17 Apr 2023 15:18 PM
Amarnath Yatra: ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਸੋਮਵਾਰ 17 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੇ ਹਨ। ਇਸ ਸਾਲ ਅਮਰਨਾਥ ਯਾਤਰਾ 1 ਜੁਲਾਈ ਤੋਂ ਸ਼ੁਰੂ ਹੋ ਕੇ 31 ਅਗਸਤ ਨੂੰ ਖਤਮ ਹੋਵੇਗੀ। ਅਮਰਨਾਥ ਯਾਤਰਾ ਨੂੰ ਲੈ ਕੇ ਜੰਮੂ-ਕਸ਼ਮੀਰ ਪ੍ਰਸ਼ਾਸਨ ਵੱਲੋਂ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਦੱਸ ਦੇਈਏ ਕਿ ਇਸ ਵਾਰ ਅਮਰਨਾਥ ਯਾਤਰਾ ਕਰੀਬ ਦੋ ਮਹੀਨੇ ਤੱਕ ਚੱਲੇਗੀ। ਅਜਿਹੇ 'ਚ ਜੇਕਰ ਤੁਸੀਂ ਵੀ ਯਾਤਰਾ 'ਤੇ ਜਾ ਰਹੇ ਹੋ ਤਾਂ ਤੁਹਾਨੂੰ ਵੀ ਕੁਝ ਜ਼ਰੂਰੀ ਗੱਲਾਂ 'ਤੇ ਧਿਆਨ ਦੇਣਾ ਚਾਹੀਦਾ ਹੈ, ਤਾਂ ਕਿ ਯਾਤਰਾ ਦੌਰਾਨ ਤੁਹਾਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਪਹਿਲਾਂ ਉੱਥੋਂ ਦੇ ਮੌਸਮ ਬਾਰੇ ਜਾਣਕਾਰੀ ਹਾਸਿਲ ਕਰ ਲਵੋ। ਆਪਣੇ ਨਾਲ ਇੱਕ ਵਿੰਡਚੀਟਰ, ਰੇਨਕੋਟ, ਵਾਟਰਪਰੂਫ ਟ੍ਰੈਕਿੰਗ ਕੋਟ, ਟਾਰਚ, ਦਸਤਾਨੇ ਅਤੇ ਵਾਟਰਪਰੂਫ ਪਜਾਮਾ ਲੈ ਕੇ ਜਾਓ।
ਅਮਰਨਾਥ ਯਾਤਰਾ 'ਚ ਔਖੀ ਚੜ੍ਹਾਈ ਹੁੰਦੀ ਹੈ। ਇਸ ਲਈ ਆਪਣੇ ਨਾਲ ਸਿਰਫ਼ ਆਰਾਮਦਾਇਕ ਕੱਪੜੇ ਹੀ ਰੱਖੋ। ਸਾੜ੍ਹੀ ਵਿੱਚ ਪੈਦਲ ਸਫ਼ਰ ਕਰਨਾ ਮੁਸ਼ਕਲ ਹੈ, ਇਸ ਲਈ ਔਰਤਾਂ ਨੂੰ ਸਲਵਾਰ ਕਮੀਜ਼ ਜਾਂ ਪੈਂਟ ਸ਼ਰਟ ਜਾਂ ਟ੍ਰੈਕ ਸੂਟ ਪਹਿਨ ਕੇ ਸਫ਼ਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ।
ਯਾਤਰੀਆਂ ਨੂੰ ਆਪਣੇ ਨਾਲ ਬਿਸਕੁਟ, ਟੌਫੀ ਜਾਂ ਡੱਬਾਬੰਦ ਭੋਜਨ ਵੀ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਐਸਪਰੀਨ ਅਤੇ ਦਰਦ ਨਿਵਾਰਕ ਵਰਗੀਆਂ ਜ਼ਰੂਰੀ ਦਵਾਈਆਂ ਆਪਣੇ ਨਾਲ ਰੱਖੋ ਤਾਂ ਜੋ ਐਮਰਜੈਂਸੀ ਵਿੱਚ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ।