Hanuman Jayanti 2023: ਭਾਰਤ ਦੇ ਇਨ੍ਹਾਂ 6 ਮੰਦਿਰਾਂ ਵਿੱਚ ਬਜਰੰਗੀ ਦੇ ਦਰਸ਼ਨ ਕਰਨ ਨਾਲ ਸਾਰੇ ਦੁੱਖ ਦੂਰ ਹੁੰਦੇ ਹਨ Punjabi news - TV9 Punjabi

Hanuman Jayanti 2023: ਭਾਰਤ ਦੇ ਇਨ੍ਹਾਂ 6 ਮੰਦਿਰਾਂ ਵਿੱਚ ਬਜਰੰਗੀ ਦੇ ਦਰਸ਼ਨ ਕਰਨ ਨਾਲ ਸਾਰੇ ਦੁੱਖ ਦੂਰ ਹੁੰਦੇ ਹਨ

Updated On: 

06 Apr 2023 16:57 PM

Hanuman Mandir ਦੇਸ਼ ਭਰ ਵਿੱਚ ਹਨੂੰਮਾਨ ਜੀ ਦੇ ਕੁਝ ਅਜਿਹੇ ਪੂਜਾ ਸਥਾਨ ਹਨ, ਜਿੱਥੇ ਦਰਸ਼ਨ ਕਰਨ ਨਾਲ ਹੀ ਸ਼ਰਧਾਲੂਆਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਇਨ੍ਹਾਂ ਮੰਦਿਰਾਂ ਦੇ ਦਰਸ਼ਨਾਂ ਲਈ ਦੇਸ਼-ਵਿਦੇਸ਼ ਤੋਂ ਲੋਕ ਆਉਂਦੇ ਹਨ। ਆਓ ਜਾਣਦੇ ਹਾਂ ਭਾਰਤ ਵਿੱਚ ਸਥਿਤ ਹਨੂੰਮਾਨ ਜੀ ਦੇ ਕੁਝ ਅਜਿਹੇ ਹੀ ਖਾਸ ਮੰਦਰਾਂ ਬਾਰੇ

1 / 6ਹਨੂੰਮਾਨਗੜ੍ਹੀ,

ਹਨੂੰਮਾਨਗੜ੍ਹੀ, ਅਯੁੱਧਿਆ ਉੱਤਰ ਪ੍ਰਦੇਸ਼ - ਰਾਮਨਗਰੀ ਅਯੁੱਧਿਆ, ਜਿੱਥੇ ਇਸ ਸਮੇਂ ਰਾਮ ਮੰਦਿਰ ਦਾ ਨਿਰਮਾਣ ਹੋ ਰਿਹਾ ਹੈ, ਇੱਥੇ ਰਾਮ ਭਗਤ ਹਨੂੰਮਾਨ ਜੀ ਦਾ ਪ੍ਰਸਿੱਧ ਮੰਦਿਰ ਹਨੂੰਮਾਨਗੜ੍ਹੀ ਸਥਿਤ ਹੈ। ਪੌਰਾਣਿਕ ਕਥਾਵਾਂ ਦੇ ਅਨੁਸਾਰ, ਇਹ ਮੰਦਿਰ ਭਗਵਾਨ ਸ਼੍ਰੀ ਰਾਮ ਨੇ ਲੰਕਾ ਵਾਪਸੀ ਤੋਂ ਬਾਅਦ ਆਪਣੇ ਸਭ ਤੋਂ ਪਿਆਰੇ ਭਗਤ ਹਨੂੰਮਾਨ ਜੀ ਨੂੰ ਦਿੱਤਾ ਸੀ। ਇਸ ਮੰਦਿਰ ਵਿੱਚ ਅੱਜ ਵੀ ਉਹ ਨਿਸ਼ਾਨ ਰੱਖੇ ਹੋਏ ਹਨ, ਜਿਨ੍ਹਾਂ ਨੂੰ ਲੰਕਾ ਤੋਂ ਭਗਵਾਨ ਸ਼੍ਰੀਰਾਮ ਦੀ ਜਿੱਤ ਤੋਂ ਬਾਅਦ ਲੰਕਾ ਤੋਂ ਲਿਆਂਦੇ ਗਏ ਸਨ। ਅਯੁੱਧਿਆ ਵਿੱਚ ਰਾਮ ਦਰਸ਼ਨ ਦੇ ਨਾਲ-ਨਾਲ ਹਨੂੰਮਾਨ ਜੀ ਦੇ ਇਸ ਮੰਦਿਰ ਦੇ ਦਰਸ਼ਨ ਕੀਤੇ ਬਿਨਾਂ ਤੁਹਾਡੀ ਪੂਜਾ ਅਧੂਰੀ ਮੰਨੀ ਜਾਂਦੀ ਹੈ।

2 / 6

ਸ੍ਰੀ ਬੜਾ ਹਨੂੰਮਾਨ ਮੰਦਿਰ, ਅਮ੍ਰਿਤਸਰ -ਵਿਸ਼ਵ ਪ੍ਰਸਿੱਧ ਸ੍ਰੀ ਦੁਰਗਿਆਨਾ ਤੀਰਥ ਵਿਖੇ ਸਥਿਤ ਇਤਿਹਾਸਕ ਅਤੇ ਪੁਰਾਤਨ ਸ੍ਰੀ ਬੜਾ ਹਨੂੰਮਾਨ ਮੰਦਿਰ ਨੂੰ ਲੰਗੂਰਾਂ ਵਾਲਾ ਮੰਦਿਰ ਵੀ ਕਿਹਾ ਜਾਂਦਾ ਹੈ। ਇੱਥੇ ਹਰ ਸਾਲ ਅੱਸੂ ਦੇ ਨਵਰਾਤਰਿਆਂ ਵਿੱਚ ਲੰਗੂਰ ਮੇਲਾ ਲੱਗਦਾ ਹੈ । ਇਸ ਦੌਰਾਨ ਮੰਦਿਰ ਵਿਚ ਬਹੁਤ ਹੀ ਸ਼ਾਨਦਾਰ ਨਜਾਰਾ ਵੇਖਣ ਨੂੰ ਮਿਲਦਾ ਹੈ। ਪੁੱਤਰ ਪ੍ਰਾਪਤੀ ਦੀ ਮੰਨਤ ਪੂਰੀ ਹੋਣ ਤੋਂ ਲੋਕ ਆਪਣੇ ਬੱਚਿਆਂ ਨੂੰ ਲੰਗੂਰ ਦਾ ਚੋਲਾ ਪਵਾ ਕੇ ਭਗਵਾਨ ਸ੍ਰੀ ਹਨੂੰਮਾਨ ਜੀ ਦਾ ਆਸ਼ੀਰਵਾਦ ਲੈਣ ਪਹੁੰਚਦੇ ਹਨ।

3 / 6

ਜਾਖੂ ਮੰਦਿਰ, ਸ਼ਿਮਲਾ - ਕੁਦਰਤੀ ਸੁੰਦਰਤਾ ਦੇ ਵਿਚਕਾਰ ਸਥਿਤ ਇਹ ਹਨੂੰਮਾਨ ਮੰਦਿਰ ਦੇਸ਼-ਵਿਦੇਸ਼ ਦੇ ਸ਼ਰਧਾਲੂਆਂ ਦੀ ਆਸਥਾ ਦਾ ਪ੍ਰਸਿੱਧ ਕੇਂਦਰ ਹੈ। ਜਾਖੂ ਪਰਬਤ ਦੀ ਚੋਟੀ 'ਤੇ ਸਥਿਤ ਹੋਣ ਕਾਰਨ ਬਹੁਤ ਸਾਰੇ ਲੋਕ ਇਸ ਮੰਦਿਰ ਦੇ ਦਰਸ਼ਨਾਂ ਲਈ ਪਹੁੰਚਦੇ ਹਨ। ਮਿਥਿਹਾਸ ਦੇ ਅਨੁਸਾਰ, ਜਦੋਂ ਹਨੂੰਮਾਨ ਜੀ ਭਗਵਾਨ ਲਕਸ਼ਮਣ ਲਈ ਸੰਜੀਵਨੀ ਬੂਟੀ ਲੈਣ ਜਾ ਰਹੇ ਸਨ ਤਾਂ ਉਨ੍ਹਾਂ ਨੇ ਰਸਤੇ ਵਿੱਚ ਇਹ ਮੰਦਿਰ ਦੇਖਿਆ ਜਿੱਥੇ ਯਕਸ਼ ਰਿਸ਼ੀ ਤਪੱਸਿਆ ਕਰ ਰਹੇ ਸਨ।

4 / 6

ਬੜੇ ਹਨੂੰਮਾਨ ਜੀ, ਪ੍ਰਯਾਗਰਾਜ, ਉੱਤਰ ਪ੍ਰਦੇਸ਼ - ਇਸ ਮੰਦਿਰ ਵਿੱਚ ਹਨੂੰਮਾਨ ਜੀ ਦੀ 20 ਫੁੱਟ ਲੰਬੀ ਲੇਟੀ ਹੋਈ ਮੂਰਤੀ ਰੱਖੀ ਹੋਈ ਹੈ। ਇਸ ਮੂਰਤੀ ਦੇ ਦਰਸ਼ਨਾਂ ਲਈ ਰੋਜ਼ਾਨਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਕੱਠੇ ਹੁੰਦੇ ਹਨ। ਹਨੂੰਮਾਨ ਜੀ ਦੇ ਇਸ ਰੂਪ ਦੇ ਦਰਸ਼ਨ ਕੀਤੇ ਬਿਨਾਂ ਸੰਗਮ ਇਸ਼ਨਾਨ ਅਧੂਰਾ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਹਨੂੰਮਾਨ ਜੀ ਮੀਂਹ ਦੇ ਸਮੇਂ ਪਾਣੀ ਵਿੱਚ ਡੁੱਬ ਜਾਂਦੇ ਹਨ। ਇਸ ਦੌਰਾਨ ਉਨ੍ਹਾਂ ਨੂੰ ਕਿਸੇ ਹੋਰ ਥਾਂ 'ਤੇ ਲਿਜਾਇਆ ਜਾਂਦਾ ਹੈ।

5 / 6

ਖਮੰਮ ਹਨੂੰਮਾਨ ਮੰਦਿਰ, ਤੇਲੰਗਾਨਾ - ਇਸ ਮੰਦਿਰ ਵਿੱਚ ਹਨੂੰਮਾਨ ਜੀ ਦੇ ਨਾਲ-ਨਾਲ ਉਨ੍ਹਾਂ ਦੀ ਪਤਨੀ ਦੀ ਵੀ ਮੂਰਤੀ ਵੀ ਸਥਾਪਿਤ ਹੈ, ਜਿਸ ਕਾਰਨ ਇਹ ਬਹੁਤ ਮਸ਼ਹੂਰ ਹੈ। ਹਨੂੰਮਾਨ ਜੀ ਦੇ ਨਾਲ-ਨਾਲ ਉਨ੍ਹਾਂ ਦੀ ਪਤਨੀ ਸੁਰਵਚਲਾ ਦੀ ਵੀ ਇਸ ਮੰਦਿਰ 'ਚ ਪੂਜਾ ਕੀਤੀ ਜਾਂਦੀ ਹੈ। ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਹਨੂੰਮਾਨ ਜੀ ਨੂੰ ਬਾਲ ਬ੍ਰਹਮਚਾਰੀ ਮੰਨਿਆ ਜਾਂਦਾ ਸੀ, ਇਸ ਲਈ ਉਨ੍ਹਾਂ ਦੇ ਵਿਆਹ ਦਾ ਰਾਜ਼ ਬਹੁਤ ਸਾਰੇ ਸ਼ਰਧਾਲੂਆਂ ਨੂੰ ਇਸ ਮੰਦਿਰ ਵੱਲ ਆਕਰਸ਼ਿਤ ਕਰਦਾ ਹੈ।

6 / 6

ਸਾਲਾਸਰ ਹਨੂੰਮਾਨ ਮੰਦਿਰ, ਰਾਜਸਥਾਨ - ਹਨੂੰਮਾਨ ਜੀ ਦੇ ਇਸ ਮਸ਼ਹੂਰ ਮੰਦਿਰ ਨੂੰ ਸਾਲਾਸਰ ਬਾਲਾਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਦਰਅਸਲ, ਇਸ ਮੰਦਿਰ ਵਿੱਚ ਸਥਿਤ ਹਨੂੰਮਾਨ ਜੀ ਦੀ ਮੂਰਤੀ ਵਿੱਚ ਦਾੜ੍ਹੀ ਅਤੇ ਮੁੱਛਾਂ ਹਨ, ਜਿਸ ਕਾਰਨ ਇਹ ਮੰਦਿਰ ਬਹੁਤ ਮਸ਼ਹੂਰ ਹੈ। ਧਾਰਮਿਕ ਮਾਨਤਾ ਅਨੁਸਾਰ ਜੋ ਵੀ ਸ਼ਰਧਾਲੂ ਸੱਚੀ ਆਸਥਾ ਅਤੇ ਸਾਫ ਮਨ ਨਾਲ ਬਾਲਾਜੀ ਦੇ ਇਸ ਮੰਦਿਰ 'ਚ ਆਉਂਦੇ ਹਨ, ਉਨ੍ਹਾਂ ਨੂੰ ਸਫਲਤਾ ਹਾਸਿਲ ਹੁੰਦੀ ਮਿਲਦੀ ਹੈ।

Follow Us On
Exit mobile version