ਵਿਖਰੇ ਸੁਪਨੇ, ਟੁੱਟੀਆਂ ਉਮੀਦਾਂ ਅਤੇ ਹਮੇਸ਼ਾ ਲਈ ਛੁੱਟਿਆ ਆਪਣਿਆਂ ਦਾ ਹੱਥ... ਦਿੱਲੀ ਧਮਾਕੇ ਵਿੱਚ ਜਾਨ ਗੁਆਉਣ ਵਾਲੇ ਲੋਕਾਂ ਦੀ ਕਹਾਣੀ | Delhi Red Fort Car Blast Dead persons untold stories told by family member Identifying Victims Stories see picutres in punjabi - TV9 Punjabi

ਵਿਖਰੇ ਸੁਪਨੇ, ਟੁੱਟੀਆਂ ਉਮੀਦਾਂ…ਹਮੇਸ਼ਾ ਲਈ ਛੁੱਟਿਆ ਆਪਣਿਆਂ ਦਾ ਹੱਥ… ਦਿੱਲੀ ਧਮਾਕੇ ਵਿੱਚ ਜਾਨ ਗੁਆਉਣ ਵਾਲਿਆਂ ਦੀ ਕਹਾਣੀ

Updated On: 

12 Nov 2025 14:11 PM IST

ਦਿੱਲੀ ਦੇ ਲਾਲ ਕਿਲ੍ਹੇ ਦੇ ਸਾਹਮਣੇ ਹੋਏ ਕਾਰ ਧਮਾਕੇ ਵਿੱਚ 12 ਲੋਕ ਮਾਰੇ ਗਏ ਹਨ। ਮ੍ਰਿਤਕਾਂ ਵਿੱਚੋਂ ਕਈਆਂ ਦੀ ਪਛਾਣ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਡੀਟੀਸੀ ਕੰਡਕਟਰ ਅਸ਼ੋਕ ਅਤੇ ਅਮਰ ਕਟਾਰੀਆ ਅਤੇ ਈ-ਰਿਕਸ਼ਾ ਡਰਾਈਵਰ ਜੁੰਮਨ ਸ਼ਾਮਲ ਹਨ। ਚਾਰ ਲਾਸ਼ਾਂ ਦੀ ਪਛਾਣ ਅਜੇ ਬਾਕੀ ਹੈ।

1 / 9ਦਿੱਲੀ ਦੇ ਲਾਲ ਕਿਲ੍ਹੇ ਦੇ ਸਾਹਮਣੇ ਲਾਲ ਬੱਤੀ 'ਤੇ ਹੋਏ ਧਮਾਕੇ ਵਿੱਚ ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੁਝ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਕੁਝ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦੱਮ ਤੋੜ ਦਿੱਤਾ। ਘਟਨਾ ਬਾਰੇ ਹੈਰਾਨ ਕਰਨ ਵਾਲੇ ਵੇਰਵੇ ਰੋਜ਼ਾਨਾ ਸਾਹਮਣੇ ਆ ਰਹੇ ਹਨ। 12 ਮ੍ਰਿਤਕਾਂ ਵਿੱਚੋਂ ਅੱਠ ਦੀ ਪਛਾਣ ਕੀਤੀ ਗਈ ਹੈ। ਚਾਰ ਲਾਸ਼ਾਂ ਦੀ ਪਛਾਣ ਕਰਨਾ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਇਸ ਦੌਰਾਨ, 25 ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।

ਦਿੱਲੀ ਦੇ ਲਾਲ ਕਿਲ੍ਹੇ ਦੇ ਸਾਹਮਣੇ ਲਾਲ ਬੱਤੀ 'ਤੇ ਹੋਏ ਧਮਾਕੇ ਵਿੱਚ ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੁਝ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਕੁਝ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦੱਮ ਤੋੜ ਦਿੱਤਾ। ਘਟਨਾ ਬਾਰੇ ਹੈਰਾਨ ਕਰਨ ਵਾਲੇ ਵੇਰਵੇ ਰੋਜ਼ਾਨਾ ਸਾਹਮਣੇ ਆ ਰਹੇ ਹਨ। 12 ਮ੍ਰਿਤਕਾਂ ਵਿੱਚੋਂ ਅੱਠ ਦੀ ਪਛਾਣ ਕੀਤੀ ਗਈ ਹੈ। ਚਾਰ ਲਾਸ਼ਾਂ ਦੀ ਪਛਾਣ ਕਰਨਾ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਇਸ ਦੌਰਾਨ, 25 ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।

2 / 9

ਦਿੱਲੀ ਕਾਰ ਧਮਾਕੇ ਵਿੱਚ ਮਾਰੇ ਗਏ ਇੱਕ ਵਿਅਕਤੀ ਦੀ ਪਛਾਣ ਅਮਰੋਹਾ ਜ਼ਿਲ੍ਹੇ ਦੇ ਹਸਨਪੁਰ ਮੰਗਰੋਲਾ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਵਜੋਂ ਹੋਈ ਹੈ। ਅਸ਼ੋਕ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਲਈ ਕੰਟਰੈਕਟ ਕੰਡਕਟਰ ਵਜੋਂ ਕੰਮ ਕਰਦੇ ਸਨ। ਉਨ੍ਹਾਂ ਨੂੰ ਇਹ ਨੌਕਰੀ ਲਗਭਗ ਨੌਂ ਸਾਲ ਪਹਿਲਾਂ ਮਿਲੀ ਸੀ। ਪਿਛਲੇ ਤਿੰਨ ਸਾਲਾਂ ਤੋਂ, ਉਹ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨਾਲ ਦਿੱਲੀ ਦੇ ਜਗਤਪੁਰ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ। ਉਹ ਉਸ ਸ਼ਾਮ ਕੰਮ ਤੋਂ ਵਾਪਸ ਪਰਤ ਰਹੇ ਸਨ ਜਦੋਂ ਉਹ ਇਹ ਮੰਦਭਾਗੇ ਹਾਦਸੇ ਦਾ ਸ਼ਿਕਾਰ ਹੋ ਗਏ।

3 / 9

ਕਾਰ ਧਮਾਕੇ ਵਿੱਚ ਮਾਰੇ ਗਿਆ ਅਮਰ ਕਟਾਰੀਆ (34), ਦਿੱਲੀ ਦੇ ਸ੍ਰੀਨਿਵਾਸਪੁਰੀ ਦਾ ਰਹਿਣ ਵਾਲੇ ਸਨ। ਉਨ੍ਹਾਂ ਦੇ ਪਿਤਾ ਨੇ ਆਪਣੇ ਪੁੱਤਰ ਦੀ ਮੌਤ 'ਤੇ ਰੋਂਦੇ ਹੋਏ ਕਿਹਾ ਕਿ ਅਮਰ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ। ਉਨ੍ਹਾਂਨੇ ਧਮਾਕੇ ਤੋਂ 10 ਮਿੰਟ ਪਹਿਲਾਂ ਉਨ੍ਹਾਂ ਨਾਲ ਗੱਲ ਕੀਤੀ ਸੀ। ਪਰਿਵਾਰ ਨੇ ਇਕੱਠੇ ਡਿਨਰ ਦੀ ਪਲਾਨਿੰਗ ਬਣਾਈ ਸੀ। ਪੁੱਤਰ ਲਾਲ ਕਿਲ੍ਹੇ ਦੇ ਨੇੜੇ ਆਪਣੇ ਪਰਿਵਾਰ ਦੀ ਉਡੀਕ ਕਰ ਰਿਹਾ ਸੀ ਜਦੋਂ ਉਨ੍ਹਾਂ ਦੀ i20 ਕਾਰ ਵਿੱਚ ਹੋਏ ਜੋਰਦਾਰ ਧਮਾਕੇ ਵਿੱਚ ਮੌਤ ਹੋ ਗਈ। ਅਮਰ ਦੀ ਲਾਸ਼ ਦੀ ਪਛਾਣ ਉਨ੍ਹਾਂਦੇ ਹੱਥਾਂ ਦੇ ਟੈਟੂ ਅਤੇ ਕੱਪੜਿਆਂ ਤੋਂ ਹੋਈ।

4 / 9

ਲਾਲ ਕਿਲ੍ਹੇ ਦੇ ਸਾਹਮਣੇ ਹੋਏ ਧਮਾਕੇ ਵਿੱਚ ਸ਼ਾਮਲੀ ਦੇ ਇੱਕ ਨੌਜਵਾਨ ਦੀ ਵੀ ਦੁਖਦਾਈ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨੋਮਾਨ (22) ਵਜੋਂ ਹੋਈ ਹੈ, ਜੋ ਆਪਣੇ ਚਚੇਰੇ ਭਰਾ ਅਮਨ ਨਾਲ ਕੌਸਮੈਟਿਕ ਦਾ ਸਮਾਨ ਲੈਣ ਆਇਆ ਸੀ। ਦੋਵੇਂ ਕਿਰਾਏ ਦੀ ਕਾਰ ਵਿੱਚ ਦਿੱਲੀ ਪਹੁੰਚੇ ਸਨ। ਉਨ੍ਹਾਂ ਨੇ ਆਪਣਾ ਸਾਮਾਨ ਕਾਰ ਵਿੱਚ ਲੱਦਿਆ ਅਤੇ ਕੁਝ ਸਮਾਨ ਲੈਣ ਚਲੇ ਗਏ। ਇਸ ਦੌਰਾਨ, ਉਨ੍ਹਾਂ ਦੇ ਡਰਾਈਵਰ ਨੇ ਉਨ੍ਹਾਂ ਨੂੰ ਦੱਸਿਆ ਕਿ ਅੱਗੇ ਬਹੁਤ ਟ੍ਰੈਫਿਕ ਹੈ ਅਤੇ ਉਹ ਬਾਕੀ ਸਾਮਾਨ ਬਾਅਦ ਵਿੱਚ ਲੈ ਲੈਣ। ਡਰਾਈਵਰ ਦੀ ਸਲਾਹ ਨੂੰ ਨਜ਼ਰਅੰਦਾਜ਼ ਕਰਦੇ ਹੋਏ, ਦੋਵੇਂ ਆਦਮੀ ਇੱਕ ਰਿਕਸ਼ਾ ਵਿੱਚ ਬੈਠ ਕੇ ਜਾ ਰਹੇ ਸਨ, ਉਸੇ ਵੇਲ੍ਹੇ ਕਾਰ ਵਿੱਚ ਧਮਾਕਾ ਹੋ ਗਿਆ, ਜਿਸ ਨਾਲ ਨੋਮਾਨ ਦੀ ਮੌਤ ਹੋ ਗਈ।

5 / 9

ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦਾ ਰਹਿਣ ਵਾਲੇ ਪੰਕਜ ਸਾਹਨੀ ਵੀ ਕਾਰ ਧਮਾਕੇ ਵਿੱਚ ਮਾਰੇ ਗਏ ਲੋਕਾਂ ਵਿੱਚ ਸ਼ਾਮਲ ਹਨ। ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਓਲਾ/ਉਬੇਰ ਲਈ ਕੰਮ ਕਰਦੇ ਸਨ। ਸਾਹਮਣੇ ਆਇਆ ਹੈ ਕਿ ਘਟਨਾ ਵਾਲੇ ਦਿਨ ਪੰਕਜ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ 'ਤੇ ਆਪਣੇ ਇੱਕ ਰਿਸ਼ਤੇਦਾਰ ਨੂੰ ਛੱਡਣ ਜਾ ਰਹੇ ਸਨ, ਉਸੇ ਵੇਲ੍ਹੇ ਕਾਰ ਵਿੱਚ ਧਮਾਕਾ ਹੋ ਗਿਆ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਮੀਡੀਆ ਰਾਹੀਂ ਉਨ੍ਹਾਂ ਦੇ ਪਰਿਵਾਰ ਨੂੰ ਪੰਕਜ ਦੀ ਮੌਤ ਬਾਰੇ ਪਤਾ ਲੱਗਾ।

6 / 9

ਦਿੱਲੀ ਦੇ ਸ਼ਾਸਤਰੀ ਪਾਰਕ ਖੇਤਰ ਦੇ ਰਹਿਣ ਵਾਲੇ ਜੁੰਮਨ ਨੇ ਲਾਲ ਕਿਲ੍ਹੇ ਦੇ ਆਲੇ-ਦੁਆਲੇ ਇੱਕ ਈ-ਰਿਕਸ਼ਾ ਚਲਾਇਆ ਕਰਦੇ ਸਨ। ਉਹ ਹਾਦਸੇ ਵਾਲੇ ਦਿਨ ਧਮਾਕੇ ਵਾਲੀ ਕਾਰ ਦੇ ਨੇੜੇ ਵੀ ਮੌਜੂਦ ਸੀ, ਜਿਸ ਕਾਰਨ ਉਸਦੀ ਲਾਸ਼ ਸੜਕ 'ਤੇ ਟੁਕੜਿਆਂ ਵਿੱਚ ਖਿੰਡ ਗਈ। ਜੁੰਮਨ ਦੇ ਪਰਿਵਾਰਕ ਮੈਂਬਰ ਰੋਂਦੇ ਹੋਏ ਉਸਨੂੰ LNJP ਦੇ ਬਾਹਰ ਲੱਭ ਰਹੇ ਸਨ,ਪਰ ਕਾਫੀ ਸਮੇਂ ਤੱਕ ਉਸਦਾ ਪਤਾ ਨਹੀਂ ਲੱਗਿਆ। ਇਸ ਦੌਰਾਨ, ਉਸਦੀ ਨੀਲੀ ਜੈਕੇਟ ਤੋਂ ਉਸਦੀ ਪਛਾਣ ਹੋਈ। ਪਰਿਵਾਰ ਲਾਸ਼ ਦੀ ਹਾਲਤ ਦੇਖ ਕੇ ਹੈਰਾਨ ਰਹਿ ਗਿਆ, ਉਹ ਟੁਕੜਿਆਂ ਵਿੱਚ ਵੰਡੀ ਹੋਈ ਸੀ।

7 / 9

ਉੱਤਰ ਪ੍ਰਦੇਸ਼ ਦੇ ਮੇਰਠ ਦਾ ਰਹਿਣ ਵਾਲਾ 35 ਸਾਲਾ ਮੋਹਸਿਨ ਈ-ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ। ਉਹ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਦਰਿਆਗੰਜ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਕਾਰ ਵਿੱਚ ਧਮਾਕਾ ਹੋਣ ਵੇਲ੍ਹੇ ਉਹ ਲਾਲ ਕਿਲ੍ਹੇ ਦੇ ਸਾਹਮਣੇ ਸਵਾਰੀਆਂ ਨੂੰ ਲੈ ਕੇ ਜਾ ਰਿਹਾ ਸੀ। ਇਸ ਦੌਰਾਨ, ਉਸਨੇ ਆਪਣੀ ਪਤਨੀ ਨੂੰ ਫ਼ੋਨ ਕਰਕੇ ਦੱਸਿਆ ਕਿ ਟ੍ਰੈਫਿਕ ਜਾਮ ਹੈ ਅਤੇ ਉਹ 9 ਵਜੇ ਤੱਕ ਵਾਪਸ ਆਵੇਗਾ। ਇਸ ਦੌਰਾਨ, ਜੋਰਦਾਰ ਧਮਾਕੇ ਵਿੱਚ ਉਸਦੀ ਦੁਖਦਾਈ ਮੌਤ ਹੋ ਗਈ, ਜਦੋਂ ਕਿ ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ।

8 / 9

ਲਾਲ ਕਿਲ੍ਹੇ ਦੇ ਕਾਰ ਧਮਾਕੇ ਵਿੱਚ ਸ਼ਰਾਵਸਤੀ ਦੇ ਰਹਿਣ ਵਾਲੇ ਦਿਨੇਸ਼ ਮਿਸ਼ਰਾ (34) ਦੀ ਵੀ ਮੌਤ ਹੋ ਗਈ। ਉਹ ਇੱਕ ਪ੍ਰਿੰਟਿੰਗ ਪ੍ਰੈਸ ਵਿੱਚ ਮਜ਼ਦੂਰ ਵਜੋਂ ਕੰਮ ਕਰਦਾ ਸੀ, ਜਿੱਥੇ ਵਿਆਹ ਦੇ ਕਾਰਡ ਅਤੇ ਹੋਰ ਸਮਾਨ ਛਾਪਿਆ ਜਾਂਦਾ ਸੀ। ਇਸ ਦੌਰਾਨ, ਉਹ ਵੀਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸਦੀ ਦੁਖਦਾਈ ਮੌਤ ਹੋ ਗਈ। ਦਿਨੇਸ਼ ਦਾ ਵਿਆਹ 10 ਸਾਲ ਪਹਿਲਾਂ ਹੋਇਆ ਸੀ ਅਤੇ ਉਸਦੇ ਤਿੰਨ ਬੱਚੇ ਸਨ। ਉਹ ਆਪਣੇ ਪਰਿਵਾਰ ਨੂੰ ਬਿਹਤਰ ਭਵਿੱਖ ਪ੍ਰਦਾਨ ਕਰਨ ਲਈ ਦਿੱਲੀ ਵਿੱਚ ਮਜ਼ਦੂਰ ਵਜੋਂ ਕੰਮ ਕਰ ਰਿਹਾ ਸੀ।

9 / 9

ਬਾਲੀਵੁੱਡ ਅਦਾਕਾਰਾ ਪਾਇਲ ਘੋਸ਼ ਦੀ ਸਕੂਲ ਦੀ ਦੋਸਤ ਸੁਨੀਤਾ ਸ਼ਰਮਾ ਦਾ ਨਾਂ ਵੀ ਇਸ ਕਾਰ ਧਮਾਕੇ ਵਿੱਚ ਮਾਰੇ ਗਏ ਲੋਕਾਂ ਵਿੱਚ ਸ਼ਾਮਲ ਹੈ। ਅਦਾਕਾਰਾ ਪਾਇਲ ਘੋਸ਼ ਆਪਣੀ ਸਹੇਲੀ ਦੀ ਮੌਤ ਤੋਂ ਬਾਅਦ ਸਦਮੇ ਵਿੱਚ ਹੈ। ਸੁਨੀਤਾ ਦਾ ਪਰਿਵਾਰ ਦੁਖੀ ਹੈ। ਸੁਨੀਤਾ ਕਿੱਥੋਂ ਦੀ ਰਹਿਣ ਵਾਲੀ ਹੈ, ਇਸਦਾ ਪਤਾ ਨਹੀਂ ਲੱਗ ਸਕਿਆ।

Follow Us On
Tag :