ਸ਼ਹੀਦਾਂ ਦੇ ਨਾਮ ਅਮਿਟ ਰਹਿੰਦੇ ਹਨ..ਕਾਰਗਿਲ ਵਿਜੇ ਦਿਵਸ ਦੀ 25ਵੀ ਵਰ੍ਹੇਗੰਢ 'ਤੇ ਪੀਐੱਮ ਮੋਦੀ ਦੀ ਵੀਰ ਸਪੂਤਾਂ ਨੂੰ ਸ਼ਰਧਾਜੰਲੀ Punjabi news - TV9 Punjabi

ਸ਼ਹੀਦਾਂ ਦੇ ਨਾਮ ਅਮਿਟ ਰਹਿੰਦੇ ਹਨ..ਕਾਰਗਿਲ ਵਿਜੇ ਦਿਵਸ ਦੀ 25ਵੀ ਵਰ੍ਹੇਗੰਢ ‘ਤੇ ਪੀਐੱਮ ਮੋਦੀ ਦੀ ਵੀਰ ਸਪੂਤਾਂ ਨੂੰ ਸ਼ਰਧਾਜੰਲੀ

Published: 

26 Jul 2024 13:00 PM

ਪ੍ਰਧਾਨ ਮੰਤਰੀ ਮੋਦੀ ਨੇ ਕਾਰਗਿਲ ਵਿੱਚ ਸ਼ਿੰਕੁਨ ਲਾ ਸੁਰੰਗ ਦਾ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ ਲੇਹ ਨੂੰ ਹਰ ਮੌਸਮ ਵਿੱਚ ਸੰਪਰਕ ਪ੍ਰਦਾਨ ਕਰੇਗਾ ਅਤੇ ਜਦੋਂ ਪੂਰਾ ਹੋ ਜਾਵੇਗਾ, ਇਹ ਦੁਨੀਆ ਦੀ ਸਭ ਤੋਂ ਉੱਚੀ ਸੁਰੰਗ ਹੋਵੇਗੀ।

1 / 5ਅੱਜ

ਅੱਜ ਕਾਰਗਿਲ ਵਿਜੇ ਦਿਵਸ ਦੀ 25ਵੀ ਵਰ੍ਹੇਗੰਢ ਹੈ। ਅੱਜ ਪੂਰਾ ਦੇਸ਼ ਸਾਡੇ ਬਹਾਦਰ ਸੈਨਿਕਾਂ ਦੇ ਸਾਹਸ ਅਤੇ ਬਹਾਦਰੀ ਨੂੰ ਯਾਦ ਕਰ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਰਾਸ ਸਥਿਤ ਕਾਰਗਿਲ ਯੁੱਧ ਸਮਾਰਕ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ( PIC Credit: PTI)

2 / 5

ਇਸ ਮੌਕੇ 'ਤੇ ਪੀਐਮ ਮੋਦੀ ਕਾਰਗਿਲ ਯੁੱਧ ਸਮਾਰਕ 'ਤੇ ਪਹੁੰਚੇ ਅਤੇ ਕਾਰਗਿਲ ਵਿਜੇ ਦਿਵਸ ਦੀ 25ਵੀ ਵਰ੍ਹੇਗੰਢ ਦੇ ਮੌਕੇ 'ਤੇ ਆਯੋਜਿਤ ਸਮਾਰੋਹ 'ਚ ਹਿੱਸਾ ਲਿਆ। ਪੀਐਮ ਮੋਦੀ ਦਰਾਸ ਬ੍ਰਿਗੇਡ ਹੈਲੀਪੈਡ 'ਤੇ ਉਤਰੇ, ਜਿੱਥੇ ਫੌਜ ਦੇ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਬਾਅਦ 'ਸ਼ਹੀਦ ਮਾਰਗ' (ਵਾਲ ਆਫ ਫੇਮ) ਦਾ ਦੌਰਾ ਕੀਤਾ।( PIC Credit: PTI)

3 / 5

ਪੀਐਮ ਮੋਦੀ ਨੇ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕੀਤਾ। ਵਾਰ ਮੈਮੋਰੀਅਲ ਪ੍ਰੋਗਰਾਮ ਤੋਂ ਬਾਅਦ ਪੀਐਮ ਮੋਦੀ ਦਰਾਸ ਵਿੱਚ ਵਾਲ ਆਫ ਫੇਮ ਦਾ ਦੌਰਾ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ਿੰਕੁਲ ਲਾ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਵੀ ਰੱਖਿਆ।( PIC Credit: PTI)

4 / 5

ਪੀਐਮ ਮੋਦੀ ਨੇ ਕਿਹਾ ਕਿ ਅਗਨੀਪੱਥ ਯੋਜਨਾ ਦੀ ਸੱਚਾਈ ਇਹ ਹੈ ਕਿ ਅਗਨੀਪਥ ਯੋਜਨਾ ਨਾਲ ਦੇਸ਼ ਦੀ ਤਾਕਤ ਵਧੇਗੀ ਅਤੇ ਦੇਸ਼ ਦੇ ਕਾਬਲ ਨੌਜਵਾਨ ਵੀ ਮਾਤ ਭੂਮੀ ਦੀ ਸੇਵਾ ਲਈ ਅੱਗੇ ਆਉਣਗੇ। ਪ੍ਰਾਈਵੇਟ ਸੈਕਟਰ ਅਤੇ ਪੈਰਾ ਮਿਲਟਰੀ ਬਲਾਂ ਵਿੱਚ ਵੀ ਅਗਨੀਵੀਰਾਂ ਨੂੰ ਪਹਿਲ ਦੇਣ ਦਾ ਐਲਾਨ ਕੀਤਾ ਗਿਆ ਹੈ। ( PIC Credit: PTI)

5 / 5

ਕਾਰਗਿਲ ਵਿਜੇ ਦਿਵਸ ਦੇ ਮੌਕੇ ‘ਤੇ ਪੀਐਮ ਮੋਦੀ ਨੇ ਪਾਕਿਸਤਾਨ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਕਾਰਗਿਲ ਜੰਗ ਵਿੱਚ ਝੂਠ ਅਤੇ ਦਹਿਸ਼ਤ ਦੀ ਹਾਰ ਹੋਈ। ਪਾਕਿਸਤਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਆਤੰਕ ਦੇ ਆਕਾ ਤੱਕ ਅੱਜ ਮੇਰੀ ਆਵਾਜ਼ ਪਹੁੰਚ ਰਹੀ ਹੈ। ਸਾਡੇ ਜਵਾਨ ਅੱਤਵਾਦ ਨੂੰ ਪੂਰੀ ਤਰ੍ਹਾਂ ਕੁਚਲ ਦੇਣਗੇ। ਦੁਸ਼ਮਣ ਨੂੰ ਮੂੰਹਤੋੜ ਜਵਾਬ ਦਿੱਤਾ ਜਾਵੇਗਾ। ( PIC Credit: PTI)

Follow Us On
Tag :
Exit mobile version