ਜਾਣੋ ਕੌਣ ਹੈ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਹੋਣ ਵਾਲੀ ਪਤਨੀ? – Punjabi News

ਜਾਣੋ ਕੌਣ ਹੈ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਹੋਣ ਵਾਲੀ ਪਤਨੀ?

Published: 

29 Oct 2023 15:22 PM

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਜਲਦ ਹੀ ਮੇਰਠ ਦੀ ਰਹਿਣ ਵਾਲੀ ਡਾ. ਗੁਰਵੀਨ ਕੌਰ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਹਨ। ਦੱਸ ਦਈਏ ਕਿ ਗੁਰਵੀਨ ਕੌਰ ਨੇ ਮੁਢਲੀ ਪੜ੍ਹਾਈ ਸੋਫੀਆ ਗਰਲਜ਼ ਸਕੂਲ ਤੋਂ ਕੀਤੀ ਹੈ ਅਤੇ ਸੁਭਾਰਤੀ ਯੂਨੀਵਰਸੀਟੀ ਤੋਂ ਐਮ.ਬੀ.ਬੀ.ਐਸ., ਐਮ.ਡੀ ਕੰਪਲੀਟ ਕੀਤੀ ਅਤੇ ਹੁਣ ਇੱਕ ਨਿੱਜੀ ਹਸਪਤਾਲ ਵਿੱਚ ਬਤੌਰ ਰੇਡੀਓਲਾਜਿਸਟ ਕੰਮ ਕਰ ਰਹੇ ਹਨ।

1 / 4ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੀਐੱਮ ਭਗਵੰਤ ਮਾਨ ਤੋਂ ਲੈ ਕੇ ਕੈਬਨਿਟ ਮੰਤਰੀਆਂ ਨੇ ਵਿਆਹ ਕਰਵਾਇਆ। ਤੇ ਹੁਣ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੀ ਮੰਗਣੀ ਕਰਵਾਉਣ ਜਾ ਰਹੇ ਹਨ।

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੀਐੱਮ ਭਗਵੰਤ ਮਾਨ ਤੋਂ ਲੈ ਕੇ ਕੈਬਨਿਟ ਮੰਤਰੀਆਂ ਨੇ ਵਿਆਹ ਕਰਵਾਇਆ। ਤੇ ਹੁਣ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੀ ਮੰਗਣੀ ਕਰਵਾਉਣ ਜਾ ਰਹੇ ਹਨ।

2 / 4

ਸੂਬੇ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅੱਜ ਮੇਰਠ ਵਿੱਚ ਆਪਣੀ ਮੰਗਣੀ ਕਰਵਾਉਣਗੇ। ਮੀਤ ਹੇਅਰ ਦੀ ਹੋਣ ਵਾਲੀ ਪਤਨੀ ਦਾ ਨਾਮ ਗੁਰਵੀਨ ਕੌਰ ਹੈ। ਮੰਗਣੀ ਸਮਾਰੋਹ ਵਿੱਚ ਬਹੁਤ ਹੀ ਕਰੀਬੀ ਲੋਕਾਂ ਨੂੰ ਸੱਦਿਆ ਗਿਆ ਹੈ।ਮਹਿਮਾਨਾਂ ਦੀ ਲਿਸਟ ਵਿੱਚ ਕਈ ਵੱਡੇ ਨਾਮ ਵੀ ਸ਼ਾਮਲ ਹਨ । ਹਾਲਾਂਕਿ ਅਜੇ ਤੱਕ ਉਨ੍ਹਾਂ ਸਮਾਰੋਹ ਵਿੱਚ ਸ਼ਾਮਲ ਹਣ ਵਾਲੇ ਮਹਿਮਾਨਾਂ ਦੀ ਜਾਣਕਾਰੀ ਨਹੀਂ ਦਿੱਤੀ।

3 / 4

ਜਾਣਕਾਰੀ ਮੁਤਾਬਕ ਮੇਰਠ ਦੀ ਰਹਿਣ ਵਾਲੀ ਡਾ. ਗੁਰਵੀਨ ਕੌਰ ਇੱਕ ਨਿੱਜੀ ਹਸਪਤਾਲ ਵਿੱਚ ਰੇਡੀਓਲਾਜਿਸਟ ਹਨ ਅਤੇ ਮੇਰਠ ਗਾਡਵੀਨ ਗਰੁੱਪ ਦੇ ਡਾਇਰੈਕਟਰ ਭੁਪਿੰਦਰ ਸਿੰਘ ਬਾਜਵਾ ਦੀ ਵੱਡੀ ਬੇਟੀ ਹੈ। ਡਾ.ਗੁਰਵੀਨ ਅਤੇ ਗੁਰਮੀਤ ਸਿੰਘ ਦਾ ਵਿਆਹ 7 ਨਵੰਬਰ ਨੂੰ ਫੋਰੈਸਟ ਹਿੱਲ, ਚੰਡੀਗੜ੍ਹ ਵਿੱਚ ਹੋਵੇਗਾ। ਜਿਸ ਤੋਂ ਬਾਅਦ 8 ਨਵੰਬਰ ਨੂੰ ਰਿਸੈਪਸ਼ਨ ਹੋਵੇਗੀ।

4 / 4

ਦੱਸ ਦਈਏ ਕਿ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਹੋਣ ਵਾਲੀ ਪਤਨੀ ਡਾ. ਗੁਰਵੀਨ ਕੌਰ ਦੇ ਪਿਤਾ ਭੁਪਿੰਦਰ ਸਿੰਘ ਬਾਜਵਾ ਗਾਡਵੀਨ ਹੋਟਲ ਦੇ ਮਾਲਿਕ ਹਨ ਅਤੇ ਦੇਸ਼ ਭਰ ਵਿੱਚ ਉਨ੍ਹਾਂ ਦੇ ਹੋਟਲ ਦੀ ਵੱਡੀ ਚੈਨ ਹੈ। ਡਾ. ਗੁਰਵੀਨ ਕੌਰ ਭੁਪਿੰਦਰ ਸਿੰਘ ਬਾਜਵਾ ਦੀ ਵੱਡੀ ਬੇਟੀ ਹੈ।

Follow Us On