Photos: ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ 'ਤੇ ਵੋਟਿੰਗ ਅੱਜ, 1031 ਉਮੀਦਵਾਰਾਂ ਦੀ ਕਿਸਮਤ ਈਵੀਐਮ 'ਚ ਹੋਵੇਗੀ ਕੈਦ Punjabi news - TV9 Punjabi

Photos: ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ‘ਤੇ ਵੋਟਿੰਗ ਅੱਜ, 1031 ਉਮੀਦਵਾਰਾਂ ਦੀ ਕਿਸਮਤ ਈਵੀਐਮ ‘ਚ ਹੋਵੇਗੀ ਕੈਦ

Published: 

05 Oct 2024 10:34 AM

Haryana Assembly Election: ਹਰਿਆਣਾ 'ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਜਾਰੀ ਹੈ। 90 ਵਿਧਾਨ ਸਭਾ ਸੀਟਾਂ ਲਈ 1 ਫੇਸ ਵਿੱਚ ਵੋਟਿੰਗ ਹੋ ਰਹੀ ਹੈ। ਹਰਿਆਣਾ ਵਿੱਚ 2 ਕਰੋੜ ਤੋਂ ਵੱਧ ਵੋਟਰ ਵੋਟਿੰਗ ਵਿੱਚ ਹਿੱਸਾ ਲੈ ਰਹੇ ਹਨ। ਇਸ ਵਾਰ ਹਰਿਆਣਾ ਵਿੱਚ ਕਾਫੀ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।

1 / 10ਇਸ

ਇਸ ਵਾਰ ਕਾਂਗਰਸ ਲੰਬੇ ਸਮੇਂ ਤੋਂ ਬਾਅਦ ਸੂਬੇ 'ਚ ਸੱਤਾ 'ਚ ਵਾਪਸੀ ਦੀ ਉਮੀਦ ਕਰ ਰਹੀ ਹੈ। 'ਆਪ', ਇਨੈਲੋ-ਬਸਪਾ ਅਤੇ ਜੇਜੇਪੀ-ਏਐਸਪੀ ਦੇ ਉਮੀਦਵਾਰਾਂ ਦੀ ਵੀ ਕਿਸਮਤ EVM ਵਿੱਚ ਕੈਦ ਹੋਵੇਗੀ। ਸੱਤਾਧਾਰੀ ਪਾਰਟੀ BJP ਮੁੜ ਸਰਕਾਰ ਬਣਾਉਣ ਲਈ ਚੋਣ ਲੜ ਰਹੀ ਹੈ। (Pic Credit: PTI , X)

2 / 10

90 ਵਿਧਾਨ ਸਭਾ ਸੀਟਾਂ 'ਤੇ ਅੱਜ ਹਰਿਆਣਾ ਵਿੱਚ 1 ਫੇਸ 'ਚ ਵੋਟਿੰਗ ਹੋ ਰਹੀ ਹੈ। ਜਿੱਥੇ 1031 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਭਾਜਪਾ, ਕਾਂਗਰਸ, ਜੇਜੇਪੀ, ਇਨੈਲੋ ਅਤੇ ਬਸਪਾ ਵਿਚਾਲੇ ਮੁਕਾਬਲਾ ਹੈ।(Pic Credit: PTI , X)

3 / 10

ਹਰਿਆਣਾ ਦੇ ਮੁੱਖ ਮੰਤਰੀ ਅਤੇ ਲਾਡਵਾ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਨਾਇਬ ਸਿੰਘ ਸੈਣੀ ਨੇ ਕਿਹਾ, “ਮੈਂ ਹੁਣ ਗੁਰੂਦੁਆਰੇ ਜਾ ਰਿਹਾ ਹਾਂ, ਮੱਥਾ ਟੇਕਾਂਗਾ ਅਤੇ ਫਿਰ ਵੋਟ ਪਾਉਣ ਜਾਵਾਂਗਾ।” (Pic Credit: PTI , X)

4 / 10

5 / 10

ਜੁਲਾਨਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਵਿਨੇਸ਼ ਫੋਗਾਟ ਆਪਣੀ ਵੋਟ ਪਾਉਣ ਲਈ ਚਰਖੀ ਦਾਦਰੀ ਦੇ ਪੋਲਿੰਗ ਬੂਥ 'ਤੇ ਪਹੁੰਚੀ। ਉਨ੍ਹਾਂ ਕਿਹਾ ਕਿ ਇਹ ਹਰਿਆਣਾ ਲਈ ਵੱਡਾ ਤਿਉਹਾਰ ਹੈ ਅਤੇ ਸੂਬੇ ਦੇ ਲੋਕਾਂ ਲਈ ਵੱਡਾ ਦਿਨ ਹੈ। ਮੈਂ ਸੂਬੇ ਦੇ ਲੋਕਾਂ ਨੂੰ ਅਪੀਲ ਕਰ ਰਿਹਾ ਹਾਂ ਕਿ ਉਹ ਬਾਹਰ ਨਿਕਲ ਕੇ ਆਪਣੀ ਵੋਟ ਪਾਉਣ। (Pic Credit: PTI , X)

6 / 10

ਬਾਦਸ਼ਾਹਪੁਰ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਵਰਧਨ ਯਾਦਵ ਨੇ ਆਪਣੇ ਜ਼ਮਹੂਰੀ ਹੱਕ ਦਾ ਇਸਤੇਮਾਲ ਕਰਦਿਆਂ ਵੋਟ ਭੁਗਤਾਈ, ਇਸ ਮੌਕੇ ਉਹਨਾਂ ਨੇ ਸੂਬੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਦਾਅਵਾ ਕੀਤਾ ਕਿ ਸੂਬੇ ਵਿੱਚ ਕਾਂਗਰਸ ਪਾਰਟੀ ਵਧੀਆਂ ਪ੍ਰਦਰਸ਼ਨ ਕਰੇਗੀ।

7 / 10

ਆਪਣੀ ਪਹਿਲੀ ਵੋਟ ਪਾਉਣ 'ਤੇ ਓਲੰਪਿਕ ਤਮਗਾ ਜੇਤੂ ਮਨੂ ਭਾਕਰ ਨੇ ਕਿਹਾ ਕਿ ਇਸ ਦੇਸ਼ ਦੇ ਨੌਜਵਾਨ ਹੋਣ ਦੇ ਨਾਤੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਸਭ ਤੋਂ ਪਸੰਦੀਦਾ ਉਮੀਦਵਾਰ ਨੂੰ ਵੋਟ ਦੇਈਏ। ਛੋਟੇ ਕਦਮ ਵੱਡੇ ਟੀਚਿਆਂ ਵੱਲ ਲੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮੈਂ ਪਹਿਲੀ ਵਾਰ ਵੋਟ ਪਾਈ ਹੈ। (Pic Credit: PTI , X)

8 / 10

ਸੂਬੇ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੀ ਵੋਟ ਪਾਈ। ਮਨੋਹਰ ਲਾਲ ਖੱਟਰ ਸਵੇਰੇ 7 ਵਜੇ ਕਰਨਾਲ ਦੇ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਉਣ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਜਿੱਤ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਪਹਿਲੀ ਵਾਰ 2014 ਦੇ ਸਾਡੇ ਨਤੀਜੇ ਨਾਲੋਂ ਸੀਟਾਂ ਦੀ ਗਿਣਤੀ ਜ਼ਿਆਦਾ ਹੋਵੇਗੀ। 2014 ਤੋਂ 50 ਹੋਰ ਸੀਟਾਂ ਮਿਲਣਗੀਆਂ। ਅਸੀਂ ਭਾਰੀ ਬਹੁਮਤ ਨਾਲ ਜਿੱਤ ਰਹੇ ਹਾਂ। (Pic Credit: PTI , X)

9 / 10

ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਉਚਾਨਾ ਕਲਾਂ ਸੀਟ ਤੋਂ ਜੇਜੇਪੀ ਉਮੀਦਵਾਰ ਦੁਸ਼ਯੰਤ ਚੌਟਾਲਾ ਆਪਣੀ ਪਤਨੀ ਅਤੇ ਮਾਂ ਨਾਲ ਸਿਰਸਾ ਦੇ ਇੱਕ ਪੋਲਿੰਗ ਬੂਥ 'ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਇਹ ਲੋਕਤੰਤਰ ਦਾ ਵੱਡਾ ਤਿਉਹਾਰ ਹੈ ਅਤੇ ਮੈਂ ਹਰਿਆਣਾ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਨ੍ਹਾਂ ਦੀ ਵੋਟ ਹਰਿਆਣਾ ਦੇ ਭਵਿੱਖ ਦਾ ਫੈਸਲਾ ਕਰੇਗੀ, ਇਸ ਲਈ ਤੁਸੀਂ ਸਾਰੇ ਆਪਣੇ ਘਰਾਂ ਤੋਂ ਬਾਹਰ ਨਿਕਲੋ। (Pic Credit: PTI , X)

10 / 10

ਭਾਜਪਾ ਆਗੂ ਕੁਲਦੀਪ ਬਿਸ਼ਨੋਈ, ਉਨ੍ਹਾਂ ਦੇ ਪੁੱਤਰ ਭਵਿਆ ਬਿਸ਼ਨੋਈ ਅਤੇ ਉਨ੍ਹਾਂ ਦੀ ਪਤਨੀ ਨੇ ਵੋਟ ਪਾਈ। ਭਵਿਆ ਬਿਸ਼ਨੋਈ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੀ ਉਮੀਦਵਾਰ ਹੈ। (Pic Credit: PTI , X)

Follow Us On
Tag :
Exit mobile version