ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ 'ਤੇ ਬਣੀ ਸੀ ਇਹ ਮਸ਼ਹੂਰ ਫਿਲਮ! ਅਨੁਪਮ ਖੇਰ ਨੇ ਨਿਭਾਇਆ ਸੀ ਕਿਰਦਾਰ | Iconic film made on former Prime Minister Manmohan Singh stirred up politics people came out the streets - TV9 Punjabi

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ‘ਤੇ ਬਣੀ ਸੀ ਇਹ ਮਸ਼ਹੂਰ ਫਿਲਮ! ਅਨੁਪਮ ਖੇਰ ਨੇ ਨਿਭਾਇਆ ਸੀ ਕਿਰਦਾਰ

tv9-punjabi
Published: 

27 Dec 2024 12:59 PM

ਯੂਪੀਏ ਗੱਠਜੋੜ ਦੇ ਅਧੀਨ 2004 ਤੋਂ 2014 ਤੱਕ ਮਨਮੋਹਨ ਸਿੰਘ ਭਾਰਤ ਦੇ 13ਵੇਂ ਪ੍ਰਧਾਨ ਮੰਤਰੀ ਸਨ।ਵਰਲਡਵਾਈਡ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ ਕੁੱਲ 31 ਕਰੋੜ ਰੁਪਏ ਕਮਾਏ ਸਨ। ਦੱਸਣਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਾਲ 1991 ਚ ਪੀਵੀ ਨਰਸਿਮਹਾ ਰਾਓ ਦੀ ਅਗਵਾਈ ਵਾਲੀ ਸਰਕਾਰ ਚ ਵਿੱਤ ਮੰਤਰੀ ਵੀ ਰਹਿ ਰਹੇ ਸਨ।

1 / 6ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇ ਸਿਆਸੀ ਜੀਵਨ ‘ਤੇ ਆਧਾਰਿਤ ਫਿਲਮ ਇਸ ਤੋਂ ਪਹਿਲਾਂ ਰਿਲੀਜ਼ ਹੋ ਚੁੱਕੀ ਹੈ। ‘ਦਿ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ 11 ਜਨਵਰੀ 2019 ਨੂੰ ਰਿਲੀਜ਼ ਹੋਈ ਸੀ।

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇ ਸਿਆਸੀ ਜੀਵਨ ‘ਤੇ ਆਧਾਰਿਤ ਫਿਲਮ ਇਸ ਤੋਂ ਪਹਿਲਾਂ ਰਿਲੀਜ਼ ਹੋ ਚੁੱਕੀ ਹੈ। ‘ਦਿ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ 11 ਜਨਵਰੀ 2019 ਨੂੰ ਰਿਲੀਜ਼ ਹੋਈ ਸੀ।

2 / 6ਇਸ ਫਿਲਮ ਦਾ ਨਿਰਦੇਸ਼ਨ ਵਿਜੇ ਰਤਨਾਕਰ ਗੁੱਟੇ ਨੇ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਸੰਜੇ ਬਾਰੂ ਦੀ ਕਿਤਾਬ ਦੇ ਆਧਾਰ ‘ਤੇ ਬਣੀ ਸੀ। ਸੰਜੇ ਬਾਰੂ ਨੇ ਇਹ ਕਿਤਾਬ ਪੀਐਮਓ ਦੀ ਨੌਕਰੀ ਛੱਡਣ ਤੋਂ ਛੇ ਸਾਲ ਬਾਅਦ ਲਿਖੀ ਸੀ। ਖਬਰਾਂ ਦੀ ਮੰਨੀਏ ਤਾਂ ਨਿਰਦੇਸ਼ਕ ਦੇ ਪਿਤਾ ਸੰਜੇ ਬਾਰੂ ਨੇ ਮਨਮੋਹਨ ਸਿੰਘ ਨਾਲ ਕੰਮ ਕੀਤਾ ਸੀ।

ਇਸ ਫਿਲਮ ਦਾ ਨਿਰਦੇਸ਼ਨ ਵਿਜੇ ਰਤਨਾਕਰ ਗੁੱਟੇ ਨੇ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਸੰਜੇ ਬਾਰੂ ਦੀ ਕਿਤਾਬ ਦੇ ਆਧਾਰ ‘ਤੇ ਬਣੀ ਸੀ। ਸੰਜੇ ਬਾਰੂ ਨੇ ਇਹ ਕਿਤਾਬ ਪੀਐਮਓ ਦੀ ਨੌਕਰੀ ਛੱਡਣ ਤੋਂ ਛੇ ਸਾਲ ਬਾਅਦ ਲਿਖੀ ਸੀ। ਖਬਰਾਂ ਦੀ ਮੰਨੀਏ ਤਾਂ ਨਿਰਦੇਸ਼ਕ ਦੇ ਪਿਤਾ ਸੰਜੇ ਬਾਰੂ ਨੇ ਮਨਮੋਹਨ ਸਿੰਘ ਨਾਲ ਕੰਮ ਕੀਤਾ ਸੀ।

3 / 6ਐਕਸੀਡੈਂਟਲ ਪ੍ਰਧਾਨ ਮੰਤਰੀ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਮਨਮੋਹਨ ਸਿੰਘ ਦੇ ਕਾਰਜਕਾਲ ਨੂੰ ਦਰਸਾਉਂਦਾ ਹੈ। ਅਨੁਪਮ ਖੇਰ ਨੇ ਫਿਲਮ ‘ਚ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਦੀ ਭੂਮਿਕਾ ਨਿਭਾਈ ਸੀ।

ਐਕਸੀਡੈਂਟਲ ਪ੍ਰਧਾਨ ਮੰਤਰੀ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਮਨਮੋਹਨ ਸਿੰਘ ਦੇ ਕਾਰਜਕਾਲ ਨੂੰ ਦਰਸਾਉਂਦਾ ਹੈ। ਅਨੁਪਮ ਖੇਰ ਨੇ ਫਿਲਮ ‘ਚ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਦੀ ਭੂਮਿਕਾ ਨਿਭਾਈ ਸੀ।

4 / 6

ਇਹ ਫਿਲਮ ਮਯੰਕ ਤਿਵਾਰੀ ਦੁਆਰਾ ਲਿਖੀ ਗਈ ਹੈ ਅਤੇ ਬੋਹਰਾ ਬ੍ਰਦਰਜ਼ ਦੁਆਰਾ ਪੇਨ ਇੰਡੀਆ ਲਿਮਟਿਡ ਦੇ ਬੈਨਰ ਹੇਠ ਜੈਅੰਤੀਲਾਲ ਗੱਡਾ ਦੇ ਸਹਿਯੋਗ ਨਾਲ ਰੁਦਰ ਪ੍ਰੋਡਕਸ਼ਨ ਦੇ ਅਧੀਨ ਬਣਾਈ ਗਈ ਹੈ।

5 / 6

ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ ਸਾਲ 2004 ‘ਚ ਹੋਈ ਸੀ, ਜਦੋਂ ਸੋਨੀਆ ਗਾਂਧੀ ਨੇ ਖੁਦ ਪ੍ਰਧਾਨ ਮੰਤਰੀ ਬਣਨ ਦੀ ਬਜਾਏ ਇਹ ਅਹੁਦਾ ਮਨਮੋਹਨ ਸਿੰਘ ਨੂੰ ਸੌਂਪ ਦਿੱਤਾ ਸੀ। ਫਿਲਮ ਸੰਜੇ ਬਾਰੂ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਨ੍ਹਾਂ ਦਾ ਕਿਰਦਾਰ ਅਕਸ਼ੈ ਖੰਨਾ ਦੁਆਰਾ ਨਿਭਾਇਆ ਗਿਆ ਸੀ। ਫਿਲਮ ‘ਚ ਸਾਫ ਤੌਰ ‘ਤੇ ਦਿਖਾਇਆ ਗਿਆ ਸੀ ਕਿ ਪੀਐੱਮਓ ‘ਚ ਸੰਜੇ ਬਾਰੂ ਦਾ ਕਾਫੀ ਪ੍ਰਭਾਵ ਸੀ।

6 / 6

ਫਿਲਮ ਦੀ ਬਾਕਸ ਆਫਿਸ ਰਿਪੋਰਟ ਦੀ ਗੱਲ ਕਰੀਏ ਤਾਂ ਫਿਲਮ ਦਾ ਕੁੱਲ ਬਜਟ 21 ਕਰੋੜ ਦੇ ਕਰੀਬ ਸੀ। ਫਿਲਮ ਨੂੰ ਲੋਕਾਂ ਦਾ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ ਸੀ। ਫਿਲਮ ਨੇ ਭਾਰਤੀ ਬਾਕਸ ਆਫਿਸ ‘ਤੇ ਕੁੱਲ 27 ਕਰੋੜ ਰੁਪਏ ਦੀ ਕਮਾਈ ਕੀਤੀ ਸੀ।

Follow Us On
Tag :