ਲੁਧਿਆਣਾ ਪੱਛਮੀ ‘ਚ ਜਿੱਤ ਦਰਜ ਕਰਨ ਤੋਂ ਬਾਅਦ CM ਮਾਨ ਨੇ ਕੱਢਿਆ ਰੋਡ ਸ਼ੋਅ, ਲੋਕਾਂ ਦਾ ਕੀਤਾ ਧੰਨਵਾਦ | After victory in Ludhiana West CM Mann took out a road show thanked the people - TV9 Punjabi

ਲੁਧਿਆਣਾ ਪੱਛਮੀ ਚ ਜਿੱਤ ਦਰਜ ਕਰਨ ਤੋਂ ਬਾਅਦ CM ਮਾਨ ਨੇ ਕੱਢਿਆ ਰੋਡ ਸ਼ੋਅ, ਲੋਕਾਂ ਦਾ ਕੀਤਾ ਧੰਨਵਾਦ

Published: 

24 Jun 2025 15:05 PM IST

ਲੁਧਿਆਣਾ ਚ ਸੰਜੀਵ ਅਰੋੜਾ ਦੀ ਜਿੱਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਰੋਡ ਸ਼ੋਅ ਕੀਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਵਿਧਾਇਕਾਂ ਦੇ ਨਾਲ ਧੰਨਵਾਦ ਰੋਡ ਸ਼ੋਅ ਕਰਨਗੇ। ਇਸ ਦੌਰਾਨ ਪੰਜਾਬ ਆਮ ਆਦਮੀ ਪਾਰਟੀ ਦੇ AAP ਪੰਜਾਬ ਪ੍ਰਧਾਨ ਅਮਨ ਅਰੋੜਾ, ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਸਣੇ ਪਾਰਟੀ ਦੇ ਹੋਰ ਵਿਧਾਇਕ ਵੀ ਨਜ਼ਰ ਆਏ।

1 / 5 ਕੌਂਸਲਰ ਪਰਮਜੀਤ ਕੌਰ ਆਮ ਆਦਮੀ ਪਾਰਟੀ ’ਚ ਸ਼ਾਮਲ

ਕੌਂਸਲਰ ਪਰਮਜੀਤ ਕੌਰ ਆਮ ਆਦਮੀ ਪਾਰਟੀ ’ਚ ਸ਼ਾਮਲ

2 / 5

ਰੋਡ ਸ਼ੋਅ ਦੌਰਾਨ ਉਨ੍ਹਾਂ ਦੇ ਨਾਲ ਪੰਜਾਬ ਆਮ ਆਦਮੀ ਪਾਰਟੀ ਦੇ ਇੰਚਾਰਜ ਮਨੀਸ਼ ਸਿਸੋਦੀਆ, AAP ਪੰਜਾਬ ਪ੍ਰਧਾਨ ਅਮਨ ਅਰੋੜਾ, ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਸਣੇ ਪਾਰਟੀ ਦੇ ਹੋਰ ਵਿਧਾਇਕ ਵੀ ਨਜ਼ਰ ਆਏ।

3 / 5

ਸੀਐਮ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਪੱਛਮੀ ਦੀ ਜਿੱਤ ਤੋਂ ਬਾਅਦ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਜੋ ਫਤਵਾ ਦਿੱਤਾ ਹੈ ਉਸ ਦਾ ਦਿਲ ਦੀ ਗਹਿਰਾਇਆਂ ਨਾਲ ਧੰਨਵਾਦ ਕੀਤੀ।

4 / 5

ਉਨ੍ਹਾਂ ਨੇ ਕਿਹਾ ਕੀ ਪਿਛਲੀ ਬਾਰ ਨਾਲੋਂ ਵੀ ਜਿਆਦਾ ਮਾਰਜ਼ਨ ਦੇ ਨਾਲ ਤੁਸੀਂ ਸੰਜੀਵ ਅਰੋੜਾ ਨੂੰ ਜਿਤਾਇਆ ਹੈ।ਇਸ ਦੌਰਾਨ ਸੀਐਮ ਮਾਨ ਨੇ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨੇ ਸਾਧੇ। ਉਨ੍ਹਾਂ ਨੇ ਅਕਾਲੀ ਦਲ ਨੂੰ ਘੇਰਦਿਆਂ ਹੋਈਆਂ ਕਿਹਾ ਕਿ ਅਕਾਲੀ ਦੇ ਉਮੀਦਵਾਰ ਦੀ ਜਮਾਨਤ ਜ਼ਬਤ ਹੋ ਗਈ। ਇਸ ਮੌਕੇ ਉਨ੍ਹਾਂ ਨੇ ਗੁਜਰਾਤ ਜਿੱਤ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਜਿੱਤ ਲੋਕਾਂ ਦੀ ਜਿੱਤ ਹੈ, ਸਾਡੀ ਜਿੱਤ ਨਹੀਂ।

5 / 5

ਸੀਐਮ ਮਾਨ ਨੇ ਕਿਹਾ ਕਿ ਲੋਕਾਂ ਦੇ ਫੈਸਲੇ ਦਾ ਕਿਸੇ ਨੂੰ ਪਤਾ ਨਹੀਂ ਹੁੰਦਾ। ਉਨ੍ਹਾਂ ਨੇ ਪਾਰਟੀ ਵਰਕਰਾਂ ਅਤੇ ਆਗੂਆਂ ਨੂੰ ਕਿਹਾ ਕਿ ਜੈ ਪਬਲਿਕ ਹੈ ਸਭ ਜਾਨਤੀ ਹੈ। ਇਸ ਮੌਕੇ ਲੋਕਾਂ ਦਾ ਵੱਡਾ ਇੱਕਠਾ ਦੇਖਣ ਨੂੰ ਮਿਲਿਆ।

Follow Us On
Tag :
Related Gallery
ਆਰਤੀ ਉਤਾਰੀ, ਲਗਾਇਆ ਵਿਸ਼ੇਸ਼ ਭੋਗ… ਅਯੁੱਧਿਆ ਵਿੱਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੀ ਦੂਜੀ ਵਰ੍ਹੇਗੰਢ, ਰਾਮ ਮੰਦਰ ਵਿੱਚ ਹੋਏ ਖਾਸ ਆਯੋਜਨ
ਵਿਖਰੇ ਸੁਪਨੇ, ਟੁੱਟੀਆਂ ਉਮੀਦਾਂ…ਹਮੇਸ਼ਾ ਲਈ ਛੁੱਟਿਆ ਆਪਣਿਆਂ ਦਾ ਹੱਥ… ਦਿੱਲੀ ਧਮਾਕੇ ਵਿੱਚ ਜਾਨ ਗੁਆਉਣ ਵਾਲਿਆਂ ਦੀ ਕਹਾਣੀ
20 ਸਾਲਾਂ ਬਾਅਦ ਭਾਰਤ ਵਿੱਚ ਹੋਵੇਗੀ Commonwealth Games ਦੀ ਵਾਪਸੀ! CWG 2030 ਦੀ ਰੇਸ ਵਿੱਚ ਸਭ ਤੋਂ ਅੱਗੇ ਇਹ ਵੱਡਾ ਸ਼ਹਿਰ
ਹਿਮਾਚਲ ਵਿੱਚ ਬੱਦਲ ਫਟਣ ਨਾਲ ਤਬਾਹੀ! ਧਰਮਸ਼ਾਲਾ ਵਿੱਚ ਵਹਿ ਗਏ 20 ਮਜ਼ਦੂਰ… ਨਦੀਆਂ ਵਿੱਚ ਹੜ੍ਹ, ਕੁੱਲੂ ਵਿੱਚ ਵੀ ਸਥਿਤੀ ਖਰਾਬ
Photos: ਲੁਧਿਆਣਾ ਵੈਸਟ ‘ਤੇ ਮੁੱੜ AAP ਦਾ ਕਬਜਾ, 10,000 ਤੋਂ ਵੱਧ ਵੋਟਾਂ ਨਾਲ ਜਿੱਤੇ ਸੰਜੀਵ ਅਰੋੜਾ
ਜੰਮੂ-ਕਸ਼ਮੀਰ ਸਰਕਾਰ ਨੇ ਅਮਰਨਾਥ ਯਾਤਰਾ ਦੇ ਰੂਟ ਨੂੰ ਕੀਤਾ ਨੋ-ਫਲਾਈਂਗ ਜ਼ੋਨ ਐਲਾਨ…ਜਾਣੋ ਦੇਸ਼ ‘ਚ ਕਿੱਥੇ-ਕਿੱਥੇ ਹਨ ਨੋ-ਫਲਾਈਂਗ ਜ਼ੋਨ?