Hartalika Teej Mehndi Designs 2026: ਹਰਤਾਲਿਕਾ ਤੀਜ 'ਤੇ ਲਗਾਓ ਇਹ ਆਸਾਨ ਮਹਿੰਦੀ ਡਿਜ਼ਾਈਨ, ਸਮਾਂ ਵੀ ਲੱਗੇਗਾ ਬਹੁਤ ਘੱਟ | hartalika teej simple arabic mehndi designs easy bel floral pattern ideas know in punjabi - TV9 Punjabi

Hartalika Teej Mehndi Designs 2026: ਹਰਤਾਲਿਕਾ ਤੀਜ ‘ਤੇ ਲਗਾਓ ਇਹ ਆਸਾਨ ਮਹਿੰਦੀ ਡਿਜ਼ਾਈਨ, ਸਮਾਂ ਵੀ ਲੱਗੇਗਾ ਬਹੁਤ ਘੱਟ

Updated On: 

13 Sep 2026 18:27 PM IST

ਹਰਤਾਲਿਕਾ ਤੀਜ ਦੇ ਪਵਿੱਤਰ ਤਿਉਹਾਰ ਮੌਕੇ ਸੁਹਾਗਣਾਂ ਆਪਣੇ ਹੱਥਾਂ 'ਤੇ ਪਿਆਰ ਦੇ ਨਾਂ ਦੀ ਮਹਿੰਦੀ ਸਜਾ ਸਕਦੀਆਂ ਹਨ। ਵਰਕਿੰਗ ਮਹਿਲਾਵਾਂ ਅਤੇ ਘੱਟ ਸਮਾਂ ਹੋਣ ਵਾਲਿਆਂ ਲਈ ਸਿੰਪਲ ਵੇਲ, ਫ਼ਲੋਰਲ ਪੈਟਰਨ, ਅੰਬੀ ਅਤੇ ਗੋਲ ਆਕਾਰ ਵਾਲੇ ਡਿਜ਼ਾਈਨ ਬਿਹਤਰੀਨ ਵਿਕਲਪ ਹਨ, ਜੋ ਬਹੁਤ ਹੀ ਘੱਟ ਸਮੇਂ ਵਿੱਚ ਬੇਹੱਦ ਆਕਰਸ਼ਕ ਅਤੇ ਖ਼ੂਬਸੂਰਤ ਲੱਗਦੇ ਹਨ।

1 / 613 ਸਤੰਬਰ 2026 ਨੂੰ ਹਰਤਾਲਿਕਾ ਤੀਜ ਮਨਾਈ ਜਾਵੇਗੀ। ਇਸ ਖ਼ਾਸ ਮੌਕੇ 'ਤੇ ਤੁਸੀਂ ਆਪਣੇ ਹੱਥਾਂ 'ਤੇ ਪਿਆਰ ਦੇ ਨਾਂ ਦੀ ਮਹਿੰਦੀ ਸਜਾਓ। ਇਸ ਦੇ ਲਈ ਤੁਸੀਂ ਇਸ ਮਹਿੰਦੀ ਡਿਜ਼ਾਈਨ ਤੋਂ ਆਈਡੀਆ ਲੈ ਸਕਦੇ ਹੋ। ਗੁੱਟ (ਕਲਾਈ) ਦਾ ਡਿਜ਼ਾਈਨ ਪੂਰਾ ਕਰਨ ਤੋਂ ਬਾਅਦ ਵਿਚਕਾਰ ਗੋਲ ਆਕਾਰ (ਰਾਊਂਡ ਸ਼ੇਪ) ਬਣਾ ਕੇ 'ਹੈਪੀ ਤੀਜ' ਜਾਂ 'ਹਰਤਾਲਿਕਾ ਤੀਜ' ਲਿਖੋ, ਦੂਜੇ ਹੱਥ 'ਤੇ ਵੀ ਇਸੇ ਤਰ੍ਹਾਂ ਦੀ ਮਹਿੰਦੀ ਲਗਾਓ ਅਤੇ ਆਪਣੇ ਲਾਈਫ਼ ਪਾਰਟਨਰ ਦਾ ਨਾਂ ਲਿਖੋ। (Image:anjali_mehndi_artist_ujjain)

13 ਸਤੰਬਰ 2026 ਨੂੰ ਹਰਤਾਲਿਕਾ ਤੀਜ ਮਨਾਈ ਜਾਵੇਗੀ। ਇਸ ਖ਼ਾਸ ਮੌਕੇ 'ਤੇ ਤੁਸੀਂ ਆਪਣੇ ਹੱਥਾਂ 'ਤੇ ਪਿਆਰ ਦੇ ਨਾਂ ਦੀ ਮਹਿੰਦੀ ਸਜਾਓ। ਇਸ ਦੇ ਲਈ ਤੁਸੀਂ ਇਸ ਮਹਿੰਦੀ ਡਿਜ਼ਾਈਨ ਤੋਂ ਆਈਡੀਆ ਲੈ ਸਕਦੇ ਹੋ। ਗੁੱਟ (ਕਲਾਈ) ਦਾ ਡਿਜ਼ਾਈਨ ਪੂਰਾ ਕਰਨ ਤੋਂ ਬਾਅਦ ਵਿਚਕਾਰ ਗੋਲ ਆਕਾਰ (ਰਾਊਂਡ ਸ਼ੇਪ) ਬਣਾ ਕੇ 'ਹੈਪੀ ਤੀਜ' ਜਾਂ 'ਹਰਤਾਲਿਕਾ ਤੀਜ' ਲਿਖੋ, ਦੂਜੇ ਹੱਥ 'ਤੇ ਵੀ ਇਸੇ ਤਰ੍ਹਾਂ ਦੀ ਮਹਿੰਦੀ ਲਗਾਓ ਅਤੇ ਆਪਣੇ ਲਾਈਫ਼ ਪਾਰਟਨਰ ਦਾ ਨਾਂ ਲਿਖੋ। (Image:anjali_mehndi_artist_ujjain)

2 / 6

ਜੇਕਰ ਤੁਸੀਂ ਵਰਕਿੰਗ ਵੂਮੈਨ ਹੋ ਜਾਂ ਫਿਰ ਬਹੁਤ ਹੀ ਹਲਕੀ ਮਹਿੰਦੀ ਲਗਾਉਣਾ ਪਸੰਦ ਕਰਦੇ ਹੋ ਤਾਂ ਇਸ ਵੇਲ ਡਿਜ਼ਾਈਨ ਤੋਂ ਆਈਡੀਆ ਲਓ। ਗੁੱਟ ਤੋਂ ਲੈ ਕੇ ਵਿਚਕਾਰਲੀ ਉਂਗਲੀ (ਮਿਡਲ ਫਿੰਗਰ) ਤੱਕ ਫ਼ਲੋਰਲ ਪੈਟਰਨ ਬਣਾਓ। ਇਸ ਦੇ ਨਾਲ ਹੀ ਪੱਤੀਆਂ ਦੇ ਮੋਟਿਫ਼ ਤਿਆਰ ਕਰੋ ਅਤੇ ਮਹਿੰਦੀ ਦੀਆਂ ਬੂੰਦਾਂ (ਡ੍ਰੌਪਸ) ਨਾਲ ਚੇਨ ਬਣਾਓ। ਉਂਗਲਾਂ ਦਾ ਡਿਜ਼ਾਈਨ ਵੀ ਬਿਲਕੁਲ ਸਿੰਪਲ ਲੀਫ਼ ਪੈਟਰਨ ਵਾਲਾ ਹੈ। (Image:henna_designs89)

3 / 6

ਇਹ ਡਿਜ਼ਾਈਨ ਵੀ ਬਹੁਤ ਸਾਧਾਰਨ ਅਤੇ ਖ਼ੂਬਸੂਰਤ ਹੈ। ਗੁੱਟ 'ਤੇ ਫੁੱਲ ਬਣਾਓ ਅਤੇ ਹਥੇਲੀ 'ਤੇ ਉੱਪਰ ਵੱਲ ਪੱਤੀਆਂ ਦੀ ਵੇਲ ਬਣਾ ਕੇ ਉਸ ਦੇ ਨਾਲ ਮਹਿੰਦੀ ਡ੍ਰੌਪਸ ਨਾਲ ਕਰਵ ਚੇਨ ਤਿਆਰ ਕਰੋ। ਸਭ ਤੋਂ ਆਖ਼ਰ ਵਿੱਚ ਉਂਗਲਾਂ ਦਾ ਡਿਜ਼ਾਈਨ ਪੂਰਾ ਕਰੋ। ਦੋਵਾਂ ਹਥੇਲੀਆਂ ਲਈ ਤੁਸੀਂ ਇਨ੍ਹਾਂ ਮਿਲਦੇ-ਜੁਲਦੇ ਡਿਜ਼ਾਈਨਾਂ ਤੋਂ ਆਈਡੀਆ ਲੈ ਸਕਦੇ ਹੋ। (Image:henna_designs89)

4 / 6

ਜੇਕਰ ਤੁਹਾਨੂੰ ਥੋੜ੍ਹਾ ਭਰਵਾਂ (ਹੈਵੀ) ਪਰ ਛੇਤੀ ਲੱਗਣ ਵਾਲਾ ਮਹਿੰਦੀ ਡਿਜ਼ਾਈਨ ਚਾਹੀਦਾ ਹੈ ਤਾਂ ਇਸ ਤਸਵੀਰ ਤੋਂ ਆਈਡੀਆ ਲਓ। ਇਸ ਵਿੱਚ ਅੰਬੀ, ਮੋਰ, ਫੁੱਲ, ਜਾਲ ਅਤੇ ਹੰਪਸ ਦੇ ਪੈਟਰਨ ਬਣਾਏ ਗਏ ਹਨ। ਇਸ ਤਰ੍ਹਾਂ ਦੇ ਡਿਜ਼ਾਈਨ ਕਾਫ਼ੀ ਜਲਦੀ ਲੱਗ ਜਾਂਦੇ ਹਨ ਅਤੇ ਰੰਗ ਗੂੜ੍ਹਾ ਹੋਣ ਤੋਂ ਬਾਅਦ ਬੇਹੱਦ ਖ਼ੂਬਸੂਰਤ ਲੱਗਦੇ ਹਨ। (Image:guwahati__mehendiartist_gitika)

5 / 6

ਇਹ ਵੇਲ ਵਾਲਾ ਮਹਿੰਦੀ ਡਿਜ਼ਾਈਨ ਵੀ ਸਿੰਪਲ ਅਤੇ ਕਾਫ਼ੀ ਹਲਕਾ ਹੈ। ਇਸ ਨੂੰ ਲਗਾਉਣ ਵਿੱਚ ਵੀ ਜ਼ਿਆਦਾ ਸਮਾਂ ਨਹੀਂ ਲੱਗੇਗਾ। ਫੁੱਲ ਨਾਲ ਡਿਜ਼ਾਈਨ ਦੀ ਸ਼ੁਰੂਆਤ ਕਰੋ। ਇਸ ਤੋਂ ਬਾਅਦ ਕਰਵ ਰਾਊਂਡ ਬਣਾਓ ਅਤੇ ਉੱਪਰ ਅੰਬੀ ਤੇ ਫੁੱਲ ਦੇ ਨਾਲ ਡਿਜ਼ਾਈਨ ਨੂੰ ਪੂਰਾ ਕਰਦੇ ਜਾਓ। (Image:hennacreationsandbeauty)

6 / 6

ਇਹ ਸਿੰਪਲ ਮਹਿੰਦੀ ਡਿਜ਼ਾਈਨ ਵੀ ਤੁਸੀਂ ਹਰਤਾਲਿਕਾ ਤੀਜ 'ਤੇ ਟਰਾਈ ਕਰ ਸਕਦੇ ਹੋ। ਸਭ ਤੋਂ ਪਹਿਲਾਂ ਰਾਊਂਡ ਸ਼ੇਪ ਬਣਾ ਕੇ ਉਸ ਨੂੰ ਫਿੱਲ ਕਰ ਲਓ। ਇਸ ਤੋਂ ਬਾਅਦ ਹੰਪਸ ਬਣਾਓ ਅਤੇ ਫਿਰ ਪੱਤੀਆਂ ਦਾ ਪੈਟਰਨ ਬਣਾ ਕੇ ਆਊਟਲਾਈਨ ਕਰਦੇ ਹੋਏ ਖ਼ਾਲੀ ਥਾਂ ਨੂੰ ਭਰ ਲਓ। ਡ੍ਰੌਪਸ ਨਾਲ ਫੁੱਲ ਨੂੰ ਪੂਰਾ ਕਰੋ। ਇਸ ਤੋਂ ਬਾਅਦ ਉਂਗਲਾਂ 'ਤੇ ਵੀ ਪੱਤੀਆਂ ਅਤੇ ਹੰਪਸ ਦਾ ਡਿਜ਼ਾਈਨ ਬਣਾਓ। (Image:muskan_mehndi_.art2)

Loading...
Unable to load recommendations.
Follow Us
Tag :