ਇੱਕ ਦੂਜੇ ਦੇ ਹੋਏ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਤੇ ਡਾ.ਗੁਰਵੀਨ ਕੌਰ, ਦੇਖੋ ਵਿਆਹ ਦੀਆਂ ਖੂਬਸੂਰਤ ਤਸਵੀਰਾਂ Punjabi news - TV9 Punjabi

PHOTOS: ਇੱਕ ਦੂਜੇ ਦੇ ਹੋਏ ਮੀਤ ਹੇਅਰ ਤੇ ਡਾ.ਗੁਰਵੀਨ ਕੌਰ, ਦੇਖੋ ਵਿਆਹ ਦੀਆਂ ਖੂਬਸੂਰਤ ਤਸਵੀਰਾਂ

Updated On: 

07 Nov 2023 19:05 PM

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਡਾਕਟਰ ਗੁਰਵੀਨ ਕੌਰ ਵਿਆਹ ਦੇ ਪਵਿੱਤਰ ਬੰਧਣ ਵਿੱਚ ਬੱਝ ਚੁੱਕੇ ਹਨ। ਦੋਵਾਂ ਦਾ ਵਿਆਹ ਮੰਗਲਵਾਰ 7 ਨਵੰਬਰ ਨੂੰ ਮੋਹਾਲੀ ਦੇ ਨਵਾਂਗਾਓਂ ਦੇ ਇੱਕ ਰਿਜ਼ੋਰਟ ਵਿੱਖੇ ਹੋਇਆ। ਵਿਆਹ ਵਿੱਚ ਪੰਜਾਬ ਸਰਕਾਰ ਦੇ ਕਈ ਵੱਡੇ ਮੰਤਰੀਆਂ ਅਤੇ ਅਫਸਰਾਂ ਨੇ ਵੀ ਖੇਡ ਮੰਤਰੀ ਦੇ ਵਿਆਹ ਵਿੱਚ ਸ਼ਿਰਕਤ ਕੀਤੀ। ਦੱਸਦਇਏ ਕਿ 29 ਅਕਤੂਬਰ ਨੂੰ ਮੇਰਠ ਵਿੱਚ ਦੋਵਾਂ ਦੀ ਮੰਗਣੀ ਹੋਈ ਸੀ ਤੇ ਹੁਣ ਦੋਹਾਂ ਨੇ ਵਿਆਹ ਕਰਵਾ ਲਿਆ ਹੈ। ਇਸ ਤੋਂ ਬਾਅਦ ਰਿਸੈਪਸ਼ਨ ਦਾ ਪ੍ਰੋਗਰਾਮ 8 ਨਵੰਬਰ ਨੂੰ ਹੋਵੇਗਾ।

1 / 529 ਅਕਤੂਬਰ ਨੂੰ ਮੇਰਠ ਵਿੱਚ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਮੰਗਣੀ ਹੋਈ ਸੀ ਤੇ ਹੁਣ ਦੋਹਾਂ ਨੇ ਵਿਆਹ ਕਰਵਾ ਲਿਆ ਹੈ। ਇਸ ਤੋਂ ਬਾਅਦ ਰਿਸੈਪਸ਼ਨ ਦਾ ਪ੍ਰੋਗਰਾਮ 8 ਨਵੰਬਰ ਨੂੰ ਹੋਵੇਗਾ।

29 ਅਕਤੂਬਰ ਨੂੰ ਮੇਰਠ ਵਿੱਚ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਮੰਗਣੀ ਹੋਈ ਸੀ ਤੇ ਹੁਣ ਦੋਹਾਂ ਨੇ ਵਿਆਹ ਕਰਵਾ ਲਿਆ ਹੈ। ਇਸ ਤੋਂ ਬਾਅਦ ਰਿਸੈਪਸ਼ਨ ਦਾ ਪ੍ਰੋਗਰਾਮ 8 ਨਵੰਬਰ ਨੂੰ ਹੋਵੇਗਾ।

2 / 5

ਗੁਰਮੀਤ ਸਿੰਘ ਮੀਤ ਹੇਅਰ ਖੇਡ ਮੰਤਰੀ ਪੰਜਾਬ ਦਾ ਮੋਹਾਲੀ ਵਿਖੇ ਵਿਆਹ ਹੋ ਗਿਆ। ਮੋਹਾਲੀ ਦੇ ਨਵਾਂਗਾਓਂ ਦੇ ਇੱਕ ਰਿਜ਼ੋਰਟ ਵਿੱਖੇ ਆਨੰਦ ਕਾਰਜ ਹੋਇਆ।

3 / 5

ਡਾ.ਗੁਰਵੀਨ ਕੌਰ ਮੇਰਠ ਦੇ ਗੋਡਵਿਨ ਗਰੁੱਪ ਦੇ ਡਾਇਰੈਕਟਰ ਭੁਪਿੰਦਰ ਸਿੰਘ ਬਾਜਵਾ ਦੀ ਬੇਟੀ ਹੈ। ਦੋਵਾਂ ਦੀ ਕੁਝ ਦਿਨ ਪਹਿਲਾਂ ਮੇਰਠ ਵਿੱਚ ਮੰਗਣੀ ਹੋਈ ਸੀ। ਗੁਰਵੀਨ ਕੌਰ ਇੱਕ ਨਿੱਜੀ ਹਸਪਤਾਲ ਵਿੱਚ ਬਤੌਕ ਰੇਡੀਓਲੋਜਿਸਟ ਵਜੋਂ ਕੰਮ ਕਰ ਰਹੀ ਹੈ।

4 / 5

ਖੇਡ ਮੰਤਰੀ ਦੇ ਵਿਆਹ ਵਿੱਚ ਪੰਜਾਬ ਦੇ ਕਈ ਨਾਮੀ ਚਿਹਰੇ ਸ਼ਾਮਿਲ ਹੋਏ। ਨਵਾਂਗਾਓਂ ਦੇ ਜਿਸ ਰਿਜ਼ੋਰਟ ਵਿੱਚ ਮੀਤ ਹੇਅਰ ਦਾ ਵਿਆਹ ਹੋਇਆ ਹੈ ਉਹ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਕੁੱਝ ਦੂਰੀ 'ਤੇ ਹੀ ਸਥਿਤ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਕਈ ਵੱਡੇ ਮੰਤਰੀਆਂ ਅਤੇ ਅਫਸਰਾਂ ਨੇ ਵੀ ਖੇਡ ਮੰਤਰੀ ਦੇ ਵਿਆਹ ਵਿੱਚ ਸ਼ਿਰਕਤ ਕੀਤੀ।

5 / 5

Follow Us On