ਯੋਧਾ ਜੰਗ ਵਿੱਚ ਮਰਿਆ ਸੀ ਜਾਂ ਹੋਈ ਸੀ ਕੁਦਰਤੀ ਮੌਤ? ਘੋੜੇ ਦੇ ਬੁੱਤ ਦੇ ਪੈਰਾਂ ਵਿੱਚ ਲੁਕਿਆ ਹੈ 'ਰਹੱਸ', ਪੜ੍ਹੋ ਦਿਲਚਸਪ ਜਾਣਕਾਰੀ | Horse Statue Leg Position shows that Warrior died in war or natural death Monument Symbolism in punjabi - TV9 Punjabi

ਯੋਧਾ ਜੰਗ ਵਿੱਚ ਮਰਿਆ ਸੀ ਜਾਂ ਹੋਈ ਸੀ ਕੁਦਰਤੀ ਮੌਤ? ਘੋੜੇ ਦੇ ਬੁੱਤ ਦੇ ਪੈਰਾਂ ਵਿੱਚ ਲੁਕਿਆ ਹੈ ‘ਰਹੱਸ’!

Updated On: 

03 Dec 2025 16:44 PM IST

Horse Feet Means About Warriors: ਤੁਸੀਂ ਵੀ ਅਕਸਰ ਕਿਸੇ ਚੌਂਕ- ਚੌਰਾਹੇ 'ਤੇ ਘੋੜੇ ਦੀ ਮੂਰਤੀ ਲੱਗੀ ਹੋਈ ਦੇਖੀ ਹੋਵੇਗੀ। ਕਈ ਵਾਰ, ਇੱਕ ਘੋੜੇ ਦੇ ਦੋਵੇਂ ਪੈਰ ਹਵਾ ਵਿੱਚ ਹੁੰਦੇ ਹਨ, ਜਦੋਂ ਕਿ ਦੂਜੇ ਦਾ ਸਿਰਫ ਇੱਕ ਪੈਰ ਉੱਤੇ ਚੁੱਕਿਆ ਹੋਇਆ ਹੁੰਦਾ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਆਖਰ ਇਸਦਾ ਕੀ ਮਤਲਬ ਹੁੰਦਾ ਹੈ?

1 / 6ਅਕਸਰ ਚੌਰਾਹੇ ਅਤੇ ਜਨਤਕ ਥਾਵਾਂ 'ਤੇ ਬਹਾਦਰ ਯੋਧਿਆਂ ਦੀਆਂ ਮੂਰਤੀਆਂ ਵੇਖੀਆਂ ਜਾਂਦੀਆਂ ਹਨ। ਇਨ੍ਹਾਂ ਚੋਂ ਇੱਕ ਮੂਰਤੀ ਘੋੜੇ ਦੀ ਮੂਰਤੀ ਵੀ ਦਿਖਾਈ ਦੇ ਜਾਂਦੀ ਹੈ। ਜੇਕਰ ਤੁਸੀਂ ਕਦੇ ਧਿਆਨ ਦਿੱਤਾ ਹੋਵੇ, ਤਾਂ ਪਤਾ ਚੱਲਦਾ ਹੈ ਕਿ ਘੋੜਿਆਂ ਦੀ ਬਣਤਰ ਵਿੱਚ, ਉਨ੍ਹਾਂ ਦੇ ਖੜ੍ਹੇ ਹੋਣ ਅਤੇ ਬੈਠਣ ਦੇ ਮੁਦਰਾ ਵਿੱਚ ਅੰਤਰ ਹੁੰਦਾ ਹੈ। ਕਈ ਵਾਰ ਘੋੜੇ ਦਾ ਇੱਕ ਪੈਰ ਹਵਾ ਵਿੱਚ ਹੁੰਦਾ ਹੈ, ਕਈ ਵਾਰ ਦੋਵੇਂ ਲੱਤਾਂ, ਅਤੇ ਕਈ ਵਾਰ ਘੋੜਾ ਆਮ ਤਰੀਕੇ ਨਾਲ ਚਾਰੋਂ ਪੈਰਾਂ 'ਤੇ ਖੜ੍ਹਾ ਹੁੰਦਾ ਹੈ। ਇਹ ਮੂਰਤੀਆਂ ਨਾ ਸਿਰਫ਼ ਕਲਾ ਦਾ ਨਮੂਨਾ ਹੁੰਦੀਆਂ ਹਨ, ਸਗੋਂ ਯੋਧੇ ਦੇ ਜੀਵਨ ਅਤੇ ਮੌਤ ਦਾ ਡੂੰਘਾ ਇਤਿਹਾਸ ਵੀ ਆਪਣੇ ਅੰਦ ਸਮੇਟ ਕੇ  ਰੱਖੀਆਂ ਹੁੰਦੀਆਂ ਹਨ। ਇਸ ਲੇਖ ਵਿੱਚ, ਅਸੀਂ ਇਨ੍ਹਾਂ ਘੋੜਿਆਂ ਦੇ ਖੜ੍ਹੇ ਹੋਣ ਦੀ ਮੁਦਰਾ ਦੇ ਪਿੱਛੇ ਦੇ ਇਤਿਹਾਸ ਅਤੇ ਉਨ੍ਹਾਂ ਦੇ ਅਸਲ ਅਰਥ ਬਾਰੇ ਸਮਝਾਂਗੇ।

ਅਕਸਰ ਚੌਰਾਹੇ ਅਤੇ ਜਨਤਕ ਥਾਵਾਂ 'ਤੇ ਬਹਾਦਰ ਯੋਧਿਆਂ ਦੀਆਂ ਮੂਰਤੀਆਂ ਵੇਖੀਆਂ ਜਾਂਦੀਆਂ ਹਨ। ਇਨ੍ਹਾਂ ਚੋਂ ਇੱਕ ਮੂਰਤੀ ਘੋੜੇ ਦੀ ਮੂਰਤੀ ਵੀ ਦਿਖਾਈ ਦੇ ਜਾਂਦੀ ਹੈ। ਜੇਕਰ ਤੁਸੀਂ ਕਦੇ ਧਿਆਨ ਦਿੱਤਾ ਹੋਵੇ, ਤਾਂ ਪਤਾ ਚੱਲਦਾ ਹੈ ਕਿ ਘੋੜਿਆਂ ਦੀ ਬਣਤਰ ਵਿੱਚ, ਉਨ੍ਹਾਂ ਦੇ ਖੜ੍ਹੇ ਹੋਣ ਅਤੇ ਬੈਠਣ ਦੇ ਮੁਦਰਾ ਵਿੱਚ ਅੰਤਰ ਹੁੰਦਾ ਹੈ। ਕਈ ਵਾਰ ਘੋੜੇ ਦਾ ਇੱਕ ਪੈਰ ਹਵਾ ਵਿੱਚ ਹੁੰਦਾ ਹੈ, ਕਈ ਵਾਰ ਦੋਵੇਂ ਲੱਤਾਂ, ਅਤੇ ਕਈ ਵਾਰ ਘੋੜਾ ਆਮ ਤਰੀਕੇ ਨਾਲ ਚਾਰੋਂ ਪੈਰਾਂ 'ਤੇ ਖੜ੍ਹਾ ਹੁੰਦਾ ਹੈ। ਇਹ ਮੂਰਤੀਆਂ ਨਾ ਸਿਰਫ਼ ਕਲਾ ਦਾ ਨਮੂਨਾ ਹੁੰਦੀਆਂ ਹਨ, ਸਗੋਂ ਯੋਧੇ ਦੇ ਜੀਵਨ ਅਤੇ ਮੌਤ ਦਾ ਡੂੰਘਾ ਇਤਿਹਾਸ ਵੀ ਆਪਣੇ ਅੰਦ ਸਮੇਟ ਕੇ ਰੱਖੀਆਂ ਹੁੰਦੀਆਂ ਹਨ। ਇਸ ਲੇਖ ਵਿੱਚ, ਅਸੀਂ ਇਨ੍ਹਾਂ ਘੋੜਿਆਂ ਦੇ ਖੜ੍ਹੇ ਹੋਣ ਦੀ ਮੁਦਰਾ ਦੇ ਪਿੱਛੇ ਦੇ ਇਤਿਹਾਸ ਅਤੇ ਉਨ੍ਹਾਂ ਦੇ ਅਸਲ ਅਰਥ ਬਾਰੇ ਸਮਝਾਂਗੇ।

2 / 6

ਇੱਕ ਪੈਰ ਵਾਲੇ ਘੋੜੇ ਦਾ ਅਰਥ: ਜੇਕਰ ਕਿਸੇ ਚੌਰਾਹੇ 'ਤੇ ਇੱਕ ਪੈਰ ਵਾਲੇ ਘੋੜੇ ਦੀ ਮੂਰਤੀ ਲਗਾਈ ਗਈ ਹੈ ਤਾਂ ਇਸਦਾ ਅਰਥ ਹੈ ਕਿ ਯੋਧਾ ਜਾਂ ਸੈਨਾਪਤੀ ਜੰਗ ਦੀਆਂ ਸੱਟਾਂ ਜਾਂ ਯੁੱਧ ਨਾਲ ਸਬੰਧਤ ਸੱਟਾਂ ਕਾਰਨ ਮਰ ਗਿਆ। ਇਹ ਮੂਰਤੀ ਦਰਸਾਉਂਦੀ ਹੈ ਕਿ ਯੋਧਾ ਬਹਾਦਰੀ ਨਾਲ ਲੜਿਆ, ਪਰ ਅੰਤ ਵਿੱਚ ਸੱਟਾਂ ਕਾਰਨ ਉਸਦੀ ਮੌਤ ਹੋ ਗਈ।

3 / 6

ਦੋਵੇਂ ਪੈਰ ਹਵਾ ਵਿੱਚ ਚੁੱਕੇ ਹੋਏ ਘੋੜੇ ਦਾ ਅਰਥ: ਜੇਕਰ ਤੁਹਾਨੂੰ ਕਿਸੇ ਚੌਰਾਹੇ 'ਤੇ ਲੱਗੀ ਮੂਰਤੀ ਵਿੱਚ ਹਵਾ ਵਿੱਚ ਦੋਵੇਂ ਪੈਰ ਹਵਾ ਵਿੱਚ ਚੁੱਕੇ ਹੋਏ ਘੋੜੇ ਦੀ ਮੂਰਤੀ ਦਿਖਾਈ ਦੇਵੇ ਤਾਂ ਇਹ ਇੱਕ ਬਹੁਤ ਹੀ ਦੁਖਦਾਈ ਸਥਿਤੀ ਦਾ ਪ੍ਰਤੀਕ ਹੈ। ਕੋਈ ਯੋਧਾ ਜਾਂ ਸੈਨਾਪਤੀ ਜੰਗ ਦੇ ਮੈਦਾਨ ਵਿੱਚ ਲੜਦੇ ਹੋਏ ਮਰ ਗਿਆ ਹੈ। ਇਹ ਮੁਦਰਾ ਯੋਧੇ ਦੇ ਸਰਵਉੱਚ ਬਲੀਦਾਨ ਅਤੇ ਬਹਾਦਰੀ ਨੂੰ ਬਹੁਤ ਸਤਿਕਾਰ ਨਾਲ ਯਾਦ ਕਰਨ ਲਈ ਬਣਾਈ ਗਈ ਹੈ।

4 / 6

ਜਮੀਨ ਤੇ ਆਪਣੇ ਸਾਰੇ ਪੈਰ ਰੱਖੇ ਹੋਏ ਘੋੜੇ ਦਾ ਅਰਥ: ਇਹਨਾਂ ਦੋ ਮੂਰਤੀਆਂ ਤੋਂ ਇਲਾਵਾ, ਜੇਕਰ ਤੁਸੀਂ ਆਮ ਤੌਰ 'ਤੇ ਕੋਈ ਘੋੜਾ ਚਾਰਾਂ ਪੈਰਾਂ 'ਤੇ ਖੜ੍ਹਾ ਦੇਖਦੇ ਹੋ, ਤਾਂ ਇਸਦਾ ਅਰਥ ਹੈ ਕਿ ਯੋਧਾ ਜਾਂ ਨੇਤਾ ਕੁਦਰਤੀ ਕਾਰਨਾਂ ਕਰਕੇ ਜਾਂ ਜੰਗ ਨਾਲ ਸਬੰਧਤ ਕਿਸੇ ਬਿਮਾਰੀ ਨਾਲ ਮਰਿਆ ਸੀ। ਇਹ ਮੂਦਰਾ ਦਰਸਾਉਂਦੀ ਹੈ ਕਿ ਯੋਧਾ ਨੇ ਵਿਆਪਕ ਤੌਰ 'ਤੇ ਸੇਵਾ ਕੀਤੀ ਪਰ ਜੰਗ ਦੇ ਮੈਦਾਨ ਵਿੱਚ ਨਹੀਂ ਮਰਿਆ।

5 / 6

ਚੌਰਾਹਿਆਂ 'ਤੇ ਘੁੜਸਵਾਰ ਦੀਆਂ ਮੂਰਤੀਆਂ ਸਥਾਪਤ ਕਰਨ ਦੀ ਪਰੰਪਰਾ ਕਦੋਂ ਅਤੇ ਕਿੱਥੋਂ ਸ਼ੁਰੂ ਹੋਈ?: ਚੌਰਾਹਿਆਂ 'ਤੇ ਘੁੜਸਵਾਰ ਦੀਆਂ ਮੂਰਤੀਆਂ ਸਥਾਪਤ ਕਰਨ ਦੀ ਪਰੰਪਰਾ ਪ੍ਰਾਚੀਨ ਯੂਨਾਨ ਅਤੇ ਖਾਸ ਕਰਕੇ ਪ੍ਰਾਚੀਨ ਰੋਮ ਤੋਂ ਚੱਲੀ ਆ ਰਹੀ ਹੈ, ਜਿੱਥੇ ਫੌਜੀ ਨੇਤਾਵਾਂ ਅਤੇ ਸਮਰਾਟਾਂ ਦੀ ਸ਼ਕਤੀ, ਅਧਿਕਾਰ ਅਤੇ ਫੌਜੀ ਸਫਲਤਾ ਦੇ ਪ੍ਰਤੀਕ ਵਜੋਂ 6ਵੀਂ ਸਦੀ ਈਸਾ ਪੂਰਵ ਦੇ ਆਸਪਾਸ ਅਜਿਹੀਆਂ ਕਾਂਸੀ ਦੀਆਂ ਮੂਰਤੀਆਂ ਬਣਾਈਆਂ ਗਈਆਂ ਸਨ।

6 / 6

ਇਸਦਾ ਉਦੇਸ਼ ਯੋਧੇ ਦੀ ਬਹਾਦਰੀ ਅਤੇ ਅਹੁਦੇ ਨੂੰ ਸਥਾਈ ਤੌਰ 'ਤੇ ਸਥਾਪਿਤ ਕਰਨਾ ਸੀ। ਸਭ ਤੋਂ ਮਸ਼ਹੂਰ ਪ੍ਰਾਚੀਨ ਰੋਮਨ ਘੁੜਸਵਾਰ ਮੂਰਤੀ ਸਮਰਾਟ ਮਾਰਕਸ ਔਰੇਲੀਅਸ ਦੀ ਹੈ, ਜੋ ਰੋਮ ਵਿੱਚ ਸਥਿਤ ਹੈ ਅਤੇ ਲਗਭਗ 175 ਈਸਵੀ ਦੀ ਹੈ। ਇਹ ਪ੍ਰਤੀਕਾਤਮਕ ਕੋਡ 19ਵੀਂ ਸਦੀ ਦੇ ਆਸਪਾਸ ਪ੍ਰਸਿੱਧ ਹੋਇਆ, ਖਾਸ ਕਰਕੇ ਸੰਯੁਕਤ ਰਾਜ ਅਮਰੀਕਾ ਵਿੱਚ ਘਰੇਲੂ ਯੁੱਧ ਯਾਦਗਾਰਾਂ ਦੇ ਆਲੇ-ਦੁਆਲੇ। (All Picture Source : AI)

Follow Us On
Tag :