Karva Chauth 2025 Mehandi Design: ਚੰਦਰਮਾ ਵੱਲ ਦੇਖਣ ਤੋਂ ਲੈ ਕੇ ਚੰਦਰਮਾ ਦੀ ਪੂਜਾ ਕਰਨ ਤੱਕ, ਕਰਵਾ ਚੌਥ ਲਈ ਯੂਨੀਕ ਮਹਿੰਦੀ ਡਿਜ਼ਾਈਨ | From gazing at the moon to worshipping the moon, unique mehndi designs for Karva Chauth see in Punjabi - TV9 Punjabi

Karva Chauth 2025 Mehandi Design: ਚੰਦਰਮਾ ਵੱਲ ਦੇਖਣ ਤੋਂ ਲੈ ਕੇ ਚੰਦਰਮਾ ਦੀ ਪੂਜਾ ਕਰਨ ਤੱਕ, ਕਰਵਾ ਚੌਥ ਲਈ ਯੂਨੀਕ ਮਹਿੰਦੀ ਡਿਜ਼ਾਈਨ

Published: 

06 Oct 2025 16:26 PM IST

Karva Chauth 2025 Mehandi Design:ਕਰਵਾ ਚੌਥ ਇਸ ਸਾਲ 10 ਅਕਤੂਬਰ ਨੂੰ ਮਨਾਇਆ ਜਾਵੇਗਾ। ਵਿਆਹੀਆਂ ਔਰਤਾਂ ਆਪਣੇ ਪਤੀਆਂ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ। ਉਹ ਆਪਣੇ ਆਪ ਨੂੰ ਸੋਲਾਂ ਸ਼ਿੰਗਾਰ ਨਾਲ ਸ਼ਿੰਗਾਰਾਂਦੀਆਂ ਹਨ ਅਤੇ ਮਹਿੰਦੀ ਲਗਾਉਂਦੀਆਂ ਹਨ। ਤੁਸੀਂ ਇਸ ਦਿਨ ਲਈ ਇਨ੍ਹਾਂ ਯੂਨੀਕ ਮਹਿੰਦੀ ਡਿਜ਼ਾਈਨਾਂ ਤੋਂ ਆਇਡਿਯਾ ਲੈ ਸਕਦੇ ਹੋ।

1 / 6ਮਹਿੰਦੀ ਦਾ ਇਹ ਡਿਜ਼ਾਈਨ ਬਹੁਤ ਸੁੰਦਰ ਲੱਗ ਰਿਹਾ ਹੈ। ਇਸ ਵਿੱਚ ਇੱਕ ਹੱਥ ਤੇ ਮੋਰ ਅਤੇ ਇੱਕ ਹੱਥ ਤੇ ਔਰਤ ਦਾ ਸੋਲਾਂ ਸ਼ਿੰਗਾਰ ਦਰਸਾਇਆ ਗਿਆ ਹੈ। ਨਾਲ ਹੀ "ਹੈਪੀ ਕਰਵਾ ਚੌਥ" ਲਿਖਿਆ ਹੋਇਆ ਹੈ, ਅਤੇ ਉਂਗਲਾਂ 'ਤੇ ਦੀਵੇ ਦਾ ਡਿਜ਼ਾਈਨ ਬਣਾਏ ਗਏ ਹਨ।

ਮਹਿੰਦੀ ਦਾ ਇਹ ਡਿਜ਼ਾਈਨ ਬਹੁਤ ਸੁੰਦਰ ਲੱਗ ਰਿਹਾ ਹੈ। ਇਸ ਵਿੱਚ ਇੱਕ ਹੱਥ ਤੇ ਮੋਰ ਅਤੇ ਇੱਕ ਹੱਥ ਤੇ ਔਰਤ ਦਾ ਸੋਲਾਂ ਸ਼ਿੰਗਾਰ ਦਰਸਾਇਆ ਗਿਆ ਹੈ। ਨਾਲ ਹੀ "ਹੈਪੀ ਕਰਵਾ ਚੌਥ" ਲਿਖਿਆ ਹੋਇਆ ਹੈ, ਅਤੇ ਉਂਗਲਾਂ 'ਤੇ ਦੀਵੇ ਦਾ ਡਿਜ਼ਾਈਨ ਬਣਾਏ ਗਏ ਹਨ।

2 / 6

ਕਰਵਾ ਚੌਥ ਲਈ ਤੁਸੀਂ ਇਸ ਮਹਿੰਦੀ ਡਿਜ਼ਾਈਨ ਤੋਂ ਆਇਡਿਯਾ ਲੈ ਸਕਦੇ ਹੋ। ਇਸ ਵਿੱਚ ਇੱਕ ਔਰਤ ਨੂੰ ਛਾਨਣੀ ਰਾਹੀਂ ਚੰਦਰਮਾ ਵੱਲ ਦੇਖਦੇ ਹੋਏ ਦਿਖਾਇਆ ਗਿਆ ਹੈ। ਡਿਜ਼ਾਈਨ ਦੇ ਆਲੇ-ਦੁਆਲੇ ਫੁੱਲਾਂ ਦੇ ਗਮਲਿਆਂ ਨੂੰ ਵੀ ਦਿਖਾਇਆ ਗਿਆ ਹੈ। ਗੁੱਟ 'ਤੇ ਪਲੇਟ ਵਿੱਚ ਇੱਕ ਘੜਾ, ਛਾਨਣੀ, ਦੀਵੇ ਅਤੇ ਪੂਜਾ ਲਈ ਹੋਰ ਚੀਜ਼ਾਂ ਹਨ। ਇਸਦੇ ਨਾਲ ਹੀ ਉੱਪਰ ਚੰਦਰਮਾ ਵੀ ਦਿਖਾਇਆ ਹੈ।

3 / 6

ਤੁਸੀਂ ਕਰਵਾ ਚੌਥ ਲਈ ਇਸ ਮਹਿੰਦੀ ਡਿਜ਼ਾਈਨ ਨੂੰ ਫੋਲੋ ਕਰ ਸਕਦੇ ਹੋ। ਇਸ ਵਿੱਚ ਔਰਤ ਨੂੰ ਚੰਦਰਮਾ ਵੱਲ ਵੇਖਦੇ ਹੋਏ ਦਿਖਾਇਆ ਗਿਆ ਹੈ। ਪਤੀ-ਪਤਨੀ ਦਾ ਚਿੱਤਰ ਬਹੁਤ ਸੋਹਣਾ ਲੱਗ ਰਿਹਾ ਹੈ। ਹੱਥ ਵਿੱਚ ਫੁੱਲਾਂ ਦਾ ਡਿਜ਼ਾਈਨ ਵੀ ਜੋੜਿਆ ਗਿਆ ਹੈ। ਗੁੱਟ 'ਤੇ ਜਾਲ ਅਤੇ ਛਾਨਣੀ ਦਾ ਡਿਜ਼ਾਈਨ ਬਣਾਇਆ ਗਿਆ ਹੈ। ਦੂਜੇ ਪਾਸੇ ਚੰਦਰਮਾ ਦਾ ਡਿਜ਼ਾਈਨ ਬਣਾ ਕੇ ਕੁਝ ਸ਼ਬਦਾਂ ਨਾਲ ਕਰਵਾ ਚੌਥ ਮੁਬਾਰਕ ਲਿਖਿਆ ਗਿਆ ਹੈ ।

4 / 6

ਇਹ ਮਹਿੰਦੀ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਹੈ। ਇਲ ਵਿੱਚ ਇੱਕ ਹੱਥ ਤੇ ਦੋ ਮੋਰ, ਚੰਦਰਮਾ ਅਤੇ ਜਾਲੀ ਬਣਾ ਕੇ ਡਿਜ਼ਾਈਨ ਕੀਤਾ ਹੈ। ਦੂਜੇ ਪਾਸੇ, ਇੱਕ ਔਰਤ ਨੂੰ ਚੰਦਰਮਾ ਵੱਲ ਦੇਖਦਣ ਦਾ ਡਿਜ਼ਾਈਨ ਦਿੱਤਾ ਗਿਆ ਹੈ। ਲਹਿੰਗਾ ਅਤੇ ਦੁਪੱਟਾ ਬਹੁਤ ਬਾਰੀਕੀ ਨਾਲ ਡਿਜ਼ਾਈਨ ਕੀਤਾ ਹੈ। ਜਿਸ ਵਿੱਚ ਗਮਲੇ, ਫੁੱਲ ਅਤੇ ਆਲੇ-ਦੁਆਲੇ ਜਾਲੀ ਵਾਲਾ ਡਿਜ਼ਾਈਨ ਨਾਲ ਗੁੱਟ 'ਤੇ ਮੋਰ ਹੈ।

5 / 6

ਮਹਿੰਦੀ ਡਿਜ਼ਾਈਨ ਕਰਵਾ ਚੌਥ ਲਈ ਵੀ ਬੈਸਟ ਹੈ। ਇੱਕ ਪਾਸੇ ਹੱਥ ਤੇ ਗੀਤ "ਹੱਥੋ ਮੇ ਪੂਜਾ ਕੀ ਥਾਲੀ" ਦੀ ਲਾਈਨਾਂ ਲਿਖੀਆਂ ਗਈਆਂ ਹਨ। ਇਸਦੇ ਆਲੇ-ਦੁਆਲੇ ਜਾਲ ਅਤੇ ਪੱਤਿਆਂ ਦਾ 3D ਡਿਜ਼ਾਈਨ ਜੋੜਿਆ ਗਿਆ ਹੈ। ਗੁੱਟ 'ਤੇ ਛਾਨਣੀ ਅਤੇ ਕਾਲਕਸ਼ ਦਾ ਡਿਜ਼ਾਈਨ ਬਣਾਇਆ ਹੈ। ਦੂਜੇ ਪਾਸੇ, ਔਰਤ ਨੂੰ ਚੰਦਰਮਾ ਵੱਲ ਵੇਖਦੇ ਹੋਏ ਅਤੇ ਹੱਥ ਵਿੱਚ ਪੂਜਾ ਥਾਲੀ ਫੜੀ ਦਿਖਾਇਆ ਗਿਆ ਹੈ। ਪਹਿਰਾਵੇ ਦਾ ਵੀ ਡਿਜ਼ਾਈਨ ਬਣਾਇਆ ਗਿਆ ਹੈ ।

6 / 6

ਮਹਿੰਦੀ ਦੇ ਇਸ ਡਿਜ਼ਾਈਨ ਨੂੰ ਬਹੁਤ ਸੁੰਦਰ ਤਰੀਕੇ ਨਾਲ ਲੱਗਾਇਆ ਗਿਆ ਹੈ। ਇਹ ਵਿੱਚ ਔਰਤ ਚੰਦਰਮਾ ਵੱਲ ਦੇਖਦੀ ਹੋਈ ਦਿਖਾਈ ਗਈ ਹੈ। ਇਸਦੇ ਨਾਲ ਹੀ 3D ਫੁੱਲਾਂ ਦਾ ਡਿਜ਼ਾਈਨ ਦਿੱਤਾ ਹੋਇਆ ਹੈ। ਦੂਜੇ ਹੱਥ ਤੇ ਇੱਕ ਚੱਕਰ ਬਣਾਇਆ ਗਿਆ ਹੈ, ਜਿਸ ਵਿੱਚ ਬਾਲਕੋਨੀ ਗਰਿੱਲ 'ਤੇ ਪੂਜਾ ਥਾਲੀ, ਪਰਦੇ ਅਤੇ ਚੰਦਰਮਾ ਦਿਖਾਇਆ ਗਿਆ ਹੈ। ਆਲੇ ਦੁਆਲੇ 3D ਫੁੱਲ ਅਤੇ ਪੱਤਿਆਂ ਦਾ ਡਿਜ਼ਾਈਨ ਸ਼ਾਨਦਾਰ ਦਿਖਾਈ ਦਿੰਦਾ ਹੈ।

Follow Us On
Tag :