ਅਜ਼ਾਦੀ ਤੋਂ ਬਾਅਦ PM ਮੋਦੀ ਨੇ ਸੁਤੰਤਰਤਾ ਦਿਵਸ 'ਤੇ ਦਿੱਤਾ ਸਭ ਤੋਂ ਲੰਬਾ ਭਾਸ਼ਣ, ਤੋੜਿਆ ਆਪਣਾ ਹੀ ਰਿਕਾਰਡ - TV9 Punjabi

ਅਜ਼ਾਦੀ ਤੋਂ ਬਾਅਦ PM ਮੋਦੀ ਨੇ ਸੁਤੰਤਰਤਾ ਦਿਵਸ ‘ਤੇ ਦਿੱਤਾ ਸਭ ਤੋਂ ਲੰਬਾ ਭਾਸ਼ਣ, ਤੋੜਿਆ ਆਪਣਾ ਹੀ ਰਿਕਾਰਡ

tv9-punjabi
Published: 

15 Aug 2024 11:04 AM

PM Modi Speech on Independence Day 11ਵੀਂ ਵਾਰ ਲਗਾਤਾਰ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ ਰਾਸ਼ਟਰੀ ਝੰਡਾ ਲਹਿਰਾਇਆ। ਮੋਦੀ ਤੋਂ ਪਹਿਲਾਂ ਜਵਾਹਰ ਲਾਲ ਨਹਿਰੂ ਨੇ 17 ਵਾਰ ਰਾਸ਼ਟਰੀ ਝੰਡਾ ਲਹਿਰਾਇਆ ਸੀ ਜਦਕਿ ਇੰਦਰਾ ਗਾਂਧੀ ਨੇ 16 ਵਾਰ ਰਾਸ਼ਟਰੀ ਝੰਡਾ ਲਹਿਰਾਇਆ ਸੀ। ਇਸ ਸਾਲ ਮੋਦੀ ਨੇ ਸਭ ਤੋਂ ਲੰਬਾ ਭਾਸ਼ਣ ਵੀ ਦਿੱਤਾ। ਮੋਦੀ ਨੇ ਆਪਣਾ ਹੀ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ।

1 / 5ਅੱਜ ਦੇਸ਼ ਵਾਸੀ ਅਜ਼ਾਦੀ ਦੇ ਜਸ਼ਨ ਵਿੱਚ ਡੁੱਬੇ ਹੋਏ ਹਨ। 78ਵੇਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਪੀਐਮ ਮੋਦੀ ਨੇ ਲਾਲ ਕਿਲ੍ਹੇ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਸੰਬੋਧਨ ਤੋਂ ਪਹਿਲਾਂ ਉਨ੍ਹਾਂ ਨੇ ਲਾਲ ਕਿਲੇ 'ਤੇ ਤਿਰੰਗਾ ਲਹਿਰਾਇਆ। ਪੀਐੱਮ ਮੋਦੀ ਨੇ ਲਾਲ ਕਿਲੇ 'ਤੇ ਲਗਾਤਾਰ 11ਵੀਂ ਵਾਰ ਰਾਸ਼ਟਰੀ ਝੰਡਾ ਲਹਿਰਾਇਆ। ( Pic Credit: PTI)

ਅੱਜ ਦੇਸ਼ ਵਾਸੀ ਅਜ਼ਾਦੀ ਦੇ ਜਸ਼ਨ ਵਿੱਚ ਡੁੱਬੇ ਹੋਏ ਹਨ। 78ਵੇਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਪੀਐਮ ਮੋਦੀ ਨੇ ਲਾਲ ਕਿਲ੍ਹੇ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਸੰਬੋਧਨ ਤੋਂ ਪਹਿਲਾਂ ਉਨ੍ਹਾਂ ਨੇ ਲਾਲ ਕਿਲੇ 'ਤੇ ਤਿਰੰਗਾ ਲਹਿਰਾਇਆ। ਪੀਐੱਮ ਮੋਦੀ ਨੇ ਲਾਲ ਕਿਲੇ 'ਤੇ ਲਗਾਤਾਰ 11ਵੀਂ ਵਾਰ ਰਾਸ਼ਟਰੀ ਝੰਡਾ ਲਹਿਰਾਇਆ। ( Pic Credit: PTI)

Twitter
2 / 5ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਤੀਜੇ ਪ੍ਰਧਾਨ ਮੰਤਰੀ ਬਣ ਗਏ ਹਨ ਜਿਨ੍ਹਾਂ ਨੇ ਸੁਤੰਤਰਤਾ ਦਿਵਸ 'ਤੇ ਲਗਾਤਾਰ 11 ਵੀਂ ਵਾਰ ਭਾਸ਼ਣ ਦਿੱਤਾ। ਨਹਿਰੂ ਨੇ 17 ਵਾਰ, ਜਦੋਂਕਿ ਇੰਦਰਾ ਗਾਂਧੀ ਨੂੰ 16 ਵਾਰ ਇਸ ਸਨਮਾਨ ਮਿਲਿਆ ਸੀ।  ( Pic Credit: PTI)

ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਤੀਜੇ ਪ੍ਰਧਾਨ ਮੰਤਰੀ ਬਣ ਗਏ ਹਨ ਜਿਨ੍ਹਾਂ ਨੇ ਸੁਤੰਤਰਤਾ ਦਿਵਸ 'ਤੇ ਲਗਾਤਾਰ 11 ਵੀਂ ਵਾਰ ਭਾਸ਼ਣ ਦਿੱਤਾ। ਨਹਿਰੂ ਨੇ 17 ਵਾਰ, ਜਦੋਂਕਿ ਇੰਦਰਾ ਗਾਂਧੀ ਨੂੰ 16 ਵਾਰ ਇਸ ਸਨਮਾਨ ਮਿਲਿਆ ਸੀ। ( Pic Credit: PTI)

Twitter
3 / 578ਵੇਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਪੀਐਮ ਮੋਦੀ ਨੇ ਲਗਭਗ 97 ਮਿੰਟ ਤਕ ਭਾਸ਼ਣ ਦਿੱਤਾ। ਅਜ਼ਾਦੀ ਤੋਂ ਬਾਅਦ ਕਿਸੇ ਪ੍ਰਧਾਨਮੰਤਰੀ ਦਾ ਇਹ ਸਭ ਤੋਂ ਲੰਬਾ ਭਾਸ਼ਣ ਹੈ। 1947 ਵਿਚ ਤਤਕਾਲੀ ਪ੍ਰਧਾਨਮੰਤਰੀ ਨੇ 72 ਮਿੰਟਾਂ ਲਈ ਭਾਸ਼ਣ ਦਿੱਤ ਸੀ। ( Pic Credit: PTI)

78ਵੇਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਪੀਐਮ ਮੋਦੀ ਨੇ ਲਗਭਗ 97 ਮਿੰਟ ਤਕ ਭਾਸ਼ਣ ਦਿੱਤਾ। ਅਜ਼ਾਦੀ ਤੋਂ ਬਾਅਦ ਕਿਸੇ ਪ੍ਰਧਾਨਮੰਤਰੀ ਦਾ ਇਹ ਸਭ ਤੋਂ ਲੰਬਾ ਭਾਸ਼ਣ ਹੈ। 1947 ਵਿਚ ਤਤਕਾਲੀ ਪ੍ਰਧਾਨਮੰਤਰੀ ਨੇ 72 ਮਿੰਟਾਂ ਲਈ ਭਾਸ਼ਣ ਦਿੱਤ ਸੀ। ( Pic Credit: PTI)

4 / 5

ਨਰਿੰਦਰ ਮੋਦੀ ਨੇ ਸੁਤੰਤਰਤਾ ਦਿਵਸ 'ਤੇ 97 ਮਿੰਟ ਦਾ ਭਾਸ਼ਣ ਦੇ ਕੇ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ। ਉਨ੍ਹਾਂ ਨੇ 2016 'ਚ 94 ਮਿੰਟ ਦਾ ਭਾਸ਼ਣ ਦੇ ਕੇ ਰਿਕਾਰਡ ਬਣਾਇਆ ਸੀ, ਜਿਸ ਨੂੰ ਇਸ ਸਾਲ ਤੋੜ ਦਿੱਤਾ। ( Pic Credit: PTI)

5 / 5

ਮੋਦੀ ਨੇ ਆਪਣੇ ਤੀਜੇ ਕਾਰਜਕਾਲ ਦੇ ਪਹਿਲੇ ਸੰਬੋਧਨ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਪਿੱਛੇ ਛੱਡ ਦਿੱਤਾ ਹੈ। 2004 ਤੋਂ 2014 ਦਰਮਿਆਨ ਮਨਮੋਹਨ ਸਿੰਘ ਨੇ ਲਾਲ ਕਿਲ੍ਹੇ ਤੋਂ 10 ਵਾਰ ਤਿਰੰਗਾ ਲਹਿਰਾਇਆ ਸੀ। ਇਸ ਮਾਮਲੇ 'ਚ ਮੋਦੀ ਸਾਬਕਾ ਪ੍ਰਧਾਨ ਮੰਤਰੀਆਂ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਤੋਂ ਬਾਅਦ ਤੀਜੇ ਸਥਾਨ 'ਤੇ ਪਹੁੰਚ ਗਏ ਹਨ। ਨਹਿਰੂ ਨੂੰ 17 ਵਾਰ ਅਤੇ ਇੰਦਰਾ ਨੂੰ 16 ਵਾਰ ਇਹ ਸਨਮਾਨ ਮਿਲਿਆ। ( Pic Credit: PTI)

Follow Us On
Tag :