Cannes 2023 ਤੋਂ ਅਦਿਤੀ ਰਾਓ ਹੈਦਰੀ ਦੀ ਪਹਿਲੀ ਝਲਕ ਆਉਟ, ਐਕਟ੍ਰੇਸ ਦੀ ਸਾਦਗੀ 'ਤੇ ਫਿਦਾ ਹੋਏ ਫੈਨਜ਼ Punjabi news - TV9 Punjabi

Cannes 2023 ਤੋਂ ਅਦਿਤੀ ਰਾਓ ਹੈਦਰੀ ਦੀ ਪਹਿਲੀ ਝਲਕ ਆਉਟ, ਐਕਟ੍ਰੇਸ ਦੀ ਸਾਦਗੀ ‘ਤੇ ਫਿਦਾ ਹੋਏ ਫੈਨਜ਼

Updated On: 

25 May 2023 12:27 PM

Aditi Rao Hydari Photos Viral: ਬਾਲੀਵੁੱਡ ਅਭਿਨੇਤਰੀ ਅਦਿਤੀ ਰਾਓ ਹੈਦਰੀ ਕਾਨਸ 2023 ਵਿੱਚ ਆਪਣੇ ਲੈਟੇਸਟ ਆਉਟਫਿਟ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਦੀ ਨਜ਼ਰ ਆ ਰਹੀ ਹੈ। ਐਕਟ੍ਰੈਸ ਨੀਲੇ ਬਲੂ ਆਉਟਫਿੱਟ 'ਚ ਹੈ ਅਤੇ ਉਨ੍ਹਾਂ ਦਾ ਸਿੰਪਲ ਲੁੱਕ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

1 / 5Aditi Rao Hydari Cannes 2023 Look: ਅਦਿਤੀ ਰਾਓ ਹੈਦਰੀ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ ਜੋ ਆਪਣੇ ਹਰ ਆਉਟਫਿਟ ਨਾਲ ਪ੍ਰਸ਼ੰਸਕਾਂ ਨੂੰ ਮਦਹੋਸ਼ ਕਰ ਜਾਂਦੀ ਹੈ। ਨਾ ਸਿਰਫ ਟ੍ਰੈਡੀਸ਼ਨਲ ਆਉਟਫਿਟ ਉਨ੍ਹਾਂ ਤੇ ਫਿੱਟ ਬੈਠਦਾ ਹੈ, ਸਗੋਂ ਪੱਛਮੀ ਪਹਿਰਾਵੇ ਵਿਚ ਵੀ ਉਹ ਆਪਣੀ ਸਾਦਗੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਨਜ਼ਰ ਆਉਂਦੀ ਹੈ। (ਫੋਟੋ ਕ੍ਰੈਡਿਟ- @aditiraohydari)

Aditi Rao Hydari Cannes 2023 Look: ਅਦਿਤੀ ਰਾਓ ਹੈਦਰੀ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ ਜੋ ਆਪਣੇ ਹਰ ਆਉਟਫਿਟ ਨਾਲ ਪ੍ਰਸ਼ੰਸਕਾਂ ਨੂੰ ਮਦਹੋਸ਼ ਕਰ ਜਾਂਦੀ ਹੈ। ਨਾ ਸਿਰਫ ਟ੍ਰੈਡੀਸ਼ਨਲ ਆਉਟਫਿਟ ਉਨ੍ਹਾਂ ਤੇ ਫਿੱਟ ਬੈਠਦਾ ਹੈ, ਸਗੋਂ ਪੱਛਮੀ ਪਹਿਰਾਵੇ ਵਿਚ ਵੀ ਉਹ ਆਪਣੀ ਸਾਦਗੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਨਜ਼ਰ ਆਉਂਦੀ ਹੈ। (ਫੋਟੋ ਕ੍ਰੈਡਿਟ- @aditiraohydari)

2 / 5

ਅਭਿਨੇਤਰੀ ਪਹਿਲਾਂ ਹੀ ਕਾਨਸ ਵਿੱਚ ਆਪਣੀ ਮੌਜੂਦਗੀ ਦਰਜ ਕਰਵਾ ਚੁੱਕੀ ਹੈ ਅਤੇ ਹੁਣ ਉਹ ਇੱਕ ਵਾਰ ਫਿਰ ਰੈੱਡ ਕਾਰਪੇਟ 'ਤੇ ਦਸਤਕ ਦਿੰਦੀ ਨਜ਼ਰ ਆ ਰਹੀ ਹੈ। ਹਾਲ ਹੀ 'ਚ ਉਨ੍ਹਾਂ ਨੇ ਕਾਨਸ ਤੋਂ ਆਪਣੀ ਅਪੀਅਰੈਂਸ ਦੀ ਪਹਿਲੀ ਝਲਕ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ, ਜਿਸ 'ਤੇ ਫੈਨਜ਼ ਕਾਫੀ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ। (ਫੋਟੋ ਕ੍ਰੈਡਿਟ- @aditiraohydari)

3 / 5

ਇਨ੍ਹਾਂ ਤਸਵੀਰਾਂ 'ਚ ਅਦਿਤੀ ਬਲੂ ਫਲਾਰਡ ਸਟ੍ਰੈਪਲੈੱਸ ਗਾਊਨ 'ਚ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਡਾਇਮੰਡ ਈਅਰਿੰਗਸ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ। ਤਸਵੀਰਾਂ 'ਚ ਉਹ ਮਿਨੀਮਲ ਮੇਕਅੱਪ 'ਚ ਹੈ ਅਤੇ ਆਪਣੇ ਵਾਲ ਵੀ ਖੁੱਲ੍ਹੇ ਰੱਖੇ ਹੋਏ ਹਨ। (ਫੋਟੋ ਕ੍ਰੈਡਿਟ- @aditiraohydari)

4 / 5

ਫੋਟੋਆਂ ਦੇ ਨਾਲ ਅਦਿਤੀ ਨੇ ਕੈਪਸ਼ਨ 'ਚ ਲਿਖਿਆ- 'ਇਸ ਰੰਗ ਨੂੰ ਡਕ ਐਗ ਬਲੂ ਕਲਰ ਕਹਿੰਦੇ ਹਨ। @lorealparis ਵਿੱਚ ਦੁਬਾਰਾ ਵਾਪਸ ਆ ਕੇ ਚੰਗਾ ਮਹਿਸੂਸ ਹੋ ਰਿਹਾ ਹੈ। ਅਦਿਤੀ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕਾਂ ਦੇ ਕਮੈਂਟਸ ਆ ਰਹੇ ਹਨ। (ਫੋਟੋ ਕ੍ਰੈਡਿਟ- @aditiraohydari)

5 / 5

ਇੱਕ ਵਿਅਕਤੀ ਨੇ ਲਿਖਿਆ- ਤੁਸੀਂ ਇੱਕ ਪਰੀ ਵਾਂਗ ਲੱਗ ਰਹੇ ਹੋ। ਇਕ ਹੋਰ ਵਿਅਕਤੀ ਨੇ ਲਿਖਿਆ- ਮੈਂ ਇਸ ਤਸਵੀਰ ਨੂੰ ਦੇਖ ਕੇ ਮਰ ਹੀ ਗਿਆ। ਇੱਕ ਹੋਰ ਯੂਜ਼ਰ ਨੇ ਕਿਹਾ- ਤੁਸੀਂ ਦੁਨੀਆ ਦੀ ਸਭ ਤੋਂ ਨਿਮਰ ਅਤੇ ਚੰਗੀ ਸ਼ਖਸੀਅਤ ਹੋ। ਮੈਂ ਸੱਚਮੁੱਚ ਤੁਹਾਡਾ ਬਹੁਤ ਵੱਡਾ ਫੈਨ ਹਾਂ। (ਫੋਟੋ ਕ੍ਰੈਡਿਟ- @aditiraohydari)

Follow Us On