11 Mar 2023 15:43 PM
ਚੇਤੇਸ਼ਵਰ ਪੁਜਾਰਾ ਨੇ ਆਸਟ੍ਰੇਲੀਆ ਦੇ ਖਿਲਾਫ ਅਹਿਮਦਾਬਾਦ 'ਚ ਖੇਡੇ ਜਾ ਰਹੇ ਸੀਰੀਜ਼ ਦੇ ਚੌਥੇ ਅਤੇ ਆਖਰੀ ਟੈਸਟ ਮੈਚ 'ਚ ਇੱਕ ਵੱਡੀ ਉਪਲੱਬਧੀ ਹਾਸਲ ਕੀਤੀ। ਪੁਜਾਰਾ ਸਚਿਨ ਤੇਂਦੁਲਕਰ, ਵੀਵੀਐਸ ਲਕਸ਼ਮਣ, ਰਾਹੁਲ ਦ੍ਰਾਵਿੜ ਦੇ ਕਲੱਬ ਵਿੱਚ ਸ਼ਾਮਲ ਹੋਏ। (BCCI Twitter)
ਅਹਿਮਦਾਬਾਦ ਟੈਸਟ 'ਚ ਪੁਜਾਰਾ ਨੇ ਆਸਟ੍ਰੇਲੀਆ ਖਿਲਾਫ ਆਪਣੀਆਂ 2000 ਟੈਸਟ ਦੌੜਾਂ ਪੂਰੀਆਂ ਕੀਤੀਆਂ ਅਤੇ ਅਜਿਹਾ ਕਰਨ ਵਾਲਾ ਚੌਥਾ ਭਾਰਤੀ ਬੱਲੇਬਾਜ਼ ਬਣ ਗਿਆ। ਪੁਜਾਰਾ ਤੇਂਦੁਲਕਰ, ਲਕਸ਼ਮਣ ਅਤੇ ਦ੍ਰਾਵਿੜ ਦੇ ਕਲੱਬ ਵਿਚ ਸ਼ਾਮਲ ਹੋ ਗਏ ਹਨ। (BCCI Twitter)
ਏਨਾ ਹੀ ਨਹੀਂ ਆਸਟ੍ਰੇਲੀਆ ਖਿਲਾਫ ਦੌੜਾਂ ਬਣਾਉਣ ਦੇ ਮਾਮਲੇ 'ਚ ਪੁਜਾਰਾ ਕੋਹਲੀ ਦੇ ਮੁਕਾਬਲੇ ਕਾਫੀ ਤੇਜ਼ ਹਨ। ਉਨ੍ਹਾਂ ਨੇ ਆਸਟ੍ਰੇਲੀਆ ਖਿਲਾਫ 24 ਮੈਚਾਂ 'ਚ 2000 ਤੋਂ ਵੱਧ ਦੌੜਾਂ ਬਣਾਈਆਂ ਹਨ। ਜਦਕਿ ਕੋਹਲੀ ਨੇ ਇਸ ਟੀਮ ਖਿਲਾਫ 24 ਮੈਚਾਂ 'ਚ 1793 ਦੌੜਾਂ ਬਣਾਈਆਂ ਹਨ। (BCCI Twitter)
ਪੁਜਾਰਾ ਨੇ ਆਸਟ੍ਰੇਲੀਆ ਖਿਲਾਫ 5 ਸ਼ਤਕ ਅਤੇ 11 ਅਰਧ ਸ਼ਤਕ ਠੋਕ ਚੁੱਕੇ ਹਨ। ਉਸ ਦੀ ਸਭ ਤੋਂ ਵੱਡੀ ਪਾਰੀ ਆਸਟ੍ਰੇਲੀਆ ਖ਼ਿਲਾਫ਼ 204 ਦੌੜਾਂ ਦੀ ਹੈ। (BCCI Twitter)
ਪੁਜਾਰਾ ਨੇ ਆਸਟ੍ਰੇਲੀਆ ਖਿਲਾਫ ਇੰਦੌਰ ਟੈਸਟ ਮੈਚ ਦੀ ਦੂਜੀ ਪਾਰੀ 'ਚ 59 ਦੌੜਾਂ ਬਣਾਈਆਂ ਸਨ। ਹਾਲਾਂਕਿ ਇਸ ਸੀਰੀਜ਼ 'ਚ ਉਹ ਜ਼ਿਆਦਾਤਰ ਸੰਘਰਸ਼ ਕਰਦੇ ਨਜ਼ਰ ਆਏ। ਅਹਿਮਦਾਬਾਦ ਟੈਸਟ 'ਚ ਵੀ ਉਹ ਸਿਰਫ 42 ਦੌੜਾਂ ਹੀ ਬਣਾ ਸਕੇ ਸਨ। (BCCI Twitter)