈ ਅਤੇ ਫਰੰਟ ਤੋਂ ਲਟਾਂ ਨੂੰ ਬਾਹਰ ਕੱਢਿਆ ਹੈ। ਸਪੋਰਟ ਵਾਲੇ ਝੂਮਕੇ ਉਨ੍ਹਾਂ ਦੇ ਹੇਅਰਸਟਾਈਲ ਨੂੰ ਚਾਰ ਚੰਨ੍ਹ ਲਗਾ ਰਹੇ ਹਨ।

2 / 5

ਤਾਨੀਆ ਦਾ ਹੇਅਰਸਟਾਈਲ ਸਿੰਪਲ ਅਤੇ ਸੋਬਰ ਹੈ। ਇਸਨੂੰ ਬਣਾਉਣ ਲਈ, ਸਿਰਫ਼ ਫਰੰਟ ਤੋਂ ਫ੍ਰੈਂਚ ਬਣਾਓ ਅਤੇ ਬਾਕੀ ਵਾਲਾਂ ਨੂੰ ਖੁੱਲ੍ਹਾ ਛੱਡ ਦਿਓ। ਇਹ ਹੇਅਰਸਟਾਈਲ ਛੋਟੇ ਅਤੇ ਲੰਬੇ ਦੋਵਾਂ ਵਾਲਾਂ ਲਈ ਵਧੀਆ ਆਪਸ਼ਨ ਹੈ।

3 / 5

ਗੁੱਤ ਦਾ ਟਰੈਂਡ ਇੱਕ ਵਾਰ ਮੁੜ ਵਾਪਸ ਆ ਗਿਆ ਹੈ। ਤੁਸੀਂ ਨਿਮਰਤ ਖਹਿਰਾ ਵਾਂਗ ਹਾਈ ਪੋਨੀਟੇਲ ਟ੍ਰਾਈ ਕਰ ਸਕਦੇ ਹੋ। ਫਰੰਟ ਤੋਂ ਵਾਲਾਂ ਨੂੰ ਸਲੀਕ ਰੱਖੋ। ਜੇਕਰ ਤੁਸੀਂ ਚਾਹੋ ਤਾਂ ਇਸ ਵਿੱਚ ਗੋਟਾ ਵੀ ਜੋੜ ਸਕਦੇ ਹੋ।

4 / 5

ਜੇਕਰ ਤੁਹਾਡੇ ਕੋਲ ਸਮਾਂ ਘੱਟ ਹੈ ਅਤੇ ਤੁਸੀਂ ਐਲੀਗੇਂਟ ਲੁੱਕ ਚਾਹੁੰਦੇ ਹੋ, ਤਾਂ ਤੁਸੀਂ ਨੀਰੂ ਬਾਜਵਾ ਵਰਗਾ ਇੱਕ ਸਲੀਕ ਬਨ ਬਣਾ ਸਕਦੇ ਹੋ। ਇਸ ਲਈ ਫਰੰਟ ਮਾਂਗ ਕੱਢੋ ਅਤੇ ਸਾਰੇ ਵਾਲਾਂ ਨੂੰ ਲੈ ਕੇ ਜੂੜਾ ਬਣਾ ਲਓ।

5 / 5

ਸਿੰਪਲ ਅਤੇ ਸੋਬਰ ਹੇਅਰਸਟਾਈਲ ਲਈ ਹਿਮਾਂਸ਼ੀ ਖੁਰਾਨਾ ਦਾ ਹੇਅਰ ਸਟਾਈਲ ਵੀ ਵਧੀਆ ਵਿਕਲਪ ਹੈ। ਐਕਟ੍ਰੈਸ ਨੇ ਅੱਧੇ ਵਾਲਾਂ ਨੂੰ ਟਾਈ ਕੀਤਾ ਹੈ ਅਤੇ ਬਾਕੀ ਖੁੱਲ੍ਹੇ ਛੱਡੇ ਹਨ। ਇਹ ਹੇਅਰ ਸਟਾਈਲ ਸੂਟ ਦੇ ਨਾਲ ਵੀ ਬਹੁਤ ਵਧੀਆ ਲੱਗਦਾ ਹੈ।

Follow Us On
Tag :