Karwa Chauth Gift Ideas: ਕਰਵਾ ਚੌਥ 'ਤੇ ਆਪਣੀ ਪਤਨੀ ਨੂੰ ਗਿਫਟ ਕਰੋ ਈਅਰਰਿੰਗਸ, ਦੇਖੋ ਯੂਨੀਕ ਡਿਜ਼ਾਈਨ | Gift earrings to your wife on Karva Chauth, see unique designs Know In Punjabi - TV9 Punjabi

Karwa Chauth Gift Ideas: ਕਰਵਾ ਚੌਥ ‘ਤੇ ਪਤਨੀ ਨੂੰ ਗਿਫਟ ਕਰੋ ਈਅਰਰਿੰਗਸ, ਦੇਖੋ ਯੂਨੀਕ Designs

Updated On: 

09 Oct 2025 17:41 PM IST

ਇਸ ਸਾਲ ਕਰਵਾ ਚੌਥ ਦਾ ਪਵਿੱਤਰ ਤਿਉਹਾਰ 10 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਵਿਆਹੀਆਂ ਔਰਤਾਂ ਆਪਣੇ ਪਤੀਆਂ ਦੀ ਲੰਬੀ ਉਮਰ ਲਈ ਨਿਰਜਲਾ ਵਰਤ ਰੱਖਦੀਆਂ ਹਨ। ਇਸ ਦਿਨ ਨੂੰ ਆਪਣੀ ਪਤਨੀ ਲਈ ਖਾਸ ਬਣਾਉਣ ਲਈ, ਤੁਸੀਂ ਉਨ੍ਹਾਂ ਨੂੰ ਤੋਹਫ਼ਾ ਦੇ ਸਕਦੇ ਹੋ। ਤੁਸੀਂ ਆਪਣੀ ਪਤਨੀ ਨੂੰ ਚਾਂਦੀ ਜਾਂ ਸੋਨੇ ਦੀਆਂ ਈਅਰਰਿੰਗ ਦੇ ਸਕਦੇ ਹੋ। ਇਸ ਲਈ ਇੱਥੇ ਈਅਰਰਿੰਗ ਦੇ ਡਿਜ਼ਾਈਨਾਂ ਦਾ ਆਇਡਿਆ ਲੈ ਸਕਦੇ ਹੋ ।

1 / 6ਜੇਕਰ ਤੁਹਾਡੀ ਪਤਨੀ ਦੀ ਪਸੰਦ ਯੂਨੀਕ ਹੈ ਤਾਂ ਤੁਸੀਂ ਇਸ ਈਅਰਰਿੰਗ ਡਿਜ਼ਾਈਨ ਤੋਂ ਆਇਡਿਆ ਲੈ ਸਕਦੇ ਹੋ। ਆਰਟੀਫ਼ੀਸ਼ਲ ਡਾਇਮੈਂਡ ਅਤੇ ਪਰਲਜ਼ ਸਟਾਇਲ ਲੌਂਗ ਈਅਰਰਿੰਗ ਸੋਹਣੇ ਤੇ ਯੂਨੀਕ ਲੱਗਦੇ ਹਨ।  ਤੁਹਾਨੂੰ ਇਸ ਤਰ੍ਹਾਂ  ਦੇ ਛੋਟੇ ਈਅਰਰਿੰਗ ਵੀ ਮਿਲ ਜਾਂਣਗੇ ।  ਪਰਲਜ਼ ਤੇ ਡਾਇਮੈਂਡ ਦੇ ਸਟਾਈਲ ਵਿੱਚ ਟੌਪਸ ਵੀ ਲੱਭ ਸਕਦੇ ਹੋ। ਇਹ ਕਾਫ਼ੀ ਲਾਈਟ ਵੇਟ ਹਨ। ( Credit : Pexels)

ਜੇਕਰ ਤੁਹਾਡੀ ਪਤਨੀ ਦੀ ਪਸੰਦ ਯੂਨੀਕ ਹੈ ਤਾਂ ਤੁਸੀਂ ਇਸ ਈਅਰਰਿੰਗ ਡਿਜ਼ਾਈਨ ਤੋਂ ਆਇਡਿਆ ਲੈ ਸਕਦੇ ਹੋ। ਆਰਟੀਫ਼ੀਸ਼ਲ ਡਾਇਮੈਂਡ ਅਤੇ ਪਰਲਜ਼ ਸਟਾਇਲ ਲੌਂਗ ਈਅਰਰਿੰਗ ਸੋਹਣੇ ਤੇ ਯੂਨੀਕ ਲੱਗਦੇ ਹਨ। ਤੁਹਾਨੂੰ ਇਸ ਤਰ੍ਹਾਂ ਦੇ ਛੋਟੇ ਈਅਰਰਿੰਗ ਵੀ ਮਿਲ ਜਾਂਣਗੇ । ਪਰਲਜ਼ ਤੇ ਡਾਇਮੈਂਡ ਦੇ ਸਟਾਈਲ ਵਿੱਚ ਟੌਪਸ ਵੀ ਲੱਭ ਸਕਦੇ ਹੋ। ਇਹ ਕਾਫ਼ੀ ਲਾਈਟ ਵੇਟ ਹਨ। ( Credit : Pexels)

2 / 6

ਕਰਵਾ ਚੌਥ 'ਤੇ ਆਪਣੀ ਪਤਨੀ ਨੂੰ ਤੋਹਫ਼ਾ ਦੇਣ ਲਈ, ਇਸ ਤਰ੍ਹਾਂ ਦੇ ਆਰਟੀਫ਼ੀਸ਼ਲ ਡਾਇਮੈਂਡ ਤੇ ਸਟੋਨ ਸਟਾਇਲ ਦੇ ਈਅਰਰਿੰਗ ਲੈ ਕੇ ਦੇ ਸਕਦੇ ਹੋ। ਸਿਲਵਰ 'ਚ ਇਹ ਤੁਹਾਨੂੰ ਸਹੀ ਕੀਮਤ 'ਤੇ ਮਿਲ ਜਾਣਗੇ । ਇਸ ਦੇ ਨਾਲ ਹੀ ਤੁਸੀ ਸਿਲਵਰ ਦੀ ਚੇਨ ਤੇ ਇਸੀ ਤਰ੍ਹਾਂ ਦਾ ਲਾਕੇਟ ਵੀ ਲੈ ਸਕਦੇ ਹੋ, ਜਿਸ ਨੂੰ ਪਾਰਟੀਆਂ 'ਚ ਕੈਰੀ ਕੀਤਾ ਜਾ ਸਕਦਾ ਹੈ।

3 / 6

ਤੁਸੀਂ ਸਿਲਵਰ 'ਚ ਇਸ ਡਿਜ਼ਾਈਨ ਦੇ ਈਅਰਰਿੰਗ ਆਪਣੀ ਪਤਨੀ ਨੂੰ ਗਿਫਟ ਕਰ ਸਕਦੇ ਹੋ।ਇਹ ਸੂਟ, ਸਾੜੀ ਜਾਂ ਲਹਿੰਗਾ ਸਭ ਦੇ ਨਾਲ ਪਰਫੇਕਟ ਮੈਚ ਦਿੰਦੇ ਹਨ। ਇਨ੍ਹਾਂ ਈਅਰਰਿੰਗ ਨੂੰ ਘਰ ਜਾਂ ਪਾਰਟੀਸ ਤੇ ਵੇਅਰ ਕਰ ਸਕਦੇ ਹੋ । ਤੁਹਾਨੂੰ ਇਸ ਤਰ੍ਹਾਂ ਦੇ ਲਟਕਨ ਸਟਾਈਲ ਵਿੱਚ ਕਈ ਡਿਜ਼ਾਈਨ ਦੇ ਈਅਰਰਿੰਗ ਮਿਲ ਜਾਣਗੇ ਜੋ ਗਿਫਟ ਦੇ ਵਿੱਚ ਬੈਸਟ ਹੈ।

4 / 6

ਤੁਸੀਂ ਸਿਲਵਰ ਜਾਂ ਗੋਲਡ ਦੇ ਇਹ ਹਲਕੇ, ਆਰਟੀਫ਼ੀਸ਼ਲ ਜਾਂ ਰਿਅਲ ਡਾਇਮੈਂਡ ਸਟਾਈਲ ਦੇ ਟੌਪਸ ਗਿਫਟ ਕਰ ਸਕਦੇ ਹੋ। ਇਨ੍ਹਾਂ ਵਿੱਚ ਫਲਾਵਰ ਡਿਜ਼ਾਈਨ ਹਨ। ਤੁਸੀਂ ਮੋਰ, ਕਮਲ ਤੇ ਹੋਰ ਕਈ ਡਿਜ਼ਾਈਨਾਂ ਦੇ ਟੌਪਸ ਵੀ ਲੈ ਸਕਦੇ ਹੋ। ਤੁਸੀਂ ਆਪਣੀ ਪਤਨੀ ਦੀ ਪਸੰਦ ਦੇ ਮੁਤਾਬਕ ਖਰੀਦ ਕਰ ਸਕਦੇ ਹੋ।

5 / 6

ਜੇਕਰ ਤੁਹਾਡੇ ਬਜਟ ਵਿੱਚ ਹੈ ਤੇ ਗੋਲਡ ਦੇ ਈਅਰਰਿੰਗ ਤੋਹਫ਼ੇ ਵਿੱਚ ਦੇਣਾ ਚਾਹੁੰਦੇ ਹੋ, ਤਾਂ ਇਹ ਹੂਪ-ਸਟਾਈਲ ਦੇ ਈਅਰਰਿੰਗਸ ਪਰਫੇਕਟ ਰਹਿਣਗੇ। ਇਹ ਟੌਪਸ ਤੇ ਹੈਵੀ ਈਅਰਰਿੰਗਸ ਤੋਂ ਵੱਖਰੇ ਹਨ, ਜੋ ਰੋਜ਼ਾਨਾ ਪਾ ਸਕਦੇ ਹਾਂ ਖਾਸ ਕਰਕੇ ਦਫਤਰ ਲਈ। ਤੁਹਾਨੂੰ ਬਹੁਤ ਸਾਰੇ ਹੂਪ ਈਅਰਰਿੰਗ ਡਿਜ਼ਾਈਨ ਮਿਲਣਗੇ।

6 / 6

ਤੁਸੀਂ ਇਸ ਸਟਾਈਲ ਵਿੱਚ ਡਬਲ ਹੂਪ ਜਾਂ ਲੇਅਰ ਈਅਰਰਿੰਗਸ ਗਿਫਟ ਕਰ ਸਕਦੇ ਹੋ। ਜੋ ਯੂਨੀਕ ਦਿਖਾਈ ਦੇਣਗੇ। ਇਹ ਸੂਟ ਤੋਂ ਲੈ ਕੇ ਵੈਸਟਰਨ ਤੱਕ ਹਰ ਚੀਜ਼ ਦੇ ਨਾਲ ਮੈਚਿੰਗ ਕਰਦੇ ਹੈ। ਤੁਹਾਨੂੰ ਸਿਲਵਰ ਤੇ ਆਰਟੀਫ਼ੀਸ਼ਲ ਡਾਇਮੈਂਡ ਮਿਲ ਸਕਦੇ ਹੈ। ਇਸ ਤਰ੍ਹਾਂ ਦੀਆਂ ਈਅਰਰਿੰਗਸ ਅੱਜਕੱਲ੍ਹ ਕਾਫ਼ੀ ਟ੍ਰੈਂਡੀ ਹੈ।

Follow Us On
Tag :