ਅਲਸੀ ਤੋਂ ਸਬਜ਼ਾ ਤੱਕ… ਸੀਡਜ਼ ਖਾਣ ਦਾ ਜਾਣੋ ਸਹੀ ਤਰੀਕਾ, ਮਿਲੇਗਾ ਵੱਧ ਫਾਇਦਾ! | From flaxseeds to basil seeds... learn the right way to consume seeds for maximum benefits know in punjabi - TV9 Punjabi

ਅਲਸੀ ਤੋਂ ਸਬਜ਼ਾ ਤੱਕ ਸੀਡਜ਼ ਖਾਣ ਦਾ ਜਾਣੋ ਸਹੀ ਤਰੀਕਾ, ਮਿਲੇਗਾ ਵੱਧ ਫਾਇਦਾ!

Published: 

14 Sep 2026 17:45 PM IST

Flax Seeds: ਅਲਸੀ ਤੋਂ ਲੈ ਕੇ ਚੀਆ ਸੀਡਜ਼ ਤੱਕ... ਵੱਖ-ਵੱਖ ਤਰ੍ਹਾਂ ਦੇ ਬੀਜਾਂ ਨੂੰ ਜੇਕਰ ਸਹੀ ਤਰੀਕੇ ਨਾਲ ਖਾਧਾ ਜਾਵੇ ਤਾਂ ਇਹ ਸਰੀਰ ਵਿੱਚ ਮਾਈਕ੍ਰੋਨਿਊਟ੍ਰੀਐਂਟਸ ਦੀ ਕਮੀ ਪੂਰੀ ਕਰਨ ਵਿੱਚ ਮਦਦ ਕਰ ਸਕਦੇ ਹਨ। ਇਸ ਸਟੋਰੀ ਵਿੱਚ ਜਾਣਾਂਗੇ ਕਿ ਬਿਹਤਰ ਫਾਇਦੇ ਲਈ ਤੁਹਾਨੂੰ ਵੱਖ-ਵੱਖ ਸੀਡਜ਼ ਨੂੰ ਕਿਵੇਂ ਖਾਣਾ ਚਾਹੀਦਾ ਹੈ।

1 / 5ਸਬਜ਼ਾ ਸੀਡਜ਼ ਦੀ ਤਾਸੀਰ ਠੰਡੀ ਮੰਨੀ ਜਾਂਦੀ ਹੈ। ਇਸ ਲਈ ਇਨ੍ਹਾਂ ਨੂੰ ਖਾਣ ਨਾਲ ਸਰੀਰ ਦਾ ਤਾਪਮਾਨ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ। ਹਾਲਾਂਕਿ ਇਨ੍ਹਾਂ ਨੂੰ ਹਮੇਸ਼ਾ ਪਾਣੀ ਵਿੱਚ ਭਿਓਂਣ ਤੋਂ ਬਾਅਦ ਹੀ ਖਾਣਾ ਚਾਹੀਦਾ ਹੈ। ਜੇਕਰ ਸਬਜ਼ਾ ਸੀਡਜ਼ ਨੂੰ ਭਿਓਂਣ ਤੋਂ ਬਾਅਦ ਸ਼ਿਕੰਜੀ ਵਿੱਚ ਪਾ ਕੇ ਪੀਤਾ ਜਾਵੇ ਤਾਂ ਇਹ ਸਰੀਰ ਨੂੰ ਹੋਰ ਠੰਡਕ ਦੇਣ ਵਿੱਚ ਮਦਦ ਕਰ ਸਕਦਾ ਹੈ। ਇਹ ਜਾਣਕਾਰੀ ਆਮ ਤੌਰ ’ਤੇ ਦਿੱਤੀ ਗਈ ਹੈ। ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਸਿਹਤ ਸੰਬੰਧੀ ਸਮੱਸਿਆ ਹੈ ਤਾਂ ਪਹਿਲਾਂ ਕਿਸੇ ਮਾਹਰ ਦੀ ਸਲਾਹ ਜ਼ਰੂਰ ਲਓ।

ਸਬਜ਼ਾ ਸੀਡਜ਼ ਦੀ ਤਾਸੀਰ ਠੰਡੀ ਮੰਨੀ ਜਾਂਦੀ ਹੈ। ਇਸ ਲਈ ਇਨ੍ਹਾਂ ਨੂੰ ਖਾਣ ਨਾਲ ਸਰੀਰ ਦਾ ਤਾਪਮਾਨ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ। ਹਾਲਾਂਕਿ ਇਨ੍ਹਾਂ ਨੂੰ ਹਮੇਸ਼ਾ ਪਾਣੀ ਵਿੱਚ ਭਿਓਂਣ ਤੋਂ ਬਾਅਦ ਹੀ ਖਾਣਾ ਚਾਹੀਦਾ ਹੈ। ਜੇਕਰ ਸਬਜ਼ਾ ਸੀਡਜ਼ ਨੂੰ ਭਿਓਂਣ ਤੋਂ ਬਾਅਦ ਸ਼ਿਕੰਜੀ ਵਿੱਚ ਪਾ ਕੇ ਪੀਤਾ ਜਾਵੇ ਤਾਂ ਇਹ ਸਰੀਰ ਨੂੰ ਹੋਰ ਠੰਡਕ ਦੇਣ ਵਿੱਚ ਮਦਦ ਕਰ ਸਕਦਾ ਹੈ। ਇਹ ਜਾਣਕਾਰੀ ਆਮ ਤੌਰ ’ਤੇ ਦਿੱਤੀ ਗਈ ਹੈ। ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਸਿਹਤ ਸੰਬੰਧੀ ਸਮੱਸਿਆ ਹੈ ਤਾਂ ਪਹਿਲਾਂ ਕਿਸੇ ਮਾਹਰ ਦੀ ਸਲਾਹ ਜ਼ਰੂਰ ਲਓ।

2 / 5

ਤਿਲ ਵੀ ਅਜਿਹੇ ਬੀਜ ਹਨ, ਜੋ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਡਾਇਟੀਸ਼ੀਅਨ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਤਿਲ ਖਾ ਰਹੇ ਹੋ ਤਾਂ ਇਸ ਨੂੰ ਪੀਸਣ ਤੋਂ ਬਾਅਦ ਆਂਵਲੇ ਦੇ ਨਾਲ ਖਾਣ ਨਾਲ ਕੈਲਸ਼ੀਅਮ ਅਤੇ ਆਇਰਨ ਦਾ ਬਿਹਤਰ Absorption ਹੋ ਸਕਦਾ ਹੈ।

3 / 5

ਪੰਪਕਿਨ ਸੀਡਜ਼ (ਕੱਦੂ ਦੇ ਬੀਜ) ਨੂੰ ਭੁੰਨਣ ਤੋਂ ਬਾਅਦ ਫਲਾਂ ਦੇ ਨਾਲ ਖਾਧਾ ਜਾਵੇ ਤਾਂ ਜ਼ਿੰਕ ਅਤੇ ਮੈਗਨੀਸ਼ੀਅਮ ਸਰੀਰ ਵਿੱਚ ਬਿਹਤਰ ਤਰੀਕੇ ਨਾਲ Absorb ਹੋ ਸਕਦੇ ਹਨ। ਤੁਸੀਂ ਪੰਪਕਿਨ ਸੀਡਜ਼ ਨੂੰ ਭੁੰਨਣ ਤੋਂ ਬਾਅਦ ਸਲਾਦ ਆਦਿ ’ਤੇ ਛਿੜਕ ਕੇ ਵੀ ਖਾ ਸਕਦੇ ਹੋ।

4 / 5

ਸੀਡਜ਼ ਨਾਲ ਜੁੜੀ ਇਹ ਜਾਣਕਾਰੀ ਰੀਆ ਕੋਹਲੀ ਨੇ ਸਾਂਝੀ ਕੀਤੀ ਹੈ। ਉਨ੍ਹਾਂ ਦੇ BIO ਮੁਤਾਬਕ, ਉਹ ਡਾਇਟੀਸ਼ੀਅਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਲਸੀ ਨੂੰ ਪੀਸਣ ਤੋਂ ਬਾਅਦ ਜੇਕਰ ਇਸ ਨੂੰ ਦਹੀਂ ਵਿੱਚ ਮਿਲਾ ਕੇ ਖਾਧਾ ਜਾਵੇ ਤਾਂ ਇਹ ਸਰੀਰ ਵਿੱਚ ਪੋਸ਼ਕ ਤੱਤਾਂ ਦੇ ਬਿਹਤਰ Absorption ਵਿੱਚ ਮਦਦ ਕਰ ਸਕਦਾ ਹੈ।

5 / 5

ਇਸੇ ਤਰ੍ਹਾਂ ਉਨ੍ਹਾਂ ਨੇ ਦੱਸਿਆ ਕਿ ਜੇਕਰ ਚੀਆ ਸੀਡਜ਼ ਨੂੰ ਪਾਣੀ ਵਿੱਚ ਭਿਓਂ ਕੇ ਰੱਖਣ ਤੋਂ ਬਾਅਦ ਓਟਸ ਦੇ ਨਾਲ ਮਿਲਾ ਕੇ ਖਾਧਾ ਜਾਵੇ ਤਾਂ ਬਲੋਟਿੰਗ ਦੀ ਸਮੱਸਿਆ ਨਹੀਂ ਹੁੰਦੀ। ਹਾਲਾਂਕਿ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਚੀਆ ਸੀਡਜ਼ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਫੁਲਾਉਣ ਤੋਂ ਬਾਅਦ ਹੀ ਖਾਓ। (Images: Pexels)

Loading...
Unable to load recommendations.
Follow Us
Tag :