ਪੂਰੇ ਦੇਸ਼ ਵਿੱਚ Mock Drill, ਪੰਜਾਬ ਤੋਂ ਵੀ ਆਈਆਂ ਅਭਿਆਸ ਦੀਆਂ ਤਸਵੀਰਾਂ, ਦੇਖੋ PHOTOS | Mock Drill across the country, pictures of the exercise also came from Punjab, see PHOTOS - TV9 Punjabi

ਪੂਰੇ ਦੇਸ਼ ਵਿੱਚ Mock Drill, ਪੰਜਾਬ ਤੋਂ ਵੀ ਆਈਆਂ ਅਭਿਆਸ ਦੀਆਂ ਤਸਵੀਰਾਂ, ਦੇਖੋ PHOTOS

tv9-punjabi
Updated On: 

07 May 2025 16:44 PM

ਇਸ ਡ੍ਰਿਲ ਦੌਰਾਨ ਕੀਤੇ ਜਾਣ ਵਾਲੇ ਉਪਾਵਾਂ ਵਿੱਚ ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਦਾ ਸੰਚਾਲਨ ਅਤੇ ਕਿਸੇ ਵੀ ਹਮਲੇ ਦੀ ਸਥਿਤੀ ਵਿੱਚ ਆਪਣੀ ਰੱਖਿਆ ਕਰਨ ਲਈ ਨਾਗਰਿਕਾਂ ਨੂੰ ਸੁਰੱਖਿਆ ਪਹਿਲੂਆਂ ਬਾਰੇ ਸਿਖਲਾਈ ਦੇਣਾ ਸ਼ਾਮਲ ਹੈ।

1 / 7ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ  7 ਮਈ ਨੂੰ ਦੇਸ਼ ਭਰ ਦੇ 244 ਜ਼ਿਲ੍ਹਿਆਂ ਵਿੱਚ ਇੱਕ ਮੌਕ ਡ੍ਰਿਲ ਕੀਤੀ ਜਾ ਰਹੀ ਹੈ। ਇਹ 1971 ਤੋਂ ਬਾਅਦ ਪਹਿਲੀ ਵਾਰ ਅਜਿਹਾ ਅਭਿਆਸ ਹੈ। ਮੌਕ ਡਰਿੱਲ ਦੇਸ਼ ਭਰ ਦੇ 244 ਜ਼ਿਲ੍ਹਿਆਂ ਦੇ ਨਾਮ ਸ਼ਾਮਲ ਹਨ। ਇਸ ਮੌਕ ਡ੍ਰਿਲ ਦੌਰਾਨ ਬਲੈਕਆਊਟ ਹੋਵੇਗਾ।

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ 7 ਮਈ ਨੂੰ ਦੇਸ਼ ਭਰ ਦੇ 244 ਜ਼ਿਲ੍ਹਿਆਂ ਵਿੱਚ ਇੱਕ ਮੌਕ ਡ੍ਰਿਲ ਕੀਤੀ ਜਾ ਰਹੀ ਹੈ। ਇਹ 1971 ਤੋਂ ਬਾਅਦ ਪਹਿਲੀ ਵਾਰ ਅਜਿਹਾ ਅਭਿਆਸ ਹੈ। ਮੌਕ ਡਰਿੱਲ ਦੇਸ਼ ਭਰ ਦੇ 244 ਜ਼ਿਲ੍ਹਿਆਂ ਦੇ ਨਾਮ ਸ਼ਾਮਲ ਹਨ। ਇਸ ਮੌਕ ਡ੍ਰਿਲ ਦੌਰਾਨ ਬਲੈਕਆਊਟ ਹੋਵੇਗਾ।

2 / 7ਹਮਲੇ ਦੇ ਸਮੇਂ, ਸਾਰੇ ਘਰਾਂ, ਦਫਤਰਾਂ ਅਤੇ ਜਨਤਕ ਥਾਵਾਂ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਉੱਚੀ ਆਵਾਜ਼ ਵਿੱਚ ਸਾਇਰਨ ਵੀ ਵਜਾਏ ਜਾਣਗੇ। ਸਾਇਰਨ ਸੁਣਦੇ ਹੀ, ਲੋਕਾਂ ਨੂੰ ਸੁਚੇਤ ਹੋਣਾ ਪਵੇਗਾ ਅਤੇ ਸੁਰੱਖਿਅਤ ਥਾਵਾਂ ‘ਤੇ ਪਹੁੰਚਣਾ ਪਵੇਗਾ।

ਹਮਲੇ ਦੇ ਸਮੇਂ, ਸਾਰੇ ਘਰਾਂ, ਦਫਤਰਾਂ ਅਤੇ ਜਨਤਕ ਥਾਵਾਂ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਉੱਚੀ ਆਵਾਜ਼ ਵਿੱਚ ਸਾਇਰਨ ਵੀ ਵਜਾਏ ਜਾਣਗੇ। ਸਾਇਰਨ ਸੁਣਦੇ ਹੀ, ਲੋਕਾਂ ਨੂੰ ਸੁਚੇਤ ਹੋਣਾ ਪਵੇਗਾ ਅਤੇ ਸੁਰੱਖਿਅਤ ਥਾਵਾਂ ‘ਤੇ ਪਹੁੰਚਣਾ ਪਵੇਗਾ।

3 / 7ਹਮਲੇ ਦੌਰਾਨ ਨਾਗਰਿਕਾਂ ਨੂੰ ਬਚਣ ਦੀ ਟ੍ਰੇਨਿੰਗ ਦਿੱਤੀ ਜਾਵੇਗੀ।ਇਸ ਡ੍ਰਿਲ ਦੌਰਾਨ ਕੀਤੇ ਜਾਣ ਵਾਲੇ ਉਪਾਵਾਂ ਵਿੱਚ ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਦਾ ਸੰਚਾਲਨ ਅਤੇ ਕਿਸੇ ਵੀ ਹਮਲੇ ਦੀ ਸਥਿਤੀ ਵਿੱਚ ਆਪਣੀ ਰੱਖਿਆ ਕਰਨ ਲਈ ਨਾਗਰਿਕਾਂ ਨੂੰ ਸੁਰੱਖਿਆ ਪਹਿਲੂਆਂ ਬਾਰੇ ਸਿਖਲਾਈ ਦੇਣਾ ਸ਼ਾਮਲ ਹੈ।

ਹਮਲੇ ਦੌਰਾਨ ਨਾਗਰਿਕਾਂ ਨੂੰ ਬਚਣ ਦੀ ਟ੍ਰੇਨਿੰਗ ਦਿੱਤੀ ਜਾਵੇਗੀ।ਇਸ ਡ੍ਰਿਲ ਦੌਰਾਨ ਕੀਤੇ ਜਾਣ ਵਾਲੇ ਉਪਾਵਾਂ ਵਿੱਚ ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਦਾ ਸੰਚਾਲਨ ਅਤੇ ਕਿਸੇ ਵੀ ਹਮਲੇ ਦੀ ਸਥਿਤੀ ਵਿੱਚ ਆਪਣੀ ਰੱਖਿਆ ਕਰਨ ਲਈ ਨਾਗਰਿਕਾਂ ਨੂੰ ਸੁਰੱਖਿਆ ਪਹਿਲੂਆਂ ਬਾਰੇ ਸਿਖਲਾਈ ਦੇਣਾ ਸ਼ਾਮਲ ਹੈ।

4 / 7

ਪੰਜਾਬ ਦੇ ਅੰਮ੍ਰਿਤਸਰ,ਬਠਿੰਡਾ,ਫਿਰੋਜ਼ਪੁਰ,ਗੁਰਦਾਸਪੁਰ,ਹੁਸ਼ਿਆਰਪੁਰ,ਜਲੰਧਰ,ਲੁਧਿਆਣਾ,ਪਟਿਆਲਾ,ਪਠਾਨਕੋਟ,ਅਜਨਾਮਪੁਰ,ਬਰਨਾਲਾ,ਭਾਖੜਾ-ਨੰਗਲ,ਹਲਵਾਰਾ,ਕੋਟਕਪੁਰਾ,ਬਟਾਲਾ,ਮੋਹਾਲੀ (ਸਾਸਨਗਰ),ਅਬੋਹਰ,ਫਰੀਦਪੁਰ,ਰੋਪੜ,ਸੰਗਰੂਰ ‘ਚ ਵੀ ਹੋਵੇਗੀ ਮੌਕ ਡ੍ਰਿਲ।

5 / 7

ਬਠਿੰਡਾ ਦੇ ਡਿਪਟੀ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਦਿੱਤੀ ਜਾਣਕਾਰੀ ਅਤੇ ਦੱਸਿਆ ਕਿ ਬਠਿੰਡਾ ਦੇ ਵਿੱਚ ਵੀ ਦੁਪਹਿਰ 4 ਵਜੇ ਦੋ ਜਗ੍ਹਾ ਤੇ ਰੇਲਵੇ ਸਟੇਸ਼ਨ ਅਤੇ ਮਿੱਤਲ ਮੌਕ ਡਰਿਲ ਕੀਤੀ ਜਾਵੇਗੀ ਅਤੇ ਸਾਇਰਨ ਵੀ ਦੋ ਮਿੰਟ ਲਈ ਬਜਾਏ ਜਾਣਗੇ।

6 / 7

ਬਠਿੰਡਾ ਦੇ ਪਿੰਡ ਘੁੱਦਾ ਵਿੱਚ ਸਥਿਤ ਇਕ ਨਿੱਜੀ ਸਕੂਲ ਵਿੱਚ ਬੱਚਿਆਂ ਨੂੰ ਮੌਕ ਡਰਿੱਲ ਬਾਰੇ ਦੱਸਿਆ ਗਿਆ। ਬੱਚਿਆਂ ਨੂੰ ਐਮਰਜੈਂਸੀ ਸਥਿਤੀਆਂ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ ਤਾਂ ਜੋ ਭਵਿੱਖ ਵਿੱਚ ਜੇਕਰ ਜੰਗ ਦੀ ਸਥਿਤੀ ਪੈਦਾ ਹੁੰਦੀ ਹੈ, ਤਾਂ ਉਹ ਘਬਰਾਉਣ ਨਾ ਸਗੋਂ ਹਦਾਇਤਾਂ ਅਨੁਸਾਰ ਸਾਵਧਾਨੀ ਵਰਤਣ।

7 / 7

ਪੰਜਾਬ ਦੇ ਜਲੰਧਰ ਵਿੱਚ, SDRF ਟੀਮ, ਸਿਵਲ ਡਿਫੈਂਸ ਟੀਮ ਅਤੇ ਪੰਜਾਬ ਪੁਲਿਸ ਦੁਆਰਾ ਇੱਕ ਮੌਕ ਡ੍ਰਿਲ ਕੀਤੀ ਜਾ ਰਹੀ ਹੈ। ਇਸ ਮੌਕ ਡ੍ਰਿਲ ਤੋਂ ਪਹਿਲਾਂ, ਇੱਕ ਏਰੀਅਲ ਮੌਕ ਡ੍ਰਿਲ ਹੋਵੇਗੀ ਅਤੇ ਹਵਾਈ ਸੈਨਾ ਏਰੀਅਲ ਮੌਕ ਡ੍ਰਿਲ ਕਰੇਗੀ।

Follow Us On
Tag :